ਪੜਚੋਲ ਕਰੋ

Amritsar News: ਬੱਚਿਆਂ ਨਾਲ ਭਰੀ ਬੱਸ 'ਤੇ ਨੌਜਵਾਨ ਨੇ ਚਲਾਈ ਗੋਲੀ, ਪੁਲਿਸ ਨੇ ਕੀਤਾ ਕਾਬੂ, ਪਿਸਤੌਲ ਬਰਾਮਦ

ਪੰਜਾਬ ਦੇ ਅੰਮ੍ਰਿਤਸਰ 'ਚ ਜਲੰਧਰ ਰੋਡ 'ਤੇ ਪਿੰਡ ਜੰਡਿਆਲਾ ਨੇੜੇ ਮੰਗਲਵਾਰ ਦੁਪਹਿਰ ਨੂੰ ਰਸਤਾ ਨਾ ਦੇਣ ਕਾਰਨ ਬਾਈਕ ਸਵਾਰ ਨੌਜਵਾਨ ਨੇ ਬੱਚਿਆਂ ਨਾਲ ਭਰੀ ਸਕੂਲੀ ਬੱਸ 'ਤੇ ਗੋਲੀਆਂ ਚਲਾ ਦਿੱਤੀਆਂ।

ਚੰਡੀਗੜ੍ਹ: ਪੰਜਾਬ ਦੇ ਅੰਮ੍ਰਿਤਸਰ 'ਚ ਜਲੰਧਰ ਰੋਡ 'ਤੇ ਪਿੰਡ ਜੰਡਿਆਲਾ ਨੇੜੇ ਮੰਗਲਵਾਰ ਦੁਪਹਿਰ ਨੂੰ ਰਸਤਾ ਨਾ ਦੇਣ ਕਾਰਨ ਬਾਈਕ ਸਵਾਰ ਨੌਜਵਾਨ ਨੇ ਬੱਚਿਆਂ ਨਾਲ ਭਰੀ ਸਕੂਲੀ ਬੱਸ 'ਤੇ ਗੋਲੀਆਂ ਚਲਾ ਦਿੱਤੀਆਂ। ਬੱਸ ਨੂੰ ਸੁਰੱਖਿਅਤ ਸਾਈਡ 'ਤੇ ਰੋਕਣ ਤੋਂ ਬਾਅਦ ਡਰਾਈਵਰ ਨੇ ਲੋਕਾਂ ਦੀ ਮਦਦ ਨਾਲ ਮੁਜ਼ਲਮ ਬਾਈਕ ਸਵਾਰ ਨੂੰ ਕਾਬੂ ਕਰ ਲਿਆ ਅਤੇ ਉਸ ਨੂੰ ਦਰੱਖਤ ਨਾਲ ਬੰਨ੍ਹ ਦਿੱਤਾ। ਇਸ 'ਤੇ ਨੌਜਵਾਨ ਨੇ ਲੋਕਾਂ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਲੋਕਾਂ ਨੇ ਉਸ ਦੀ ਕੁੱਟਮਾਰ ਕੀਤੀ। ਐਸਪੀ ਯੁਗਰਾਜ ਸਿੰਘ ਨੇ ਦੱਸਿਆ ਕਿ ਜੰਡਿਆਲਾ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਬਾਈਕ ਸਵਾਰ ਨੂੰ ਹਿਰਾਸਤ ਵਿੱਚ ਲੈ ਕੇ ਉਸ ਦੇ ਕਬਜ਼ੇ ਵਿੱਚੋਂ ਇੱਕ ਪਿਸਤੌਲ ਬਰਾਮਦ ਕੀਤਾ ਹੈ। ਪੁਲਿਸ ਇਸ ਸਬੰਧੀ ਕਾਰਵਾਈ ਕਰ ਰਹੀ ਹੈ।

