ਬਰਗਾੜੀ ਮਾਮਲਿਆਂ ਬਾਰੇ ਕਲੋਜ਼ਰ ਰਿਪੋਰਟ ਦਾਇਰ ਕਰਨ ਵਾਲੀ CBI ਜਾਂਚ ਟੀਮ ਦੀ ਛੁੱਟੀ, ਨਵੀਂ ਟੀਮ ਕਰੇਗੀ ਜਾਂਚ
ਸੀਬੀਆਈ ਨੇ ਬਰਗਾੜੀ ਮਾਮਲਿਆਂ ਦੀ ਜਾਂਚ ਕਰ ਰਹੇ ਤਫਤੀਸ਼ੀ ਅਫ਼ਸਰ ਨੂੰ ਬਦਲ ਦਿੱਤਾ ਹੈ। ਬਰਗਾੜੀ ਬੇਅਦਬੀ ਮਾਮਲਿਆਂ ਦੀ ਤਫਤੀਸ਼ ਕਰਨ ਲਈ ਸੀਬੀਆਈ ਨੇ ਆਪਣੀ ਨਵੀਂ ਟੀਮ ਤਾਇਨਾਤ ਕਰ ਦਿੱਤੀ ਹੈ। ਮਾਮਲੇ ਦੀ ਤਫ਼ਤੀਸ਼ ਕਰਕੇ ਕਲੋਜ਼ਰ ਰਿਪੋਰਟ ਦਾਇਰ ਕਰਨ ਵਾਲੇ ਤਫ਼ਤੀਸ਼ੀ ਅਫ਼ਸਰ ਪੀ ਚੱਕਰਵਤੀ ਨੂੰ ਸੀਬੀਆਈ ਵੱਲੋਂ ਬਦਲ ਦਿੱਤਾ ਗਿਆ ਹੈ।
ਚੰਡੀਗੜ੍ਹ: ਸੀਬੀਆਈ ਨੇ ਬਰਗਾੜੀ ਮਾਮਲਿਆਂ ਦੀ ਜਾਂਚ ਕਰ ਰਹੇ ਤਫਤੀਸ਼ੀ ਅਫ਼ਸਰ ਨੂੰ ਬਦਲ ਦਿੱਤਾ ਹੈ। ਬਰਗਾੜੀ ਬੇਅਦਬੀ ਮਾਮਲਿਆਂ ਦੀ ਤਫਤੀਸ਼ ਕਰਨ ਲਈ ਸੀਬੀਆਈ ਨੇ ਆਪਣੀ ਨਵੀਂ ਟੀਮ ਤਾਇਨਾਤ ਕਰ ਦਿੱਤੀ ਹੈ। ਮਾਮਲੇ ਦੀ ਤਫ਼ਤੀਸ਼ ਕਰਕੇ ਕਲੋਜ਼ਰ ਰਿਪੋਰਟ ਦਾਇਰ ਕਰਨ ਵਾਲੇ ਤਫ਼ਤੀਸ਼ੀ ਅਫ਼ਸਰ ਪੀ ਚੱਕਰਵਤੀ ਨੂੰ ਸੀਬੀਆਈ ਵੱਲੋਂ ਬਦਲ ਦਿੱਤਾ ਗਿਆ ਹੈ।
ਸੀਬੀਆਈ ਨੇ ਮੁਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵਿੱਚ ਅੱਜ ਪੇਸ਼ ਹੋ ਕੇ ਕਿਹਾ ਕਿ ਸੀਬੀਆਈ ਦੇ ਡਾਇਰੈਕਟਰ ਵੱਲੋਂ ਨਵੀਂ ਟੀਮ ਦੀ ਨਿਯੁਕਤੀ ਕੀਤੀ ਹੈ ਜੋ ਮਾਮਲਿਆਂ ਦੀ ਫਿਰ ਤੋਂ ਤਫਤੀਸ਼ ਕਰੇਗੀ। ਸੀਬੀਆਈ ਦੇ ਡੀਐਸਪੀ ਅਨਿਲ ਯਾਦਵ ਬਰਗਾੜੀ ਦੇ ਮਾਮਲਿਆਂ ਦੇ ਨਵੇਂ ਤਫਤੀਸ਼ੀ ਅਫਸਰ ਨਿਯੁਕਤ ਕੀਤੇ ਗਏ ਹਨ। ਸ਼ਿਕਾਇਤਕਰਤਾ ਗੋਰਾ ਤੇ ਰਣਜੀਤ ਸੀਬੀਆਈ ਦੀ ਤਫ਼ਤੀਸ਼ ਤੋਂ ਨਾਖੁਸ਼ ਸਨ। ਉਨ੍ਹਾਂ ਪੰਜਾਬ ਪੁਲਿਸ ਕੋਲੋਂ ਤਫਤੀਸ਼ ਕਰਾਉਣ ਦੀ ਮੰਗ ਕੀਤੀ ਹੈ।
ਕਲੋਜ਼ਰ ਰਿਪੋਰਟ ਦਾਇਰ ਕਰਨ ਤੋਂ ਬਾਅਦ ਸੀਬੀਆਈ ਵੱਲੋਂ ਲਾਈ ਗਈ ਅੱਗੇ ਜਾਂਚ ਦੀ ਅਰਜ਼ੀ 'ਤੇ ਜਵਾਬ ਦਿੰਦਿਆਂ ਸ਼ਿਕਾਇਤਕਰਤਾ ਰਣਜੀਤ ਤੇ ਗੋਰਾ ਨੇ ਕਿਹਾ ਕਿ ਸੀਬੀਆਈ ਵੱਲੋਂ ਕੀਤੀ ਗਈ ਤਫਤੀਸ਼ 'ਤੇ ਉਹ ਨਾਖੁਸ਼ ਹਨ। ਉਨ੍ਹਾਂ ਕਿਹਾ ਕਿ ਇਹ ਮਾਮਲਾ ਪੰਜਾਬ ਪੁਲੀਸ ਵੱਲੋਂ ਨਿਯੁਕਤ ਕੀਤੀ ਗਈ ਐਸਆਈਟੀ ਨੂੰ ਦਿੱਤਾ ਜਾਵੇ।