ਅੰਮ੍ਰਿਤਸਰ ਨੇੜੇ ਨਸ਼ਾ ਤਸਕਰਾਂ ਤੇ STF 'ਚ ਮੁਕਾਬਲਾ, ਪੁਲਿਸ ਮੁਲਾਜ਼ਮ ਦੀ ਮੌਤ, ਤਸਕਰ ਫਰਾਰ
ਜੰਡਿਆਲਾ ਗੁਰੂ ਕਸਬੇ ਵਿੱਚ ਤਰਨ ਤਾਰਨ ਰੋਡ 'ਤੇ ਮੰਗਲਵਾਰ ਨੂੰ ਨਸ਼ਾ ਤਸਕਰਾਂ ਤੇ ਐਸਟੀਐਫ ਦੇ ਮੁਲਾਜ਼ਮਾਂ ਦੀ ਮੁਠਭੇੜ ਹੋਈ। ਇਸ ਦੌਰਾਨ ਐਸਟੀਐਫ ਦੇ ਕਾਂਸਟੇਬਲ ਗੁਰਦੀਪ ਸਿੰਘ ਗੋਲੀ ਲੱਗਣ ਕਾਰਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਤੇ ਜੇਰੇ ਇਲਾਜ ਦਮ ਤੋੜ ਦਿੱਤਾ। ਗੁਰਦੀਪ ਸਿੰਘ ਜਲੰਧਰ ਦੀ ਐਸਟੀਐਫ ਇਕਾਈ ਵਿੱਚ ਤਾਇਨਾਤ ਸਨ।
ਅੰਮ੍ਰਿਤਸਰ: ਜੰਡਿਆਲਾ ਗੁਰੂ ਕਸਬੇ ਵਿੱਚ ਤਰਨ ਤਾਰਨ ਰੋਡ 'ਤੇ ਮੰਗਲਵਾਰ ਨੂੰ ਨਸ਼ਾ ਤਸਕਰਾਂ ਤੇ ਐਸਟੀਐਫ ਦੇ ਮੁਲਾਜ਼ਮਾਂ ਦੀ ਮੁਠਭੇੜ ਹੋਈ। ਇਸ ਦੌਰਾਨ ਐਸਟੀਐਫ ਦੇ ਕਾਂਸਟੇਬਲ ਗੁਰਦੀਪ ਸਿੰਘ ਗੋਲੀ ਲੱਗਣ ਕਾਰਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਤੇ ਜੇਰੇ ਇਲਾਜ ਦਮ ਤੋੜ ਦਿੱਤਾ। ਗੁਰਦੀਪ ਸਿੰਘ ਜਲੰਧਰ ਦੀ ਐਸਟੀਐਫ ਇਕਾਈ ਵਿੱਚ ਤਾਇਨਾਤ ਸਨ। ਉਹ ਆਪਣੀ ਬਾਕੀ ਟੀਮ ਦੇ ਨਾਲ ਨਸ਼ਾ ਤਸਕਰਾਂ ਦਾ ਪਿੱਛਾ ਕਰਦੇ ਹੋਏ ਜਲੰਧਰ ਤੋਂ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਕਸਬੇ ਤੱਕ ਪਹੁੰਚੇ ਸੀ।
ਇਸ ਦੌਰਾਨ ਜੰਡਿਆਲਾ ਗੁਰੂ ਦੇ ਤਰਨ ਤਾਰਨ ਰੋਡ ਤੇ ਸਥਿਤ ਪਿੰਡ ਜਾਣੀਆਂ ਦੇ ਨਜ਼ਦੀਕ ਜਦ ਪੁਲਿਸ ਨੇ ਨਸ਼ਾ ਤਸਕਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਬੁਲੇਟ ਸਵਾਰ ਦੋਵੇਂ ਨਸ਼ਾ ਤਸਕਰਾਂ ਦੀ ਪੁਲਿਸ ਨਾਲ ਮੁੱਠਭੇੜ ਹੋ ਗਈ। ਐਸਟੀਐਫ ਦੇ ਕਾਂਸਟੇਬਲ ਗੁਰਦੀਪ ਸਿੰਘ ਨੂੰ ਗੋਲੀ ਲੱਗ ਗਈ। ਉਹ ਗੰਭੀਰ ਜ਼ਖਮੀ ਹੋ ਗਏ ਜਦਕਿ ਦੋਵੇਂ ਨਸ਼ਾ ਤਸਕਰ ਖੇਤਾਂ ਵਿੱਚੋਂ ਹੁੰਦੇ ਹੋਏ ਆਪਣਾ ਮੋਟਰਸਾਈਕਲ ਮੌਕੇ 'ਤੇ ਛੱਡ ਕੇ ਫਰਾਰ ਹੋ ਗਏ।
ਗੁਰਦੀਪ ਸਿੰਘ ਨੂੰ ਤੁਰੰਤ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਗੁਰਦੀਪ ਸਿੰਘ ਜਲ਼ੰਧਰ ਦੇ ਰਹਿਣ ਵਾਲੇ ਸੀ। ਇਸ ਮਾਮਲੇ ਵਿੱਚ ਜੰਡਿਆਲਾ ਗੁਰੂ ਦੀ ਪੁਲਿਸ ਨੇ STF ਦੇ ਮੁਲਾਜ਼ਮ ਦੇ ਬਿਆਨ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।