ਪੜਚੋਲ ਕਰੋ

G20 ਸੰਮੇਲਨ ਦੀ ਮੇਜ਼ਬਾਨੀ ਕਰੇਗਾ ਅੰਮ੍ਰਿਤਸਰ, ਪੰਜਾਬ ਸਰਕਾਰ ਨੇ ਸ਼ੁਰੂ ਕੀਤੀਆਂ ਤਿਆਰੀਆਂ

ਜੀ-20 ਸੰਮੇਲਨ ਦੀ ਮੇਜਬਾਨੀ ਇਸ ਵਾਰ ਅੰਮ੍ਰਿਤਸਰ (ਪੰਜਾਬ) ਨੂੰ ਮਿਲਣ ਨਾਲ ਪੰਜਾਬ ਸਰਕਾਰ ਬਾਗੋਬਾਗ ਹੈ ਤੇ ਪੰਜਾਬ ਸਰਕਾਰ ਨੇ ਇਸ ਦੀਆਂ ਜੰਗੀ ਪੱਧਰ 'ਤੇ ਤਿਆਰੀਆਂ ਵਿੱਢ ਦਿੱਤੀਆਂ ਹਨ।

ਗਗਨਦੀਪ ਸ਼ਰਮਾ

ਅੰਮ੍ਰਿਤਸਰ: ਜੀ-20 ਸੰਮੇਲਨ ਦੀ ਮੇਜਬਾਨੀ ਇਸ ਵਾਰ ਅੰਮ੍ਰਿਤਸਰ (ਪੰਜਾਬ) ਨੂੰ ਮਿਲਣ ਨਾਲ ਪੰਜਾਬ ਸਰਕਾਰ ਬਾਗੋਬਾਗ ਹੈ ਤੇ ਪੰਜਾਬ ਸਰਕਾਰ ਨੇ ਇਸ ਦੀਆਂ ਜੰਗੀ ਪੱਧਰ 'ਤੇ ਤਿਆਰੀਆਂ ਵਿੱਢ ਦਿੱਤੀਆਂ ਹਨ।

ਮਾਰਚ ਮਹੀਨ ਦੇ  15 ਤੋਂ 17 ਤੱਕ ਹੋਣ ਵਾਲੇ ਵਿਸ਼ਵ ਪੱਧਰ ਦੇ ਸਮਾਗਮ ਦੀਆਂ ਤਿਆਰੀਆਂ ਬਾਬਤ ਪੁਲੇਠੀ ਮੀਟਿੰਗ ਦੀ ਅਗਵਾਈ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਅੰਮ੍ਰਿਤਸਰ ਪੁੱਜੇ ਤੇ ਕਰੀਬ ਇਕ ਘੰਟਾ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸਮਾਗਮਾਂ ਦੇ ਪ੍ਰਬੰਧਾਂ ਦੀ ਰੂਪ ਰੇਖਾ ਦਾ ਖਰੜਾ ਤਿਆਰ ਕਰਨ ਲਈ ਅਧਿਕਾਰੀਆਂ ਨੂੰ ਢੁਕਵੇਂ ਦਿਸ਼ਾ ਨਿਰਦੇਸ਼ ਦਿੱਤੇ। ਮੁੱਖ ਮੰਤਰੀ ਨੇ ਇਸ ਉਪਰੰਤ ਦਰਬਾਰ ਸਾਹਿਬ ਮੱਥਾ ਵੀ ਟੇਕਿਆ ਤੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਵੀ ਕੀਤੀ ਤੇ ਉਨਾਂ ਨੂੰ ਵੀ ਸਮਾਗਮਾਂ ਬਾਬਤ ਜਾਣਕਾਰੀ ਦਿੱਤੀ। 

