ਬਠਿੰਡਾ: ਸ਼ਹਿਰ ਦੇ ਇੰਡਸਟਰੀਅਲ ਏਰੀਆ 'ਚ ਲੱਗੀ ਭਿਆਨਕ ਨਾਲ ਤਕਰੀਬਨ 20 ਕਰੋੜ ਰੁਪਏ ਦਾ ਨੁਕਸਾਨ ਹੋ ਗਿਆ ਹੈ। ਕਈ ਫਾਈਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ਬੁਝਾਈ ਪਰ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗਿਆ। ਸਨਅਤੀ ਖੇਤਰ 'ਚ ਇਹ ਅੱਗ ਅੱਗਰਵਾਲ ਕਰੱਕਰਾਫਟ ਪ੍ਰਾਈਵੇਟ ਲਿਮਟਿਡ ਨੂੰ ਲੱਗੀ ਹੈ।

ਕੰਪਨੀ ਦੇ ਮਾਲਕ ਮੁਨੀਸ਼ ਮਿੱਤਲ ਦਾ ਕਹਿਣਾ ਹੈ ਕਿ ਇਹ ਅੱਗ ਰਾਤ ਨੂੰ ਲੱਗੀ ਹੈ ਤੇ ਸਾਡਾ 20 ਕਰੋੜ ਦੇ ਕਰੀਬ ਦਾ ਨੁਕਸਾਨ ਹੋਇਆ ਹੈ। ਦੂਜੇ ਪਾਸੇ ਬਠਿੰਡਾ ਦੇ ਫਾਈਰ ਅਧਿਕਾਰੀ ਮੱਖਣ ਸਿੰਘ ਦਾ ਕਹਿਣਾ ਹੈ ਕਿ ਰਾਤ ਨੂੰ ਕਾਲ ਆਈ ਤੇ ਅਸੀਂ ਤੁਰੰਤ ਮੌਕੇ ਤੇ ਪੁੱਜ ਗਏ।

ਉਨ੍ਹਾਂ ਕਿਹਾ ਕਿ ਅੱਗ ਬਝਾਉਣ ਲਈ ਹੋਰ ਗੱਡੀਆਂ ਵੀ ਬਾਹਰੋਂ ਮੰਗਵਾਈਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਅੱਗ ਮੌਕੇ 'ਤੇ ਹੀ ਬੁਝਾ ਦਿੱਤੀ ਗਈ ਸੀ ਪਰ ਅੱਗ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗਿਆ ਹੈ।