ਕੇਜਰੀਵਾਲ ਨੇ ਕੀਤੀ ਧੀ ਦੀ ਮੰਗਣੀ, CM ਮਾਨ ਨੇ ਪਤਨੀ ਸਣੇ ਪਾਇਆ ਭੰਗੜਾ, ਅੱਜ ਕਪੂਰਥਲਾ ਹਾਊਸ 'ਚ ਦੂਜਾ ਪ੍ਰੋਗਰਾਮ
Punjab News: ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ (Arvind Kejriwal) ਦੀ ਧੀ ਦੀ ਮੰਗਣੀ ਦਿੱਲੀ ਦੇ ਸ਼ਾਂਗਰੀ-ਲਾ ਹੋਟਲ ਵਿੱਚ ਕੀਤੀ।

Punjab News: ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ (Arvind Kejriwal) ਦੀ ਧੀ ਦੀ ਮੰਗਣੀ ਦਿੱਲੀ ਦੇ ਸ਼ਾਂਗਰੀ-ਲਾ ਹੋਟਲ ਵਿੱਚ ਕੀਤੀ। ਇਸ ਮੌਕੇ 'ਤੇ ਕੇਜਰੀਵਾਲ (Arvind Kejriwal) ਅਤੇ ਉਨ੍ਹਾਂ ਦੀ ਪਤਨੀ ਸੁਨੀਤਾ ਕੇਜਰੀਵਾਲ (Sunita Kejriwal) ਨੇ ਸਟੇਜ 'ਤੇ ਬੜਾ ਸੋਹਣਾ ਡਾਂਸ ਕੀਤਾ।
ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਵੀ ਆਪਣੀ ਪਤਨੀ ਡਾ. ਗੁਰਪ੍ਰੀਤ ਕੌਰ (Dr. Gurpreet Kaur) ਨਾਲ ਭੰਗੜਾ ਪਾਉਂਦੇ ਨਜ਼ਰ ਆਏ। ਮੀਡੀਆ ਰਿਪੋਰਟਾਂ ਮੁਤਾਬਕ ਹਰਸ਼ਿਤਾ ਕੇਜਰੀਵਾਲ ਦੀ ਮੰਗਣੀ ਸੰਭਵ ਜੈਨ ਨਾਲ ਹੋਈ ਹੈ। ਇਹ ਮੰਗਣੀ ਦਾ ਪ੍ਰੋਗਰਾਮ ਪੂਰੀ ਤਰ੍ਹਾਂ ਨਿੱਜੀ ਸੀ।
ਇਸ ਵਿੱਚ ਸਿਰਫ਼ ਪਰਿਵਾਰ, ਨਜ਼ਦੀਕੀ ਰਿਸ਼ਤੇਦਾਰ, ਦੋਸਤ ਅਤੇ ਆਮ ਆਦਮੀ ਪਾਰਟੀ ਦੇ ਚੋਣਵੇਂ ਆਗੂ ਮੌਜੂਦ ਸਨ। ਦਿੱਲੀ ਦੇ ਸੀਨੀਅਰ 'ਆਪ' ਆਗੂਆਂ ਦੇ ਨਾਲ, ਪੰਜਾਬ ਦੇ ਕਈ ਮੰਤਰੀ ਵੀ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਸਨ।
ਮੰਗਣੀ ਤੋਂ ਬਾਅਦ ਦਿੱਲੀ ਦੇ ਕਪੂਰਥਲਾ ਹਾਊਸ ਵਿਖੇ ਸ਼ੁੱਕਰਵਾਰ ਨੂੰ ਇੱਕ ਹੋਰ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ। ਸੁਰੱਖਿਆ ਕਾਰਨਾਂ ਕਰਕੇ ਵਿਆਹ ਨੂੰ ਵੀ ਨਿੱਜੀ ਰੱਖਿਆ ਗਿਆ ਹੈ। ਸੋਸ਼ਲ ਮੀਡੀਆ 'ਤੇ ਡਾਂਸ ਵੀਡੀਓ ਵਾਇਰਲ ਹੋਏ ਹਨ ਜਿਸ ਵਿੱਚ ਕੇਜਰੀਵਾਲ ਅਤੇ ਉਨ੍ਹਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਅਤੇ ਭਗਵੰਤ ਮਾਨ ਉਨ੍ਹਾਂ ਨਾਲ ਸਟੇਜ 'ਤੇ ਨੱਚਦਿਆਂ ਹੋਇਆਂ ਦੇਖਿਆ ਜਾ ਸਕਦਾ ਹੈ।






