ਮੁੱਖ ਮੰਤਰੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਹ ਬਹੁਤ ਸੁਭਾਗੀ ਗੱਲ ਹੈ ਕਿ ਪੰਜਾਬ ਨੂੰ ਜੀ-20 ਸੰਮੇਲਨ ਦੀ ਮੇਜ਼ਬਾਨੀ ਮਿਲੀ ਹੈ ਕਿਉਂਕਿ ਪੰਜਾਬੀ ਮੇਜ਼ਬਾਨੀ ਲਈ ਜਾਣੇ ਜਾਂਦੇ ਹਨ। ਮੁੱਖ ਮੰਤਰੀ ਨੇ ਦੱਸਿਆ ਕਿ ਨੀਤੀ ਆਯੋਗ ਦੀ ਮੀਟਿੰਗ ਮੌਕੇ ਉਨਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਸ ਸੰਮੇਲਨ ਦੀ ਮੇਜ਼ਬਾਨੀ ਪੰਜਾਬ ਨੂੰ ਦੇਣ ਦੀ ਬੇਨਤੀ ਕੀਤੀ ਸੀ ਜਿਸ ਨੂੰ ਸਰਕਾਰ ਨੇ ਸਵੀਕਾਰ ਕਰ ਲਿਆ ਹੈ ਤੇ ਹੁਣ ਪੰਜਾਬ ਸਰਕਾਰ ਵੱਲੋਂ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਵੱਡੇ ਪੱਧਰ 'ਤੇ ਤਿਆਰੀਆਂ ਵਿੱਢ ਦਿੱਤੀਆਂ ਹਨ ਕਿਉਂਕਿ ਵਿਸ਼ਵ ਪੱਧਰ ਦੇ ਹੋਣ ਵਾਲੇ ਸਮਾਗਮ ਦਾ ਵਿਸ਼ਾ ਸਿੱਖਿਆ ਰਹੇਗਾ ਤੇ ਇਸ 'ਤੇ ਪੂਰੇ ਵਿਸ਼ਵ ਦੇ ਮੀਡੀਆ ਦੀ ਨਜਰ ਰਹੇਗੀ।

ਮੁੱਖ ਮੰਤਰੀ ਨੇ ਹਾਲ ਹੀ 'ਚ ਪੰਜਾਬ ਸਰਕਾਰ ਦੇ ਚਾਰ ਕੈਬਨਿਟ ਮੰਤਰੀਆਂ ਡਾ. ਇੰਦਰਬੀਰ ਨਿੱਜਰ, ਹਰਭਜਨ ਸਿੰਘ ਈਟੀਓ, ਹਰਜੋਤ ਸਿੰਘ ਬੈੰਸ ਤੇ ਅਨਮੋਲ ਗਗਨ ਮਾਨ ਆਧਾਰਿਤ ਕਮੇਟੀ ਬਣਾਈ ਸੀ ਜਦਕਿ ਅਧਿਕਾਰੀਆਂ ਦੇ ਪੱਧਰ ਦੀ ਇਕ ਸਬ ਕਮੇਟੀ ਮੁੱਖ ਸਕੱਤਰ ਵੀ ਕੇ ਜੰਜੂਆ ਦੀ ਅਗਵਾਈ 'ਚ ਬਣਾਈ ਗਈ ਹੈ। 

ਜਾਣਕਾਰੀ ਮੁਤਾਬਕ 15 ਦਿਨਾਂ ਬਾਅਦ ਮੁੱਖ ਮੰਤਰੀ ਫਿਰ ਅਧਿਕਾਰੀਆਂ ਨਾਲ ਮੀਟਿੰਗ ਕਰ ਸਕਦੇ ਹਨ। ਦੂਜੇ ਪਾਸੇ ਅਕਾਲ ਤਖ਼ਤ ਦੇ ਜਥੇਦਾਰ ਨਾਲ ਇੱਕ ਘੰਟਾ ਚੱਲੀ ਮੀਟਿੰਗ 'ਚ ਮੁੱਖ ਮੰਤਰੀ ਨੇ ਜਥੇਦਾਰ ਨੂੰ ਵੀ ਸਮਾਗਮ ਦੀ ਜਾਣਕਾਰੀ ਦਿੱਤੀ ਤੇ ਸਮਾਗਮਾਂ ਵਾਲੇ ਦਿਨ ਜਥੇਦਾਰ ਸਾਹਿਬ ਨੂੰ ਅੰਮ੍ਰਿਤਸਰ 'ਚ ਹੀ ਰਹਿਣ ਦੀ ਬਿਨੈ ਕੀਤੀ ਕਿਉਂਕਿ ਸਾਰੇ ਦੇਸ਼ਾਂ ਦੇ ਮੁੱਖੀ ਤੇ ਪ੍ਰਤੀਨਿਧੀ ਦਰਬਾਰ ਸਾਹਿਬ ਨਤਮਸਤਕ ਹੋਣ ਪੁੱਜਣਗੇ ਤੇ ਉਹ ਜਥੇਦਾਰ ਨਾਲ ਵੀ ਮੁਲਾਕਾਤ ਕਰ ਸਕਦੇ ਹਨ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
 
ਇਹ ਵੀ ਪੜ੍ਹੋ:
 
