ਪੜਚੋਲ ਕਰੋ

Batala 'ਚ ਖਾਲੀ ਪਲਾਟ ’ਚੋਂ ਮਿਲੀ ਬਰਖ਼ਾਸਤ ਪੁਲਿਸ ਮੁਲਾਜ਼ਮ ਦੀ ਲਾਸ਼ , 18 ਅਗਸਤ ਤੋਂ ਸੀ ਲਾਪਤਾ 

Batala News : ਬਟਾਲਾ ਅਧੀਨ ਆਉਂਦੇ ਪਿੰਡ ਕਾਲਾ ਨੰਗਲ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲਾ ਅਤੇ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਖਾਲੀ ਪਲਾਟ ਅਤੇ ਝਾੜੀਆਂ ਵਿਚਕਾਰੋਂ ਪੰਜਾਬ ਪੁਲਿਸ

Batala News : ਬਟਾਲਾ ਅਧੀਨ ਆਉਂਦੇ ਪਿੰਡ ਕਾਲਾ ਨੰਗਲ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲਾ ਅਤੇ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਖਾਲੀ ਪਲਾਟ ਅਤੇ ਝਾੜੀਆਂ ਵਿਚਕਾਰੋਂ ਪੰਜਾਬ ਪੁਲਿਸ ਦੇ ਇੱਕ ਬਰਖ਼ਾਸਤ ਮੁਲਾਜ਼ਮ ਦੀ ਗਲੀ-ਸੜੀ ਲਾਸ਼ ਬਰਾਮਦ ਹੋਈ ਹੈ। ਲਾਸ਼ ਮਿਲਣ ਦੀ ਖ਼ਬਰ ਫੈਲਦੇ ਹੀ ਪੂਰੇ ਇਲਾਕੇ ਵਿੱਚ ਦਹਿਸ਼ਤ ਅਤੇ ਸਨਸਨੀ ਦਾ ਮਾਹੌਲ ਬਣ ਗਿਆ। ਮ੍ਰਿਤਕ ਦੀ ਪਛਾਣ 32 ਸਾਲਾ ਗੁਰਪ੍ਰਤਾਪ ਸਿੰਘ ਪੁੱਤਰ ਕਸ਼ਮੀਰ ਸਿੰਘ, ਵਾਸੀ ਜਫ਼ਰਵਾਲ ਵਜੋਂ ਹੋਈ ਹੈ।

ਗੁਰਪ੍ਰਤਾਪ ਸਿੰਘ 18 ਅਗਸਤ ਤੋਂ ਆਪਣੇ ਘਰ ਤੋਂ ਲਾਪਤਾ ਸੀ। ਦੱਸਿਆ ਜਾ ਰਿਹਾ ਹੈ ਕਿ ਕਰੀਬ 3 ਸਾਲ ਪਹਿਲਾਂ ਨਸ਼ਾ ਕਰਨ ਦੇ ਕਾਰਨ ਉਸ ਨੂੰ ਪੰਜਾਬ ਪੁਲਿਸ ਦੀ ਨੌਕਰੀ ਤੋਂ ਡਿਸਮਿਸ ਕਰ ਦਿੱਤਾ ਗਿਆ ਸੀ। ਪਰਿਵਾਰ ਵੱਲੋਂ ਪੋਸਟਮਾਰਟਮ ਨਾ ਕਰਵਾਉਣ ਦੀ ਗੱਲ ਵੀ ਸਾਹਮਣੇ ਆਈ ਹੈ।

