ਪੜਚੋਲ ਕਰੋ

Farmers Protest: ਭਲਵਾਨ ਬਜਰੰਗ ਪੂਨੀਆ ਨੇ ਮਾਰਿਆ ਕਿਸਾਨਾਂ ਲਈ ਹਾਅ ਦਾ ਨਾਅਰਾ, ਬੋਲੇ ਪਹਿਲਾਂ ਕਹਿੰਦੇ ਸੀ... ਟਰੈਕਟਰ-ਟਰਾਲੀਆਂ ਲੈ ਕੇ ਨਾ ਆਓ, ਜੇ ਪੈਦਲ ਆਏ ਤਾਂ ਵੀ ਦਿੱਕਤ...

ਹਰਿਆਣਾ ਪੁਲਿਸ ਵੱਲੋਂ ਸ਼ੰਭੂ ਬਾਰਡਰ ਉੱਪਰ ਪੰਜਾਬ ਦੇ ਕਿਸਾਨਾਂ 'ਤੇ ਅੱਥਰੂ ਗੈਸ ਦੇ ਗੋਲੇ ਦਾਗਣ ਮਗਰੋਂ ਪਹਿਲਵਾਨ ਬਜਰੰਗ ਪੂਨੀਆ ਨੇ ਹਰਿਆਣਾ ਸਰਕਾਰ ਨੂੰ ਫਟਕਾਰੀ ਲਾਈ ਹੈ। ਬਜਰੰਗ ਪੂਨੀਆ ਨੇ ਕਿਹਾ ਹੈ ਕਿ ਪਹਿਲਾਂ ਜਦੋਂ ਕਿਸਾਨ ਟਰੈਕਟਰ-ਟਰਾਲੀਆਂ

Punjab News: ਹਰਿਆਣਾ ਪੁਲਿਸ ਵੱਲੋਂ ਸ਼ੰਭੂ ਬਾਰਡਰ ਉੱਪਰ ਪੰਜਾਬ ਦੇ ਕਿਸਾਨਾਂ 'ਤੇ ਅੱਥਰੂ ਗੈਸ ਦੇ ਗੋਲੇ ਦਾਗਣ ਮਗਰੋਂ ਪਹਿਲਵਾਨ ਬਜਰੰਗ ਪੂਨੀਆ ਨੇ ਹਰਿਆਣਾ ਸਰਕਾਰ ਨੂੰ ਫਟਕਾਰੀ ਲਾਈ ਹੈ। ਬਜਰੰਗ ਪੂਨੀਆ ਨੇ ਕਿਹਾ ਹੈ ਕਿ ਪਹਿਲਾਂ ਜਦੋਂ ਕਿਸਾਨ ਟਰੈਕਟਰ-ਟਰਾਲੀਆਂ ਲੈ ਕੇ ਦਿੱਲੀ ਆ ਰਹੇ ਸਨ ਤਾਂ ਸਰਕਾਰ ਨੇ ਹੰਗਾਮਾ ਮਚਾ ਦਿੱਤਾ ਕਿ ਕਿਸਾਨ ਟਰੈਕਟਰ-ਟਰਾਲੀਆਂ ਲੈ ਕੇ ਨਾ ਆਉਣ, ਜੇਕਰ ਆਉਣਾ ਹੈ ਤਾਂ ਪੈਦਲ ਹੀ ਆਓ। ਹੁਣ ਜਦੋਂ ਕਿਸਾਨ ਪੈਦਲ ਆ ਰਹੇ ਹਨ ਤਾਂ ਤੁਹਾਨੂੰ ਇਸ ਵਿੱਚ ਵੀ ਦਿੱਕਤ ਹੈ।  

