ਪੜਚੋਲ ਕਰੋ

Assembly Elections 2022 : ਹੁਣ ਕਿਸੇ ਥਾਂ ’ਤੇ 30 ਮਿੰਟ ਤੋਂ ਜ਼ਿਆਦਾ ਨਹੀਂ ਰੁਕ ਸਕੇਗੀ ਵੀਡੀਓ ਵੈਨ

ਕਮਿਸ਼ਨ ਨੇ ਚੌਕਸ ਕੀਤਾ ਸੀ ਕਿ ਵੀਡੀਓ ਵੈਨ ਤੋਂ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਹੋਣੀ ਚਾਹੀਦੀ ਤੇ ਆਮ ਆਵਾਜਾਈ ’ਚ ਇਸ ਨਾਲ ਕੋਈ ਰੁਕਾਵਟ ਨਹੀਂ ਪੈਦਾ ਹੋਣੀ ਚਾਹੀਦੀ ਹੈ।

Assembly Elections 2022 :  ਚੋਣ ਕਮਿਸ਼ਨ ਨੇ ਪੰਜ ਸੂਬਿਆਂ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਪ੍ਰਚਾਰ ਲਈ ਵੀਡੀਓ ਵੈਨ ਦੀ ਵਰਤੋਂ ਦੀ ਇਜਾਜ਼ਤ ਦੇਣ ਦੇ ਨਾਲ ਹੀ ਇਸ ਨਾਲ ਜੁੜੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸ ਤਹਿਤ ਵੀਡੀਓ ਵੈਨ ਦੇ ਕਿਸੇ ਵੀ ਸਥਾਨ ’ਤੇ 30 ਮਿੰਟ ਤੋਂ ਜ਼ਿਆਦਾ ਸਮੇਂ ਤਕ ਰੁਕਣ ’ਤੇ ਪਾਬੰਦੀ ਲਾਈ ਗਈ ਹੈ।

ਕੋਰੋਨਾ ਇਨਫੈਕਸ਼ਨ ਦਾ ਪ੍ਰਸਾਰ ਰੋਕਣ ਲਈ ਚੋਣ ਕਮਿਸ਼ਨ ਨੇ ਰੈਲੀਆਂ ’ਤੇ ਲੱਗੀ ਪਾਬੰਦੀ 31 ਜਨਵਰੀ ਤਕ ਵਧਾ ਦਿੱਤੀ ਸੀ। ਹਾਲਾਂਕਿ ਕਮਿਸ਼ਨ ਨੇ ਸ਼ਨਿਚਰਵਾਰ ਨੂੰ ਖੁੱਲ੍ਹੀਆਂ ਥਾਵਾਂ ’ਤੇ ਕੋਰੋਨਾ ਪ੍ਰੋਟੋਕਾਲ ਦੇ ਪਾਲਣ ਦੇ ਨਾਲ ਵੱਧ ਤੋਂ ਵੱਧ 500 ਦਰਸ਼ਕਾਂ ਦੀ ਹਾਜ਼ਰੀ ’ਚ ਵੀਡੀਓ ਵੈਨ ਰਾਹੀਂ ਪ੍ਰਚਾਰ ਕਰਨ ਦੀ ਇਜਾਜ਼ਤ ਦਿੱਤੀ ਸੀ। ਕਮਿਸ਼ਨ ਨੇ ਚੌਕਸ ਕੀਤਾ ਸੀ ਕਿ ਵੀਡੀਓ ਵੈਨ ਤੋਂ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਹੋਣੀ ਚਾਹੀਦੀ ਤੇ ਆਮ ਆਵਾਜਾਈ ’ਚ ਇਸ ਨਾਲ ਕੋਈ ਰੁਕਾਵਟ ਨਹੀਂ ਪੈਦਾ ਹੋਣੀ ਚਾਹੀਦੀ ਹੈ।

