(Source: ECI/ABP News/ABP Majha)
Punjab News: ਅਨੁਰਾਗ ਵਰਮਾ ਹੋਣਗੇ ਪੰਜਾਬ ਦੇ ਨਵੇਂ ਮੁੱਖ ਸਕੱਤਰ, ਵੀਕੇ ਜੰਜੂਆ ਨੂੰ ਮਿਲ ਸਕਦਾ ਹੈ ਇਹ ਅਹੁਦਾ
Punjab Chief Secretary: ਪੰਜਾਬ ਦੇ ਮੁੱਖ ਸਕੱਤਰ ਦੇ ਅਹੁਦੇ ਲਈ ਕਈ ਨਾਮ ਦੌੜ ਵਿੱਚ ਸਨ। ਪਰ ਅੰਤ 'ਚ ਅਨੁਰਾਗ ਵਰਮਾ ਦੇ ਨਾਂ 'ਤੇ ਮੋਹਰ ਲੱਗ ਗਈ ਹੈ। ਇਸ ਦੇ ਨਾਲ ਹੀ ਵੀ.ਕੇ ਜੰਜੂਆ ਨੂੰ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦਾ ਚੇਅਰਮੈਨ ਬਣਾਇਆ ਜਾ ਸਕਦਾ ਹੈ।
Punjab News: ਅਨੁਰਾਗ ਵਰਮਾ ਪੰਜਾਬ ਦੇ ਨਵੇਂ ਮੁੱਖ ਸਕੱਤਰ ਹੋਣਗੇ ਕਿਉਂਕਿ ਵੀਕੇ ਜੰਜੂਆ 30 ਜੂਨ ਨੂੰ ਸੇਵਾਮੁਕਤ ਹੋ ਰਹੇ ਹਨ। ਜੰਜੂਆ ਨੂੰ PPSC ਦਾ ਚੇਅਰਮੈਨ ਬਣਾਇਆ ਜਾ ਸਕਦਾ ਹੈ। ਮੁੱਖ ਸਕੱਤਰ ਦੇ ਅਹੁਦੇ ਲਈ ਕਈ ਨਾਵਾਂ 'ਤੇ ਚਰਚਾ ਹੋਈ ਸੀ ਪਰ ਆਖਿਰਕਾਰ ਅਨੁਰਾਮ ਵਰਮਾ ਦੇ ਨਾਂ 'ਤੇ ਮੋਹਰ ਲੱਗ ਗਈ ਹੈ। ਇਸ ਸਬੰਧੀ ਅਧਿਕਾਰਤ ਹੁਕਮ ਵੀ ਜਾਰੀ ਕਰ ਦਿੱਤਾ ਗਿਆ ਹੈ। ਜੰਜੂਆ ਦੀ ਸੇਵਾ ਵਧਾਉਣ ਲਈ ਕੇਂਦਰ ਨੂੰ ਪੱਤਰ ਲਿਖਿਆ ਗਿਆ ਸੀ ਪਰ ਮਨਜ਼ੂਰੀ ਨਾ ਮਿਲਣ ਕਾਰਨ ਅਜਿਹਾ ਨਹੀਂ ਹੋ ਸਕਿਆ। ਅਨੁਰਾਗ ਵਰਮਾ 1993 ਬੈਚ ਦੇ ਆਈਏਐਸ ਅਧਿਕਾਰੀ ਹਨ।
5 ਜੁਲਾਈ 2022 ਨੂੰ ਵੀ ਕੇ ਜੰਜੂਆ ਨੂੰ ਪੰਜਾਬ ਦਾ ਮੁੱਖ ਸਕੱਤਰ ਬਣਾਇਆ ਗਿਆ। ਉਨ੍ਹਾਂ ਦੀ ਨਿਯੁਕਤੀ ਅਨਿਰੁਧ ਤਿਵਾਰੀ ਨੂੰ ਹਟਾਉਣ ਤੋਂ ਬਾਅਦ ਕੀਤੀ ਗਈ ਸੀ। ਇਸ ਤੋਂ ਪਹਿਲਾਂ ਵੀ.ਕੇ.ਜੰਜੂਆ ਜੇਲ੍ਹ ਅਤੇ ਵਧੀਕ ਵਿਸ਼ੇਸ਼ ਮੁੱਖ ਸਕੱਤਰ ਚੋਣ ਵਜੋਂ ਤਾਇਨਾਤ ਸਨ।