ਜੰਡਿਆਲਾ ਥਾਣਾ ਖੇਤਰ ਦੇ ਪਿੰਡ ਨਵਾਂ ਪਿੰਡ ਦੇ ਰਹਿਣ ਵਾਲੇ ਹਰਿੰਦਰ ਸਿੰਘ ਨੇ ਦੱਸਿਆ ਕਿ ਉਹ ਪ੍ਰਾਈਵੇਟ ਸਕੂਲ ਦੀ ਬੱਸ ਚਲਾਉਂਦਾ ਹੈ। ਮੰਗਲਵਾਰ ਦੁਪਹਿਰ ਨੂੰ ਉਹ ਬੱਸ 'ਚ ਸਕੂਲੀ ਬੱਚਿਆਂ ਨੂੰ ਉਨ੍ਹਾਂ ਦੇ ਘਰ ਛੱਡਣ ਜਾ ਰਹੇ ਸਨ। ਜਦੋਂ ਉਹ ਪਿੰਡ ਜਾਨੀਆਂ ਨੇੜੇ ਪਹੁੰਚੇ ਤਾਂ ਪਿੱਛੇ ਤੋਂ ਆ ਰਹੇ ਬਾਈਕ ਸਵਾਰ ਨੌਜਵਾਨਾਂ ਨੇ ਹਾਰਨ ਮਾਰ ਕੇ ਰਸਤਾ ਪੁੱਛਿਆ। ਬੱਸ ਦੇ ਅੱਗੇ ਆਟੋ ਰਿਕਸ਼ਾ ਖੜ੍ਹਾ ਸੀ, ਇਸ ਲਈ ਉਹ ਉਸ ਨੂੰ ਰਸਤਾ ਨਹੀਂ ਦੇ ਸਕਿਆ। ਮੁਲਜ਼ਮਾਂ ਨੇ ਆਪਣੀ ਬਾਈਕ ਲੈ ਕੇ ਬੱਸ ਦੇ ਅੱਗੇ ਖੜ੍ਹੀ ਕਰ ਦਿੱਤੀ ਅਤੇ ਬੱਸ 'ਤੇ ਦੋ ਵਾਰ ਫਾਇਰ ਕੀਤੇ।

ਉਸ ਨੇ ਹਿੰਮਤ ਦਿਖਾਉਂਦੇ ਹੋਏ ਕੰਡਕਟਰ ਦੀ ਮਦਦ ਨਾਲ ਕਿਸੇ ਤਰ੍ਹਾਂ ਬੱਚਿਆਂ ਨੂੰ ਛੁਡਵਾਇਆ ਅਤੇ ਰਾਹਗੀਰਾਂ ਦੀ ਮਦਦ ਨਾਲ ਗੋਲੀਆਂ ਚਲਾਉਣ ਵਾਲੇ ਨੌਜਵਾਨਾਂ 'ਤੇ ਕਾਬੂ ਪਾਇਆ। ਉਥੇ ਪੁੱਜੇ ਹੋਰ ਰਾਹਗੀਰਾਂ ਨੇ ਨੌਜਵਾਨ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਨੌਜਵਾਨ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਲੋਕਾਂ ਨੇ ਮੁਲਜ਼ਮ ਦੀ ਪਿਸਤੌਲ ਖੋਹ ਕੇ ਦਰੱਖਤ ਨਾਲ ਬੰਨ੍ਹ ਦਿੱਤੀ ਅਤੇ ਬੱਸ ਚਾਲਕ ਨੇ ਪੁਲੀਸ ਨੂੰ ਸੂਚਿਤ ਕਰ ਦਿੱਤਾ। ਕੁਝ ਦੇਰ ਬਾਅਦ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਨੌਜਵਾਨ ਨੂੰ ਹਿਰਾਸਤ 'ਚ ਲੈ ਲਿਆ ਪਰ ਇਸ ਤੋਂ ਪਹਿਲਾਂ ਹੀ ਲੋਕਾਂ ਨੇ ਬਾਈਕ ਸਵਾਰ ਦੀ ਕੁੱਟਮਾਰ ਕਰ ਦਿੱਤੀ |

