ਪੜਚੋਲ ਕਰੋ

Punjab Government: ਭਾਰਤ ਸਰਕਾਰ ਵੱਲੋਂ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਸ਼ਲਾਘਾ

ਆਮ ਆਦਮੀ ਕਲੀਨਿਕਾਂ ਵਿੱਚ ਵੱਖ-ਵੱਖ ਲੈਬ ਟੈਸਟ ਅਤੇ ਦਵਾਈਆਂ ਮੁਫਤ ਉਪਲੱਬਧ ਹਨ। ਬਿਹਤਰ ਕਮਿਊਨਿਟੀ ਅਵੇਅਰਨੈੱਸ ਦੇ ਨਾਲ 108 ਐਂਬੂਲੈਂਸ ਸੇਵਾ ਦੀ ਵਰਤੋਂ ਕੀਤੀ ਜਾ ਰਹੀ ਹੈ।

ਚੰਡੀਗੜ੍ਹ: ਭਾਰਤ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਕਈ ਪਹਿਲਕਦਮੀਆਂ ਕਰਨ ਲਈ ਪੰਜਾਬ ਸਰਕਾਰ ਦੀ ਸ਼ਲਾਘਾ ਕੀਤੀ ਹੈ।

ਭਾਰਤ ਸਰਕਾਰ ਨਿਯਮਿਤ ਤੌਰ ’ਤੇ ਵੱਖ-ਵੱਖ ਵਿਧੀਆਂ ਰਾਹੀਂ ਸੂਬਿਆਂ ਵਿੱਚ ਐਨ.ਐਚ.ਐਮ. ਦੀ ਪ੍ਰਗਤੀ ਦੀ ਨਿਗਰਾਨੀ ਕਰਦੀ ਹੈ। ਸਭ ਤੋਂ ਮਹੱਤਵਪੂਰਨ ਵਿਧੀ ਹੈ ਕਾਮਨ ਰਿਵਿਊ ਮਿਸ਼ਨ (ਸੀ.ਆਰ.ਐਮ.) ਜੋ ਹਰ ਸਾਲ ਕੀਤੀ ਜਾਂਦੀ ਹੈ। ਸੀਆਰਐਮ ਦੇ ਤਹਿਤ ਸਰਕਾਰੀ ਅਧਿਕਾਰੀਆਂ, ਜਨ ਸਿਹਤ ਮਾਹਿਰਾਂ, ਵਿਕਾਸ ਭਾਈਵਾਲਾਂ ਦੇ ਪ੍ਰਤੀਨਿਧਾਂ ਅਤੇ ਸਿਵਲ ਸੁਸਾਇਟੀ ਸੰਸਥਾਵਾਂ ਦੀ ਇੱਕ ਟੀਮ ਵੱਖ-ਵੱਖ ਰਾਜਾਂ ਵਿੱਚ ਖੇਤਰੀ ਦੌਰਾ ਕਰਦੀ ਹੈ।

ਸੀ.ਆਰ.ਐਮ. ਦਾ ਉਦੇਸ਼ ਲੋਕਾਂ ਦੇ ਨਜ਼ਰੀਏ ਤੋਂ ਪ੍ਰੋਗਰਾਮਾਂ ਨੂੰ ਲਾਗੂ ਕਰਨ ਦਾ ਮੁਲਾਂਕਣ ਕਰਨਾ ਹੈ। ਡਿਪਟੀ ਡਾਇਰੈਕਟਰ ਜਨਰਲ, ਆਯੂਸ਼,  ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲਾ ਡਾ. ਏ. ਰਘੂ ਦੀ ਅਗਵਾਈ ਹੇਠ 16 ਮੈਂਬਰੀ 15ਵੀਂ ਕਾਮਨ ਰੀਵਿਊ ਮਿਸ਼ਨ ਟੀਮ ਨੇ 4 ਤੋਂ 11 ਨਵੰਬਰ ਤੱਕ ਰਾਜ ਦਾ ਦੌਰਾ ਕੀਤਾ ਜਿਸ ਦੌਰਾਨ ਇਸ ਨੇ ਫਿਰੋਜ਼ਪੁਰ ਅਤੇ ਰੂਪਨਗਰ ਜ਼ਿਲ੍ਹਿਆਂ ਦਾ ਦੌਰਾ ਕੀਤਾ।

