Balwinder Kaur Suicide: 'ਮੰਤਰੀ ਹਰੋਜਤ ਬੈਂਸ ਪੰਜਾਬ ਦੇ ਅਧਿਆਪਕਾਂ ਨਾਲ ਕਰ ਰਹੇ ਟਵੀਟਰ ਵਾਰ, ਸੋਸ਼ਲ ਮੀਡੀਆ 'ਤੇ ਇੰਝ ਲਏ ਜਾ ਰਹੇ ਬਦਲੇ'
Balwinder Kaur suicide case - ਭਰਤੀ ਬਾਰੇ ਪੁੱਛਣ ਤੇ ਹੀ 1158 ਪ੍ਰੋਫ਼ੈਸਰਾਂ ਨੂੰ ਬਲੌਕ ਕਰ ਦਿੱਤਾ ਜਾਂਦਾ ਰਿਹਾ ਹੈ। ਮੁੱਖ ਮੰਤਰੀ @BhagwantMann ਇਸ ਗੱਲ ਤੋਂ ਅੰਦਾਜ਼ਾ ਲਗਾਓ, ਇੱਕ ਮੰਤਰੀ ਕਿਸ ਤਰ੍ਹਾਂ ਪ੍ਰੋਫ਼ੈਸਰਾਂ ਅਤੇ ਅਧਿਆਪਕਾਂ
ਪ੍ਰੋਫੈਸਰ ਬਲਵਿੰਦਰ ਕੌਰ ਦੇ ਖੁਦਕੁਸ਼ੀ ਮਾਮਲੇ 'ਚ ਰੂਪਨਗਰ ਪੁਲਿਸ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਖ਼ਿਲਾਫ਼ ਐਫਆਈਆਰ ਦਰਜ ਕਰਨ ਦੀ ਗੱਲ ਤਾਂ ਆਖ ਰਹੀ ਹੈ ਪਰ ਹਾਲੇ ਤੱਕ ਪਰਚੇ ਵਿੱਚ ਮੰਤਰੀ ਹਰਜੋਤ ਬੈਂਸ ਦਾ ਨਾਮ ਸ਼ਾਮਲ ਨਹੀਂ ਕੀਤਾ ਗਿਆ। ਇਸ ਮਾਮਲੇ ਵਿੱਚ ਵਿਰੋਧੀ ਧਿਰਾਂ ਲਗਾਤਾਰ ਸਰਕਾਰ ਨੂੰ ਸਵਾਲ ਕਰ ਰਹੀਆਂ ਹਨ।
ਸਾਬਕਾ ਸਿੱਖਿਆ ਮੰਤਰੀ ਅਤੇ ਕਾਂਗਰਸ ਦੇ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਨੇ ਹੀ 1158 ਸਹਾਇਕ ਪ੍ਰੋਫੈਸਰਾਂ ਦੀ ਭਰਤੀ ਕੱਢੀ ਸੀ। ਹੁਣ ਪਰਗਟ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਸਵਾਲ ਖੜ੍ਹੇ ਕੀਤੇ ਹਨ। ਟਵੀਟ ਕਰਦੇ ਹੋਏ ਕਾਂਗਰਸੀ ਵਿਧਾਇਕ ਨੇ ਕਿਹਾ ਕਿ -
''ਸਿੱਖਿਆ ਮੰਤਰੀ @harjotbains ਵੱਲੋਂ ਆਪਣੀ ਭਰਤੀ ਬਾਰੇ ਪੁੱਛਣ ਤੇ ਹੀ 1158 ਪ੍ਰੋਫ਼ੈਸਰਾਂ ਨੂੰ ਬਲੌਕ ਕਰ ਦਿੱਤਾ ਜਾਂਦਾ ਰਿਹਾ ਹੈ। ਮੁੱਖ ਮੰਤਰੀ @BhagwantMann ਇਸ ਗੱਲ ਤੋਂ ਅੰਦਾਜ਼ਾ ਲਗਾਓ, ਇੱਕ ਮੰਤਰੀ ਕਿਸ ਤਰ੍ਹਾਂ ਪ੍ਰੋਫ਼ੈਸਰਾਂ ਅਤੇ ਅਧਿਆਪਕਾਂ ਦੀ ਗੱਲ ਸੁਣਦਾ ਹੋਵੇਗਾ, ਕਿਸ ਤਰ੍ਹਾਂ ਮਸਲੇ ਹੱਲ ਕਰਦਾ ਹੋਵੇਗਾ ? ਚੁਣੇ ਨੁਮਾਇੰਦਿਆਂ ਨੂੰ ਸਵਾਲ ਕਰਨ ਦੀ ਗੱਲ ਕਰਨ ਵਾਲੀ @AamAadmiParty ਦੇ ਖੁਦ ਦੇ ਮੰਤਰੀ ਲੋਕਾਂ ਨੂੰ ਬਲੌਕ ਕਰ ਰਹੇ ਹਨ! ਸਪੀਕਰ @Sandhwan ਜੀ, ਗ਼ੌਰ ਕਰੋ।''
23 ਅਕਤੂਬਰ ਦੀ ਰਾਤ ਨੂੰ ਵੱਖ ਵੱਖ ਕਿਸਾਨ ਜਥੇਬੰਦੀਆਂ ਤੇ ਸਿਆਸੀ ਪਾਰਟੀਆਂ ਪੁਲਿਸ ਖਿਲਾਫ਼ ਥਾਣੇ 'ਚ ਧਰਨੇ 'ਤੇ ਬੈਠੀਆਂ ਹੋਈਆਂ ਸਨ ਕਿ ਐਫਆਈਆਰ ਵਿੱਚ ਮੰਤਰੀ ਹਰਜੋਤ ਬੈਂਸ ਦਾ ਨਾਮ ਸ਼ਾਮਲ ਕੀਤਾ ਜਾਵੇ। ਜਿਸ ਦੌਰਾਨ ਐਸਪੀ ਰੂਪਨਗਰ ਨੂੰ ਸਾਹਮਣੇ ਆ ਕੇ ਕਹਿਣਾ ਪਿਆ ਕਿ ਤਕਨੀਕੀ ਖਾਮੀਆਂ ਕਰਕੇ ਅਸੀਂ ਮੰਤਰੀ ਦਾ ਨਾਮ ਇਸ ਐਫਆਈਆਰ ਵਿੱਚ ਸ਼ਾਮਲ ਨਹੀਂ ਕਰ ਸਕਦੇ। ਜਦੋਂ ਸਰਵਰ ਠੀਕ ਹੋ ਜਾਵੇਗਾ ਇਸ ਕੇਸ ਵਿੱਚ ਸੋਧ ਕੀਤੀ ਜਾਵੇਗੀ। ਫਿਲਹਾਲ ਪੁਲਿਸ ਨੇ ਪੀੜਤ ਪਰਿਵਾਰ ਵੱਲੋਂ ਦਿੱਤੀ ਸ਼ਿਕਾਇਤ 'ਤੇ ਹੀ ਲਿਖਤੀ ਰੂਪ ਵਿੱਚ ਦੇ ਦਿੱਤਾ ਸੀ ਕਿ ਅਸੀਂ ਐਫਆਈਆਰ ਵਿੱਚ ਸੋਧ ਕਰਾਂਗੇ। ਪਰ ਹਾਲੇ ਤੱਕ ਮੰਤਰੀ ਦਾ ਨਾਮ ਇਸ ਪਰਚੇ ਵਿੱਚ ਨਹੀਂ ਪਾਇਆ ਗਿਆ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial