Asian Games: ਧੀ ਦੇ ਸੁਫ਼ਨੇ ਲਈ ਪਿਤਾ ਨੇ ਗਹਿਣੇ ਰੱਖੀ ਜ਼ਮੀਨ, ਪੰਜਾਬ ਦੀ ਇਸ ਧੀ ਨੇ ਏਸ਼ੀਅਨ ਗੇਮ ਵਿੱਚ ਮੈਡਲ ਜਿੱਤ ਕੇ ਨਾਂ ਕੀਤਾ ਰੋਸ਼ਨ
Hangzhou 2022 Asian Games: ਮੰਜੂ ਦੀ ਜਿੱਤ ਤੋਂ ਬਾਅਦ ਪਿੰਡ ਵਿੱਚ ਜਸ਼ਨ ਦਾ ਮਾਹੌਲ ਹੈ। ਮੰਜੂ ਰਾਣੀ ਜੋਕਿ ਭਵਿੱਖ ਵਿੱਚ ਓਲੰਪਿਕ ਖੇਡਣ ਦਾ ਇਰਾਦਾ ਰੱਖਦੀ ਹੈ।
Asian Games: ਚੀਨ ਵਿੱਚ ਚੱਲ ਰਹੀਆਂ ਏਸ਼ੀਅਨ ਖੇਡਾਂ ਵਿੱਚ ਮਾਨਸਾ ਜ਼ਿਲ੍ਹੇ ਦੇ ਪਿੰਡ ਖਹਿਰਾ ਖੁਰਦ ਦੀ ਮੰਜੂ ਰਾਣੀ ਨੇ ਆਪਣੀ ਟੀਮ ਸਮੇਤ 35 ਕਿਲੋਮੀਟਰ ਦੌੜ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਪਿੰਡ ਅਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਮੰਜੂ ਦੀ ਜਿੱਤ ਤੋਂ ਬਾਅਦ ਪਿੰਡ ਵਿੱਚ ਜਸ਼ਨ ਦਾ ਮਾਹੌਲ ਹੈ। ਮੰਜੂ ਰਾਣੀ ਜੋਕਿ ਭਵਿੱਖ ਵਿੱਚ ਓਲੰਪਿਕ ਖੇਡਣ ਦਾ ਇਰਾਦਾ ਰੱਖਦੀ ਹੈ।
PM ਮੋਦੀ ਵੱਲੋਂ ਟਵੀਟ ਕਰਕੇ ਟੀਮ ਨੂੰ ਵਧਾਈ ਵੀ ਦਿੱਤੀ ਗਈ ਹੈ। 35 ਕਿਲੋਮੀਟਰ ਪੈਦਲ ਦੌੜ ਵਿੱਚ ਚੀਨ ਦੀ ਟੀਮ ਨੇ ਸੋਨ ਤਗਮਾ, ਜਾਪਾਨ ਨੇ ਚਾਂਦੀ ਦਾ ਤਗਮਾ ਅਤੇ ਭਾਰਤੀ ਟੀਮ ਨੇ ਕਾਂਸੀ ਦਾ ਤਗਮਾ ਜਿੱਤਿਆ, ਜਦਕਿ ਭਾਰਤ ਤੋਂ ਇਲਾਵਾ ਚੀਨ, ਜਾਪਾਨ, ਕੋਰੀਆ, ਦੱਖਣੀ ਕੋਰੀਆ, ਮਲੇਸ਼ੀਆ ਅਤੇ ਰੂਸ ਦੀਆਂ ਟੀਮਾਂ ਨੇ ਭਾਗ ਲਿਆ।
ਮੰਜੂ ਰਾਣੀ, ਜੋ ਕਿ ਭਾਰਤੀ ਫੌਜ ਵਿੱਚ ਸੇਵਾ ਕਰ ਰਹੀ ਹੈ, ਇਸ ਸਮੇਂ ਬਲਰਾਮਪੁਰ, ਉੱਤਰ ਪ੍ਰਦੇਸ਼ ਵਿੱਚ ਤਾਇਨਾਤ ਹੈ ਅਤੇ ਉਸਨੇ ਚੈਂਪੀਅਨਸ਼ਿਪ ਫੈਡਰੇਸ਼ਨ ਆਫ ਇੰਡੀਆ ਦੀ ਤਰਫੋਂ ਇਹਨਾਂ ਖੇਡਾਂ ਵਿੱਚ ਭਾਗ ਲਿਆ। ਮੰਜੂ ਰਾਣੀ ਇਸ ਤੋਂ ਪਹਿਲਾਂ ਇੰਟਰ ਸਟੇਟ ਪੈਦਲ ਦੌੜ ਵਿੱਚ ਸੋਨ ਤਮਗਾ ਜਿੱਤ ਚੁੱਕੀ ਹੈ।
ਸਰਕਾਰ ਤੋਂ ਪਰਿਵਾਰ ਦਾ ਕਰਜ਼ਾ ਮੁਆਫ਼ ਕਰਨ ਦੀ ਮੰਗ
ਮੰਜੂ ਰਾਣੀ ਦਾ ਜਨਮ ਮਾਨਸਾ ਜ਼ਿਲ੍ਹੇ ਦੇ ਸਰਹੱਦੀ ਪਿੰਡ ਖਹਿਰਾ ਖੁਰਦ ਦੇ ਇੱਕ ਸਾਧਾਰਨ ਕਿਸਾਨ ਜਗਦੀਸ਼ ਰਾਮ ਦੇ ਪਰਿਵਾਰ ਵਿੱਚ ਹੋਇਆ। ਬੇਟੀ ਦੇ ਖੇਡਾਂ ਪ੍ਰਤੀ ਲਗਨ ਨੂੰ ਦੇਖਦਿਆਂ ਪਿਤਾ ਨੇ ਆਪਣੀ ਦੋ ਏਕੜ ਜ਼ਮੀਨ 8 ਲੱਖ ਰੁਪਏ ਵਿੱਚ ਗਿਰਵੀ ਰੱਖ ਦਿੱਤੀ। ਇਸ ਤਰ੍ਹਾਂ ਉਨ੍ਹਾਂ ਨੇ ਆਪਣੀ ਧੀ ਦੀਆਂ ਖੇਡਾਂ ਦੀਆਂ ਲੋੜਾਂ ਨੂੰ ਪੂਰਾ ਕੀਤਾ। ਬੇਸ਼ੱਕ ਬੇਟੀ ਇਸ ਮਿਸ਼ਨ 'ਚ ਸਫਲ ਹੋਣ ਲੱਗੀ ਹੈ ਪਰ ਪਰਿਵਾਰ ਸਿਰ ਹੁਣ 15 ਲੱਖ ਰੁਪਏ ਦਾ ਕਰਜ਼ਾ ਵੱਧ ਗਿਆ ਹੈ। ਮੰਜੂ ਰਾਣੀ ਨੇ ਸਰਕਾਰ ਤੋਂ ਪਰਿਵਾਰ ਦਾ ਕਰਜ਼ਾ ਮੁਆਫ਼ ਕਰਨ ਦੀ ਮੰਗ ਕੀਤੀ ਹੈ।