ਪੜਚੋਲ ਕਰੋ

Punjab News: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ 461 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ

Punjab News:  ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸ਼ੁਭ ਦਿਹਾੜੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 461 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ।

Punjab News:  ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸ਼ੁਭ ਦਿਹਾੜੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 461 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ ਤੇ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਦਸਮੇਸ਼ ਪਿਤਾ ਦੇ ਨਕਸ਼ੇ ਕਦਮ 'ਤੇ ਚੱਲਣ ਦਾ ਸੱਦਾ ਦਿੱਤਾ।

ਚੰਡੀਗੜ੍ਹ ਵਿੱਚ ਮਿਊਂਸਿਪਲ ਭਵਨ ਵਿਖੇ ਨਿਯੁਕਤੀ ਪੱਤਰ ਦੇਣ ਲਈ ਕਰਵਾਏ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਗੁਰੂ ਸਾਹਿਬ ਨੇ ਸਾਨੂੰ ਜ਼ੁਲਮ, ਬੇਇਨਸਾਫ਼ੀ ਤੇ ਦਮਨ ਵਿਰੁੱਧ ਲੜਨ ਦਾ ਉਪਦੇਸ਼ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਸ ਪਵਿੱਤਰ ਦਿਹਾੜੇ 'ਤੇ ਸਾਨੂੰ ਸਾਰਿਆਂ ਨੂੰ ਆਪਣੀ ਡਿਊਟੀ ਪੂਰੀ ਇਮਾਨਦਾਰੀ, ਲਗਨ ਤੇ ਤਨਦੇਹੀ ਨਾਲ ਨਿਭਾਉਣ ਦਾ ਪ੍ਰਣ ਲੈਣਾ ਚਾਹੀਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਸਾਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸਾਏ ਮਾਰਗ 'ਤੇ ਚੱਲਦਿਆਂ ਲੋਕਾਂ ਦੀ ਸੇਵਾ ਉਤਸ਼ਾਹ ਨਾਲ ਕਰਨੀ ਚਾਹੀਦੀ ਹੈ।

ਭਗਵੰਤ ਮਾਨ ਨੇ ਕਿਹਾ ਕਿ ਇਹ ਉਨ੍ਹਾਂ ਲਈ ਬਹੁਤ ਹੀ ਮਾਣ ਤੇ ਤਸੱਲੀ ਵਾਲੀ ਗੱਲ ਹੈ ਕਿ ਹੁਣ ਤੱਕ 40 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਨਿਰੋਲ ਯੋਗਤਾ ਦੇ ਆਧਾਰ 'ਤੇ ਸਰਕਾਰੀ ਨੌਕਰੀਆਂ ਲਈ ਚੁਣਿਆ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਇਹ ਨੌਜਵਾਨ ਸਰਕਾਰ ਦਾ ਅਨਿੱਖੜਵਾਂ ਅੰਗ ਬਣ ਚੁੱਕੇ ਹਨ ਅਤੇ ਹੁਣ ਉਨ੍ਹਾਂ ਨੂੰ ਮਿਸ਼ਨਰੀ ਜਜ਼ਬੇ ਨਾਲ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ। ਭਗਵੰਤ ਮਾਨ ਨੇ ਉਮੀਦ ਜਤਾਈ ਕਿ ਨਵੇਂ ਭਰਤੀ ਹੋਏ ਨੌਜਵਾਨ ਲੋਕਾਂ ਲਈ ਇਨਸਾਫ਼ ਯਕੀਨੀ ਬਣਾਉਣ ਦੇ ਨਾਲ-ਨਾਲ ਆਪਣੀ ਕਲਮ ਦੀ ਵਰਤੋਂ ਸਮਾਜ ਦੇ ਲੋੜਵੰਦ ਤੇ ਪਛੜੇ ਵਰਗਾਂ ਦੀ ਮਦਦ ਲਈ ਕਰਨਗੇ। 

ਮੁੱਖ ਮੰਤਰੀ ਨੇ ਦੱਸਿਆ ਕਿ ਆਗਾਮੀ ਗਣਤੰਤਰ ਦਿਵਸ ਮੌਕੇ ਸੜਕ ਸੁਰੱਖਿਆ ਫੋਰਸ ਲੋਕਾਂ ਦੀ ਸੇਵਾ ਵਿੱਚ ਸਮਰਪਿਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਵੇਲੇ ਇਹ ਫੋਰਸ ਕਪੂਰਥਲਾ ਵਿਖੇ ਸਿਖਲਾਈ ਲੈ ਰਹੀ ਹੈ ਤੇ ਸੂਬੇ ਵਿੱਚ ਸੜਕ ਹਾਦਸਿਆਂ ਕਾਰਨ ਹੋਣ ਵਾਲੀਆਂ ਮੌਤਾਂ ਦੀ ਦਰ ਨੂੰ ਘਟਾਉਣ ਲਈ ਤੇ ਸੂਬੇ ਦੀਆਂ ਸੜਕਾਂ 'ਤੇ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਇਸ ਫੋਰਸ ਦੀ ਸ਼ੁਰੂਆਤ ਕੀਤੀ ਜਾਵੇਗੀ। ਭਗਵੰਤ ਮਾਨ ਨੇ ਕਿਹਾ ਕਿ ਆਪਣੀ ਕਿਸਮ ਦੀ ਇਹ ਪਹਿਲੀ ਵਿਸ਼ੇਸ਼ ਫੋਰਸ ਪੰਜਾਬ ਵਿੱਚ ਰੋਜ਼ਾਨਾ ਸੜਕ ਹਾਦਸਿਆਂ ਵਿੱਚ ਅਜਾਈਂ ਜਾ ਰਹੀਆਂ ਕੀਮਤੀ ਜਾਨਾਂ ਬਚਾਉਣ ਲਈ ਅਹਿਮ ਭੂਮਿਕਾ ਨਿਭਾਏਗੀ ਤੇ ਇਸ ਫੋਰਸ ਨੂੰ ਗਲਤ ਡਰਾਈਵਿੰਗ ਨੂੰ ਰੋਕਣ, ਵਾਹਨਾਂ ਦੀ ਆਵਾਜਾਈ ਨੂੰ ਸੁਚਾਰੂ ਬਣਾਉਣ ਤੇ ਸੜਕ ਹਾਦਸਿਆਂ ਦੀ ਜਾਂਚ ਦਾ ਕੰਮ ਸੌਂਪਿਆ ਜਾਵੇਗਾ।

ਇਹ ਵੀ ਪੜ੍ਹੋ: Gurpurab Guru Gobind Singh Ji: ਪ੍ਰਕਾਸ਼ ਪੁਰਬ ਮੌਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅਲੌਕਿਕ ਨਜ਼ਾਰਾ, ਅਲੱਗ-ਅਲੱਗ ਸਥਾਨਾਂ ਤੋਂ ਪਹੁੰਚੇ 10 ਨਗਰ ਕੀਰਤਨ

