Farmer Protest: 'ਤਿਆਰੀ ਦੇਖ ਲਗਦਾ, ਕਿਸਾਨਾਂ ਨਾਲ ਜੰਗ ਲੜਣ ਜਾ ਰਹੇ ਨੇ PM Modi ?'
ਕੀ ਪ੍ਰਧਾਨ ਮੰਤਰੀ ਮੋਦੀ ਦੇਸ਼ ਦੇ ਕਿਸਾਨਾਂ ਖਿਲਾਫ ਜੰਗ ਲੜਨ ਜਾ ਰਹੇ ਹਨ? ਇਹ ਕੰਕਰੀਟ ਦੀਆਂ ਕੰਧਾਂ, ਇਹ ਬੈਰੀਕੇਡ, ਇਹ ਕੰਟੇਨਰ, ਇਹ ਸੁਰੱਖਿਆ ਬਲਾਂ ਦੀ ਤਾਇਨਾਤੀ, ਦੇਸ਼ ਦੇ ਅੰਨਦਾਤਾ ਕਿਸਾਨਾਂ ਨੂੰ ਰੋਕਣ ਲਈ ਅਜਿਹੀਆਂ ਕਾਰਵਾਈਆਂ ਪ੍ਰਧਾਨ ਮੰਤਰੀ ਮੋਦੀ ਨੂੰ ਤਾਨਾਸ਼ਾਹ ਸਾਬਤ ਕਰਦੀਆਂ ਹਨ।
Haryana News: ਕਿਸਾਨ ਜਥੇਬੰਦੀਆਂ ਵੱਲੋਂ 13 ਫਰਵਰੀ ਦੇ ‘ਦਿੱਲੀ ਚਲੋ’ ਮਾਰਚ ਤੋਂ ਪਹਿਲਾਂ ਹਰਿਆਣਾ-ਪੰਜਾਬ ਸਰਹੱਦ ‘ਤੇ ਕੰਕਰੀਟ ਦੇ ਬੈਰੀਅਰ, ਕੰਡਿਆਲੀ ਤਾਰ ਅਤੇ ਬੈਰੀਕੇਡ ਲਗਾਏ ਗਏ ਹਨ। ਇਹ ਸਭ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਕੀਤਾ ਜਾ ਰਿਹਾ ਹੈ। ਇਸ ਨੂੰ ਲੈ ਕੇ ਭਾਜਪਾ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ 'ਤੇ ਆ ਗਈ ਹੈ।
ਆਮ ਆਦਮੀ ਪਾਰਟੀ ਦੇ ਐਕਸ ਅਕਾਊਂਟ ਤੋਂ ਪੋਸਟ ਕੀਤਾ ਗਿਆ ਹੈ ਕਿ ਕੀ ਪ੍ਰਧਾਨ ਮੰਤਰੀ ਮੋਦੀ ਦੇਸ਼ ਦੇ ਕਿਸਾਨਾਂ ਖਿਲਾਫ ਜੰਗ ਲੜਨ ਜਾ ਰਹੇ ਹਨ? ਇਹ ਕੰਕਰੀਟ ਦੀਆਂ ਕੰਧਾਂ, ਇਹ ਬੈਰੀਕੇਡ, ਇਹ ਕੰਟੇਨਰ, ਇਹ ਸੁਰੱਖਿਆ ਬਲਾਂ ਦੀ ਤਾਇਨਾਤੀ, ਦੇਸ਼ ਦੇ ਅੰਨਦਾਤਾ ਕਿਸਾਨਾਂ ਨੂੰ ਰੋਕਣ ਲਈ ਅਜਿਹੀਆਂ ਕਾਰਵਾਈਆਂ ਪ੍ਰਧਾਨ ਮੰਤਰੀ ਮੋਦੀ ਨੂੰ ਤਾਨਾਸ਼ਾਹ ਸਾਬਤ ਕਰਦੀਆਂ ਹਨ।
क्या मोदी जी देश के किसानों के ख़िलाफ़ युद्ध लड़ने जा रहे हैं?