ਕਮਿਸ਼ਨ ਨੇ ਸਾਰੇ ਮੁੱਖ ਚੋਣ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਪਾਰਟੀਆਂ ਵੱਲੋਂ ਵੀਡੀਓ ਵੈਨ ਦੇ ਇਸਤੇਮਾਲ ਨਾਲ ਜੁੜੇ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਸਨ। ਪੱਤਰ ’ਚ ਕਿਹਾ ਗਿਆ ਹੈ ਕਿ ਸਿਆਸੀ ਪਾਰਟੀਆਂ ਵੱਲੋਂ ਵੀਡੀਓ ਵੈਨ ਦਾ ਇਸਤੇਮਾਲ ਉਨ੍ਹਾਂ ਦੀਆਂ ਯੋਜਨਾਵਾਂ ਤੇ ਐਲਾਨਾਂ ਦੇ ਪ੍ਰਚਾਰ ਲਈ ਕੀਤਾ ਜਾ ਸਕਦਾ ਹੈ। ਇਨ੍ਹਾਂ ਰਾਹੀਂ ਕਿਸੇ ਉਮੀਦਵਾਰ ਵਿਸ਼ੇਸ਼ ਲਈ ਵੋਟ ਜਾਂ ਸਮਰਥਨ ਨਹੀਂ ਮੰਗਿਆ ਜਾ ਸਕੇਗਾ।

ਪੱਤਰ ’ਚ ਕਿਹਾ ਗਿਆ ਹੈ ਕਿ ਜੇਕਰ ਵੀਡੀਓ ਵੈਨ ਦਾ ਇਸਤੇਮਾਲ ਕਿਸੇ ਉਮੀਦਵਾਰ ਦੇ ਪ੍ਰਚਾਰ ਲਈ ਕੀਤਾ ਜਾਂਦਾ ਹੈ ਤਾਂ ਉਸ ਦਾ ਖ਼ਰਚ ਸਬੰਧਤ ਉਮੀਦਵਾਰ ਦੇ ਖਾਤੇ ਵਿਚ ਦਰਜ ਕੀਤਾ ਜਾਵੇਗਾ। ਚੋਣ ਆਬਜ਼ਰਵਰਾਂ ਨੂੰ ਅਜਿਹੇ ਖ਼ਰਚਿਆਂ ’ਤੇ ਕਰੀਬੀ ਨਜ਼ਰ ਰੱਖਣ ਦਾ ਨਿਰਦੇਸ਼ ਦਿੱਤਾ ਗਿਆ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਟਾਪ ਹੈਡਲਾਈਨ

