ਪੜਚੋਲ ਕਰੋ

Punjabi Tourists: ਹਿਮਾਚਲ 'ਚ ਪੰਜਾਬੀ ਸੈਲਾਨੀਆਂ ਨਾਲ ਪਿਆ ਪੰਗਾ! ਸ਼ਰੇਆਮ ਚੱਲੇ ਚਾਕੂ

Punjabi Tourists Attacked in Shimla: ਹਿਮਾਚਲ ਪ੍ਰਦੇਸ਼ ਤੋਂ ਫਿਰ ਪੰਜਾਬੀ ਸੈਲਾਨੀਆਂ ਨਾਲ ਪੰਗਾ ਪੈਣ ਦੀ ਖਬਰ ਆਈ ਹੈ। ਹਿਮਾਚਲ ਦੇ ਦੁਕਾਨਦਾਰਾਂ ਤੇ ਪੰਜਾਬੀ ਸੈਲਾਨੀਆਂ ਵਿਚਾਲੇ ਬਹਿਸ ਇੰਨੀ ਵਧ ਗਈ ਕਿ ਦੋਵੇਂ ਧਿਰਾਂ ਹੱਥੋਪਾਈ ਹੋ ਗਈਆਂ।

Punjabi Tourists Attacked in Shimla: ਹਿਮਾਚਲ ਪ੍ਰਦੇਸ਼ ਤੋਂ ਫਿਰ ਪੰਜਾਬੀ ਸੈਲਾਨੀਆਂ ਨਾਲ ਪੰਗਾ ਪੈਣ ਦੀ ਖਬਰ ਆਈ ਹੈ। ਹਿਮਾਚਲ ਦੇ ਦੁਕਾਨਦਾਰਾਂ ਤੇ ਪੰਜਾਬੀ ਸੈਲਾਨੀਆਂ ਵਿਚਾਲੇ ਬਹਿਸ ਇੰਨੀ ਵਧ ਗਈ ਕਿ ਦੋਵੇਂ ਧਿਰਾਂ ਹੱਥੋਪਾਈ ਹੋ ਗਈਆਂ। ਪੰਜਾਬੀ ਸੈਲਾਨੀਆਂ ਨੇ ਚਾਕੂਆਂ ਆਦਿ ਨਾਲ ਹਮਲਾ ਕਰ ਦਿੱਤਾ ਜਿਸ ਵਿੱਚ ਤਿੰਨ ਹਿਮਾਚਲੀ ਦੁਕਾਨਦਾਰ ਜ਼ਖ਼ਮੀ ਹੋ ਗਏ। ਪੁਲਿਸ ਨੇ ਪੰਜਾਬ ਦੇ ਚਾਰ ਸੈਲਾਨੀਆਂ ਨੂੰ ਕਾਬੂ ਕਰ ਲਿਆ ਹੈ।

ਹਾਸਲ ਜਾਣਕਾਰੀ ਮੁਤਾਬਕ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ਦੇ ਮਸ਼ਹੂਰ ਸੈਰ-ਸਪਾਟਾ ਸਥਾਨ ਕੁਫਰੀ 'ਚ ਪੰਜਾਬ ਤੋਂ ਆਏ ਸੈਲਾਨੀਆਂ ਦਾ ਸਥਾਨਕ ਲੋਕਾਂ ਨਾਲ ਪੰਗਾ ਪੈ ਗਿਆ। ਇਸ ਦੌਰਾਨ ਬਹਿਸ ਮਗਰੋਂ ਪੰਜਾਬੀ ਸੈਲਾਨੀਆਂ ਨੇ ਹਿਮਾਚਲ ਦੇ ਦੁਕਾਨਦਾਰਾਂ ਉਪਰ ਚਾਕੂਆਂ ਨਾਲ ਹਮਲਾ ਕਰ ਦਿੱਤਾ। ਇਸ 'ਚ ਤਿੰਨ ਲੋਕ ਗੰਭੀਰ ਜ਼ਖਮੀ ਹੋ ਗਏ। ਤਿੰਨੇ ਜ਼ਖ਼ਮੀਆਂ ਨੂੰ ਆਈਜੀਐਮਸੀ ਸ਼ਿਮਲਾ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਉਧਰ, ਪੁਲਿਸ ਨੇ ਪੰਜਾਬ ਤੋਂ ਆਏ ਚਾਰ ਸੈਲਾਨੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਹਾਸਲ ਜਾਣਕਾਰੀ ਮੁਤਾਬਕ ਐਤਵਾਰ ਸ਼ਾਮ ਕਰੀਬ 4 ਵਜੇ ਬਰਫ ਵਾਲੇ ਬੂਟ ਬਦਲਣ ਨੂੰ ਲੈ ਕੇ ਸੈਲਾਨੀਆਂ ਤੇ ਸਥਾਨਕ ਸੈਰ-ਸਪਾਟਾ ਕਾਰੋਬਾਰੀਆਂ ਵਿਚਾਲੇ ਝਗੜਾ ਹੋ ਗਿਆ। ਇਹ ਝਗੜਾ ਹੱਥੋਪਾਈ ਵਿੱਚ ਬਦਲ ਗਿਆ ਤੇ ਸੈਲਾਨੀਆਂ ਨੇ ਸਥਾਨਕ ਲੋਕਾਂ 'ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ।