ਐਸਪੀ ਯੁਗਰਾਜ ਸਿੰਘ ਨੇ ਬਾਈਕ ਸਵਾਰ ਦੀ ਪਛਾਣ ਜੰਡਿਆਲਾ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਜਾਨੀਆਂ ਦੇ ਰਹਿਣ ਵਾਲੇ ਕਾਰਜ ਸਿੰਘ ਵਜੋਂ ਕੀਤੀ ਅਤੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਕਿ ਦੋ ਗੋਲੀਆਂ ਚਲਾਉਣ ਤੋਂ ਬਾਅਦ ਤੀਜੀ ਗੋਲੀ ਪਿਸਤੌਲ ਵਿੱਚ ਲੱਗੀ ਸੀ। ਪੁਲੀਸ ਨੇ ਮੁਲਜ਼ਮਾਂ ਦਾ ਪਿਸਤੌਲ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਪੁਲੀਸ ਮੁਲਜ਼ਮ ਨੌਜਵਾਨ ਖ਼ਿਲਾਫ਼ ਕਾਰਵਾਈ ਕਰ ਰਹੀ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab Weather: ਮੀਹ ਨਾਲ ਖ਼ਰਾਬ ਹੋਏ ਇੱਕ-ਇੱਕ ਦਾਣੇ ਦੀ ਭਰਪਾਈ ਕਰੇਗੀ ਸਰਕਾਰ, ਵਰ੍ਹਦੇ ਮੀਂਹ ਨੇ CM ਮਾਨ ਨੇ ਕੀਤਾ ਐਲਾਨ
Punjab Weather: ਮੀਹ ਨਾਲ ਖ਼ਰਾਬ ਹੋਏ ਇੱਕ-ਇੱਕ ਦਾਣੇ ਦੀ ਭਰਪਾਈ ਕਰੇਗੀ ਸਰਕਾਰ, ਵਰ੍ਹਦੇ ਮੀਂਹ ਨੇ CM ਮਾਨ ਨੇ ਕੀਤਾ ਐਲਾਨ
Barnala News: ਸਕੂਲੀ ਬੱਸ ਦੀ ਟਰੱਕ ਨਾਲ ਭਿਆਨਕ ਟੱਕਰ, 14 ਬੱਚੇ ਜ਼ਖਮੀ 
Barnala News: ਸਕੂਲੀ ਬੱਸ ਦੀ ਟਰੱਕ ਨਾਲ ਭਿਆਨਕ ਟੱਕਰ, 14 ਬੱਚੇ ਜ਼ਖਮੀ 
Chandigarh News: ਮੁਹਾਲੀ 'ਚ ਜਹਾਜ਼ਾਂ ਦੀ ਸੁਰੱਖਿਆ ਲਈ ਮੀਟ ਦੀਆਂ ਦੁਕਾਨਾਂ 'ਤੇ ਪਾਬੰਦੀ, ਧਰਨੇ-ਰੈਲੀਆਂ 'ਤੇ ਵੀ ਰੋਕ
Chandigarh News: ਮੁਹਾਲੀ 'ਚ ਜਹਾਜ਼ਾਂ ਦੀ ਸੁਰੱਖਿਆ ਲਈ ਮੀਟ ਦੀਆਂ ਦੁਕਾਨਾਂ 'ਤੇ ਪਾਬੰਦੀ, ਧਰਨੇ-ਰੈਲੀਆਂ 'ਤੇ ਵੀ ਰੋਕ
Manipur Polling Booth Firing: ਮਨੀਪੁਰ 'ਚ ਪੋਲਿੰਗ ਬੂਥ 'ਤੇ ਚੱਲੀਆਂ ਗੋਲੀਆਂ, 3 ਲੋਕਾਂ ਦੀ ਮੌਤ
Manipur Polling Booth Firing: ਮਨੀਪੁਰ 'ਚ ਪੋਲਿੰਗ ਬੂਥ 'ਤੇ ਚੱਲੀਆਂ ਗੋਲੀਆਂ, 3 ਲੋਕਾਂ ਦੀ ਮੌਤ
Advertisement
for smartphones
and tablets

