ਪੜਚੋਲ ਕਰੋ

ਵਿਦੇਸ਼ਾਂ 'ਚ ਡਾਲਰ ਕਮਾਉਣ ਗਏ ਪੰਜਾਬੀਆਂ 'ਤੇ ਵੱਡੀ ਬਿਪਤਾ, ਕੋਰੋਨਾ ਨਾਲੋਂ ਬੇਰੁਜਗਾਰੀ ਦਾ ਵੱਧ ਖੌਫ

ਆਸਟਰੇਲੀਆ 'ਚ ਵੀ ਕਰੋਨਾਵਾਇਰਸ ਦਾ ਕਹਿਰ ਜਾਰੀ ਹੈ। ਇਸ ਨਾਲ ਉੱਥੇ ਪੜ੍ਹਾਈ ਤੇ ਕਮਾਈ ਕਰਨ ਗਏ ਪੰਜਾਬੀ ਵੀ ਫਿਕਰਮੰਦ ਹਨ। ਉਨ੍ਹਾਂ ਨੂੰ ਕੋਰੋਨਾ ਦੇ ਡਰ ਨਾਲੋਂ ਰੁਜਗਾਰ ਦੀ ਫਿਕਰ ਸਤਾ ਰਿਹਾ ਹੈ। ਪਿਛਲੇ ਕੁਝ ਦਿਨਾਂ ਅੰਦਰ ਹੀ ਮੁਲਕ ਵਿੱਚ ਕਰੀਬ 2 ਲੱਖ ਲੋਕ ਬੇਰੁਜ਼ਗਾਰ ਹੋ ਗਏ ਹਨ। ਇਸ ਤੋਂ ਇਲਾਵਾ ਕੋਰੋਨਾ ਨੇ ਦੇਸ਼ ਦੀ ਆਰਥਿਕਤਾ ਨੂੰ ਝੰਬ ਸੁੱਟਿਆ ਹੈ। ਇਸ ਲਈ ਭਵਿੱਖ ਬਾਰੇ ਵੀ ਕੁਝ ਸਪਸ਼ਟ ਦਿਖਾਈ ਨਹੀਂ ਦੇ ਰਿਹਾ। ਇਹ ਹਾਲ ਤਕਰੀਬਨ ਸਾਰੇ ਮੁਲਕਾਂ ਦੀ ਹੀ ਹੈ।

