ਸੜਕ ਕਿਨਾਰੇ ਮਿਲੀ ਪੰਜਾਬ ਪੁਲਿਸ ਦੇ ASI ਦੀ ਲਾਸ਼
ਏਐਸਆਈ ਲਖਵੀਰ ਨੇ ਦੱਸਿਆ ਕਿ 174 ਦਾ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਮ੍ਰਿਤਕ ਦੇਹ ਨੂੰ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤਾ ਗਿਆ ਹੈ।
ਹੁਸ਼ਿਆਰਪੁਰ: ਬੁੱਧਵਾਰ ਦੇਰ ਰਾਤ ਪੀਸੀਆਰ ਵਿੱਚ ਤਾਇਨਾਤ ਏਐਸਆਈ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ। ਥਾਣਾ ਸਦਰ ਦੇ ਏਐਸਆਈ ਲਖਵੀਰ ਸਿੰਘ ਨੇ ਦੱਸਿਆ ਕਿ ਆਦਮਵਾਲ ਦੀ ਵਸਨੀਕ ਬਿਮਲਾ ਦੇਵੀ ਨੇ ਦੱਸਿਆ ਕਿ ਉਸ ਦਾ ਪਤੀ ਹੁਸ਼ਿਆਰਪੁਰ ਪੀਸੀਆਰ ਵਿੱਚ ਏਐਸਆਈ ਸੀ। ਬੁੱਧਵਾਰ ਸ਼ਾਮ ਨੂੰ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਇੱਕ ਪੁਲਿਸ ਮੁਲਾਜ਼ਮ ਬੰਜਰਬਾਗ ਵਿੱਚ ਸੜਕ ਦੇ ਕਿਨਾਰੇ ਪਿਆ ਹੋਇਆ ਸੀ, ਜਿਸ ਦੀ ਵਰਦੀ 'ਤੇ ਲੱਗੀ ਨੇਮ ਪਲੇਟ 'ਤੇ ਲਿਖਿਆ ਹੋਇਆ ਸੀ।
ਉਨ੍ਹਾਂ ਦੱਸਿਆ ਕਿ ਤੁਰੰਤ ਹੀ ਉਹ ਤੇ ਉਸ ਦਾ ਬੇਟਾ ਮੌਕੇ ਤੇ ਗਏ ਤੇ ਦੇਖਿਆ ਕਿ ਉਹ ਉਸ ਦਾ ਪਤੀ ਹੈ। ਉਹ ਉਸ ਨੂੰ ਸਿਵਲ ਹਸਪਤਾਲ ਲੈ ਗਿਆ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਏਐਸਆਈ ਲਖਵੀਰ ਨੇ ਦੱਸਿਆ ਕਿ 174 ਦਾ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਮ੍ਰਿਤਕ ਦੇਹ ਨੂੰ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੋਸਟ ਮਾਰਟਮ ਦੀ ਰਿਪੋਰਟ ਮੌਤ ਦੇ ਕਾਰਨਾਂ ਦਾ ਖੁਲਾਸਾ ਕਰੇਗੀ।
ਇਹ ਵੀ ਪੜ੍ਹੋ: Navjot Singh Sidhu ਦਾ ਕੈਪਟਨ ਸਰਕਾਰ 'ਤੇ ਸਿੱਧਾ ਅਟੈਕ, ਬੇਅਦਬੀ ਮਾਮਲੇ ਤੇ ਡਰੱਗਸ 'ਤੇ ਕੀਤੇ ਵੱਡੇ ਖੁਲਾਸੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904