ਵੀਡੀਓਜ਼

Punjab Weather | ਪੰਜਾਬ 'ਚ ਬਦਲਿਆ ਮੌਸਮ ਦਾ ਮਿਜਾਜ਼, ਦਿਨ 'ਚ ਹੋਇਆ ਹਨ੍ਹੇਰਾ, ਧਿਆਨ ਨਾਲ ਨਿਕਲੋ ਘਰੋਂChandigarh Punjabi Rains | ਸ਼ਹਿਰੀਆਂ ਲਈ ਰਾਹਤ ਤੇ ਕਿਸਾਨਾਂ ਲਈ ਆਫ਼ਤ ਦੇ ਬੱਦਲ !Farmer protest | ''ਕਿਸਾਨਾਂ ਦੀ ਰਿਹਾਈ ਮਾਮਲੇ 'ਚ ਹਰਿਆਣਾ ਪੁਲਿਸ ਕਰ ਰਹੀ ਮਜ਼ਾਕ'',ਗੁੱਸੇ 'ਚ ਕਿਸਾਨPawan Kumar Tinu |'ਨੌਟੰਕੀ ਦੀ Politics ਕਰਨ ਵਾਲੇ ਚੰਨੀ ਨੇ ਡੁਬੋਈ ਕਾਂਗਰਸ ਦੀ ਬੇੜੀ''| Jalandhar Politics