ਮੁੱਖ ਮੰਤਰੀ ਨੇ ਕਿਹਾ ਕਿ ਸ਼ੁਰੂਆਤੀ ਤੌਰ 'ਤੇ ਅਤਿ-ਆਧੁਨਿਕ ਯੰਤਰਾਂ ਨਾਲ ਲੈਸ ਲਗਪਗ 130 ਵਾਹਨ ਹਰ 30 ਕਿਲੋਮੀਟਰ ਦੇ ਘੇਰੇ ਬਾਅਦ ਸੜਕਾਂ ਉੱਤੇ ਤਾਇਨਾਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਾਹਨਾਂ ਵਿੱਚ ਕਿਸੇ ਵੀ ਲੋੜਵੰਦ ਵਿਅਕਤੀ ਨੂੰ ਐਮਰਜੈਂਸੀ ਇਲਾਜ ਮੁਹੱਈਆ ਕਰਵਾਉਣ ਲਈ ਪੂਰੀ ਮੈਡੀਕਲ ਕਿੱਟ ਵੀ ਹੋਵੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਲੋਕਾਂ ਨੂੰ ਸਮੇਂ ਸਿਰ ਲੋੜੀਂਦੀ ਡਾਕਟਰੀ ਸਹਾਇਤਾ ਯਕੀਨੀ ਬਣਾਉਣ ਲਈ ਫੋਰਸ ਨੂੰ ਟਰੌਮਾ ਸੈਂਟਰਾਂ ਨਾਲ ਜੋੜਿਆ ਜਾਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਸੂਬਾ ਸਰਕਾਰ ਵੱਲੋਂ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਤੋਂ ਲੈ ਕੇ ਸਬ-ਇੰਸਪੈਕਟਰ ਤੱਕ ਦੀਆਂ ਵੱਖ-ਵੱਖ ਅਸਾਮੀਆਂ ਲਈ ਨਿਯਮਤ ਭਰਤੀ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਇਨਵੈਸਟੀਗੇਸ਼ਨ ਕਾਡਰ ਵਿੱਚ ਨਵੇਂ ਭਰਤੀ ਕੀਤੇ ਗਏ 200 ਸਿਵਲੀਅਨ ਸਪੋਰਟ ਸਟਾਫ਼ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ, ਜਿਨ੍ਹਾਂ ਵਿੱਚ ਕਾਨੂੰਨੀ ਅਫ਼ਸਰ, ਸਹਾਇਕ ਕਾਨੂੰਨੀ ਅਫ਼ਸਰ, ਵਿੱਤੀ ਅਫ਼ਸਰ, ਸਹਾਇਕ ਵਿੱਤੀ ਅਫ਼ਸਰ ਤੇ ਫੋਰੈਂਸਿਕ ਅਫ਼ਸਰ ਸ਼ਾਮਲ ਹਨ। ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਇਸ ਤੋਂ ਇਲਾਵਾ ਪੰਜਾਬ ਪੁਲਿਸ ਅਕੈਡਮੀ ਫਿਲੌਰ ਵਿਖੇ ਤਫ਼ਤੀਸ਼ੀ ਕਾਡਰ ਲਈ ਪਹਿਲੀ ਵਾਰ ਪੰਜਾਬ ਬਿਊਰੋ ਆਫ਼ ਇਨਵੈਸਟੀਗੇਸ਼ਨ ਵਿੰਗ ਵਿੱਚ 245 ਨਵੇਂ ਸਬ-ਇੰਸਪੈਕਟਰ ਵੀ ਭਰਤੀ ਕੀਤੇ ਗਏ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਅੱਜ ਇਨਵੈਸਟੀਗੇਸ਼ਨ ਕੇਡਰ ਵਿੱਚ ਨਵੇਂ ਭਰਤੀ ਹੋਏ ਹੌਲਦਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਹੌਲਦਾਰਾਂ ਦੀ ਸਿੱਧੀ ਭਰਤੀ ਕੀਤੀ ਜਾ ਰਹੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ (ਪੀ.ਬੀ.ਓ.ਆਈ.) ਵਿੰਗ ਵਿੱਚ ਹੌਲਦਾਰਾਂ ਦੀ ਭਰਤੀ ਨਾਲ ਜਾਂਚ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਵਿੱਚ ਮਦਦ ਮਿਲੇਗੀ ਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਦਰ ਵਿੱਚ ਹੋਰ ਵਾਧਾ ਹੋਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਹੌਲਦਾਰਾਂ ਦੀ ਭਰਤੀ ਨਾਲ ਵੱਖ-ਵੱਖ ਤਰ੍ਹਾਂ ਦੇ ਅਪਰਾਧਾਂ ਨਾਲ ਨਜਿੱਠਣ ਲਈ ਪੁਲਿਸ ਬਲ ਨੂੰ ਹੁਲਾਰਾ ਮਿਲੇਗਾ ਤੇ ਡੂੰਘਾਈ ਨਾਲ ਜਾਂਚ ਕਰਨ ਵਿੱਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸੂਬਾ ਸਰਕਾਰ ਵੱਲੋਂ ਕਾਂਸਟੇਬਲ ਦੀਆਂ 1746 ਅਸਾਮੀਆਂ ਅਤੇ ਸਬ-ਇੰਸਪੈਕਟਰ ਦੀਆਂ 288 ਅਸਾਮੀਆਂ ਲਈ ਸਾਲਾਨਾ ਭਰਤੀ ਪ੍ਰਕਿਰਿਆ ਵੀ ਜਾਰੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਭਵਿੱਖ ਵਿੱਚ ਵੀ ਸੂਬਾ ਸਰਕਾਰ ਪੰਜਾਬ ਪੁਲਿਸ ਵਿੱਚ ਹਰ ਸਾਲ 1800 ਕਾਂਸਟੇਬਲ ਅਤੇ 300 ਸਬ-ਇੰਸਪੈਕਟਰਾਂ ਦੀ ਭਰਤੀ ਜਾਰੀ ਰੱਖੇਗੀ ਤਾਂ ਜੋ ਹਰ ਨੌਜਵਾਨ ਨੂੰ ਇਸ ਵੱਕਾਰੀ ਪੁਲਿਸ ਫੋਰਸ ਦਾ ਹਿੱਸਾ ਬਣਨ ਦਾ ਮੌਕਾ ਮਿਲ ਸਕੇ।

ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਸੂਬਾ ਸਰਕਾਰ ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਸਿਖਲਾਈ ਦੇਣ ਲਈ ਅੱਠ ਹਾਈ-ਟੈਕ ਸੈਂਟਰ ਖੋਲ੍ਹ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਇਹ ਸੈਂਟਰ ਨੌਜਵਾਨਾਂ ਨੂੰ ਯੂ.ਪੀ.ਐਸ.ਸੀ. ਦੀ ਪ੍ਰੀਖਿਆ ਪਾਸ ਕਰਨ ਅਤੇ ਸੂਬੇ ਅਤੇ ਦੇਸ਼ ਵਿੱਚ ਨਾਮਵਰ ਅਹੁਦਿਆਂ 'ਤੇ ਬੈਠਣ ਲਈ ਮਿਆਰੀ ਸਿਖਲਾਈ ਪ੍ਰਦਾਨ ਕਰਨਗੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦਾ ਟੀਚਾ ਨੌਜਵਾਨਾਂ ਨੂੰ ਉੱਚ ਅਹੁਦਿਆਂ 'ਤੇ ਬਿਠਾ ਕੇ ਦੇਸ਼ ਦੀ ਸੇਵਾ ਵਿੱਚ ਲਾਉਣਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਬੜੇ ਮਾਣ ਅਤੇ ਤਸੱਲੀ ਵਾਲੀ ਗੱਲ ਹੈ ਕਿ ਪੰਜਾਬ ਪੁਲਿਸ ਸੂਬੇ ਦੇ ਤਿੰਨ ਕਰੋੜ ਤੋਂ ਵੱਧ ਲੋਕਾਂ ਦੀ ਚੈਨ ਦੀ ਨੀਂਦ ਯਕੀਨੀ ਬਣਾਉਣ ਲਈ ਦਿਨ-ਰਾਤ ਡਿਊਟੀ ਨਿਭਾ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਜਦੋਂ ਤੋਂ ਉਨ੍ਹਾਂ ਨੇ ਅਹੁਦਾ ਸੰਭਾਲਿਆ ਹੈ, ਉਨ੍ਹਾਂ ਦੀ ਸਰਕਾਰ ਪੁਲਿਸ ਫੋਰਸ ਦੇ ਨਵੀਨੀਕਰਨ 'ਤੇ ਧਿਆਨ ਕੇਂਦਰਤ ਕਰ ਰਹੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੁਲਿਸ ਫੋਰਸ ਦੇ ਵਿਗਿਆਨਕ ਲੀਹਾਂ 'ਤੇ ਆਧੁਨਿਕੀਕਰਨ 'ਤੇ ਧਿਆਨ ਦਿੱਤਾ ਜਾ ਰਿਹਾ ਹੈ ਤੇ ਪੁਲਿਸ ਪ੍ਰਣਾਲੀ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਵੀ ਲਿਆਂਦਾ ਜਾ ਰਿਹਾ ਹੈ।