ਟਾਪ ਹੈਡਲਾਈਨ

ਪੰਜਾਬ ਦੇ 15 ਵਿਭਾਗ CBI ਦੀ ਰਡਾਰ 'ਤੇ, ਟਰਾਂਸਫਰ-ਪੋਸਟਿੰਗ ਭ੍ਰਿਸ਼ਟਾਚਾਰ ਦੀ ਜਾਂਚ ਤੇਜ਼
ਪੰਜਾਬ ਦੇ 15 ਵਿਭਾਗ CBI ਦੀ ਰਡਾਰ 'ਤੇ, ਟਰਾਂਸਫਰ-ਪੋਸਟਿੰਗ ਭ੍ਰਿਸ਼ਟਾਚਾਰ ਦੀ ਜਾਂਚ ਤੇਜ਼
ਪੰਜਾਬ ਤੋਂ ਵੱਡੀ ਖ਼ਬਰ! 50 ਤੋਂ ਵੱਧ IAS, PPS ਅਤੇ PCS ਅਧਿਕਾਰੀਆਂ ਨੂੰ CBI ਨੇ ਕੀਤਾ ਤਲਬ- ਸੂਤਰ
ਪੰਜਾਬ ਤੋਂ ਵੱਡੀ ਖ਼ਬਰ! 50 ਤੋਂ ਵੱਧ IAS, PPS ਅਤੇ PCS ਅਧਿਕਾਰੀਆਂ ਨੂੰ CBI ਨੇ ਕੀਤਾ ਤਲਬ- ਸੂਤਰ
ਪੰਜਾਬ 'ਚ ਵਿਧਾਨ ਸਭਾ ਚੋਣਾਂ ਦਾ ਐਲਾਨ ਹੋਵੇਗਾ ਛੇਤੀ, ਵੱਡੀ ਅਪਡੇਟ ਆਈ ਸਾਹਮਣੇ; ਜਾਣੋ
ਪੰਜਾਬ 'ਚ ਵਿਧਾਨ ਸਭਾ ਚੋਣਾਂ ਦਾ ਐਲਾਨ ਹੋਵੇਗਾ ਛੇਤੀ, ਵੱਡੀ ਅਪਡੇਟ ਆਈ ਸਾਹਮਣੇ; ਜਾਣੋ
ਪੰਜਾਬ ਚੰਡੀਗੜ੍ਹ 'ਚ ਬਾਰਿਸ਼ ਨੇ ਬਦਲਿਆ ਮੌਸਮ, ਪੱਟੀ 'ਚ ਪਏ ਗੜ੍ਹੇ, ਭਾਰੀ ਮੀਂਹ ਦਾ ਅਲਰਟ; ਚੱਲਣਗੀਆਂ ਤੇਜ਼ ਹਵਾਵਾਂ
ਪੰਜਾਬ ਚੰਡੀਗੜ੍ਹ 'ਚ ਬਾਰਿਸ਼ ਨੇ ਬਦਲਿਆ ਮੌਸਮ, ਪੱਟੀ 'ਚ ਪਏ ਗੜ੍ਹੇ, ਭਾਰੀ ਮੀਂਹ ਦਾ ਅਲਰਟ; ਚੱਲਣਗੀਆਂ ਤੇਜ਼ ਹਵਾਵਾਂ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ ਵਿਧਾਨ ਸਭਾ ਚੋਣਾਂ ਦਾ ਐਲਾਨ ਹੋਵੇਗਾ ਛੇਤੀ, ਵੱਡੀ ਅਪਡੇਟ ਆਈ ਸਾਹਮਣੇ; ਜਾਣੋ
ਪੰਜਾਬ 'ਚ ਵਿਧਾਨ ਸਭਾ ਚੋਣਾਂ ਦਾ ਐਲਾਨ ਹੋਵੇਗਾ ਛੇਤੀ, ਵੱਡੀ ਅਪਡੇਟ ਆਈ ਸਾਹਮਣੇ; ਜਾਣੋ
ਪੰਜਾਬ ਚੰਡੀਗੜ੍ਹ 'ਚ ਬਾਰਿਸ਼ ਨੇ ਬਦਲਿਆ ਮੌਸਮ, ਪੱਟੀ 'ਚ ਪਏ ਗੜ੍ਹੇ, ਭਾਰੀ ਮੀਂਹ ਦਾ ਅਲਰਟ; ਚੱਲਣਗੀਆਂ ਤੇਜ਼ ਹਵਾਵਾਂ
ਪੰਜਾਬ ਚੰਡੀਗੜ੍ਹ 'ਚ ਬਾਰਿਸ਼ ਨੇ ਬਦਲਿਆ ਮੌਸਮ, ਪੱਟੀ 'ਚ ਪਏ ਗੜ੍ਹੇ, ਭਾਰੀ ਮੀਂਹ ਦਾ ਅਲਰਟ; ਚੱਲਣਗੀਆਂ ਤੇਜ਼ ਹਵਾਵਾਂ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 15 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 15 ਅਕਤੂਬਰ 2026
