APP MLA Video Viral: ਕਿਸਾਨ ਨੇ ਪੁੱਛਿਆ ਸਵਾਲ ਤਾਂ 'ਆਪ' ਵਿਧਾਇਕ ਦਾ ਚੜ੍ਹ ਗਿਆ ਪਾਰਾ...ਬੋਲਿਆ...‘ਤੁਸੀ ਆ ਜਾਂਦੇ ਹੋ ਹਰ ਥਾਂ, ਗੰਦ ਪਾਉਣ’
APP MLA Video Viral: ਇਸ ਵੀਡੀਓ ਵਿੱਚ ਹੁਣ ਬੱਲੂਆਣਾ ਤੋਂ 'ਆਪ' ਵਿਧਾਇਕ ਅਮਨਦੀਪ ਗੋਲਡੀ ਮੁਸਾਫ਼ਿਰ ਕਿਸਾਨ ਨਾਲ ਔਖਾ-ਸੌਖਾ ਹੋ ਰਿਹਾ ਹੈ। ਵਿਧਾਇਕ ਗੋਲਡੀ ਇੰਨੇ ਤੈਸ਼ ਵਿੱਚ ਆ ਜਾਂਦਾ ਹੈ ਕਿ ਕਿਸਾਨ ਨੂੰ ਕਹਿੰਦਾ ਹੈ...‘ਤੁਸੀ ਆ ਜਾਂਦੇ ਹੋ ਹਰ ਥਾਂ, ਗੰਦ ਪਾਉਣ’।
APP MLA Video Viral: ਹੁਣ ਇੱਕ ਹੋਰ 'ਆਪ' ਵਿਧਾਇਕ ਦੀ ਵੀਡੀਓ ਵਾਇਰਲ ਹੋ ਗਈ ਹੈ। ਇਸ ਵੀਡੀਓ ਵਿੱਚ ਹੁਣ ਬੱਲੂਆਣਾ ਤੋਂ 'ਆਪ' ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫ਼ਿਰ ਕਿਸਾਨ ਨਾਲ ਔਖਾ-ਸੌਖਾ ਹੋ ਰਿਹਾ ਹੈ। ਵਿਧਾਇਕ ਗੋਲਡੀ ਇੰਨੇ ਤੈਸ਼ ਵਿੱਚ ਆ ਜਾਂਦਾ ਹੈ ਕਿ ਕਿਸਾਨ ਨੂੰ ਕਹਿੰਦਾ ਹੈ...‘ਤੁਸੀ ਆ ਜਾਂਦੇ ਹੋ ਹਰ ਥਾਂ, ਗੰਦ ਪਾਉਣ’। ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਵਿਧਾਇਕ ਸੰਦੀਪ ਜਾਖੜ ਨੇ ਵੀ ਸ਼ੇਅਰ ਕੀਤਾ ਹੈ।
ਦੱਸ ਦਈਏ ਕਿ ਚਮਕੌਰ ਸਾਹਿਬ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਡਾ. ਚਰਨਜੀਤ ਸਿੰਘ ਦੀ ਪਿੰਡ ਦੇ ਨੌਜਵਾਨ ਨਾਲ ਬਹਿਸ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਬੱਲੂਆਣਾ ਤੋਂ 'ਆਪ' ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫ਼ਿਰ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ। ਅਬੋਹਰ ਤੋਂ ਵਿਧਾਇਕ ਸੰਦੀਪ ਜਾਖੜ ਨੇ ਖੁਦ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ। ਵੀਡੀਓ ਦੇ ਨਾਲ ਹੀ ਵਿਧਾਇਕ ਜਾਖੜ ਨੇ ਗੋਲਡੀ ਮੁਸਾਫਿਰ 'ਤੇ ਵੀ ਚੁਟਕੀ ਲਈ ਹੈ।