ਮਾਮਲੇ ਦੀ ਜਾਣਕਾਰੀ ਦਿੰਦਿਆਂ ਸਿੰਬਲ ਪੁਲਿਸ ਚੌਕੀ ਦੇ ਇੰਚਾਰਜ ਸਬ-ਇੰਸਪੈਕਟਰ ਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਥਾਨਕ ਪੱਧਰ ’ਤੇ ਸੂਚਨਾ ਮਿਲੀ ਸੀ ਕਿ ਪਿੰਡ ਕਾਲਾ ਨੰਗਲ ਨੇੜੇ ਇੱਕ ਖਾਲੀ ਪਲਾਟ ਵਿੱਚ ਉੱਗੀਆਂ ਝਾੜੀਆਂ ਦੇ ਅੰਦਰ ਇੱਕ ਵਿਅਕਤੀ ਦੀ ਲਾਸ਼ ਪਈ ਹੈ। ਸੂਚਨਾ ਮਿਲਦੇ ਹੀ ਪੁਲਿਸ ਟੀਮ ਤੁਰੰਤ ਮੌਕੇ ’ਤੇ ਪਹੁੰਚੀ। ਪੁਲਿਸ ਨੇ ਘਟਨਾ ਸਥਾਨ ਦੀ ਘੇਰਾਬੰਦੀ ਕਰਕੇ ਲਾਸ਼ ਨੂੰ ਕਬਜ਼ੇ ਵਿੱਚ ਲਿਆ ਅਤੇ ਮੁੱਢਲੀ ਜਾਂਚ ਤੋਂ ਬਾਅਦ ਉਸ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਭੇਜ ਦਿੱਤਾ।

ਕੁਝ ਸਮਾਂ ਪਹਿਲਾਂ ਹੀ ਵਿਭਾਗ ਵੱਲੋਂ ਕੀਤਾ ਗਿਆ ਸੀ ਬਰਖ਼ਾਸਤ

ਸਬ-ਇੰਸਪੈਕਟਰ ਰਵਿੰਦਰ ਸਿੰਘ ਮੁਤਾਬਕ ਮ੍ਰਿਤਕ ਗੁਰਪ੍ਰਤਾਪ ਸਿੰਘ ਦੀ ਉਮਰ ਕਰੀਬ 32 ਸਾਲ ਸੀ। ਉਹ ਪੰਜਾਬ ਪੁਲਿਸ ਵਿੱਚ ਸੇਵਾਵਾਂ ਨਿਭਾਅ ਰਿਹਾ ਸੀ ਪਰ ਕੁਝ ਸਮਾਂ ਪਹਿਲਾਂ ਕਿਸੇ ਕਾਰਨ ਕਰਕੇ ਉਸ ਨੂੰ ਵਿਭਾਗ ਵੱਲੋਂ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ। ਲਾਸ਼ ਦੀ ਹਾਲਤ ਦੇਖ ਕੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਮੌਤ ਕੁਝ ਦਿਨ ਪਹਿਲਾਂ ਹੋਈ ਹੋ ਸਕਦੀ ਹੈ, ਜਿਸ ਕਾਰਨ ਲਾਸ਼ ਇਸ ਤਰ੍ਹਾਂ ਗਲ-ਸੜ ਗਈ।

ਪੋਸਟਮਾਰਟਮ ਰਿਪੋਰਟ ਅਤੇ ਪਰਿਵਾਰ ਦੇ ਬਿਆਨਾਂ ’ਤੇ ਟਿਕੀ ਜਾਂਚ

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੌਤ ਦਾ ਅਸਲ ਕਾਰਨ ਅਤੇ ਮੌਤ ਦਾ ਸਹੀ ਸਮਾਂ ਪੋਸਟਮਾਰਟਮ ਦੀ ਵਿਸਥਾਰਪੂਰਵਕ ਰਿਪੋਰਟ ਆਉਣ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ। ਪੁਲਿਸ ਵੱਲੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕਰਕੇ ਉਨ੍ਹਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ।

ਬਟਾਲਾ ਪੁਲਿਸ ਮੁਤਾਬਕ ਪਰਿਵਾਰ ਦੇ ਬਿਆਨਾਂ ਅਤੇ ਪੋਸਟਮਾਰਟਮ ਰਿਪੋਰਟ ਵਿੱਚ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਪੁਲਿਸ ਮਾਮਲੇ ਨੂੰ ਸ਼ੱਕੀ ਮੰਨਦਿਆਂ ਹਰ ਪੱਖ ਤੋਂ ਜਾਂਚ ਕਰ ਰਹੀ ਹੈ।

Advertisement

ਟਾਪ ਹੈਡਲਾਈਨ

Punjab Congress: ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਦੀ ਸੀਨੀਅਰ ਆਗੂਆਂ ਨੂੰ ਚੇਤਾਵਨੀ, ਬੋਲੇ- ਕੋਈ ਵੀ ਆਪਣੀ ਵਿਅਕਤੀਗਤ ਕੈਂਪੇਨ ਨਹੀਂ ਚਲਾਏਗਾ, ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ...
ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਦੀ ਸੀਨੀਅਰ ਆਗੂਆਂ ਨੂੰ ਚੇਤਾਵਨੀ, ਬੋਲੇ- ਕੋਈ ਵੀ ਆਪਣੀ ਵਿਅਕਤੀਗਤ ਕੈਂਪੇਨ ਨਹੀਂ ਚਲਾਏਗਾ, ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ...
Punjab News: ਪੰਜਾਬ ਤੋਂ ਵੱਡੀ ਖਬਰ, ਮਸ਼ਹੂਰ ਸ਼ਖਸ਼ੀਅਤ ਦਾ ਕੈਂਸਰ ਨਾਲ ਹੋਇਆ ਦੇਹਾਂਤ, ਲੁਧਿਆਣਾ DMC ਵਿੱਚ ਲਏ ਆਖਰੀ ਸਾਹ...
ਪੰਜਾਬ ਤੋਂ ਵੱਡੀ ਖਬਰ, ਮਸ਼ਹੂਰ ਸ਼ਖਸ਼ੀਅਤ ਦਾ ਕੈਂਸਰ ਨਾਲ ਹੋਇਆ ਦੇਹਾਂਤ, ਲੁਧਿਆਣਾ DMC ਵਿੱਚ ਲਏ ਆਖਰੀ ਸਾਹ...
Punjab News: ਪੰਜਾਬ ਚੋਣਾਂ ਤੋਂ ਪਹਿਲਾਂ ਵੱਡੀ ਖਬਰ, ਭਾਜਪਾ ਨੇ ਇਸ ਸੀਨੀਅਰ ਆਗੂ ਨੂੰ ਸੂਬਾ ਕਾਰਜਕਾਰਨੀ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ...
ਪੰਜਾਬ ਚੋਣਾਂ ਤੋਂ ਪਹਿਲਾਂ ਵੱਡੀ ਖਬਰ, ਭਾਜਪਾ ਨੇ ਇਸ ਸੀਨੀਅਰ ਆਗੂ ਨੂੰ ਸੂਬਾ ਕਾਰਜਕਾਰਨੀ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ...
Punjab News: ਅਕਾਲੀ ਦਲ ਨੂੰ ਲਗਾਤਾਰ ਦੂਜਾ ਵੱਡਾ ਝਟਕਾ, ਹੁਣ ਇਸ ਸੀਨੀਅਰ ਆਗੂ ਨੇ ਛੱਡਿਆ ਪਾਰਟੀ ਦਾ ਸਾਥ, ਕਾਂਗਰਸ ਵਿੱਚ ਹੋਏ ਸ਼ਾਮਲ...
ਅਕਾਲੀ ਦਲ ਨੂੰ ਲਗਾਤਾਰ ਦੂਜਾ ਵੱਡਾ ਝਟਕਾ, ਹੁਣ ਇਸ ਸੀਨੀਅਰ ਆਗੂ ਨੇ ਛੱਡਿਆ ਪਾਰਟੀ ਦਾ ਸਾਥ, ਕਾਂਗਰਸ ਵਿੱਚ ਹੋਏ ਸ਼ਾਮਲ...
Advertisement