ਪੁਲਿਸ ਮੁਤਾਬਕ ਇਸ ਹਮਲੇ ਵਿੱਚ ਜਗਦੀਸ਼ ਸ਼ਰਮਾ, ਸ਼ੇਖਰ ਸ਼ਰਮਾ ਤੇ ਨਿਖਿਲ ਸਿੰਗਟਾ ਗੰਭੀਰ ਜ਼ਖ਼ਮੀ ਹੋ ਗਏ। ਇਸ ਤੋਂ ਬਾਅਦ ਸਥਾਨਕ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਤੇ ਪੰਜਾਬ ਤੋਂ ਆਏ ਸੈਲਾਨੀਆਂ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲਿਸ ਮੁਤਾਬਕ ਇਹ ਚਾਰੇ ਸੈਲਾਨੀ ਬਰਫ਼ ਦੇਖਣ ਲਈ ਪੰਜਾਬ ਤੋਂ ਕੁਫ਼ਰੀ ਪਹੁੰਚੇ ਸਨ। ਇਨ੍ਹਾਂ ਨੇ ਪੂਰਾ ਦਿਨ ਬਰਫਬਾਰੀ ਦਾ ਅਨੰਦ ਮਾਣਿਆ। ਇੱਥੇ ਉਨ੍ਹਾਂ ਨੇ ਬਰਫ਼ ਵਿੱਚੋਂ ਲੰਘਣ ਲਈ ਬਰਫ਼ ਵਾਲੇ ਬੂਟ ਕਿਰਾਏ ’ਤੇ ਲਏ ਸੀ। ਜਦੋਂ ਦੁਕਾਨਦਾਰ ਨੇ ਉਨ੍ਹਾਂ ਨੂੰ ਬਰਫ਼ ਵਾਲੇ ਬੂਟ ਉਤਾਰਨ ਲਈ ਕਿਹਾ ਤਾਂ ਝਗੜਾ ਹੋ ਗਿਆ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

1 ਜਨਵਰੀ ਤੋਂ 7 ਜਨਵਰੀ ਤੱਕ ਕਿਵੇਂ ਦੀ ਰਹੇਗੀ ਠੰਡ? 2025 ਦੇ ਪਹਿਲੇ ਹਫਤੇ ਇਦਾਂ ਦਾ ਰਹੇਗਾ ਮੌਸਮ

ਇਜ਼ਰਾਈਲੀ PM ਹਸਪਤਾਲ 'ਚ ਭਰਤੀ, ਯਾਰੀਵ ਲੇਵਿਨ ਨੂੰ ਬਣਾਇਆ ਕਾਰਜਕਾਰੀ ਪ੍ਰਧਾਨਮੰਤਰੀ, ਜਾਣੋ ਵਜ੍ਹਾ

Punjab News: ਪੰਜਾਬ 'ਚ ਅੱਜ ਲੱਗੇਗਾ ਲੰਬਾ ਬਿਜਲੀ ਕੱਟ, ਇਨ੍ਹਾਂ ਇਲਾਕਿਆਂ ਵਿੱਚ ਬੱਤੀ ਰਹੇਗੀ ਗੁੱਲ

Punjab Bandh: ਪੰਜਾਬ ਬੰਦ ਦੌਰਾਨ 16 ਪੁਆਇੰਟਾਂ 'ਤੇ ਰੋਕੀਆਂ ਜਾਣਗੀਆਂ ਟਰੇਨਾਂ, 163 ਹੋਣਗੀਆਂ ਰੱਦ, ਇੱਥੇ ਵੇਖੋ ਪੂਰੀ ਡਿਟੇਲ
ਪੰਜਾਬ ਬੰਦ ਦੌਰਾਨ 16 ਪੁਆਇੰਟਾਂ 'ਤੇ ਰੋਕੀਆਂ ਜਾਣਗੀਆਂ ਟਰੇਨਾਂ, 163 ਹੋਣਗੀਆਂ ਰੱਦ, ਇੱਥੇ ਵੇਖੋ ਪੂਰੀ ਡਿਟੇਲ
Advertisement
ABP Premium