ਸੂਬਾ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਪਹਿਲਕਦਮੀਆਂ ’ਤੇ ਪੂਰੀ ਤਸੱਲੀ ਜ਼ਾਹਰ ਕਰਦਿਆਂ ਟੀਮ ਨੇ ਸੂਬੇ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਰਾਜ ਵਿੱਚ ਵੱਧ ਤੋਂ ਵੱਧ ਸੰਸਥਾਗਤ ਜਣੇਪੇ ਹੋ ਰਹੇ ਹਨ ਅਤੇ ਗਰਭਵਤੀ ਔਰਤਾਂ ਨੂੰ ਸਾਰੀਆਂ ਸਿਹਤ ਸਹੂਲਤਾਂ ਵਿੱਚ ਮਿਆਰੀ ਖੁਰਾਕ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ ਜ਼ਿਆਦਾਤਰ ਔਰਤਾਂ ਨੂੰ ਡੀਬੀਟੀ ਰਾਹੀਂ ਜੀ.ਐਸ.ਵਾਈ. ਦੀ ਅਦਾਇਗੀ ਕੀਤੀ ਗਈ ਹੈ।

ਇਸੇ ਤਰ੍ਹਾਂ ਜ਼ਿਆਦਾਤਰ ਸਿਹਤ ਸੰਸਥਾਵਾਂ ਵਿੱਚ ਪਰਿਵਾਰ ਯੋਜਨਾਬੰਦੀ ਸਬੰਧੀ ਸਹੂਲਤਾਂ ਵੀ ਉਪਲਬਧ ਹਨ। ਜ਼ਿਲ੍ਹਾ ਹਸਪਤਾਲਾਂ ਵਿੱਚ ਫੈਮਲੀ ਪਾਰਟੀਸਿਪੇਟਰੀ ਕੇਅਰ ਦਾ ਅਭਿਆਸ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਹਸਪਤਾਲਾਂ ਵਿੱਚ ਬ੍ਰੈਸਟ ਫੀਡਿੰਗ ਕਾਰਨਰ ਸਥਾਪਿਤ ਕੀਤੇ ਗਏ ਹਨ। ਏ.ਡਬਲਿਊ.ਸੀਜ਼ ਅਤੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਆਰ.ਬੀ.ਐਸ.ਕੇ. ਸਕਰੀਨਿੰਗ ਕਰਵਾਈ ਜਾ ਰਹੀ ਹੈ ਅਤੇ ਬੱਚਿਆਂ ਨੂੰ ਮੁਫਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ।

ਇਹ ਵੀ ਦੇਖਿਆ ਗਿਆ ਕਿ ਟੀਕਾਕਰਨ ਸੇਵਾਵਾਂ ਆਊਟਰੀਚ ਕੈਂਪਾਂ (ਮਮਤਾ ਦਿਵਸ) ਰਾਹੀਂ ਅਤੇ ਐਸ.ਸੀ-ਐਚ.ਡਬਲਿਊ.ਸੀ. ਪੱਧਰ ਤੱਕ ਸਾਰੀਆਂ ਸਿਹਤ ਸਹੂਲਤਾਂ ’ਤੇ ਉਪਲਬਧ ਹਨ। ਆਸ਼ਾ ਵਰਕਰਾਂ ਵੱਲੋਂ ਮਾਵਾਂ ਅਤੇ ਬੱਚਿਆਂ ਨੂੰ ਟੀਕਾਕਰਨ ਲਈ ਸੈਸ਼ਨ ਸਾਈਟਾਂ ’ਤੇ ਲਿਜਾਇਆ ਜਾਂਦਾ ਹੈ। ਜ਼ਿਆਦਾਤਰ ਮਾਵਾਂ ਟੀਕਾਕਰਨ ਸੇਵਾਵਾਂ ਬਾਰੇ ਜਾਣਕਾਰ ਹਨ। ਰਾਜ ਵਿੱਚ ਉਮੰਗ ਕਲੀਨਿਕ ਕਾਰਜਸ਼ੀਲ ਹਨ ਅਤੇ ਐਸ.ਸੀ-ਐਚ.ਡਬਲਿਊ.ਸੀ ਅਤੇ ਏ.ਡਬਲਿਊ.ਸੀ. ਵਿੱਚ ਸੈਨੇਟਰੀ ਨੈਪਕਿਨ ਮੁਹੱਈਆ ਕਰਵਾਏ ਜਾਂਦੇ ਹਨ।