ਪੰਜਾਬ ਸਰਕਾਰ ਵੱਲੋਂ ‘ਹਮਾਰੇ ਰਾਮ’ ਨਾਟਕ ਦਾ ਮੰਚਨ, 12 ਸ਼ਹਿਰਾਂ 'ਚ ਹੋਣਗੇ ਸ਼ੋਅ; BookMyShow ਤੋਂ ਕਰੋ ਪਾਸ ਬੁੱਕ
ਪੰਜਾਬ ਸਰਕਾਰ ਵੱਲੋਂ ‘ਹਮਾਰੇ ਰਾਮ’ ਨਾਟਕ ਦਾ ਮੰਚਨ, 12 ਸ਼ਹਿਰਾਂ 'ਚ ਹੋਣਗੇ ਸ਼ੋਅ; BookMyShow ਤੋਂ ਕਰੋ ਪਾਸ ਬੁੱਕ
Punjab News: ਪੰਜਾਬ ਕਾਂਗਰਸ ਨੇ ਖਿੱਚੀ ਤਿਆਰੀ! 2027 ਦੀਆਂ ਚੋਣਾਂ ਤੋਂ ਪਹਿਲਾਂ ਨਵੀਆਂ ਨਿਯੁਕਤੀਆਂ ਦਾ ਐਲਾਨ; ਨਵੇਂ ਅਹੁਦੇਦਾਰਾਂ ਨੂੰ...
ਪੰਜਾਬ ਕਾਂਗਰਸ ਨੇ ਖਿੱਚੀ ਤਿਆਰੀ! 2027 ਦੀਆਂ ਚੋਣਾਂ ਤੋਂ ਪਹਿਲਾਂ ਨਵੀਆਂ ਨਿਯੁਕਤੀਆਂ ਦਾ ਐਲਾਨ; ਨਵੇਂ ਅਹੁਦੇਦਾਰਾਂ ਨੂੰ...
Weather Update: ਪੰਜਾਬ 'ਚ ਅਗਲੇ 48 ਘੰਟੇ ਭਾਰੀ, ਤੇਜ਼ ਬਾਰਿਸ਼ ਹਨ੍ਹੇਰੀ-ਤੂਫ਼ਾਨ ਢਾਏਗਾ ਕਹਿਰ, ਅਲਰਟ 'ਤੇ ਪ੍ਰਸ਼ਾਸਨ...
ਪੰਜਾਬ 'ਚ ਅਗਲੇ 48 ਘੰਟੇ ਭਾਰੀ, ਤੇਜ਼ ਬਾਰਿਸ਼ ਹਨ੍ਹੇਰੀ-ਤੂਫ਼ਾਨ ਢਾਏਗਾ ਕਹਿਰ, ਅਲਰਟ 'ਤੇ ਪ੍ਰਸ਼ਾਸਨ...
Punjab News: ਪੰਜਾਬ ਕਾਂਗਰਸ ਪ੍ਰਧਾਨ ਨੂੰ ਸਿੱਧੂ ਮੂਸੇਵਾਲਾ ਦੇ ਪਿਤਾ ਦਾ ਜਵਾਬ, ਬੋਲੇ- ਮੇਰਾ ਪੁੱਤਰ ਹੀ ਨਹੀਂ, ਤੁਹਾਡੀ ਪਤਨੀ ਵੀ ਹਾਰੀਂ ਸੀ, ਧੜੇਬੰਦੀ ਲਈ ਠਹਿਰਾਇਆ ਜ਼ਿੰਮੇਵਾਰ...
ਪੰਜਾਬ ਕਾਂਗਰਸ ਪ੍ਰਧਾਨ ਨੂੰ ਸਿੱਧੂ ਮੂਸੇਵਾਲਾ ਦੇ ਪਿਤਾ ਦਾ ਜਵਾਬ, ਬੋਲੇ- ਮੇਰਾ ਪੁੱਤਰ ਹੀ ਨਹੀਂ, ਤੁਹਾਡੀ ਪਤਨੀ ਵੀ ਹਾਰੀਂ ਸੀ, ਧੜੇਬੰਦੀ ਲਈ ਠਹਿਰਾਇਆ ਜ਼ਿੰਮੇਵਾਰ...