ਪੂਨੀਆ ਨੇ ਅੱਗੇ ਕਿਹਾ ਕਿ ਅਸਲ ਵਿੱਚ ਸਮੱਸਿਆ ਟਰੈਕਟਰ-ਟਰਾਲੀ ਦੀ ਨਹੀਂ। ਤੁਹਾਨੂੰ ਦਿੱਕਤ ਤਾਂ ਕਿਸਾਨਾਂ ਤੋਂ ਹੈ। ਸੱਚ ਤਾਂ ਇਹ ਹੈ ਕਿ ਤੁਸੀਂ ਕਿਸਾਨਾਂ ਨੂੰ ਉਨ੍ਹਾਂ ਦੇ ਹੱਕ ਨਹੀਂ ਦੇਣਾ ਚਾਹੁੰਦੇ ਪਰ ਫਿਕਰ ਨਾ ਕਰੋ, ਕਿਸਾਨ ਆਪਣੇ ਹੱਕ ਲੈਣੇ ਬਾਖੂਬੀ ਜਾਣਦੇ ਹਨ। ਪਹਿਲਵਾਨ ਬਜਰੰਗ ਪੂਨੀਆ ਪਹਿਲਾਂ ਵੀ ਕਿਸਾਨਾਂ ਨਾਲ ਡਟ ਕੇ ਖੜ੍ਹਦੇ ਹਨ। ਦੱਸ ਦਈਏ ਕਿ ਹਰਿਆਣਾ ਪੁਲਿਸ ਵੱਲੋਂ ਚਲਾਏ ਅੱਥਰੂ ਗੈਸ ਦੇ ਗੋਲਿਆਂ ਕਾਰਨ ਹੁਣ ਤੱਕ 7 ਕਿਸਾਨ ਜ਼ਖਮੀ ਹੋ ਚੁੱਕੇ ਹਨ। ਦੋ ਕਿਸਾਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। 

ਉਧਰ, ਦਿੱਲੀ ਮਾਰਚ ਸ਼ੁਰੂ ਹੋਣ ਤੋਂ ਕਰੀਬ ਸਾਢੇ ਤਿੰਨ ਘੰਟੇ ਬਾਅਦ ਕਿਸਾਨ ਸ਼ੰਭੂ ਸਰਹੱਦ ਤੋਂ ਪਿੱਛੇ ਹਟ ਗਏ ਹਨ। ਕਿਸਾਨ ਆਗੂ ਸਰਵਣ ਸਿੰਘ ਨੇ ਕਿਹਾ ਕਿ ਸਾਡੇ ਕਈ ਆਗੂ ਜ਼ਖ਼ਮੀ ਹੋਏ ਹਨ। ਅਸੀਂ ਦਿੱਲੀ ਜਾਣ ਵਾਲੇ ਜਥੇ ਨੂੰ ਵਾਪਸ ਬੁਲਾ ਲਿਆ ਹੈ। ਕੂਚ ਬਾਰੇ ਫੈਸਲਾ ਬਾਅਦ ਵਿੱਚ ਲਿਆ ਜਾਵੇਗਾ। ਦਰਅਸਲ, ਪਿਛਲੇ 9 ਮਹੀਨਿਆਂ ਤੋਂ ਪੰਜਾਬ-ਹਰਿਆਣਾ ਸਰਹੱਦ 'ਤੇ ਡੇਰੇ ਲਾਈ ਬੈਠੇ ਕਿਸਾਨਾਂ ਨੇ 101 ਕਿਸਾਨਾਂ ਦੇ ਜਥੇ ਨੂੰ ਦੁਪਹਿਰ 1 ਵਜੇ ਦਿੱਲੀ ਵੱਲ਼ ਰਵਾਨਾ ਕੀਤਾ ਸੀ। ਇਸ ਤੋਂ ਬਾਅਦ ਕਿਸਾਨਾਂ ਨੇ ਬੈਰੀਕੇਡ ਤੇ ਕੰਡਿਆਲੀ ਤਾਰ ਨੂੰ ਉਖਾੜ ਦਿੱਤਾ। ਇਸ ਤੋਂ ਬਾਅਦ ਹਰਿਆਣਾ ਪੁਲਿਸ ਨੇ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਤੇ ਅੱਥਰੂ ਗੈਸ ਦੇ ਗੋਲੇ ਛੱਡੇ, ਜਿਸ ਨਾਲ 7 ਕਿਸਾਨ ਜ਼ਖਮੀ ਹੋ ਗਏ।

ਕਿਸਾਨ ਆਗੂ ਸਰਵਣ ਪੰਧੇਰ ਨੇ ਕਿਹਾ ਕਿ ਅਸੀਂ ਸ਼ਾਂਤੀ ਨਾਲ ਦਿੱਲੀ ਜਾਣਾ ਚਾਹੁੰਦੇ ਸੀ। ਉਹ ਸਾਨੂੰ ਜੰਤਰ-ਮੰਤਰ ਜਾਂ ਰਾਮਲੀਲਾ ਮੈਦਾਨ ਵਿੱਚ ਥਾਂ ਦਿੰਦੇ। ਅਸੀਂ ਉੱਥੇ ਆਪਣੇ ਵਿਚਾਰ ਪ੍ਰਗਟ ਕਰ ਸਕਦੇ। ਸਾਰੀ ਦੁਨੀਆ ਦੇਖ ਰਹੀ ਹੈ ਕਿ ਸਾਡੇ ਨਾਲ ਕੀ ਕੀਤਾ ਜਾ ਰਿਹਾ ਹੈ। ਪੰਧੇਰ ਨੇ ਕਿਹਾ ਕਿ ਅਸੀਂ ਅੱਗੇ ਵਧਾਂਗੇ। ਅਸੀਂ ਉਮੀਦ ਕਰਦੇ ਹਾਂ ਕਿ ਸਰਕਾਰ ਗੱਲਬਾਤ ਦਾ ਰਾਹ ਖੋਲ੍ਹੇਗੀ। ਉਨ੍ਹਾਂ ਕਿਹਾ ਕਿ ਅਸੀਂ ਹੁਣ ਇੰਤਜ਼ਾਰ ਕਰ ਰਹੇ ਹਾਂ, ਜੇਕਰ ਸਾਨੂੰ ਦਿੱਲੀ ਨਾ ਜਾਣ ਦਿੱਤਾ ਗਿਆ ਤਾਂ ਅਸੀਂ ਸ਼ਾਮ ਨੂੰ ਰਣਨੀਤੀ ਬਣਾਵਾਂਗੇ। ਪੰਧੇਰ ਨੇ ਕਿਹਾ ਕਿ ਸਰਕਾਰ ਜਾਂ ਤਾਂ ਸਾਨੂੰ ਦਿੱਲੀ ਜਾਣ ਦੇਵੇ ਜਾਂ ਫਿਰ ਗੱਲਬਾਤ ਕਰੇ। ਉਨ੍ਹਾਂ ਕਿਹਾ ਕਿ ਸਾਡਾ ਕਿਸੇ ਵੀ ਸੂਬਾ ਸਰਕਾਰ ਨਾਲ ਕੋਈ ਮੁੱਦਾ ਨਹੀਂ, ਸਗੋਂ ਕੇਂਦਰ ਸਰਕਾਰ ਖਿਲਾਫ ਸੰਘਰਸ਼ ਹੈ।

ਟਾਪ ਹੈਡਲਾਈਨ

 Punjab BJP ਦੀ ਮਹਿਲਾ ਆਗੂ ਦਾ ਵਿਵਾਦਿਤ ਬਿਆਨ, ਕਿਹਾ- SIR ਕਰਵਾਓ, 20-25 ਹਜ਼ਾਰ...
 Punjab BJP ਦੀ ਮਹਿਲਾ ਆਗੂ ਦਾ ਵਿਵਾਦਿਤ ਬਿਆਨ, ਕਿਹਾ- SIR ਕਰਵਾਓ, 20-25 ਹਜ਼ਾਰ...
Abohar 'ਚ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ , ਡੋਡਾ ਪਰਿਵਾਰ ਦੀ ਨੂੰਹ AAP 'ਚ ਸ਼ਾਮਲ ,ਅਕਾਲੀ ਦਲ ਦੇ ਹਲਕਾ ਇੰਚਾਰਜ ਰਹਿ ਚੁੱਕੇ ਹਨ ਸ਼ਿਵਲਾਲ ਡੋਡਾ 
Abohar 'ਚ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ , ਡੋਡਾ ਪਰਿਵਾਰ ਦੀ ਨੂੰਹ AAP 'ਚ ਸ਼ਾਮਲ ,ਅਕਾਲੀ ਦਲ ਦੇ ਹਲਕਾ ਇੰਚਾਰਜ ਰਹਿ ਚੁੱਕੇ ਹਨ ਸ਼ਿਵਲਾਲ ਡੋਡਾ 
Mansa 'ਚ ਅਕਾਲੀ ਆਗੂ ਕਾਲਾ ਜਵੰਦਾ ’ਤੇ ਫਾਇਰਿੰਗ, ਹਮਲਾਵਰਾਂ ਦੀ CCTV ਫੁਟੇਜ ਆਈ ਸਾਹਮਣੇ
Mansa 'ਚ ਅਕਾਲੀ ਆਗੂ ਕਾਲਾ ਜਵੰਦਾ ’ਤੇ ਫਾਇਰਿੰਗ, ਹਮਲਾਵਰਾਂ ਦੀ CCTV ਫੁਟੇਜ ਆਈ ਸਾਹਮਣੇ
Punjab Congress News : ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਸਕਦੇ ਹਨ ਰਾਜਾ ਵੜਿੰਗ ! ਦਿੱਲੀ 'ਚ ਰਾਹੁਲ ਗਾਂਧੀ ਤੇ ਖੜਗੇ ਦੀ ਮੀਟਿੰਗ 
Punjab Congress News : ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਸਕਦੇ ਹਨ ਰਾਜਾ ਵੜਿੰਗ ! ਦਿੱਲੀ 'ਚ ਰਾਹੁਲ ਗਾਂਧੀ ਤੇ ਖੜਗੇ ਦੀ ਮੀਟਿੰਗ 