— AAP (@AamAadmiParty) February 12, 2024
👉ये कंकरीट की दीवारें
👉ये बैरिकेड
👉ये कंटेनर
👉ये सुरक्षा बलों को तैनाती
देश के अन्नदाता किसानों को रोकने के लिए ऐसी घटिया हरकतें मोदी जी को कायर तानाशाह साबित करती हैं#KisanVirodhiKhattarModi pic.twitter.com/2AENNvUPWK
ਇਸ ਨੂੰ ਲੈ ਕੇ ਆਪ ਪੰਜਾਬ ਵੱਲੋਂ ਵੀ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਉਨ੍ਹਾਂ ਲਿਖਿਆ ਕਿ “ਮੋਦੀ ਸਰਕਾਰ ਕਿਸਾਨ ਵਿਰੋਧੀ” ਇਹ ਪਾਕਿਸਤਾਨ ਜਾਂ ਚੀਨ ਦਾ ਬਾਰਡਰ ਨਹੀਂ ਬਲਕਿ ਪੰਜਾਬ ਤੇ ਹਰਿਆਣਾ ਦਾ ਬਾਰਡਰ ਹੈ ਮੋਦੀ ਸਰਕਾਰ ਦੇ ਹੁਕਮਾਂ ‘ਤੇ ਹਰਿਆਣਾ ਦੀ ਖੱਟਰ ਸਰਕਾਰ ਨੇ ਕਿਸਾਨਾਂ ਨੂੰ ਰੋਕਣ ਲਈ ਸੜਕਾਂ ‘ਤੇ ਕਿੱਲ ਗੱਡ ਦਿੱਤੇ ਨੇ
“ਮੋਦੀ ਸਰਕਾਰ ਕਿਸਾਨ ਵਿਰੋਧੀ”
— AAP Punjab (@AAPPunjab) February 12, 2024
ਇਹ ਪਾਕਿਸਤਾਨ ਜਾਂ ਚੀਨ ਦਾ ਬਾਰਡਰ ਨਹੀਂ ਬਲਕਿ ਪੰਜਾਬ ਤੇ ਹਰਿਆਣਾ ਦਾ ਬਾਰਡਰ ਹੈ
ਮੋਦੀ ਸਰਕਾਰ ਦੇ ਹੁਕਮਾਂ ‘ਤੇ ਹਰਿਆਣਾ ਦੀ ਖੱਟਰ ਸਰਕਾਰ ਨੇ ਕਿਸਾਨਾਂ ਨੂੰ ਰੋਕਣ ਲਈ ਸੜਕਾਂ ‘ਤੇ ਕਿੱਲ ਗੱਡ ਦਿੱਤੇ ਨੇ pic.twitter.com/3PXOW1YqD3
ਆਮ ਆਦਮੀ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਨੁਰਾਗ ਢਾਂਡਾ ਨੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਖੱਟਰ ਸਰਕਾਰ ਹਰਿਆਣਾ ਦੇ ਆਮ ਲੋਕਾਂ ਦੇ ਮੌਲਿਕ ਅਧਿਕਾਰਾਂ ਨੂੰ ਖੋਹ ਰਹੀ ਹੈ। ਸੂਬੇ ਦੇ ਹਾਈਵੇਅ ਪੂਰੀ ਤਰ੍ਹਾਂ ਬੰਦ ਹਨ, ਆਵਾਜਾਈ ਦੇ ਸਾਰੇ ਸਾਧਨ ਬੰਦ ਹਨ। ਸੀਮਿੰਟ ਅਤੇ ਕੰਕਰੀਟ ਦੇ ਢਾਂਚਿਆਂ ਨੇ ਸਾਰੀਆਂ ਸੜਕਾਂ ਬੰਦ ਕਰ ਦਿੱਤੀਆਂ ਹਨ, ਜੋ ਵੀ ਸੜਕਾਂ ਬੰਦ ਕੀਤੀਆਂ ਗਈਆਂ ਹਨ, ਉਨ੍ਹਾਂ ਨਾਲ ਕਿਸਾਨਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਕਿਸਾਨ ਸ਼ਾਂਤੀਪੂਰਵਕ ਦਿੱਲੀ ਜਾ ਕੇ ਆਪਣਾ ਹੱਕ ਮੰਗਣਾ ਚਾਹੁੰਦੇ ਹਨ।