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਤੋਂ ਵੱਡੀ ਖਬਰ, ਮਸ਼ਹੂਰ ਸ਼ਖਸ਼ੀਅਤ ਦਾ ਕੈਂਸਰ ਨਾਲ ਹੋਇਆ ਦੇਹਾਂਤ, ਲੁਧਿਆਣਾ DMC ਵਿੱਚ ਲਏ ਆਖਰੀ ਸਾਹ...
ਪੰਜਾਬ ਤੋਂ ਵੱਡੀ ਖਬਰ, ਮਸ਼ਹੂਰ ਸ਼ਖਸ਼ੀਅਤ ਦਾ ਕੈਂਸਰ ਨਾਲ ਹੋਇਆ ਦੇਹਾਂਤ, ਲੁਧਿਆਣਾ DMC ਵਿੱਚ ਲਏ ਆਖਰੀ ਸਾਹ...
Cyclone Arnab: ਤਬਾਹੀ ਦਾ ਅਲਰਟ ਜਾਰੀ! 125KM ਪ੍ਰਤੀ ਘੰਟਾ ਰਫਤਾਰ ਨਾਲ ਤੇਜ਼ ਤੂਫਾਨ-ਭਾਰੀ ਮੀਂਹ ਸਣੇ ਗਰਜਣਗੇ ਬੱਦਲ, ਪ੍ਰਸ਼ਾਸਨ ਵੱਲੋਂ ਤਿਆਰੀਆਂ ਸ਼ੁਰੂ, ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਰਹਿਣ ਦੀ ਅਪੀਲ...
ਤਬਾਹੀ ਦਾ ਅਲਰਟ ਜਾਰੀ! 125KM ਪ੍ਰਤੀ ਘੰਟਾ ਰਫਤਾਰ ਨਾਲ ਤੇਜ਼ ਤੂਫਾਨ-ਭਾਰੀ ਮੀਂਹ ਸਣੇ ਗਰਜਣਗੇ ਬੱਦਲ, ਪ੍ਰਸ਼ਾਸਨ ਵੱਲੋਂ ਤਿਆਰੀਆਂ ਸ਼ੁਰੂ, ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਰਹਿਣ ਦੀ ਅਪੀਲ...
Parvinder Singh Jhota Case: ਝੋਟਾ ਕਤਲ ਮਾਮਲੇ 'ਤੇ ਬੋਲੇ CM ਮਾਨ- ਸਾਰੀਆਂ ਜਾਇਜ਼ ਮੰਗਾਂ ਮੰਨੀਆਂ, ਹੁਣ ਪਰਿਵਾਰ 'ਤੇ ਅੰਤਿਮ ਸੰਸਕਾਰ ਦਾ ਫੈਸਲਾ...
ਝੋਟਾ ਕਤਲ ਮਾਮਲੇ 'ਤੇ ਬੋਲੇ CM ਮਾਨ- ਸਾਰੀਆਂ ਜਾਇਜ਼ ਮੰਗਾਂ ਮੰਨੀਆਂ, ਹੁਣ ਪਰਿਵਾਰ 'ਤੇ ਅੰਤਿਮ ਸੰਸਕਾਰ ਦਾ ਫੈਸਲਾ...
Gold Price Crash: ਸੋਨਾ ਹੋਇਆ ਸਸਤਾ, ਹਾਈ ਲੇਵਲ ਤੋਂ ਧੜੰਮ ਡਿੱਗੀਆਂ ਕੀਮਤਾਂ, 38,600 ਰੁਪਏ ਤੋਂ ਵੱਧ ਡਿੱਗੇ ਰੇਟ; ਦੀਵਾਲੀ ਤੋਂ ਪਹਿਲਾਂ ਖਰੀਦਣ ਦਾ ਖਾਸ ਮੌਕਾ... 
ਸੋਨਾ ਹੋਇਆ ਸਸਤਾ, ਹਾਈ ਲੇਵਲ ਤੋਂ ਧੜੰਮ ਡਿੱਗੀਆਂ ਕੀਮਤਾਂ, 38,600 ਰੁਪਏ ਤੋਂ ਵੱਧ ਡਿੱਗੇ ਰੇਟ; ਦੀਵਾਲੀ ਤੋਂ ਪਹਿਲਾਂ ਖਰੀਦਣ ਦਾ ਖਾਸ ਮੌਕਾ... 
