ਪੰਜਾਬ 'ਚ ASI ਦੀ ਡਿਊਟੀ ਦੌਰਾਨ ਮੌਤ, ਸਵੇਰੇ ਨਹੀਂ ਉੱਠੇ ਤਾਂ ਲੈ ਗਏ ਹਸਪਤਾਲ, ਫਿਰ...
Punjab News: ਕਪੂਰਥਲਾ ਪੁਲਿਸ (Kapurthala Police) ਲਾਈਨ ਵਿੱਚ ਤਾਇਨਾਤ ਏਐਸਆਈ (ASI) ਦੀ ਮੌਤ ਹੋ ਗਈ।

Punjab News: ਕਪੂਰਥਲਾ ਪੁਲਿਸ (Kapurthala Police) ਲਾਈਨ ਵਿੱਚ ਤਾਇਨਾਤ ਏਐਸਆਈ (ASI) ਦੀ ਮੌਤ ਹੋ ਗਈ। ਏਐਸਆਈ (ASI) ਦੇਰ ਸ਼ਾਮ ਤੱਕ ਆਪਣੀ ਡਿਊਟੀ 'ਤੇ ਸਨ। ਰਾਤ ਨੂੰ ਆਪਣੇ ਕੁਆਰਟਰ ਵਿੱਚ ਚਲੇ ਗਏ, ਜਦੋਂ ਉਹ ਸਵੇਰੇ ਨਹੀਂ ਉੱਠੇ ਤਾਂ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਉੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਜਾਣਕਾਰੀ ਅਨੁਸਾਰ ਏਐਸਆਈ ਸਵਿੰਦਰ ਸਿੰਘ (ASI Savinder Singh) ਮੂਲ ਰੂਪ ਤੋਂ ਕਪੂਰਥਲਾ ਦੇ ਰਹਿਣ ਵਾਲੇ ਸਨ। ਉਹ ਜੇਲ੍ਹ ਤੋਂ ਅੰਡਰਟਰਾਇਲ ਕੈਦੀਆਂ ਨੂੰ ਲਿਆਉਂਦੇ ਸਨ ਅਤੇ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਦੇ ਸਨ। ਇਸ ਵੇਲੇ ਉਹ ਪੁਲਿਸ ਲਾਈਨ ਕੁਆਰਟਰ ਵਿੱਚ ਰਹਿ ਰਹੇ ਸਨ। ਦੇਰ ਸ਼ਾਮ ਵਿਚਾਰ ਅਧੀਨ ਕੈਦੀਆਂ ਦੀ ਪੇਸ਼ੀ ਤੋਂ ਬਾਅਦ ਉਹ ਉਨ੍ਹਾਂ ਨੂੰ ਜੇਲ੍ਹ ਵਿੱਚ ਛੱਡ ਕੇ ਆਪਣੇ ਕੁਆਰਟਰ ਵਿੱਚ ਵਾਪਸ ਆ ਕੇ ਸੌਂ ਗਏ ਸਨ।
ਨੇੜੇ-ਤੇੜੇ ਦੇ ਸਾਥੀ ਲੈ ਗਏ ਹਸਪਤਾਲ
ਜਦੋਂ ਉਹ ਸਵੇਰੇ ਨਹੀਂ ਉੱਠੇ ਤਾਂ ਨਾਲ ਦੇ ਸਾਥੀ ਉਨ੍ਹਾਂ ਨੂੰ ਸਿਵਲ ਹਸਪਤਾਲ ਲੈ ਗਏ। ਉੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਜਾਂਚ ਅਧਿਕਾਰੀ ਏਐਸਆਈ ਮੰਗਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਦਿੱਤਾ ਗਿਆ ਹੈ। ਸੂਤਰਾਂ ਅਨੁਸਾਰ, ਉਨ੍ਹਾਂ ਨੂੰ ਸਾਈਲੈਂਟ ਅਟੈਕ ਆਇਆ ਸੀ। ਪਰਿਵਾਰਕ ਮੈਂਬਰਾਂ ਦੇ ਬਿਆਨ ਦੇ ਆਧਾਰ 'ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