ਇਹ ਵੀ ਪੜ੍ਹੋ: Gurpurab Guru Gobind Singh Ji: ਮਾਨਵ ਜਾਤੀ ਦੇ ਕਲਿਆਣ ਵਾਸਤੇ ਪੂਰਾ ਪਰਿਵਾਰ ਕੁਰਬਾਨ ਕਰਨ ਵਾਲੇ ਸਿਰਫ ਤੇ ਸਿਰਫ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਹੀ ਹੋਏ...

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab Teaching Staff: ਪੰਜਾਬ ਦੇ ਡੇਢ ਲੱਖ ਤੋਂ ਵੱਧ ਅਧਿਆਪਕਾਂ ਲਈ ਵੱਡੀ ਖਬਰ! ਹੁਣ ਆਨਲਾਈਨ ਕਰਨਾ ਪਵੇਗਾ ਇਹ ਕੰਮ
Punjab Teaching Staff: ਪੰਜਾਬ ਦੇ ਡੇਢ ਲੱਖ ਤੋਂ ਵੱਧ ਅਧਿਆਪਕਾਂ ਲਈ ਵੱਡੀ ਖਬਰ! ਹੁਣ ਆਨਲਾਈਨ ਕਰਨਾ ਪਵੇਗਾ ਇਹ ਕੰਮ
Punjab Weather News: ਪੂਰੇ ਪੰਜਾਬ 'ਚ ਛਾ ਗਈ ਮਾਨਸੂਨ, ਇੱਕੋ ਦਿਨ ਕਰ ਵਿਖਾਇਆ ਕਮਾਲ
Punjab Weather News: ਪੂਰੇ ਪੰਜਾਬ 'ਚ ਛਾ ਗਈ ਮਾਨਸੂਨ, ਇੱਕੋ ਦਿਨ ਕਰ ਵਿਖਾਇਆ ਕਮਾਲ
Hathras Stampede: ਸਤਿਸੰਗ 'ਚ ਗਏ 27 ਸ਼ਰਧਾਲੂਆਂ ਦੀ ਮੌਤ! ਤਿੰਨ ਬੱਚੇ ਤੇ 23 ਔਰਤਾਂ ਸ਼ਾਮਲ
Hathras Stampede: ਸਤਿਸੰਗ 'ਚ ਗਏ 27 ਸ਼ਰਧਾਲੂਆਂ ਦੀ ਮੌਤ! ਤਿੰਨ ਬੱਚੇ ਤੇ 23 ਔਰਤਾਂ ਸ਼ਾਮਲ
Jalandhar West bypoll: 'ਆਪ ਦਾ ਹੀ ਵਿਧਾਇਕ CM ਦੀ ਪਤਨੀ ਤੇ ਭੈਣ ਦੇ ਨਾਮ 'ਤੇ ਕਰ ਰਿਹਾ ਕਰੋੜਾਂ ਦੀ ਵਸੂਲੀ, ਕਲੋਨੀ ਕੱਟਣ ਦਾ 25 ਲੱਖ ਤੇ ਮੌਲ ਬਣਾਉਣ ਦਾ ਮੰਗਦਾ 50 ਲੱਖ'
Jalandhar West bypoll: 'ਆਪ ਦਾ ਹੀ ਵਿਧਾਇਕ CM ਦੀ ਪਤਨੀ ਤੇ ਭੈਣ ਦੇ ਨਾਮ 'ਤੇ ਕਰ ਰਿਹਾ ਕਰੋੜਾਂ ਦੀ ਵਸੂਲੀ, ਕਲੋਨੀ ਕੱਟਣ ਦਾ 25 ਲੱਖ ਤੇ ਮੌਲ ਬਣਾਉਣ ਦਾ ਮੰਗਦਾ 50 ਲੱਖ'
Advertisement
ABP Premium