ਮੁੱਖ ਸਕੱਤਰ ਦੇ ਅਹੁਦੇ ਲਈ ਕਈ ਨਾਵਾਂ 'ਤੇ ਚਰਚਾ ਹੋਈ ਸੀ ਪਰ ਆਖਿਰਕਾਰ ਅਨੁਰਾਮ ਵਰਮਾ ਦੇ ਨਾਂ 'ਤੇ ਮੋਹਰ ਲੱਗ ਗਈ ਹੈ। ਇਸ ਸਬੰਧੀ ਅਧਿਕਾਰਤ ਹੁਕਮ ਵੀ ਜਾਰੀ ਕਰ ਦਿੱਤਾ ਗਿਆ ਹੈ। ਜੰਜੂਆ ਦੀ ਸੇਵਾ ਵਧਾਉਣ ਲਈ ਕੇਂਦਰ ਨੂੰ ਪੱਤਰ ਲਿਖਿਆ ਗਿਆ ਸੀ ਪਰ ਮਨਜ਼ੂਰੀ ਨਾ ਮਿਲਣ ਕਾਰਨ ਅਜਿਹਾ ਨਹੀਂ ਹੋ ਸਕਿਆ। ਅਨੁਰਾਗ ਵਰਮਾ 1993 ਬੈਚ ਦੇ ਆਈਏਐਸ ਅਧਿਕਾਰੀ ਹਨ। ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਕਰੀਬੀ ਮੰਨੇ ਜਾਂਦੇ ਹਨ।
ਜ਼ਿਕਰ ਕਰ ਦਈਏ ਕਿ ਪੰਜਾਬ ਦੇ ਮੁੱਖ ਸਕੱਤਰ ਦੇ ਅਹੁਦੇ ਦੀ ਦੌੜ ਵਿੱਚ ਅਨੁਰਾਗ ਵਰਮਾ ਤੋਂ ਇਲਾਵਾ 1992 ਬੈਚ ਦੇ ਆਈਏਐਸ ਅਧਿਕਾਰੀ ਕੇਏਪੀ ਸਿਨਹਾ, 1990 ਬੈਚ ਦੇ ਆਈਏਐਸ ਅਧਿਕਾਰੀ ਵੀਕੇ ਸਿੰਘ, ਅਨਿਰੁਧ ਤਿਵਾੜੀ, ਵਿਨੀ ਮਹਾਜਨ, ਅੰਜਲੀ ਭਾਵਰਾ, ਰਵਨੀਤ ਕੌਰ ਸ਼ਾਮਲ ਸਨ।
ਰਾਜ ਦੇ ਮੁੱਖ ਸਕੱਤਰ ਦਾ ਕੰਮ ਕੀ ਹੈ?
ਕਿਸੇ ਵੀ ਰਾਜ ਵਿੱਚ, ਮੁੱਖ ਸਕੱਤਰ ਰਾਜ ਸਕੱਤਰੇਤ ਦਾ ਅਧਿਕਾਰਤ ਮੁਖੀ ਹੁੰਦਾ ਹੈ। ਜੇਕਰ ਅਸੀਂ ਰਾਜ ਦੇ ਪ੍ਰਬੰਧਕੀ ਅਹੁਦਿਆਂ ਦੀ ਤਰਤੀਬ 'ਤੇ ਨਜ਼ਰ ਮਾਰੀਏ ਤਾਂ ਮੁੱਖ ਸਕੱਤਰ ਸਭ ਤੋਂ ਉੱਚਾ ਅਧਿਕਾਰੀ ਹੈ। ਉਹ ਸੂਬੇ ਦੇ ਸਾਰੇ ਸਕੱਤਰਾਂ ਦੇ ਮੁਖੀ ਹਨ। ਰਾਜ ਸਕੱਤਰੇਤ ਦੇ ਵਿਭਾਗਾਂ ਦਾ ਕੰਟਰੋਲ ਮੁੱਖ ਸਕੱਤਰ ਦੇ ਹੱਥ ਵਿੱਚ ਹੈ। ਉਹ ਰਾਜ ਦੇ ਪ੍ਰਸ਼ਾਸਨ ਲਈ ਮਾਰਗਦਰਸ਼ਕ ਦੀ ਭੂਮਿਕਾ ਨਿਭਾਉਂਦਾ ਹੈ।