ਵੀਡੀਓਜ਼

ਅਕਾਲੀ ਆਗੂ 'ਤੇ ਤਾਬੜਤੋੜ ਫਾਇਰਿੰਗ! ਮੰਡੀ ਦੇ ਬਾਹਰ ਵਰ੍ਹੀਆਂ ਗੋਲੀਆਂ
ਖਾਲੜਾ ਅਤੇ ਬੇਅੰਤ ਸਿੰਘ 'ਤੇ ਬਿੱਟੂ ਦਾ ਵੱਡਾ ਬਿਆਨ! ਸੁਣੋ ਕੀ ਕਿਹਾ
ਸਿੱਖ Heros ਦੀਆਂ ਤਸਵੀਰਾਂ ਲੈ ਕੇ ਪਹੁੰਚੇ ਬਿੱਟੂ! ਕਹੀ ਵੱਡੀ ਗੱਲ
Film Satluj 'ਤੇ ਭੜਕੇ ਬਿੱਟੂ!
DSP ਕਿੱਥੇ ਗਾਇਬ ਹੋ ਗਿਆ? ਬਿੱਟੂ ਨੇ 25 ਹਜ਼ਾਰ ਲੋਕਾਂ 'ਤੇ ਵੀ ਚੁੱਕੇ ਸਵਾਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Father Kills Children : 2 ਮਾਸੂਮ ਬੱਚਿਆਂ ਦਾ ਕਤਲ ਕਰ ਪਿਤਾ ਨੇ ਚੁੱਕਿਆ ਖੌਫਨਾਕ ਕਦਮ , ਫਲੈਟ 'ਚੋਂ ਮਿਲੀਆਂ ਤਿੰਨਾਂ ਦੀਆਂ ਲਾਸ਼ਾਂ, ਪੇਕੇ ਗਈ ਹੋਈ ਸੀ ਪਤਨੀ
Father Kills Children : 2 ਮਾਸੂਮ ਬੱਚਿਆਂ ਦਾ ਕਤਲ ਕਰ ਪਿਤਾ ਨੇ ਚੁੱਕਿਆ ਖੌਫਨਾਕ ਕਦਮ , ਫਲੈਟ 'ਚੋਂ ਮਿਲੀਆਂ ਤਿੰਨਾਂ ਦੀਆਂ ਲਾਸ਼ਾਂ, ਪੇਕੇ ਗਈ ਹੋਈ ਸੀ ਪਤਨੀ
ਪੰਜਾਬ ਦੇ 16 ਜ਼ਿਲ੍ਹਿਆਂ 'ਚ ਪੈ ਸਕਦਾ ਮੀਂਹ, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ; ਐਡਵਾਈਜ਼ਰੀ ਕੀਤੀ ਜਾਰੀ
ਪੰਜਾਬ ਦੇ 16 ਜ਼ਿਲ੍ਹਿਆਂ 'ਚ ਪੈ ਸਕਦਾ ਮੀਂਹ, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ; ਐਡਵਾਈਜ਼ਰੀ ਕੀਤੀ ਜਾਰੀ
ਪੰਜਾਬ 'ਚ 3 ਬੱਚਿਆਂ ਸਣੇ ਮਾਂ ਨੇ ਪੀਤਾ ਜ਼ਹਿਰ, 6 ਸਾਲ ਦੀ ਧੀ ਦੀ ਮੌਤ; ਮੱਚੀ ਤਰਥੱਲੀ
ਪੰਜਾਬ 'ਚ 3 ਬੱਚਿਆਂ ਸਣੇ ਮਾਂ ਨੇ ਪੀਤਾ ਜ਼ਹਿਰ, 6 ਸਾਲ ਦੀ ਧੀ ਦੀ ਮੌਤ; ਮੱਚੀ ਤਰਥੱਲੀ
