DSP ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰਨ ਰੇਲਵੇ ਟਰੈਕ ਪੁੱਜਾ ਥਾਣੇਦਾਰ
ਥਾਣਾ ਸਦਰ ਅਧੀਨ ਡਿਊਟੀ ਨਿਭਾ ਰਹੇ ਏਐਸਆਈ ਜਸਵੀਰ ਸਿੰਘ ਨੇ ਆਪਣੇ ਤੋਂ ਸੀਨੀਅਰ ਅਫ਼ਸਰ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਪਰ ਸਮਾਂ ਰਹਿੰਦੇ ਉਨ੍ਹਾਂ ਨੂੰ ਬਚਾ ਲਿਆ ਗਿਆ। ਪੀੜਤ ਏਐਸਆਈ ਨੇ ਜ਼ਿਲ੍ਹਾ ਮੁਖੀ ਨੂੰ ਆਪਣੇ ਨਾਲ ਹੋਈ ਬਦਸਲੂਕੀ ਦੀ ਸ਼ਿਕਾਇਤ ਦੇਣ ਦੀ ਗੱਲ ਕਹੀ ਹੈ।
ਹੁਸ਼ਿਆਰਪੁਰ: ਥਾਣਾ ਸਦਰ ਅਧੀਨ ਡਿਊਟੀ ਨਿਭਾ ਰਹੇ ਏਐਸਆਈ ਜਸਵੀਰ ਸਿੰਘ ਨੇ ਆਪਣੇ ਤੋਂ ਸੀਨੀਅਰ ਅਫ਼ਸਰ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਪਰ ਸਮਾਂ ਰਹਿੰਦੇ ਉਨ੍ਹਾਂ ਨੂੰ ਬਚਾ ਲਿਆ ਗਿਆ। ਪੀੜਤ ਏਐਸਆਈ ਨੇ ਜ਼ਿਲ੍ਹਾ ਮੁਖੀ ਨੂੰ ਆਪਣੇ ਨਾਲ ਹੋਈ ਬਦਸਲੂਕੀ ਦੀ ਸ਼ਿਕਾਇਤ ਦੇਣ ਦੀ ਗੱਲ ਕਹੀ ਹੈ।
ਜਸਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕੱਲ੍ਹ ਇੱਕ ਪਤੀ-ਪਤਨੀ ਦੇ ਝਗੜੇ ਦਾ ਕੇਸ ਨਿਪਟਾਉਣ ਦਾ ਕੇਸ ਸੌਪਿਆ ਗਿਆ ਸੀ ਪਰ ਕਰੀਬ ਚਾਰ ਘੰਟੇ ਦੇ ਬਾਅਦ ਵੀ ਜਸਵੀਰ ਸਿੰਘ ਉਨ੍ਹਾਂ ਦੀ ਸੁਲ੍ਹਾ ਨਹੀਂ ਕਰਵਾ ਪਾਏ। ਉਨ੍ਹਾਂ ਆਪਣੇ ਥਾਣਾ ਮੁਖੀ ਨੂੰ ਇਹ ਕੇਸ ਸੌਪ ਦਿੱਤਾ ਪਰ ਉਹ ਵੀ ਪਤੀ-ਪਤਨੀ ਦਾ ਕੇਸ ਨਹੀਂ ਸੁਲਝਾ ਪਾਏ।
ਇਸ ਪਿੱਛੋਂ ਪਤਨੀ ਨੇ ਆਪਣੇ ਸ਼ਹਿਰ ਪਠਾਨਕੋਟ ਨਿਵਾਸੀ ਡੀਐਸਪੀ ਜਗਦੀਸ਼ ਅਤਰੀ ਕੋਲ ਪਹੁੰਚ ਕੀਤੀ। ਇਸ 'ਤੇ ਡੀਐਸਪੀ ਜਗਦੀਸ਼ ਦਾ ਗੁੱਸਾ ਭੜਕ ਗਿਆ। ਉਨ੍ਹਾਂ ਏਐਸਆਈ ਜਸਵੀਰ ਸਿੰਘ ਨੂੰ ਗਾਲ਼੍ਹਾਂ ਕੱਢੀਆਂ ਤੇ ਡਿਊਟੀ ਤੋਂ ਬਰਖ਼ਾਸਤ ਕਰਨ ਦੀ ਧਮਕੀ ਵੀ ਦਿੱਤੀ।
ਆਪਣੇ ਨਾਲ ਹੋਈ ਬਦਸਲੂਕੀ ਤੋਂ ਤੰਗ ਜਸਵੀਰ ਸਿੰਘ ਨੇ ਆਪਣਾ ਜੀਵਨ ਖ਼ਤਮ ਕਰਨ ਦਾ ਫੈਸਲਾ ਕਰ ਲਿਆ। ਉਨ੍ਹਾਂ ਦੇ ਸਾਥੀ ਮੁਲਾਜ਼ਮ ਨੂੰ ਇਸ ਦੀ ਭਿਣਕ ਲੱਗ ਗਈ ਤਾਂ ਉਨ੍ਹਾਂ ਦੇ ਪਰਿਵਾਰ ਨੂੰ ਇਤਲਾਹ ਭੇਜੀ ਗਈ। ਇਸ ਪਿੱਛੋਂ ਜਸਵੀਰ ਸਿੰਘ ਨੂੰ ਰੇਲਵੇ ਟਰੈਕ ਕੋਲੋਂ ਫੜ ਲਿਆ ਗਿਆ। ਇਸ ਪਿੱਛੋਂ ਉਨ੍ਹਾਂ ਆਪਣੇ ਨਾਲ ਹੋਈ ਬਦਸਲੂਕੀ ਬਾਰੇ ਦੱਸਿਆ।