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Weather: ਮੀਹ ਨਾਲ ਖ਼ਰਾਬ ਹੋਏ ਇੱਕ-ਇੱਕ ਦਾਣੇ ਦੀ ਭਰਪਾਈ ਕਰੇਗੀ ਸਰਕਾਰ, ਵਰ੍ਹਦੇ ਮੀਂਹ ਨੇ CM ਮਾਨ ਨੇ ਕੀਤਾ ਐਲਾਨ
Punjab Weather: ਮੀਹ ਨਾਲ ਖ਼ਰਾਬ ਹੋਏ ਇੱਕ-ਇੱਕ ਦਾਣੇ ਦੀ ਭਰਪਾਈ ਕਰੇਗੀ ਸਰਕਾਰ, ਵਰ੍ਹਦੇ ਮੀਂਹ ਨੇ CM ਮਾਨ ਨੇ ਕੀਤਾ ਐਲਾਨ
Barnala News: ਸਕੂਲੀ ਬੱਸ ਦੀ ਟਰੱਕ ਨਾਲ ਭਿਆਨਕ ਟੱਕਰ, 14 ਬੱਚੇ ਜ਼ਖਮੀ 
Barnala News: ਸਕੂਲੀ ਬੱਸ ਦੀ ਟਰੱਕ ਨਾਲ ਭਿਆਨਕ ਟੱਕਰ, 14 ਬੱਚੇ ਜ਼ਖਮੀ 
Chandigarh News: ਮੁਹਾਲੀ 'ਚ ਜਹਾਜ਼ਾਂ ਦੀ ਸੁਰੱਖਿਆ ਲਈ ਮੀਟ ਦੀਆਂ ਦੁਕਾਨਾਂ 'ਤੇ ਪਾਬੰਦੀ, ਧਰਨੇ-ਰੈਲੀਆਂ 'ਤੇ ਵੀ ਰੋਕ
Chandigarh News: ਮੁਹਾਲੀ 'ਚ ਜਹਾਜ਼ਾਂ ਦੀ ਸੁਰੱਖਿਆ ਲਈ ਮੀਟ ਦੀਆਂ ਦੁਕਾਨਾਂ 'ਤੇ ਪਾਬੰਦੀ, ਧਰਨੇ-ਰੈਲੀਆਂ 'ਤੇ ਵੀ ਰੋਕ
Manipur Polling Booth Firing: ਮਨੀਪੁਰ 'ਚ ਪੋਲਿੰਗ ਬੂਥ 'ਤੇ ਚੱਲੀਆਂ ਗੋਲੀਆਂ, 3 ਲੋਕਾਂ ਦੀ ਮੌਤ
Manipur Polling Booth Firing: ਮਨੀਪੁਰ 'ਚ ਪੋਲਿੰਗ ਬੂਥ 'ਤੇ ਚੱਲੀਆਂ ਗੋਲੀਆਂ, 3 ਲੋਕਾਂ ਦੀ ਮੌਤ
Punjab Weather Update: ਸ਼ਹਿਰੀਆਂ ਲਈ ਰਾਹਤ ਤੇ ਕਿਸਾਨਾਂ ਲਈ ਆਫ਼ਤ ਦੇ ਬੱਦਲ ! ਝੱਖੜ ਤੇ ਮੀਂਹ ਨੇ ਸੁੱਕਣੇ ਪਾਏ  ਕਿਸਾਨ
Punjab Weather Update: ਸ਼ਹਿਰੀਆਂ ਲਈ ਰਾਹਤ ਤੇ ਕਿਸਾਨਾਂ ਲਈ ਆਫ਼ਤ ਦੇ ਬੱਦਲ ! ਝੱਖੜ ਤੇ ਮੀਂਹ ਨੇ ਸੁੱਕਣੇ ਪਾਏ ਕਿਸਾਨ
T20 World Cup 2024: ਟੀ20 ਵਰਲਡ ਕੱਪ ਲਈ 15 ਮੈਂਬਰੀ ਟੀਮ ਇੰਡੀਆ ਦਾ ਹੋਇਆ ਐਲਾਨ, ਗਿੱਲ ਤੇ ਰਿੰਕੂ ਹੋਏ ਬਾਹਰ, ਯਸ਼ਸਵੀ- ਪਰਾਗ ਨੂੰ ਮੌਕਾ
ਟੀ20 ਵਰਲਡ ਕੱਪ ਲਈ 15 ਮੈਂਬਰੀ ਟੀਮ ਇੰਡੀਆ ਦਾ ਹੋਇਆ ਐਲਾਨ, ਗਿੱਲ ਤੇ ਰਿੰਕੂ ਹੋਏ ਬਾਹਰ, ਯਸ਼ਸਵੀ- ਪਰਾਗ ਨੂੰ ਮੌਕਾ
ਹਸਪਤਾਲ 'ਚ ਦਾਈ ਨੇ ਬਦਲਿਆ ਬੱਚਾ, ਗੋਦ ਲੈਂਦੀਆਂ ਹੀ ਸਮਝ ਗਈ ਮਾਂ, ਪਾਗਲਾਂ ਵਾਂਗ ਭੱਜੀ, ਫਿਰ...
ਹਸਪਤਾਲ 'ਚ ਦਾਈ ਨੇ ਬਦਲਿਆ ਬੱਚਾ, ਗੋਦ ਲੈਂਦੀਆਂ ਹੀ ਸਮਝ ਗਈ ਮਾਂ, ਪਾਗਲਾਂ ਵਾਂਗ ਭੱਜੀ, ਫਿਰ...
Lok Sabha Election: ਭਾਜਪਾ ਲੀਡਰਾਂ ਦਾ ਵਿਰੋਧ ਕਰਦੇ ਕਿਸਾਨਾਂ ਨੂੰ ਖੱਟਰ ਨੇ ਦੱਸਿਆ ਸਿਰਫਿਰੇ, ਕਿਹਾ-ਜਿੰਨ੍ਹਾਂ ਵਿਰੋਧ ਕਰੋਗੇ ਉਨ੍ਹਾਂ ਹੀ ਸਾਡਾ ਫ਼ਾਇਦਾ ਹੋਵੇਗਾ
Lok Sabha Election: ਭਾਜਪਾ ਲੀਡਰਾਂ ਦਾ ਵਿਰੋਧ ਕਰਦੇ ਕਿਸਾਨਾਂ ਨੂੰ ਖੱਟਰ ਨੇ ਦੱਸਿਆ ਸਿਰਫਿਰੇ, ਕਿਹਾ-ਜਿੰਨ੍ਹਾਂ ਵਿਰੋਧ ਕਰੋਗੇ ਉਨ੍ਹਾਂ ਹੀ ਸਾਡਾ ਫ਼ਾਇਦਾ ਹੋਵੇਗਾ
Embed widget