ਪੜਚੋਲ ਕਰੋ
Advertisement
ਸ਼੍ਰੀ ਬਰਾੜ ਦੇ ਹੱਕ 'ਚ ਨਿੱਤਰੇ ਬੱਬੂ ਮਾਨ, ਵੀਡੀਓ ਸ਼ੇਅਰ ਕਰ ਕਲਾਕਾਰਾਂ ਨੂੰ ਕੀਤੀ ਅਪੀਲ
ਪੰਜਾਬੀ ਗਾਇਕ ਤੇ ਗੀਤਕਾਰ ਸ਼੍ਰੀ ਬਰਾੜ ਖ਼ਿਲਾਫ਼ ਕੇਸ ਤੇ ਉਨ੍ਹਾਂ ਦੀ ਗ੍ਰਿਫ਼ਤਾਰੀ 'ਤੇ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਵਿਚਕਾਰ ਪੰਜਾਬੀ ਇੰਡਸਟਰੀ ਦੇ ਕੁਝ ਸਿਤਾਰਿਆਂ ਨੇ ਸ਼੍ਰੀ ਬਰਾੜ ਦੇ ਹੱਕ 'ਚ ਆਵਾਜ਼ ਬੁਲੰਦ ਕੀਤੀ ਹੈ।
ਚੰਡੀਗੜ੍ਹ: ਪੰਜਾਬੀ ਗਾਇਕ ਤੇ ਗੀਤਕਾਰ ਸ਼੍ਰੀ ਬਰਾੜ ਖ਼ਿਲਾਫ਼ ਕੇਸ ਤੇ ਉਨ੍ਹਾਂ ਦੀ ਗ੍ਰਿਫ਼ਤਾਰੀ 'ਤੇ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਵਿਚਕਾਰ ਪੰਜਾਬੀ ਇੰਡਸਟਰੀ ਦੇ ਕੁਝ ਸਿਤਾਰਿਆਂ ਨੇ ਸ਼੍ਰੀ ਬਰਾੜ ਦੇ ਹੱਕ 'ਚ ਆਵਾਜ਼ ਬੁਲੰਦ ਕੀਤੀ ਹੈ। ਪੰਜਾਬੀ ਗਾਇਕ ਰਣਜੀਤ ਬਾਵਾ, ਅਫਸਾਨਾ ਖ਼ਾਨ, ਐਮੀ ਵਿਰਕ ਤੇ ਮਨਕਿਰਤ ਔਲਖ ਤੋਂ ਬਾਅਦ ਹੁਣ ਗਾਇਕ ਬੱਬੂ ਮਾਨ ਨੇ ਵੀ ਹਰ ਇੱਕ ਨੂੰ ਇੱਕ ਮੰਚ 'ਤੇ ਇੱਕਠੇ ਹੋਣ ਦੀ ਅਪੀਲ ਕੀਤੀ ਹੈ।
ਗਾਇਕ ਬੱਬੂ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਆਪਸੀ ਗਿਲੇ ਸ਼ਿਕਵੇ ਭੁਲਾ ਕੇ ਇੱਕਠੇ ਹੋਣ ਦੀ ਅਪੀਲ ਕੀਤੀ ਹੈ। ਇਸ ਦੌਰਾਨ ਬੱਬੂ ਮਾਨ ਨੇ ਸੱਤਾ ਧਿਰ ਨੂੰ ਨਿਸ਼ਾਨੇ ਤੇ ਵੀ ਲਿਆ।
ਪੋਸਟ ਵਿੱਚ ਬੱਬੂ ਮਾਨ ਨੇ ਕਿਹਾ, 'ਜਦੋਂ ਸ਼ਾਂਤਮਈ ਪ੍ਰਦਰਸ਼ਨ ਕਰਨ ਵਾਲਿਆਂ 'ਤੇ ਕੋਈ ਡੰਡੇ ਬਰਸਾਉਂਦਾ ਹੈ ਕੀ ਉਦੋਂ ਪ੍ਰਸ਼ਾਸ਼ਨ ਤੇ ਪਰਚਾ ਹੁੰਦਾ ਹੈ….ਨਹੀਂ, ਜਦੋਂ ਬਲਾਕ ਸੰਮਤੀ ਦੀਆਂ ਵੋਟਾਂ 'ਚ ਡਾਂਗ ਖੜਕਦੀ ਹੈ ਤਾਂ ਕੀ ਸਰਕਾਰੀ ਧਿਰ 'ਤੇ ਪਰਚਾ ਹੁੰਦਾ ਹੈ? ਨਹੀਂ। ਜਦੋਂ ਬਾਏ ਇਲੈਕਸ਼ਨ 'ਚ ਸੱਤਾ ਧਿਰ ਵਿਰੋਧੀ ਧਿਰ ਨੂੰ ਕੁੱਟਦੀ ਹੈ, ਕੀ ਸੱਤਾ ਧਿਰ ਦੇ ਸਮਰਥਕਾਂ 'ਤੇ ਪਰਚਾ ਹੁੰਦਾ ਹੈ? ਨਹੀਂ…ਫ਼ਿਰ ਇਕੱਲੇ ਕਲਾਕਾਰਾਂ 'ਤੇ ਹੀ ਕਿਉਂ ਗਾਜ ਡਿੱਗਦੀ ਹੈ। ਇਹ ਸਮਾਂ ਆਪਸ 'ਚ ਵਿਤਕਰੇ ਦਾ ਨਹੀਂ, ਪ੍ਰਸ਼ਾਸ਼ਨ ਅਧਿਕਾਰੀਆਂ ਨੂੰ ਬੇਨਤੀ ਹੈ ਕਿ ਜੇ ਕਿਸਾਨ ਬਚੇਗਾ ਤਾਂ ਹੀ ਕਾਨੂੰਨ ਲਾਗੂ ਹੋਵੇਗਾ। ਆਓ ਪਹਿਲਾਂ ਰਲ ਕੇ ਕਿਸਾਨ ਤੇ ਮਜ਼ਦੂਰ ਬਚਾਈਏ।' ਇਸ ਤੋਂ ਇਲਾਵਾ ਉਨ੍ਹਾਂ ਨੇ ਹੋਰ ਵੀ ਕਈ ਮੁੱਦਿਆਂ 'ਤੇ ਆਪਣੀ ਗੱਲ ਰੱਖੀ ਹੈ।View this post on Instagram
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਵਿਸ਼ਵ
Advertisement