ਸੀਆਰਐਮ ਨੇ ਇਹ ਵੀ ਨੋਟ ਕੀਤਾ ਕਿ ਸੂਬੇ ਨੇ ਸੀਐਚਓਜ਼ ਦੇ ਨਾਲ ਐਚ.ਡਬਲਿਊ.ਸੀਜ਼ ਦੇ ਸੰਚਾਲਨ ਦੇ ਟੀਚੇ ਨੂੰ ਪੂਰਾ ਕਰ ਲਿਆ ਹੈ।ਐਮ.ਬੀ.ਬੀ.ਐਸ. ਡਾਕਟਰ ਅਤੇ ਪੈਰਾ-ਮੈਡੀਕਲ ਸਟਾਫ ਦੀ ਇੱਕ ਟੀਮ ਨਾਲ ਕਲੀਨਿਕ ਸੁਚਾਰੂ ਢੰਗ ਨਾਲ ਚਲਾਏ ਜਾ ਰਹੇ ਹਨ। ਮਰੀਜ਼ਾਂ ਦੇ ਡੇਟਾ ਦੀ ਰਿਪੋਰਟਿੰਗ ਅਤੇ ਰਿਕਾਰਡਿੰਗ ਲਈ ਕਾਗਜ਼ ਰਹਿਤ ਪ੍ਰਣਾਲੀ ਉਪਲਬਧ ਹੈ।

ਆਮ ਆਦਮੀ ਕਲੀਨਿਕਾਂ ਵਿੱਚ ਵੱਖ-ਵੱਖ ਲੈਬ ਟੈਸਟ ਅਤੇ ਦਵਾਈਆਂ ਮੁਫਤ ਉਪਲੱਬਧ ਹਨ। ਬਿਹਤਰ ਕਮਿਊਨਿਟੀ ਅਵੇਅਰਨੈੱਸ ਦੇ ਨਾਲ 108 ਐਂਬੂਲੈਂਸ ਸੇਵਾ ਦੀ ਵਰਤੋਂ ਕੀਤੀ ਜਾ ਰਹੀ ਹੈ।