ਵੀਡੀਓਜ਼

Jaggu Bhagwanpuria ਤੇ Amritpal Singh Bath ਦੇ ਗਰੁਪ ਦੇ 5 ਗੈਂਗਸਟਰ ਗ੍ਰਿਫਤਾਰPunjab Band: ਕਿਸਾਨ ਗਲੀ ਗਲੀ ਦੇ ਰਹੇ ਪੰਜਾਬ ਬੰਦ ਕਰਨ ਦਾ ਹੋਕਾPunjab Band| ਕਿਸਾਨਾਂ ਵੱਲੋਂ ਅੱਜ ਪੰਜਾਬ ਬੰਦ, ਸੜਕਾਂ 'ਤੇ ਰੇਲਾਂ ਜਾਮ, ਬਾਜਾਰ ਵੀ ਕਰਾਏ ਬੰਦਕਿਸਾਨਾਂ ਨੇ ਦਿੱਤਾ ਬਾਜਾਰਾ ਚ ਹੋਕਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
1 ਜਨਵਰੀ ਤੋਂ 7 ਜਨਵਰੀ ਤੱਕ ਕਿਵੇਂ ਦੀ ਰਹੇਗੀ ਠੰਡ? 2025 ਦੇ ਪਹਿਲੇ ਹਫਤੇ ਇਦਾਂ ਦਾ ਰਹੇਗਾ ਮੌਸਮ
1 ਜਨਵਰੀ ਤੋਂ 7 ਜਨਵਰੀ ਤੱਕ ਕਿਵੇਂ ਦੀ ਰਹੇਗੀ ਠੰਡ? 2025 ਦੇ ਪਹਿਲੇ ਹਫਤੇ ਇਦਾਂ ਦਾ ਰਹੇਗਾ ਮੌਸਮ
ਇਜ਼ਰਾਈਲੀ PM ਹਸਪਤਾਲ 'ਚ ਭਰਤੀ, ਯਾਰੀਵ ਲੇਵਿਨ ਨੂੰ ਬਣਾਇਆ ਕਾਰਜਕਾਰੀ ਪ੍ਰਧਾਨਮੰਤਰੀ, ਜਾਣੋ ਵਜ੍ਹਾ
ਇਜ਼ਰਾਈਲੀ PM ਹਸਪਤਾਲ 'ਚ ਭਰਤੀ, ਯਾਰੀਵ ਲੇਵਿਨ ਨੂੰ ਬਣਾਇਆ ਕਾਰਜਕਾਰੀ ਪ੍ਰਧਾਨਮੰਤਰੀ, ਜਾਣੋ ਵਜ੍ਹਾ
Punjab News: ਪੰਜਾਬ 'ਚ ਅੱਜ ਲੱਗੇਗਾ ਲੰਬਾ ਬਿਜਲੀ ਕੱਟ, ਇਨ੍ਹਾਂ ਇਲਾਕਿਆਂ ਵਿੱਚ ਬੱਤੀ ਰਹੇਗੀ ਗੁੱਲ
Punjab News: ਪੰਜਾਬ 'ਚ ਅੱਜ ਲੱਗੇਗਾ ਲੰਬਾ ਬਿਜਲੀ ਕੱਟ, ਇਨ੍ਹਾਂ ਇਲਾਕਿਆਂ ਵਿੱਚ ਬੱਤੀ ਰਹੇਗੀ ਗੁੱਲ
Punjab Bandh: ਪੰਜਾਬ ਬੰਦ ਦੌਰਾਨ 16 ਪੁਆਇੰਟਾਂ 'ਤੇ ਰੋਕੀਆਂ ਜਾਣਗੀਆਂ ਟਰੇਨਾਂ, 163 ਹੋਣਗੀਆਂ ਰੱਦ, ਇੱਥੇ ਵੇਖੋ ਪੂਰੀ ਡਿਟੇਲ
ਪੰਜਾਬ ਬੰਦ ਦੌਰਾਨ 16 ਪੁਆਇੰਟਾਂ 'ਤੇ ਰੋਕੀਆਂ ਜਾਣਗੀਆਂ ਟਰੇਨਾਂ, 163 ਹੋਣਗੀਆਂ ਰੱਦ, ਇੱਥੇ ਵੇਖੋ ਪੂਰੀ ਡਿਟੇਲ
ਠੰਡ ਦੇ ਮੌਸਮ 'ਚ ਨਜ਼ਰ ਆਉਣ ਆਹ ਲੱਛਣ ਤਾਂ ਹੋ ਜਾਓ ਸਾਵਧਾਨ! ਕਿਤੇ ਇਹ ਕੈਂਸਰ ਤਾਂ ਨਹੀਂ

Punjab News: ਪੰਜਾਬ ਦੇ ਇਸ ਸ਼ੋਅਰੂਮ 'ਚ ਇੱਕ ਤੋਂ ਬਾਅਦ ਇੱਕ ਧਮਾਕਾ, ਮੱਚਿਆ ਹੰਗਾਮਾ

ਕੀ ਤੁਸੀਂ ਵੀ ਖਾਣੇ ਦੇ ਨਾਲ ਪੀਂਦੇ ਹੋ ਸੋਡਾ? ਅੱਜ ਹੀ ਬੰਦ ਕਰ ਦਿਓ, ਨਹੀਂ ਤਾਂ ਹੋ ਸਕਦੀਆਂ ਗੰਭੀਰ ਬਿਮਾਰੀਆਂ

Punjab Bandh: ਪੰਜਾਬ ਬੰਦ ਵਿਚਾਲੇ ਲੋਕਾਂ ਨੂੰ ਵੱਡੀ ਰਾਹਤ, ਇਸ ਜ਼ਿਲ੍ਹੇ ਦੇ ਪੈਟਰੋਲ ਪੰਪ ਖੁੱਲ੍ਹੇ ਰਹਿਣਗੇ

Embed widget