The sheer arrogance of AAP MLA Balluana...In village Bhawwala today, farmer Nirmal Singh ji asked about the long closure of the canal, the MLA said 'Tusi aa jandeo ho har thaan, gand paan'.. they have forgotten so soon as to who put them in this position of power @BhagwantMann pic.twitter.com/sZEt5Nj9fd
— Sandeep Jakhar (ਜਾਖੜ/जाखड़) (@SandeepJakharpb) March 16, 2024
ਹਾਸਲ ਜਾਣਕਾਰੀ ਅਨੁਸਾਰ ਇਹ ਘਟਨਾ ਫਾਜ਼ਿਲਕਾ ਅਧੀਨ ਪੈਂਦੇ ਪਿੰਡ ਭਾਵਵਾਲਾ ਵਿੱਚ ਵਾਪਰੀ ਦੱਸੀ ਜਾ ਰਹੀ ਹੈ। ਇਸ ਇਲਾਕੇ ਵਿੱਚ ਪਾਣੀ ਦੀ ਸਮੱਸਿਆ ਹੈ। ਇਲਾਕੇ ਦੀ ਨਹਿਰ ਪਿਛਲੇ ਕਾਫੀ ਸਮੇਂ ਤੋਂ ਬੰਦ ਪਈ ਹੈ। ਇੱਥੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫ਼ਿਰ ਦਾ ਪ੍ਰੋਗਰਾਮ ਕਰਵਾਇਆ ਗਿਆ ਤਾਂ ਪਿੰਡ ਦੇ ਕਿਸਾਨ ਨਿਰਮਲ ਸਿੰਘ ਨਹਿਰ ਬਾਰੇ ਸਵਾਲ ਪੁੱਛਣ ਲੱਗੇ।
ਵਿਧਾਇਕ ਸੰਦੀਪ ਜਾਖੜ ਨੇ ਕਿਹਾ, 'ਆਪ' ਵਿਧਾਇਕ ਬੱਲੂਆਣਾ ਦਾ ਸਰਾਸਰ ਹੰਕਾਰ ਹੈ। ਜਦੋਂ ਕਿਸਾਨ ਨਿਰਮਲ ਸਿੰਘ ਨੇ ਲੰਬੇ ਸਮੇਂ ਤੋਂ ਬੰਦ ਪਈ ਨਹਿਰ ਬਾਰੇ ਪੁੱਛਿਆ ਤਾਂ ਵਿਧਾਇਕ ਨੇ ਕਿਹਾ ‘ਤੁਸੀ ਆ ਜਾਂਦੇ ਹੋ ਹਰ ਥਾਂ, ਗੰਦ ਪਾਉਣ’। ਉਹ ਇੰਨੀ ਜਲਦੀ ਭੁੱਲ ਗਏ ਕਿ ਉਨ੍ਹਾਂ ਨੂੰ ਸੱਤਾ ਦੇ ਇਸ ਅਹੁਦੇ 'ਤੇ ਕਿਸ ਨੇ ਬਿਠਾਇਆ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਚਮਕੌਰ ਸਾਹਿਬ 'ਚ ਵਿਧਾਇਕ ਡਾ. ਚਰਨਜੀਤ ਸਿੰਘ ਤੇ ਉਨ੍ਹਾਂ ਦੇ ਹੀ ਹਲਕੇ ਲੋਕਾਂ ਵਿਚਾਲੇ ਹੋਈ ਬਹਿਸ ਦਾ ਵੀਡੀਓ ਵਾਇਰਲ ਹੋਇਆ ਸੀ। ਗੁੱਸੇ ਵਿੱਚ ਵਿਧਾਇਕ ਨੇ ਇੱਕ ਨੌਜਵਾਨ ਵੱਲ ਇਸ਼ਾਰਾ ਕੀਤਾ ਤੇ ਕਿਹਾ ਕਿ ਪਹਿਲਾਂ ਉਸ ਨੂੰ ਲੈ ਕੇ ਜਾਓ। ਇਸ ਤੋਂ ਬਾਅਦ ਨੌਜਵਾਨ ਵੀ ਸਿੱਧਾ ਹੋ ਗਿਆ। ਵੀਡੀਓ 'ਚ ਨੌਜਵਾਨ ਦੀ ਸਿਰਫ ਆਡੀਓ ਹੀ ਸੁਣਾਈ ਦੇ ਰਹੀ ਹੈ।
ਇਸ ਆਡੀਓ 'ਚ ਨੌਜਵਾਨ ਨੇ ਕਿਹਾ ਸੀ ਕਿੱਥੇ ਸਰ। ਆਜਾ ਲੈ ਜਾ। ਇਸ 'ਤੇ ਵਿਧਾਇਕ ਨੇ ਗੁੱਸੇ 'ਚ ਆ ਕੇ ਕਿਹਾ ਬੋਲਦਾ ਕਿਵੇਂ ਏਂ। ਵੀਡੀਓ ਦੇ ਅੰਤ 'ਚ ਨੌਜਵਾਨ ਨੂੰ ਇਹ ਕਹਿੰਦੇ ਸੁਣਿਆ ਜਾਂਦਾ ਹੈ- MLA ਹੋਵੇਗਾਂ...ਘਰ 'ਚ ਹੋਏਂਗਾ।