ਝੁੱਗੀ-ਝੌਂਪੜੀ, ਦੂਰ-ਦੁਰਾਡੇ ਅਤੇ ਸੰਵੇਦਨਸ਼ੀਲ ਖੇਤਰਾਂ ਤੱਕ ਪਹੁੰਚ ਲਈ ਐਮ.ਐਮ.ਯੂਜ਼ ਕਾਰਜਸ਼ੀਲ ਹਨ।ਐਸ.ਐਚ.ਸੀ ਪੱਧਰ ਤੱਕ ਵੱਖ-ਵੱਖ ਸਿਹਤ ਆਈਟੀ ਪੋਰਟਲਾਂ/ਐਪਸ ਦਾ ਢੁਕਵਾਂ ਗਿਆਨ ਅਤੇ ਅਭਿਆਸ ਉਪਲਬਧ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬ 'ਚ ਬਣਾਈ ਜਾਣ ਵਾਲੀ ਨਵੀਂ ਸਿਆਸੀ ਪਾਰਟੀ ਦੇ ਨਾਂਅ ਦਾ ਹੋਇਆ ਐਲਾਨ, MP ਸਰਬਜੀਤ ਸਿੰਘ ਖ਼ਾਲਸਾ ਨੇ ਕੀਤਾ ਖ਼ੁਲਾਸਾ
Punjab News: ਪੰਜਾਬ 'ਚ ਬਣਾਈ ਜਾਣ ਵਾਲੀ ਨਵੀਂ ਸਿਆਸੀ ਪਾਰਟੀ ਦੇ ਨਾਂਅ ਦਾ ਹੋਇਆ ਐਲਾਨ, MP ਸਰਬਜੀਤ ਸਿੰਘ ਖ਼ਾਲਸਾ ਨੇ ਕੀਤਾ ਖ਼ੁਲਾਸਾ
Farmer Protest: ਖਨੌਰੀ 'ਚ ਅੱਜ ਮਹਾਪੰਚਾਇਤ, ਡੱਲੇਵਾਲ ਕਰਨਗੇ ਸੰਬੋਧਨ, ਹਰਿਆਣਾ ਪੁਲਿਸ ਅਲਰਟ, 21 ਕੰਪਨੀਆਂ ਤਾਇਨਾਤ, ਧਾਰਾ 163 ਲਾਗੂ
Farmer Protest: ਖਨੌਰੀ 'ਚ ਅੱਜ ਮਹਾਪੰਚਾਇਤ, ਡੱਲੇਵਾਲ ਕਰਨਗੇ ਸੰਬੋਧਨ, ਹਰਿਆਣਾ ਪੁਲਿਸ ਅਲਰਟ, 21 ਕੰਪਨੀਆਂ ਤਾਇਨਾਤ, ਧਾਰਾ 163 ਲਾਗੂ
ਪੰਜਾਬ-ਹਰਿਆਣਾ ਵਿੱਚ ਕਿਸਾਨਾਂ ਦੀ ਮਹਾਂਪੰਚਾਇਤ ਅੱਜ, ਡੱਲੇਵਾਲ ਕਰਨਗੇ ਸੰਬੋਧਨ, ਧਾਰਾ 163 ਹੋਈ ਲਾਗੂ
ਪੰਜਾਬ-ਹਰਿਆਣਾ ਵਿੱਚ ਕਿਸਾਨਾਂ ਦੀ ਮਹਾਂਪੰਚਾਇਤ ਅੱਜ, ਡੱਲੇਵਾਲ ਕਰਨਗੇ ਸੰਬੋਧਨ, ਧਾਰਾ 163 ਹੋਈ ਲਾਗੂ
Good News: ਹਰ ਖਾਤੇ 'ਚ ਜਮ੍ਹਾ ਹੋਣਗੇ 5000 ਰੁਪਏ! ਜਾਣੋ ਇਸ ਸਕੀਮ ਦਾ ਕਿਵੇਂ ਚੁੱਕਣਾ ਲਾਭ, ਪੜ੍ਹੋ ਡਿਟੇਲ...
Good News: ਹਰ ਖਾਤੇ 'ਚ ਜਮ੍ਹਾ ਹੋਣਗੇ 5000 ਰੁਪਏ! ਜਾਣੋ ਇਸ ਸਕੀਮ ਦਾ ਕਿਵੇਂ ਚੁੱਕਣਾ ਲਾਭ, ਪੜ੍ਹੋ ਡਿਟੇਲ...
Advertisement
ABP Premium