Parvinder Singh Jhota Case: ਝੋਟਾ ਕਤਲ ਮਾਮਲੇ 'ਚ ਵੱਡਾ ਐਕਸ਼ਨ, 2 ਮੈਡੀਕਲ ਸਟੋਰਾਂ ਦੇ ਗੋਦਾਮਾਂ 'ਤੇ CBI ਨੇ ਮਾਰਿਆ ਛਾਪਾ, 6 ਦਿਨਾਂ ਤੋਂ ਜਾਂਚ ਜਾਰੀ; ਇਹ ਦਵਾਈ ਨਹੀਂ ਵੇਚਣਗੇ ਕੈਮਿਸਟ...
ਝੋਟਾ ਕਤਲ ਮਾਮਲੇ 'ਚ ਵੱਡਾ ਐਕਸ਼ਨ, 2 ਮੈਡੀਕਲ ਸਟੋਰਾਂ ਦੇ ਗੋਦਾਮਾਂ 'ਤੇ CBI ਨੇ ਮਾਰਿਆ ਛਾਪਾ, 6 ਦਿਨਾਂ ਤੋਂ ਜਾਂਚ ਜਾਰੀ; ਇਹ ਦਵਾਈ ਨਹੀਂ ਵੇਚਣਗੇ ਕੈਮਿਸਟ...
Punjab News: ਪੰਜਾਬ 'ਚ ਸਿਆਸੀ ਧਮਾਕਾ, ਚੋਣਾਂ ਤੋਂ ਪਹਿਲਾਂ ਅਕਾਲੀ ਦਲ ਨੂੰ ਵੱਡਾ ਝਟਕਾ, ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨੇ ਅਹੁਦੇ ਤੋਂ ਅਸਤੀਫ਼ਾ ਦਿੱਤਾ; ਬੋਲੇ...
ਪੰਜਾਬ 'ਚ ਸਿਆਸੀ ਧਮਾਕਾ, ਚੋਣਾਂ ਤੋਂ ਪਹਿਲਾਂ ਅਕਾਲੀ ਦਲ ਨੂੰ ਵੱਡਾ ਝਟਕਾ, ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨੇ ਅਹੁਦੇ ਤੋਂ ਅਸਤੀਫ਼ਾ ਦਿੱਤਾ; ਬੋਲੇ...
ਮੋਗਾ 'ਚ ਵਾਪਰੀ ਵੱਡੀ ਵਾਰਦਾਤ, ਨੌਜਵਾਨਾਂ 'ਤੇ ਚਲਾਈਆਂ ਤਾੜਤਾੜ ਗੋਲੀਆਂ; ਪੂਰੇ ਇਲਾਕੇ 'ਚ ਮੱਚੀ ਸਨਸਨੀ
ਮੋਗਾ 'ਚ ਵਾਪਰੀ ਵੱਡੀ ਵਾਰਦਾਤ, ਨੌਜਵਾਨਾਂ 'ਤੇ ਚਲਾਈਆਂ ਤਾੜਤਾੜ ਗੋਲੀਆਂ; ਪੂਰੇ ਇਲਾਕੇ 'ਚ ਮੱਚੀ ਸਨਸਨੀ
ਹੁਣ ਇਸ ਬੈਂਕ ਤੋਂ ਗਾਇਬ ਹੋਏ 13.96 ਕਰੋੜ ਰੁਪਏ, ਕੀ ਗਾਹਕਾਂ ਦੇ ਖਾਤਿਆਂ 'ਚੋਂ ਉੱਡ ਜਾਣਗੇ ਸਾਰੇ ਪੈਸੇ? ਮੱਚੀ ਤਰਥੱਲੀ
ਹੁਣ ਇਸ ਬੈਂਕ ਤੋਂ ਗਾਇਬ ਹੋਏ 13.96 ਕਰੋੜ ਰੁਪਏ, ਕੀ ਗਾਹਕਾਂ ਦੇ ਖਾਤਿਆਂ 'ਚੋਂ ਉੱਡ ਜਾਣਗੇ ਸਾਰੇ ਪੈਸੇ? ਮੱਚੀ ਤਰਥੱਲੀ
Embed widget