ਜਲੰਧਰ: ਪਟਿਆਲਾ ਦੇ ਹਾਈਵੇ 'ਤੇ ਸਾਈਕਲ ਚਲਾ ਰਹੇ ਦੋ ਲੋਕਾਂ ਨੂੰ ਕਾਰ ਨੇ ਕੁਚਲ ਦਿੱਤਾ। ਇਸ ਘਟਨਾ ਤੋਂ ਬਾਅਦ ਅਰਬਨ ਟ੍ਰੈਫਿਕ ਪੁਲਿਸ ਅਲਰਟ ਹੋ ਗਈ ਅਤੇ ਟ੍ਰੈਫਿਕ ਪੁਲਿਸ ਨੇ ਹਾਈਵੇ 'ਤੇ ਸਾਈਕਲ ਚਲਾਉਣ 'ਤੇ ਪਾਬੰਦੀ ਲੱਗਾ ਦਿੱਤੀ। ਹਾਲਾਂਕਿ ਇਸ ਸਬੰਧ ਵਿਚ ਕੋਈ ਅਧਿਕਾਰਤ ਆਦੇਸ਼ ਨਹੀਂ ਦਿੱਤੇ ਗਏ ਹਨ, ਪਰ ਫੀਲਡ ਵਿਚ ਤਾਇਨਾਤ ਟ੍ਰੈਫਿਕ ਪੁਲਿਸ ਦੇ ਜਵਾਨਾਂ ਨੂੰ ਸਪੱਸ਼ਟ ਕੀਤਾ ਗਿਆ ਹੈ ਕਿ ਕਿਸੇ ਨੂੰ ਵੀ ਹਾਈਵੇ 'ਤੇ ਸਾਈਕਲਿੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ।

ਇਸ ਬਾਰੇ ਡੀਸੀਪੀ ਟ੍ਰੈਫਿਕ ਨਰੇਸ਼ ਡੋਗਰਾ ਨੇ ਕਿਹਾ ਕਿ ਸਾਈਕਲ 'ਤੇ ਕੋਈ ਰਿਫਲੈਕਟਰ ਜਾਂ ਹੋਰ ਲਾਈਟਾਂ ਨਹੀਂ ਹੁੰਦੀ, ਜਿਸ ਕਾਰਨ ਹਾਦਸੇ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸ ਦੇ ਕਾਰਨ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਹਾਈਵੇ 'ਤੇ ਸਾਈਕਲ ਚਲਾਉਣ ਨਾ ਜਾਣ। ਉਨ੍ਹਾਂ ਅੱਗੇ ਕਿਹਾ ਕਿ ਜੋ ਲੋਕ ਸਾਈਕਲ ਚਲਾਉਣ ਜਾਂਦੇ ਹਨ, ਉਨ੍ਹਾਂ ਨੂੰ ਜਾਗਰੂਕ ਕਰ ਰੋਕਿਆ ਜਾਵੇਗਾ। ਲੋਕ ਅਕਸਰ ਸ਼ਹਿਰ ਵਿਚ ਸਵੇਰੇ ਹਾਈਵੇ 'ਤੇ ਸਾਈਕਲ ਚਲਾਉਂਦੇ ਦੇਖੇ ਜਾ ਸਕਦੇ ਹਨ।

ਸਾਈਕਲਿੰਗ ਦਾ ਕ੍ਰੇਜ਼ ਇੰਨਾ ਵੱਧ ਗਿਆ ਹੈ ਕਿ ਲੋਕ 20-20 ਹਜ਼ਾਰ ਰੁਪਏ ਤਕ ਦੀ ਸਾਈਕਲਾਂ ਖਰੀਦ ਰਹੇ ਹਨ ਅਤੇ ਸਾਈਕਲ 'ਤੇ ਕਈ ਕਿਲੋਮੀਟਰ ਦੀ ਯਾਤਰਾ ਕਰ ਰਹੇ ਹਨ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904