Amritsar: ਕਸਟਮ ਵਿਭਾਗ ਦੀ ਵੱਡੀ ਕਾਰਵਾਈ, ਅੰਮ੍ਰਿਤਸਰ ਹਵਾਈ ਅੱਡੇ ਤੋਂ 33 ਲੱਖ ਦਾ ਸੋਨਾ ਜ਼ਬਤ
ਕਸਟਮ ਵਿਭਾਗ ਨੇ ਆਸਟ੍ਰੇਲੀਆ ਤੋਂ ਆਏ ਇਕ ਨਾਗਰਿਕ ਕੋਲੋਂ 33 ਲੱਖ ਰੁਪਏ ਦੀ ਕੀਮਤ ਦਾ ਸੋਨਾ ਜ਼ਬਤ ਕੀਤਾ ਹੈ। ਯਾਤਰੀ ਗਹਿਣਿਆਂ ਦੇ ਰੂਪ ’ਚ ਸੋਨੇ ਨੂੰ ਲੁਕੋ ਕੇ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਸੀ
![Amritsar: ਕਸਟਮ ਵਿਭਾਗ ਦੀ ਵੱਡੀ ਕਾਰਵਾਈ, ਅੰਮ੍ਰਿਤਸਰ ਹਵਾਈ ਅੱਡੇ ਤੋਂ 33 ਲੱਖ ਦਾ ਸੋਨਾ ਜ਼ਬਤ amritsar news custom officers sieze gold worth rupees 33 lakh from amritsar airport Amritsar: ਕਸਟਮ ਵਿਭਾਗ ਦੀ ਵੱਡੀ ਕਾਰਵਾਈ, ਅੰਮ੍ਰਿਤਸਰ ਹਵਾਈ ਅੱਡੇ ਤੋਂ 33 ਲੱਖ ਦਾ ਸੋਨਾ ਜ਼ਬਤ](https://feeds.abplive.com/onecms/images/uploaded-images/2023/01/14/e7d55bba1305f1f1b1bcb7c57590b6641673666293895469_original.jpg?impolicy=abp_cdn&imwidth=1200&height=675)
33 Lakh Gold Siezed From Amritsar Airport: ਸ੍ਰੀ ਗੁਰੂ ਰਾਮਦਾਸ ਅੰਮ੍ਰਿਤਸਰ ’ਤੇ ਕਸਟਮ ਵਿਭਾਗ ਦੀ ਟੀਮ ਦੇ ਹੱਥ ਇਕ ਵੱਡੀ ਸਫ਼ਲਤਾ ਮਿਲੀ ਹੈ। ਕਸਟਮ ਵਿਭਾਗ ਨੇ ਆਸਟ੍ਰੇਲੀਆ ਤੋਂ ਆਏ ਇਕ ਨਾਗਰਿਕ ਕੋਲੋਂ 33 ਲੱਖ ਰੁਪਏ ਦੀ ਕੀਮਤ ਦਾ ਸੋਨਾ ਜ਼ਬਤ ਕੀਤਾ ਹੈ। ਯਾਤਰੀ ਗਹਿਣਿਆਂ ਦੇ ਰੂਪ ’ਚ ਸੋਨੇ ਨੂੰ ਲੁਕੋ ਕੇ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਵਿਭਾਗ ਨੂੰ ਚਕਮਾ ਦੇਣ ’ਚ ਅਸਫ਼ਲ ਰਿਹਾ।
ਇਹ ਵੀ ਪੜ੍ਹੋ: ਸੀਐਮ ਭਗਵੰਤ ਮਾਨ ਵੱਲੋਂ ਐਡਹਾਕ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਐਲਾਨ
ਕਸਟਮ ਕਮਿਸ਼ਨਰ (ਅੰਮ੍ਰਿਤਸਰ) ਰਾਹੁਲ ਨਾਨਗਰੇ ਨੇ ਦੱਸਿਆ ਕਿ ਯਾਤਰੀ ਕੱਲ੍ਹ ਸਕੂਟ ਏਅਰਲਾਈਨਜ਼ ਰਾਹੀਂ ਆਸਟ੍ਰੇਲੀਆ ਤੋਂ ਸਿੰਗਾਪੁਰ ਪਹੁੰਚਿਆ ਸੀ। ਜਦੋਂ ਕਸਟਮ ਅਧਿਕਾਰੀਆਂ ਨੂੰ ਉਸਦੀ ਹਰਕਤ ਸ਼ੱਕੀ ਲੱਗੀ ਤਾਂ ਉਸਦੀ ਤਲਾਸ਼ੀ ਲਈ ਗਈ। ਉਸ ਦੀ ਨਿੱਜੀ ਤਲਾਸ਼ੀ ਲੈਣ 'ਤੇ 599.9 ਗ੍ਰਾਮ ਕੱਚਾ ਸੋਨਾ ਜਿਸ ਦੀ ਕੀਮਤ 33.71 ਲੱਖ ਰੁਪਏ ਬਣਦੀ ਹੈ, ਪੰਜ ਕੜਿਆਂ ਦੀ ਸ਼ਕਲ ਵਿਚ ਬਰਾਮਦ ਕੀਤਾ ਗਿਆ।
ਇਹ ਵੀ ਪੜ੍ਹੋ: ਠੰਡ ਕਰਕੇ ਚੰਡੀਗੜ੍ਹ ਦੇ ਸਕੂਲਾਂ 'ਚ ਵਧੀਆਂ ਛੁੱਟੀਆਂ, 21 ਜਨਵਰੀ ਤੱਕ 8ਵੀਂ ਕਲਾਸ ਤੱਕ ਛੁੱਟੀਆਂ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)