ਪਰਵਿੰਦਰ ਝੋਟਾ ਕਤਲਕਾਂਡ ਦੇ ਮਾਮਲੇ 'ਚ ਅੱਜ ਪੰਜਾਬ ਬੰਦ, ਸਵੇਰੇ 6 ਵਜੇ ਤੋਂ 5 ਵਜੇ ਤੱਕ ਸਿਰਫ ਐਮਰਜੈਂਸੀ ਸੇਵਾਵਾਂ ਨੂੰ ਛੂਟ, ਜਾਣੋ ਕੀ ਖੁੱਲ੍ਹਿਆ ਕੀ ਬੰਦ
ਪਰਵਿੰਦਰ ਝੋਟਾ ਕਤਲਕਾਂਡ ਦੇ ਮਾਮਲੇ 'ਚ ਅੱਜ ਪੰਜਾਬ ਬੰਦ, ਸਵੇਰੇ 6 ਵਜੇ ਤੋਂ 5 ਵਜੇ ਤੱਕ ਸਿਰਫ ਐਮਰਜੈਂਸੀ ਸੇਵਾਵਾਂ ਨੂੰ ਛੂਟ, ਜਾਣੋ ਕੀ ਖੁੱਲ੍ਹਿਆ ਕੀ ਬੰਦ
Punjab Police ਦਾ ਮੁਲਾਜ਼ਮ ਹੀ ਨਿਕਲਿਆ ਨਸ਼ੇ ਦਾ ਸੌਦਾਗਰ! BSF ਨੇ 15 ਕਿਲੋ ਹੈਰੋਇਨ ਸਮੇਤ ਫੜਿਆ
Punjab Police ਦਾ ਮੁਲਾਜ਼ਮ ਹੀ ਨਿਕਲਿਆ ਨਸ਼ੇ ਦਾ ਸੌਦਾਗਰ! BSF ਨੇ 15 ਕਿਲੋ ਹੈਰੋਇਨ ਸਮੇਤ ਫੜਿਆ
Health News : ਸਿਰਦਰਦ ਦੇ ਨਾਲ ਆਉਂਦੇ ਹਨ ਚੱਕਰ ? ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼ 
Health News : ਸਿਰਦਰਦ ਦੇ ਨਾਲ ਆਉਂਦੇ ਹਨ ਚੱਕਰ ? ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼ 
AC Care Tips in Winter : ਸਰਦੀਆਂ 'ਚ AC ਨੂੰ ਢੱਕਣਾ ਚਾਹੀਦਾ ਹੈ ਜਾਂ ਖੁੱਲ੍ਹਾ ਛੱਡਣਾ? ਜਾਣੋ ਇਨਡੋਰ ਤੇ ਆਊਟਡੋਰ ਯੂਨਿਟ ਦੀ ਸਹੀ ਦੇਖਭਾਲ
AC Care Tips in Winter : ਸਰਦੀਆਂ 'ਚ AC ਨੂੰ ਢੱਕਣਾ ਚਾਹੀਦਾ ਹੈ ਜਾਂ ਖੁੱਲ੍ਹਾ ਛੱਡਣਾ? ਜਾਣੋ ਇਨਡੋਰ ਤੇ ਆਊਟਡੋਰ ਯੂਨਿਟ ਦੀ ਸਹੀ ਦੇਖਭਾਲ
Holiday News : ਪੰਜਾਬ ਦੇ ਇਸ ਜ਼ਿਲ੍ਹੇ 'ਚ ਮੰਗਲਵਾਰ ਨੂੰ ਸਥਾਨਕ ਛੁੱਟੀ ਦਾ ਐਲਾਨ , ਬੰਦ ਰਹਿਣਗੇ ਸਕੂਲ-ਕਾਲਜ ਤੇ ਸਰਕਾਰੀ ਦਫ਼ਤਰ Amritsar Holiday on October 27 for Guru Ram Das Ji’s Prakash Purab, Government Offices and Banks to Remain Closed
Holiday News : ਪੰਜਾਬ ਦੇ ਇਸ ਜ਼ਿਲ੍ਹੇ 'ਚ ਮੰਗਲਵਾਰ ਨੂੰ ਸਥਾਨਕ ਛੁੱਟੀ ਦਾ ਐਲਾਨ , ਬੰਦ ਰਹਿਣਗੇ ਸਕੂਲ-ਕਾਲਜ ਤੇ ਸਰਕਾਰੀ ਦਫ਼ਤਰ 
Embed widget