ਅਰਦਾਸ 'ਚ ਇਤਰਾਜ਼ਯੋਗ ਪੰਕਤੀਆਂ ਜੋੜਨ ਵਾਲਾ ਗ੍ਰੰਥੀ ਸਿੰਘ ਗ੍ਰਿਫਤਾਰ
ਅਰਦਾਸ ਤੋਂ ਬਾਅਦ ਐਸਐਸਪੀ ਬਠਿੰਡਾ ਦੇ ਹੁਕਮਾਂ ਤਹਿਤ ਥਾਣਾ ਸਦਰ ਬਠਿੰਡਾ ਵਿੱਚ ਅਰਦਾਸ ਕਰਨ ਵਾਲੇ ਪਾਠੀ ਗੁਰਮੇਲ ਸਿੰਘ ’ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਤਹਿਤ ਆਈਪੀਸੀ ਦੀ ਧਾਰਾ 295-ਏ ਤਹਿਤ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਬਠਿੰਡਾ: ਇੱਥੋਂ ਦੇ ਬੀੜ ਤਲਾਬ ਗੁਰੂ ਘਰ ਵਿੱਚ ਇਤਰਾਜ਼ਯੋਗ ਪੰਗਤੀਆਂ ਜੋੜ ਕੇ ਅਰਦਾਸ ਕਰਨ ਵਾਲੇ ਗ੍ਰੰਥੀ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਦਰਅਸਲ ਨਿਹੰਗ ਸਿੰਘ ਦੇ ਬਾਣੇ ਚ ਅਰਦਾਸ ਕਰ ਰਹੇ ਵਿਅਕਤੀ ਵੱਲੋਂ ਡੇਰਾ ਸਿਰਸਾ ਦੇ ਮੁਖੀ ਦੀ ਜੇਲ੍ਹ ’ਚੋਂ ਰਿਹਾਈ, ਦਲਿਤਾਂ ਦਾ ਮੁੱਖ ਮੰਤਰੀ ਬਣਾਉਣ ਤੇ ਦਲਿਤਾਂ ’ਤੇ ਹੁੰਦੇ ‘ਅੱਤਿਆਚਾਰ’, ਪ੍ਰਧਾਨ ਮੰਤਰੀ ਦਾ ਦਲਿਤ ਮੁੱਖ ਮੰਤਰੀ ਬਣਾਉਣ ਦਾ ‘ਸੁਪਨਾ’ ਪੂਰਾ ਕਰਨ ਬਾਰੇ ਅਰਦਾਸ ਕੀਤੀ ਗਈ। ਅਰਦਾਸ ਵਿਚ ਅਕਾਲੀ ਦਲ ਦੀ ਕਾਰਗੁਜ਼ਾਰੀ ’ਤੇ ਉਂਗਲ ਚੁੱਕਦਿਆਂ ਕਈ ਗੱਲਾਂ ਕਹੀਆਂ ਗਈਆਂ ਤੇ ਪ੍ਰਧਾਨ ਮੰਤਰੀ ਦੀ ਸ਼ਲਾਘਾ ਕੀਤੀ ਗਈ।
ਅਰਦਾਸ ਤੋਂ ਬਾਅਦ ਐਸਐਸਪੀ ਬਠਿੰਡਾ ਦੇ ਹੁਕਮਾਂ ਤਹਿਤ ਥਾਣਾ ਸਦਰ ਬਠਿੰਡਾ ਵਿੱਚ ਅਰਦਾਸ ਕਰਨ ਵਾਲੇ ਪਾਠੀ ਗੁਰਮੇਲ ਸਿੰਘ ’ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਤਹਿਤ ਆਈਪੀਸੀ ਦੀ ਧਾਰਾ 295-ਏ ਤਹਿਤ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਨੂੰ ਸ਼ੁੱਕਰਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਇਸ ਅਰਦਾਸ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ। ਅਰਦਾਸ ਵਾਲੀ ਵੀਡੀਓ ਵਿੱਚ ਨਿਹੰਗ ਬਾਣੇ ’ਚ ਸਜਿਆ ਇਕ ਵਿਅਕਤੀ ਗੁਰੂ ਘਰ ਵਿਚ ਅਰਦਾਸ ਕਰ ਰਿਹਾ ਹੈ। ਉਹ ਕਹਿ ਰਿਹਾ ਹੈ ਕਿ ‘ਸੱਚੇ ਪਾਤਸ਼ਾਹ! ਸਾਡੇ ਨਾਲ ਇੱਕ ਭੇਦ-ਭਾਵ ਹੋ ਰਿਹੈ ਮਹਾਰਾਜ। ਜਿਨ੍ਹਾਂ ਨੇ ਆਪ ਜੀ ਦੇ ਸਰੂਪ ਗਲੀਆਂ ਵਿੱਚ ਖਿਲਾਰੇ, ਉਨ੍ਹਾਂ ਨੂੰ ਆਪ ਜੀ ਨੇ ਰਾਜ ਗੱਦੀਆਂ ਬਖ਼ਸ਼ੀਆਂ। ਇਸ ਅਰਦਾਸ ਨਾਲ ਸਿੱਖ ਸੰਗਤ ਦੇ ਹਿਰਦਿਆਂ ਨੂੰ ਠੇਸ ਪਹੁੰਚੀ ਹੈ।
ਇਹ ਵੀ ਪੜ੍ਹੋ: Farmers Protest: ਅੰਦੋਲਨ 'ਚ ਦੋ ਕਿਸਾਨਾਂ ਦੀ ਮੌਤ, ਕਿਸਾਨ ਸੰਗਠਨ ਨੇ ਕੀਤੀ ਧਰਨਾ ਖ਼ਤਮ ਕਰਨ ਦੀ ਮੰਗ
ਇਹ ਵੀ ਪੜ੍ਹੋ: ਹੋਮ ਆਈਸੋਲੇਟ ਹੋਣ ਵਾਲਿਆਂ ਲਈ ਕੈਪਟਨ ਸਰਕਾਰ ਨੇ ਕੀਤੀ 'Covid Care WhatsApp Chatbot' ਦੀ ਸ਼ੁਰੂਆਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin