ਪੜਚੋਲ ਕਰੋ
ਅੰਮ੍ਰਿਤਸਰ 'ਚ ਹਸਪਤਾਲ 'ਚ ਵਰ੍ਹਾਈਆਂ ਗੋਲ਼ੀਆਂ, ਹਮਲਾਵਰ ਫਰਾਰ
ਗੈਂਗਸਟਰ ਰਾਣਾ ਕੰਦੋਵਾਲਿਆ ਦੀ ਜੱਗੂ ਭਗਵਾਨਪੁਰੀਆ ਨਾਲ ਰੰਜ਼ਿਸ਼ ਸੀ। ਪਹਿਲਾਂ ਵੀ ਰਾਣਾ 'ਤੇ ਕਈ ਹਮਲੇ ਹੋ ਚੁੱਕੇ ਹਨ।

ਅੰਮ੍ਰਿਤਸਰ: ਗੈਂਗਸਟਰ ਰਾਣਾ ਕੰਦੋਵਾਲਿਆ ਨੂੰ ਗੋਲ਼ੀਆਂ ਮਾਰੇ ਜਾਣ ਦੀ ਘਟਨਾ ਹੈ। ਰਾਣਾ ਦੇ ਸਿਰ 'ਚ ਗੋਲ਼ੀਆਂ ਲੱਗਣ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ। ਗੈਂਗਸਟਰ ਰਾਣਾ ਕੰਦੋਵਾਲਿਆ ਦੀ ਜੱਗੂ ਭਗਵਾਨਪੁਰੀਆ ਨਾਲ ਰੰਜ਼ਿਸ਼ ਸੀ। ਪਹਿਲਾਂ ਵੀ ਰਾਣਾ 'ਤੇ ਕਈ ਹਮਲੇ ਹੋ ਚੁੱਕੇ ਹਨ।
ਜਾਣਕਾਰੀ ਮੁਤਾਬਕ ਰਾਣਾ ਦੀ ਪਤਨੀ ਨਿੱਜੀ ਹਸਪਤਾਲ 'ਚ ਦਾਖਲ ਸੀ ਤੇ ਹਸਪਤਾਲ 'ਚ ਹੀ ਰਾਣਾ 'ਤੇ ਹਮਲਾ ਕੀਤਾ ਗਿਆ। ਇਸ ਦੌਰਾਨ ਹਸਪਤਾਲ ਦਾ ਸੁਰੱਖਿਆ ਕਰਮੀ ਵੀ ਜ਼ਖ਼ਮੀ ਹੋ ਗਿਆ। ਰਾਣਾ ਕੰਦੋਵਾਲਿਆ 'ਤੇ ਕਈ ਮਾਮਲੇ ਦਰਜ ਹਨ। ਮੌਕੇ 'ਤੇ ਏਐਸਪੀ ਨੌਰਥ ਸਰਬਜੀਤ ਬਾਜਵਾ ਪਹੁੰਚੇ। ਇਸ ਘਟਨਾ ਦੀ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ।
ਟ੍ਰੈਂਡਿੰਗ ਟੌਪਿਕ



