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਤੋਂ ਵੱਡੀ ਖਬਰ, ਹਾਈ ਕੋਰਟ 'ਚ ਜਵਾਬ ਦੇਣ ਤੋਂ ਪਹਿਲਾਂ ਆਪ ਵਿਧਾਇਕਾਂ ਦੇ ਪੁੱਤਰਾਂ ਨੇ ਦਿੱਤਾ ਅਸਤੀਫਾ, ਜਾਣੋ ਪੂਰਾ ਮਾਮਲਾ...
ਪੰਜਾਬ ਤੋਂ ਵੱਡੀ ਖਬਰ, ਹਾਈ ਕੋਰਟ 'ਚ ਜਵਾਬ ਦੇਣ ਤੋਂ ਪਹਿਲਾਂ ਆਪ ਵਿਧਾਇਕਾਂ ਦੇ ਪੁੱਤਰਾਂ ਨੇ ਦਿੱਤਾ ਅਸਤੀਫਾ, ਜਾਣੋ ਪੂਰਾ ਮਾਮਲਾ...
Punjab News: ਪੰਜਾਬ 'ਚ ਸਰਕਾਰੀ ਬੱਸਾਂ ਦੀ ਹੜਤਾਲ, ਸਰਕਾਰ ਨਾਲ ਮੀਟਿੰਗ ਬੇਸਿੱਟਾ: 1,000 ਤੋਂ ਵੱਧ ਰੂਟ ਪ੍ਰਭਾਵਿਤ, ਯਾਤਰੀਆਂ 'ਚ ਮੱਚਿਆ ਹਾਹਾਕਾਰ; ਕੱਲ੍ਹ ਚੰਡੀਗੜ੍ਹ ਕਰਨਗੇ ਕੂਚ..
ਪੰਜਾਬ 'ਚ ਸਰਕਾਰੀ ਬੱਸਾਂ ਦੀ ਹੜਤਾਲ, ਸਰਕਾਰ ਨਾਲ ਮੀਟਿੰਗ ਬੇਸਿੱਟਾ: 1,000 ਤੋਂ ਵੱਧ ਰੂਟ ਪ੍ਰਭਾਵਿਤ, ਯਾਤਰੀਆਂ 'ਚ ਮੱਚਿਆ ਹਾਹਾਕਾਰ; ਕੱਲ੍ਹ ਚੰਡੀਗੜ੍ਹ ਕਰਨਗੇ ਕੂਚ..
Punjab News: ਪੰਜਾਬ 'ਚ ਵੱਡਾ ਸਿਆਸੀ ਧਮਾਕਾ, ਸੀਨੀਅਰ ਆਗੂ ਨੇ ਭਾਜਪਾ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ, ਬੋਲੇ- 'ਪੰਜਾਬ BJP ਨੂੰ ਜਿਹੜੇ ਕੰਮ ਕਰਨੇ ਚਾਹੀਦੇ...'
ਪੰਜਾਬ 'ਚ ਵੱਡਾ ਸਿਆਸੀ ਧਮਾਕਾ, ਸੀਨੀਅਰ ਆਗੂ ਨੇ ਭਾਜਪਾ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ, ਬੋਲੇ- 'ਪੰਜਾਬ BJP ਨੂੰ ਜਿਹੜੇ ਕੰਮ ਕਰਨੇ ਚਾਹੀਦੇ...'
ਅੱਜ ਤੋਂ ਤਿੰਨ ਦਿਨ ਤੱਕ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ
ਅੱਜ ਤੋਂ ਤਿੰਨ ਦਿਨ ਤੱਕ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ
ਸਾਉਣ ਦਾ ਪਹਿਲਾ ਸੋਮਵਾਰ ਅੱਜ, ਜਾਣੋ ਸ਼ੁਭ ਸਮਾਂ; ਇੱਕ ਕਲਿੱਕ 'ਚ ਪੜ੍ਹੋ ਪੂਰੀ ਡਿਟੇਲ
ਸਾਉਣ ਦਾ ਪਹਿਲਾ ਸੋਮਵਾਰ ਅੱਜ, ਜਾਣੋ ਸ਼ੁਭ ਸਮਾਂ; ਇੱਕ ਕਲਿੱਕ 'ਚ ਪੜ੍ਹੋ ਪੂਰੀ ਡਿਟੇਲ
ਕੀ ਅੱਜ ਤੋਂ ਵੱਧ ਗਏ ਪੈਟਰੋਲ-ਡੀਜ਼ਲ ਦੇ ਰੇਟ? ਜਾਣੋ ਆਪਣੇ ਸ਼ਹਿਰ 'ਚ ਤੇਲ ਦੇ ਰੇਟ
ਕੀ ਅੱਜ ਤੋਂ ਵੱਧ ਗਏ ਪੈਟਰੋਲ-ਡੀਜ਼ਲ ਦੇ ਰੇਟ? ਜਾਣੋ ਆਪਣੇ ਸ਼ਹਿਰ 'ਚ ਤੇਲ ਦੇ ਰੇਟ
ਪੰਜਾਬ ਭਾਜਪਾ 'ਚ ਹੋਇਆ ਵੱਡਾ ਫੇਰਬਦਲ, ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੂੰ ਸੂਬਾ ਸਕੱਤਰ ਕੀਤਾ ਨਿਯੁਕਤ
ਪੰਜਾਬ ਭਾਜਪਾ 'ਚ ਹੋਇਆ ਵੱਡਾ ਫੇਰਬਦਲ, ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੂੰ ਸੂਬਾ ਸਕੱਤਰ ਕੀਤਾ ਨਿਯੁਕਤ
3 ਅਗਸਤ ਨੂੰ ਕਿੰਨਾ ਸਸਤਾ ਹੋਇਆ ਸੋਨਾ, ਜਾਣੋ ਸੋਨਾ-ਚਾਂਦੀ ਦਾ ਤਾਜ਼ਾ ਰੇਟ
3 ਅਗਸਤ ਨੂੰ ਕਿੰਨਾ ਸਸਤਾ ਹੋਇਆ ਸੋਨਾ, ਜਾਣੋ ਸੋਨਾ-ਚਾਂਦੀ ਦਾ ਤਾਜ਼ਾ ਰੇਟ
Embed widget