ਪੜਚੋਲ ਕਰੋ
ਡੇਰਾ ਸਿਰਸਾ ਨੂੰ ਫੌਜ ਦਾ ਘੇਰਾ, ਹਥਿਆਰ ਜਮ੍ਹਾਂ ਕਰਵਾਉਣ ਦਾ ਹੁਕਮ

ਸਿਰਸਾ: ਬਲਾਤਕਾਰੀ ਰਾਮ ਰਹੀਮ ਦੇ ਜੇਲ੍ਹ ਜਾਣ ਤੋਂ ਬਾਅਦ ਡੇਰਾ ਸਿਰਸਾ ਨੂੰ ਫੌਜ ਨੇ ਘੇਰ ਰੱਖਿਆ ਹੈ। ਪ੍ਰਸਾਸ਼ਨ ਵੱਲੋਂ ਕੋਈ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੂਰੀ ਸਖ਼ਤੀ ਕੀਤੀ ਜਾ ਰਹੀ ਹੈ। ਇਸ ਕੜੀ 'ਚ ਸਿਰਸਾ ਪੁਲਿਸ ਨੇ ਡੇਰਾ ਪ੍ਰੇਮੀਆਂ ਨੂੰ ਲਾਇਸੰਸੀ ਹਥਿਆਰ ਜਮ੍ਹਾਂ ਕਰਵਾਉਣ ਲਈ ਕਿਹਾ ਸੀ। ਇਸ ਆਦੇਸ਼ ਤੋਂ ਬਾਅਦ ਤਕਰੀਬਨ 34 ਲਾਇਸੰਸੀ ਹਥਿਆਰ ਜਮ੍ਹਾਂ ਕਰਵਾ ਦਿੱਤੇ ਗਏ ਹਨ। ਪੁਲਿਸ ਨੇ ਸਖ਼ਤੀ ਨਾਲ ਕਿਹਾ ਹੈ ਕਿ ਜਿਸ ਨੇ ਹਥਿਆਰ ਜਮ੍ਹਾਂ ਨਹੀਂ ਕਰਵਾਏ, ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਰਾਮ ਰਹੀਮ ਦੀ ਪੰਚਕੁਲਾ 'ਚ 25 ਅਗਸਤ ਨੂੰ ਹੋਈ ਪੇਸ਼ੀ ਤੋਂ ਬਾਅਦ ਲੋਕਾਂ ਨੇ ਜੰਮ ਕੇ ਭੰਨਤੋੜ ਕੀਤੀ ਸੀ। ਹੁਣ ਪੰਚਕੁਲਾ ਵਰਗੀ ਕੋਈ ਹੋਰ ਹਿੰਸਕ ਘਟਨਾ ਨਾ ਵਾਪਰਨ ਦੇ ਡਰ ਤੋਂ ਹਰਿਆਣਾ ਪੁਲਿਸ ਪਹਿਲਾਂ ਤੋਂ ਹੀ ਚੌਕਸੀ ਕਰ ਰਹੀ ਹੈ।
Before You Go
ਪੇਪਰ ਲੀਕ 'ਤੇ ਕਾਂਗਰਸ ਦਾ ਹੱਲਾ ਬੋਲ! ਰਾਜਪੁਰਾ 'ਚ ਸੜਕਾਂ 'ਤੇ ਉਤਰੇ ਕਾਂਗਰਸੀ
ਟ੍ਰੈਂਡਿੰਗ ਟੌਪਿਕ






