ਵੀਡੀਓਜ਼

ਦਿਲਜੀਤ ਦੀ PM ਨਾਲ ਮੀਟਿੰਗ ਤੇ ਸਿਆਸਤ , ਕੌਣ ਲੈ ਰਿਹਾ ਹੈ ਦਿਲਜੀਤ ਦੋਸਾਂਝ ਨਾਲ ਪੰਗਾਚੰਡੀਗੜ੍ਹ 'ਚ ਵੇਖੋ ਕੀ ਕਰ ਗਏ ਸਰਤਾਜ , ਲੋਕ ਹੋਏ ਸਤਿੰਦਰ ਸਰਤਾਜ ਦੇ ਦੀਵਾਨੇPM ਮੋਦੀ ਤੋਂ ਬਾਅਦ ਕਿਸਨੂੰ ਮਿਲੇ ਦਿਲਜੀਤ , ਮੁਲਾਕਾਤ ਦੀ ਹੋ ਰਹੀ ਪੂਰੀ ਚਰਚਾਦਿਲਜੀਤ ਦੀ ਹੱਕ ਚ ਬੋਲੇ ਜਾਵੇਦ ਅਲੀ  , ਭਾਰਤ 'ਚ ਸ਼ੋਅਜ਼ ਬਾਰੇ ਬੋਲੇ ਸੀ ਦਿਲਜੀਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਬਣਾਈ ਜਾਣ ਵਾਲੀ ਨਵੀਂ ਸਿਆਸੀ ਪਾਰਟੀ ਦੇ ਨਾਂਅ ਦਾ ਹੋਇਆ ਐਲਾਨ, MP ਸਰਬਜੀਤ ਸਿੰਘ ਖ਼ਾਲਸਾ ਨੇ ਕੀਤਾ ਖ਼ੁਲਾਸਾ
Punjab News: ਪੰਜਾਬ 'ਚ ਬਣਾਈ ਜਾਣ ਵਾਲੀ ਨਵੀਂ ਸਿਆਸੀ ਪਾਰਟੀ ਦੇ ਨਾਂਅ ਦਾ ਹੋਇਆ ਐਲਾਨ, MP ਸਰਬਜੀਤ ਸਿੰਘ ਖ਼ਾਲਸਾ ਨੇ ਕੀਤਾ ਖ਼ੁਲਾਸਾ
Farmer Protest: ਖਨੌਰੀ 'ਚ ਅੱਜ ਮਹਾਪੰਚਾਇਤ, ਡੱਲੇਵਾਲ ਕਰਨਗੇ ਸੰਬੋਧਨ, ਹਰਿਆਣਾ ਪੁਲਿਸ ਅਲਰਟ, 21 ਕੰਪਨੀਆਂ ਤਾਇਨਾਤ, ਧਾਰਾ 163 ਲਾਗੂ
Farmer Protest: ਖਨੌਰੀ 'ਚ ਅੱਜ ਮਹਾਪੰਚਾਇਤ, ਡੱਲੇਵਾਲ ਕਰਨਗੇ ਸੰਬੋਧਨ, ਹਰਿਆਣਾ ਪੁਲਿਸ ਅਲਰਟ, 21 ਕੰਪਨੀਆਂ ਤਾਇਨਾਤ, ਧਾਰਾ 163 ਲਾਗੂ
ਪੰਜਾਬ-ਹਰਿਆਣਾ ਵਿੱਚ ਕਿਸਾਨਾਂ ਦੀ ਮਹਾਂਪੰਚਾਇਤ ਅੱਜ, ਡੱਲੇਵਾਲ ਕਰਨਗੇ ਸੰਬੋਧਨ, ਧਾਰਾ 163 ਹੋਈ ਲਾਗੂ
ਪੰਜਾਬ-ਹਰਿਆਣਾ ਵਿੱਚ ਕਿਸਾਨਾਂ ਦੀ ਮਹਾਂਪੰਚਾਇਤ ਅੱਜ, ਡੱਲੇਵਾਲ ਕਰਨਗੇ ਸੰਬੋਧਨ, ਧਾਰਾ 163 ਹੋਈ ਲਾਗੂ