ਮੈਲਬਰਨ: ਆਸਟਰੇਲੀਆ 'ਚ ਵੀ ਕਰੋਨਾਵਾਇਰਸ ਦਾ ਕਹਿਰ ਜਾਰੀ ਹੈ। ਇਸ ਨਾਲ ਉੱਥੇ ਪੜ੍ਹਾਈ ਤੇ ਕਮਾਈ ਕਰਨ ਗਏ ਪੰਜਾਬੀ ਵੀ ਫਿਕਰਮੰਦ ਹਨ। ਉਨ੍ਹਾਂ ਨੂੰ ਕੋਰੋਨਾ ਦੇ ਡਰ ਨਾਲੋਂ ਰੁਜਗਾਰ ਦੀ ਫਿਕਰ ਸਤਾ ਰਿਹਾ ਹੈ। ਪਿਛਲੇ ਕੁਝ ਦਿਨਾਂ ਅੰਦਰ ਹੀ ਮੁਲਕ ਵਿੱਚ ਕਰੀਬ 2 ਲੱਖ ਲੋਕ ਬੇਰੁਜ਼ਗਾਰ ਹੋ ਗਏ ਹਨ। ਇਸ ਤੋਂ ਇਲਾਵਾ ਕੋਰੋਨਾ ਨੇ ਦੇਸ਼ ਦੀ ਆਰਥਿਕਤਾ ਨੂੰ ਝੰਬ ਸੁੱਟਿਆ ਹੈ। ਇਸ ਲਈ ਭਵਿੱਖ ਬਾਰੇ ਵੀ ਕੁਝ ਸਪਸ਼ਟ ਦਿਖਾਈ ਨਹੀਂ ਦੇ ਰਿਹਾ। ਇਹ ਹਾਲ ਤਕਰੀਬਨ ਸਾਰੇ ਮੁਲਕਾਂ ਦੀ ਹੀ ਹੈ। ਹਾਸਲ ਜਾਣਕਾਰੀ ਮੁਤਾਬਕ ਇਸ ਵੇਲੇ ਕੋਰੋਨਾ ਵਾਇਰਸ ਪੀੜਤ ਮਰੀਜ਼ਾਂ ਦੀ ਗਿਣਤੀ 3635 ਹੈ ਤੇ 14 ਦੀ ਮੌਤ ਹੋ ਚੁੱਕੀ ਹੈ। ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜ਼ਰੂਰੀ ਸੇਵਾਵਾਂ ਨੂੰ ਛੱਡ ਬਹੁਤੇ ਕਾਰੋਬਾਰ ਬੰਦ ਹਨ। ਰੈਸਟੋਰੈਂਟ, ਕੈਫ਼ੇ, ਸ਼ਾਪਿੰਗ ਮਾਲਜ਼, ਰੀਅਲ ਅਸਟੇਟ, ਹੋਟਲ, ਹਵਾਬਾਜ਼ੀ, ਕਰੂਜ਼ ਕੰਪਨੀਆਂ ਤੇ ਹੋਰਾਂ ਨੇ ਪੱਕੇ ਸਟਾਫ਼ ਨੂੰ ਨੌਕਰੀ ਤੋਂ ਫਾਰਗ ਕਰ ਦਿੱਤਾ ਹੈ। ਉਂਝ ਇਸ ਹਾਲਾਤ ਦਾ ਸ਼ਿਕਾਰ ਪੰਜਾਬੀਆਂ ਨਾਲੋਂ ਵੱਧ ਆਸਟਰੇਲਿਆਈ ਲੋਕਾਂ ਨੂੰ ਹੋਣਾ ਪੈ ਰਿਹਾ ਹੈ। ਦਰਅਸਲ ਆਸਟ੍ਰੇਲਿਆਈ ਲੋਕ ਹਫ਼ਤਾ ਦਰ ਹਫ਼ਤਾ ਜਿੰਨਾ ਕਮਾਉਂਦੇ ਹਨ, ਅਕਸਰ ਉਸੇ ਹਫ਼ਤੇ ਹੀ ਖ਼ਰਚ ਕਰ ਦਿੰਦੇ ਹਨ। ਇਸ ਲਈ ਕੋਈ ਸੇਵਿੰਗ ਨਾ ਹੋਣ ਕਰਕੇ ਹਫਤੇ ਅੰਦਰ ਹੀ ਉਨ੍ਹਾਂ ਕੋਲੋਂ ਦਾਣਾ-ਪਾਣੀ ਮੁੱਕ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਸਰਕਾਰੀ ਆਰਥਿਕ ਸਹਾਇਤਾ ਲੈਣ ਲਈ ਲੋਕ ਸੈਂਟਰਲਿੰਕ ਦਫ਼ਤਰਾਂ ਵਿਚ ਕਤਾਰਾਂ ਬੰਨ੍ਹ ਕੇ ਖੜ੍ਹੇ ਹਨ। ਲੋੜਵੰਦਾਂ ਦੀਆਂ ਭੀੜਾਂ ਦੇ ਮੱਦੇਨਜ਼ਰ ਸਰਕਾਰ ਨੇ ਐਲਾਨ ਕੀਤਾ ਹੈ ਕਿ ਦਫ਼ਤਰ ਆਉਣ ਦੀ ਬਜਾਏ ਆਨਲਾਈਨ ਅਰਜ਼ੀਆਂ ਵੈੱਬਸਾਈਟ ’ਤੇ ਦਾਖ਼ਲ ਕੀਤੀਆਂ ਜਾਣ। ਸੈਂਟਰਲਿੰਕ ਨੇ ਵਿਭਾਗੀ ਕੰਮ ਚਲਾਉਣ ਲਈ 2000 ਨਵੀਆਂ ਅਸਾਮੀਆਂ ’ਤੇ ਭਰਤੀ ਕਰਨ ਬਾਰੇ ਕਿਹਾ ਹੈ। ਕੁਆਂਟਸ ਏਅਰ ਲਾਈਨ ਦੇ 30,000, ਜੈੱਟ ਏਅਰ ਦੇ 20,000, ਵੱਡੇ ਸ਼ਾਪਿੰਗ ਮਾਲ ਡੇਵਿਡ ਜੌਹਨ-ਮਾਇਅਰ ਦੇ 15,000, ਰੈਂਸਟੋਰੈਂਟ ਤੇ ਹੋਰ ਕਾਰੋਬਾਰਾਂ ਦੇ ਹਜ਼ਾਰਾਂ ਕਾਮੇ ਵਿਹਲੇ ਹੋ ਗਏ ਹਨ। ਸਰਕਾਰ ਨੇ ਬੇਰੁਜ਼ਗਾਰਾਂ, ਬੰਦ ਕਾਰੋਬਾਰਾਂ ਤੇ ਹੋਰ ਲੋੜਵੰਦਾਂ ਲਈ ਆਰਥਿਕ ਪੈਕਜ ਐਲਾਨੇ ਹਨ। ਜ਼ਰੂਰੀ ਸੇਵਾਵਾਂ-ਹਸਪਤਾਲ, ਸਿਹਤ ਸੈਂਟਰ, ਮਰੀਜ਼ਾਂ ਦੀ ਸਾਂਭ-ਸੰਭਾਲ, ਸਫ਼ਾਈ, ਦਵਾਈਆਂ ਦੇ ਸਟੋਰ, ਖੁਰਾਕੀ ਵਸਤਾਂ ਰਾਸ਼ਨ-ਦੁੱਧ ਆਦਿ ਦੀ ਜ਼ਿਆਦਾ ਮੰਗ ਕਰਕੇ ਸਟਾਫ਼ ਦੀ ਘਾਟ ਹੈ। ਕੌਮੀ ਪ੍ਰਚੂਨ ਸਟੋਰ ਵੂਲਵਰਥ ਤੇ ਕੋਲਜ਼ ਨੇ 20000 ਕਾਮੇ ਭਰਤੀ ਕਰਨ ਬਾਰੇ ਕਿਹਾ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਕਾਂਗਰਸ ਤੇ ਅਕਾਲੀ ਦਲ ਦੇ ਗ਼ੁੰਡਿਆਂ ਨੇ ਕੁੱਟੇ ਆਪ ਦੇ ਵਰਕਰ, ਪਹਿਲੀ ਵਾਰ ਪੀੜਤ ਹੋਈ ਸੱਤਾਧਾਰੀ ਧਿਰ, ਆਪ ਦਾ ਦਾਅਵਾ