ਪੰਜਾਬ ਦੇ ਕਿਸਾਨਾਂ ਦਾ ਹੱਲਾਬੋਲ, ਸਾਰੇ ਟੋਲ ਫ੍ਰੀ, ਲਾਡੋਵਾਲ ਟੋਲ ਪਲਾਜ਼ਾ 'ਤੇ ਬਿਨਾਂ ਟੈਕਸ ਤੋਂ ਲੰਘ ਰਹੀਆਂ ਗੱਡੀਆਂ
ਪੰਜਾਬ ਦੇ ਕਿਸਾਨਾਂ ਦਾ ਹੱਲਾਬੋਲ, ਸਾਰੇ ਟੋਲ ਫ੍ਰੀ, ਲਾਡੋਵਾਲ ਟੋਲ ਪਲਾਜ਼ਾ 'ਤੇ ਬਿਨਾਂ ਟੈਕਸ ਤੋਂ ਲੰਘ ਰਹੀਆਂ ਗੱਡੀਆਂ
ਕੀ Gen Z , Millennials ਨਾਲੋਂ ਫਿੱਟ ਅਤੇ ਸਿਹਤਮੰਦ ਹਨ? ਇੱਕ ਨਵੀਂ ਰਿਪੋਰਟ ਵਿੱਚ ਇੱਕ ਹੈਰਾਨੀਜਨਕ ਖੋਜ ਸਾਹਮਣੇ ਆਈ ਹੈ।
ਕੀ Gen Z , Millennials ਨਾਲੋਂ ਫਿੱਟ ਅਤੇ ਸਿਹਤਮੰਦ ਹਨ? ਇੱਕ ਨਵੀਂ ਰਿਪੋਰਟ ਵਿੱਚ ਇੱਕ ਹੈਰਾਨੀਜਨਕ ਖੋਜ ਸਾਹਮਣੇ ਆਈ ਹੈ।
Ladakh Tour Package 2026: ਲੱਦਾਖ ਜਾਣ ਦਾ ਇੱਕ ਵਧੀਆ ਮੌਕਾ, ਇਸ IRCTC ਟੂਰ ਪੈਕੇਜ ਵਿੱਚ ਉਡਾਣ ਅਤੇ ਹੋਟਲ ਦੀਆਂ ਸਹੂਲਤਾਂ ਸ਼ਾਮਲ ਹੋਣਗੀਆਂ।
Ladakh Tour Package 2026: ਲੱਦਾਖ ਜਾਣ ਦਾ ਇੱਕ ਵਧੀਆ ਮੌਕਾ, ਇਸ IRCTC ਟੂਰ ਪੈਕੇਜ ਵਿੱਚ ਉਡਾਣ ਅਤੇ ਹੋਟਲ ਦੀਆਂ ਸਹੂਲਤਾਂ ਸ਼ਾਮਲ ਹੋਣਗੀਆਂ।
 Medha Manjrekar : ਇਸ ਮਸ਼ਹੂਰ ਅਦਾਕਾਰਾ ਨੂੰ ਹੋਇਆ ਕੈਂਸਰ, ਭਾਵੁਕ ਪੋਸਟ ਸ਼ੇਅਰ ਕਰਕੇ ਦਿੱਤੀ ਜਾਣਕਾਰੀ
Medha Manjrekar : ਇਸ ਮਸ਼ਹੂਰ ਅਦਾਕਾਰਾ ਨੂੰ ਹੋਇਆ ਕੈਂਸਰ, ਭਾਵੁਕ ਪੋਸਟ ਸ਼ੇਅਰ ਕਰਕੇ ਦਿੱਤੀ ਜਾਣਕਾਰੀ
ਕੀ Nisaan ਦੀ ਨਵੀਂ Tekton ਖਰੀਦਣਾ ਰਹੇਗਾ ਫਾਇਦੇਮੰਦ? ਜਾਣੋ ਕਿਹੋ ਜਿਹਾ ਹੈ ਇਸਦਾ ਫਰਸਟ ਲੁੱਕ ਰਿਵਿਊ
ਕੀ Nisaan ਦੀ ਨਵੀਂ Tekton ਖਰੀਦਣਾ ਰਹੇਗਾ ਫਾਇਦੇਮੰਦ? ਜਾਣੋ ਕਿਹੋ ਜਿਹਾ ਹੈ ਇਸਦਾ ਫਰਸਟ ਲੁੱਕ ਰਿਵਿਊ
Embed widget