Good News: ਹਰ ਖਾਤੇ 'ਚ ਜਮ੍ਹਾ ਹੋਣਗੇ 5000 ਰੁਪਏ! ਜਾਣੋ ਇਸ ਸਕੀਮ ਦਾ ਕਿਵੇਂ ਚੁੱਕਣਾ ਲਾਭ, ਪੜ੍ਹੋ ਡਿਟੇਲ...
Good News: ਹਰ ਖਾਤੇ 'ਚ ਜਮ੍ਹਾ ਹੋਣਗੇ 5000 ਰੁਪਏ! ਜਾਣੋ ਇਸ ਸਕੀਮ ਦਾ ਕਿਵੇਂ ਚੁੱਕਣਾ ਲਾਭ, ਪੜ੍ਹੋ ਡਿਟੇਲ...
Punjab News: ਪੰਜਾਬ 'ਚ ਆਈ ਸਭ ਤੋਂ ਵੱਡੀ ਲਾਟਰੀ ਸਕੀਮ, ਜਾਣੋ ਪਹਿਲਾ ਅਤੇ ਦੂਜਾ ਇਨਾਮ ਕਿੰਨੇ ਕਰੋੜ! ਪੜ੍ਹੋ ਡਿਟੇਲ...
ਪੰਜਾਬ 'ਚ ਆਈ ਸਭ ਤੋਂ ਵੱਡੀ ਲਾਟਰੀ ਸਕੀਮ, ਜਾਣੋ ਪਹਿਲਾ ਅਤੇ ਦੂਜਾ ਇਨਾਮ ਕਿੰਨੇ ਕਰੋੜ! ਪੜ੍ਹੋ ਡਿਟੇਲ...
NEET ਦੀ ਵਿਦਿਆਰਥਣ ਨੇ ਪੁੱਲ ਤੋਂ ਮਾਰੀ ਛਾਲ, ਦੋਵੇਂ ਪੈਰ ਅਤੇ ਜਬਾੜਾ ਟੁੱਟਿਆ, ਕੋਚਿੰਗ ਲਈ ਨਿਕਲੀ ਸੀ ਘਰੋਂ
NEET ਦੀ ਵਿਦਿਆਰਥਣ ਨੇ ਪੁੱਲ ਤੋਂ ਮਾਰੀ ਛਾਲ, ਦੋਵੇਂ ਪੈਰ ਅਤੇ ਜਬਾੜਾ ਟੁੱਟਿਆ, ਕੋਚਿੰਗ ਲਈ ਨਿਕਲੀ ਸੀ ਘਰੋਂ
ਲੋਕਾਂ ਦੀ ਵੀ ਹੱਦ! ਵਿਅਕਤੀ ਨੇ Swiggy ਤੋਂ ਆਰਡਰ ਕੀਤੀ ਗਰਲਫਰੈਂਡ, ਕੰਪਨੀ ਦਾ ਜਵਾਬ ਹੋ ਗਿਆ ਵਾਇਰਲ
ਲੋਕਾਂ ਦੀ ਵੀ ਹੱਦ! ਵਿਅਕਤੀ ਨੇ Swiggy ਤੋਂ ਆਰਡਰ ਕੀਤੀ ਗਰਲਫਰੈਂਡ, ਕੰਪਨੀ ਦਾ ਜਵਾਬ ਹੋ ਗਿਆ ਵਾਇਰਲ
ਪੰਜਾਬ 'ਚ ਤੜਕੇ-ਤੜਕੇ ਵਾਪਰ ਗਿਆ ਭਾਣਾ, ਘਰ 'ਚ ਸੁੱਤੇ ਨੌਜਵਾਨਾਂ 'ਤੇ ਚਲਾਈਆਂ ਗੋਲੀਆਂ, ਮੁਲਜ਼ਮ ਫਰਾਰ
ਪੰਜਾਬ 'ਚ ਤੜਕੇ-ਤੜਕੇ ਵਾਪਰ ਗਿਆ ਭਾਣਾ, ਘਰ 'ਚ ਸੁੱਤੇ ਨੌਜਵਾਨਾਂ 'ਤੇ ਚਲਾਈਆਂ ਗੋਲੀਆਂ, ਮੁਲਜ਼ਮ ਫਰਾਰ
Embed widget