ਵੀਡੀਓਜ਼

Bikram Majithia | ਸ਼ੀਤਲ ਦਾ CM ਮਾਨ ਨੂੰ ਚੈਲੇਂਜ - ਮਜੀਠੀਆ ਦਾ ਤੰਜ਼Sheetal angural | '5 ਜੁਲਾਈ ਨੂੰ ਸ਼ੀਤਲ ਅੰਗੂਰਾਲ ਖੋਲ੍ਹੇਗਾ ਇਮਾਨਦਾਰਾਂ ਦੀ ਪੋਲ'Mukerian ਹਾਈਡਲ ਨਹਿਰ ਵਿੱਚ ਨੌਜਵਾਨ ਲੜਕੇ-ਲੜਕੀ ਨੇ ਮਾਰੀ ਛਾਲਫਾਜ਼ਿਲਕਾ 'ਚ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Teaching Staff: ਪੰਜਾਬ ਦੇ ਡੇਢ ਲੱਖ ਤੋਂ ਵੱਧ ਅਧਿਆਪਕਾਂ ਲਈ ਵੱਡੀ ਖਬਰ! ਹੁਣ ਆਨਲਾਈਨ ਕਰਨਾ ਪਵੇਗਾ ਇਹ ਕੰਮ
Punjab Teaching Staff: ਪੰਜਾਬ ਦੇ ਡੇਢ ਲੱਖ ਤੋਂ ਵੱਧ ਅਧਿਆਪਕਾਂ ਲਈ ਵੱਡੀ ਖਬਰ! ਹੁਣ ਆਨਲਾਈਨ ਕਰਨਾ ਪਵੇਗਾ ਇਹ ਕੰਮ
Punjab Weather News: ਪੂਰੇ ਪੰਜਾਬ 'ਚ ਛਾ ਗਈ ਮਾਨਸੂਨ, ਇੱਕੋ ਦਿਨ ਕਰ ਵਿਖਾਇਆ ਕਮਾਲ
Punjab Weather News: ਪੂਰੇ ਪੰਜਾਬ 'ਚ ਛਾ ਗਈ ਮਾਨਸੂਨ, ਇੱਕੋ ਦਿਨ ਕਰ ਵਿਖਾਇਆ ਕਮਾਲ
Hathras Stampede: ਸਤਿਸੰਗ 'ਚ ਗਏ 27 ਸ਼ਰਧਾਲੂਆਂ ਦੀ ਮੌਤ! ਤਿੰਨ ਬੱਚੇ ਤੇ 23 ਔਰਤਾਂ ਸ਼ਾਮਲ
Hathras Stampede: ਸਤਿਸੰਗ 'ਚ ਗਏ 27 ਸ਼ਰਧਾਲੂਆਂ ਦੀ ਮੌਤ! ਤਿੰਨ ਬੱਚੇ ਤੇ 23 ਔਰਤਾਂ ਸ਼ਾਮਲ
Jalandhar West bypoll: 'ਆਪ ਦਾ ਹੀ ਵਿਧਾਇਕ CM ਦੀ ਪਤਨੀ ਤੇ ਭੈਣ ਦੇ ਨਾਮ 'ਤੇ ਕਰ ਰਿਹਾ ਕਰੋੜਾਂ ਦੀ ਵਸੂਲੀ, ਕਲੋਨੀ ਕੱਟਣ ਦਾ 25 ਲੱਖ ਤੇ ਮੌਲ ਬਣਾਉਣ ਦਾ ਮੰਗਦਾ 50 ਲੱਖ'