Paddy Procurement: ਮੁੱਖ ਮੰਤਰੀ ਨੇ ਕਿਸਾਨਾਂ ਨੂੰ ਸੁਣਾਈ ਖੁਸ਼ਖਬਰੀ! ਹੁਣ ਝੋਨੇ ਦੀ ਖਰੀਦ ਫੜ੍ਹੇਗੀ ਸਪੀਡ

Paddy Procurement: ਮੰਡੀਆਂ 'ਚ ਝੋਨੇ ਦੀ ਖਰੀਦ ਲਈ ਸਰਕਾਰੀ ਪ੍ਰਬੰਧ ਫੇਲ੍ਹ! ਕਿਸਾਨਾਂ ਨੇ ਕਰ ਦਿੱਤਾ ਵੱਡਾ ਐਲਾਨ

Panchayat Elections: ਅਜੀਬੋ-ਗਰੀਬ ਪੰਚਾਇਤ! ਪੰਜਾਬ ਦੇ ਪਿੰਡ 'ਚ 5000 ਤੋਂ ਵੀ ਵੱਧ ਪਰਵਾਸੀ ਵੋਟਾਂ, ਪੰਜਾਬੀਆਂ ਦੇ ਸਿਰਫ 900 ਵੋਟ

ABP Premium

ਵੀਡੀਓਜ਼

Bad News | ਤੂਫ਼ਾਨੀ ਰਾਤ ਨੇ ਲਈ ਤਿੰਨ ਲੋਕਾਂ ਜਾਨ ! | Abp Sanjha | Accident NewsAkali Dal | Jalalabad Firing | ਜਲਾਲਾਬਾਦ ਗੋਲੀ ਕਾਂਡ ਦੀ ਅਸਲ ਸੱਚਾਈ ਆਈ ਸਾਹਮਣੇ ! | Abp SanjhaPunjab ਸਰਕਾਰ ਨੇ ਲਿਆ 1150 ਕਰੋੜ ਰੁਪਏ ਦਾ ਕਰਜ਼ਾ ! |Bikram Majithia ਨੇ ਕਰਜ਼ੇ ਨੂੰ ਲੈਕੇ ਕੀਤੇ ਖ਼ੁਲਾਸੇ !Farmers |  ਕਿਸਾਨਾਂ ਦੇ ਕਰਜ਼ੇ ਨੂੰ ਲੈਕੇ ਪੰਜਾਬ ਸਰਕਾਰਦਾ ਵੱਡਾ ਐਲਾਨ। | Bhagwant Maan | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਕਾਂਗਰਸ ਤੇ ਅਕਾਲੀ ਦਲ ਦੇ ਗ਼ੁੰਡਿਆਂ ਨੇ ਕੁੱਟੇ ਆਪ ਦੇ ਵਰਕਰ, ਪਹਿਲੀ ਵਾਰ ਪੀੜਤ ਹੋਈ ਸੱਤਾਧਾਰੀ ਧਿਰ, ਆਪ ਦਾ ਦਾਅਵਾ
Punjab News: ਕਾਂਗਰਸ ਤੇ ਅਕਾਲੀ ਦਲ ਦੇ ਗ਼ੁੰਡਿਆਂ ਨੇ ਕੁੱਟੇ ਆਪ ਦੇ ਵਰਕਰ, ਪਹਿਲੀ ਵਾਰ ਪੀੜਤ ਹੋਈ ਸੱਤਾਧਾਰੀ ਧਿਰ, ਆਪ ਦਾ ਦਾਅਵਾ
Paddy Procurement: ਮੁੱਖ ਮੰਤਰੀ ਨੇ ਕਿਸਾਨਾਂ ਨੂੰ ਸੁਣਾਈ ਖੁਸ਼ਖਬਰੀ! ਹੁਣ ਝੋਨੇ ਦੀ ਖਰੀਦ ਫੜ੍ਹੇਗੀ ਸਪੀਡ
Paddy Procurement: ਮੁੱਖ ਮੰਤਰੀ ਨੇ ਕਿਸਾਨਾਂ ਨੂੰ ਸੁਣਾਈ ਖੁਸ਼ਖਬਰੀ! ਹੁਣ ਝੋਨੇ ਦੀ ਖਰੀਦ ਫੜ੍ਹੇਗੀ ਸਪੀਡ
Paddy Procurement: ਮੰਡੀਆਂ 'ਚ ਝੋਨੇ ਦੀ ਖਰੀਦ ਲਈ ਸਰਕਾਰੀ ਪ੍ਰਬੰਧ ਫੇਲ੍ਹ! ਕਿਸਾਨਾਂ ਨੇ ਕਰ ਦਿੱਤਾ ਵੱਡਾ ਐਲਾਨ
Paddy Procurement: ਮੰਡੀਆਂ 'ਚ ਝੋਨੇ ਦੀ ਖਰੀਦ ਲਈ ਸਰਕਾਰੀ ਪ੍ਰਬੰਧ ਫੇਲ੍ਹ! ਕਿਸਾਨਾਂ ਨੇ ਕਰ ਦਿੱਤਾ ਵੱਡਾ ਐਲਾਨ
Panchayat Elections: ਅਜੀਬੋ-ਗਰੀਬ ਪੰਚਾਇਤ! ਪੰਜਾਬ ਦੇ ਪਿੰਡ 'ਚ 5000 ਤੋਂ ਵੀ ਵੱਧ ਪਰਵਾਸੀ ਵੋਟਾਂ, ਪੰਜਾਬੀਆਂ ਦੇ ਸਿਰਫ 900 ਵੋਟ
Panchayat Elections: ਅਜੀਬੋ-ਗਰੀਬ ਪੰਚਾਇਤ! ਪੰਜਾਬ ਦੇ ਪਿੰਡ 'ਚ 5000 ਤੋਂ ਵੀ ਵੱਧ ਪਰਵਾਸੀ ਵੋਟਾਂ, ਪੰਜਾਬੀਆਂ ਦੇ ਸਿਰਫ 900 ਵੋਟ
Punjab News: ਪੈਟਰੋਲ ਪੰਪ ਦਵਾਉਣ ਦੇ ਨਾਂਅ 'ਤੇ ਮਾਰੀ 5 ਕਰੋੜ ਦੀ ਠੱਗੀ, ਇੱਕੋ ਪਰਿਵਾਰ ਦੇ 7 ਮੈਂਬਰਾਂ 'ਤੇ ਮਾਮਲਾ ਦਰਜ, ਜਾਣੋ ਕਿਵੇਂ ਕੀਤਾ ਕਾਂਡ ?

Patiala News: ਪੰਚਾਇਤੀ ਚੋਣਾਂ 'ਚ ਖੂਨੀ ਜੰਗ! ਸੀਐਮ ਭਗਵੰਤ ਮਾਨ ਦੀਆਂ ਨਸੀਹਤਾਂ ਤੋਂ ਬੇਪ੍ਰਵਾਹ ਲੀਡਰ

Punjab Weather Update: ਪੰਜਾਬ ਦੇ ਕਿਸਾਨਾਂ ਲਈ ਚੇਤਾਵਨੀ! ਕੱਲ੍ਹ ਤੋਂ ਵਿਗੜੇਗਾ ਮੌਸਮ, ਝੋਨੇ ਦੀ ਕਟਾਈ 'ਤੇ ਲੱਗ ਸਕਦੀ ਬ੍ਰੇਕ

34 KM ਦੀ ਮਾਈਲੇਜ, ਕੀਮਤ 6.66 ਲੱਖ, Maruti ਦੀ ਇਸ ਕਾਰ ਦੇ ਹਰ ਰੋਜ਼ ਵਿਕ ਰਹੇ 500 ਯੂਨਿਟ

Embed widget