Jalandhar West bypoll: 'ਆਪ ਦਾ ਹੀ ਵਿਧਾਇਕ CM ਦੀ ਪਤਨੀ ਤੇ ਭੈਣ ਦੇ ਨਾਮ 'ਤੇ ਕਰ ਰਿਹਾ ਕਰੋੜਾਂ ਦੀ ਵਸੂਲੀ, ਕਲੋਨੀ ਕੱਟਣ ਦਾ 25 ਲੱਖ ਤੇ ਮੌਲ ਬਣਾਉਣ ਦਾ ਮੰਗਦਾ 50 ਲੱਖ'
Cricketer Retirement: ਖਿਡਾਰੀਆਂ ਦੇ ਸੰਨਿਆਸ ਦਾ ਸਿਲਸਿਲਾ ਜਾਰੀ, ਹੁਣ ਇਸ ਦਿੱਗਜ ਨੇ ਤਿੰਨਾਂ ਫਾਰਮੈਟਾਂ ਨੂੰ ਕਿਹਾ ਅਲਵਿਦਾ
ਖਿਡਾਰੀਆਂ ਦੇ ਸੰਨਿਆਸ ਦਾ ਸਿਲਸਿਲਾ ਜਾਰੀ, ਹੁਣ ਇਸ ਦਿੱਗਜ ਨੇ ਤਿੰਨਾਂ ਫਾਰਮੈਟਾਂ ਨੂੰ ਕਿਹਾ ਅਲਵਿਦਾ
Exam Tips: ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਸਫਲਤਾ ਦਵਾਉਂਦਾ ਇਹ ਵਾਲਾ ਗ੍ਰਹਿ, ਜੇਕਰ ਖਰਾਬ ਹੋਣ ਤਾਂ ਕਰਨਾ ਪੈਂਦਾ ਸੰਘਰਸ਼
Exam Tips: ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਸਫਲਤਾ ਦਵਾਉਂਦਾ ਇਹ ਵਾਲਾ ਗ੍ਰਹਿ, ਜੇਕਰ ਖਰਾਬ ਹੋਣ ਤਾਂ ਕਰਨਾ ਪੈਂਦਾ ਸੰਘਰਸ਼
Asia Cup 2025: ਏਸ਼ੀਆ ਕੱਪ 2025 ਦੇ ਸ਼ਡਿਊਲ ਦਾ ਐਲਾਨ, 8 ਵੱਡੀਆਂ ਟੀਮਾਂ ਹੋਣਗੀਆਂ ਹਿੱਸਾ, ਜਾਣੋ ਕਦੋਂ ਤੇ ਕਿੱਥੇ ਹੋਣਗੇ ਮੈਚ ?
ਏਸ਼ੀਆ ਕੱਪ 2025 ਦੇ ਸ਼ਡਿਊਲ ਦਾ ਐਲਾਨ, 8 ਵੱਡੀਆਂ ਟੀਮਾਂ ਹੋਣਗੀਆਂ ਹਿੱਸਾ, ਜਾਣੋ ਕਦੋਂ ਤੇ ਕਿੱਥੇ ਹੋਣਗੇ ਮੈਚ ?
Arvind Kejriwal: 'ਮੇਰੀ ਗ੍ਰਿਫਤਾਰੀ ਗਲਤ'; ਕੇਜਰੀਵਾਲ ਦੀ ਪਟੀਸ਼ਨ 'ਤੇ ਹਾਈਕੋਰਟ ਨੇ ਸੀਬੀਆਈ ਤੋਂ ਮੰਗਿਆ ਜਵਾਬ
Arvind Kejriwal: 'ਮੇਰੀ ਗ੍ਰਿਫਤਾਰੀ ਗਲਤ'; ਕੇਜਰੀਵਾਲ ਦੀ ਪਟੀਸ਼ਨ 'ਤੇ ਹਾਈਕੋਰਟ ਨੇ ਸੀਬੀਆਈ ਤੋਂ ਮੰਗਿਆ ਜਵਾਬ
Embed widget