ਚੰਡੀਗੜ੍ਹ: ਪੰਜਾਬ-ਹਰਿਆਣਾ ਹਾਈਕੋਰਟ ਦੇ ਹੁਕਮਾਂ ਮੁਤਾਬਕ ਦੀਵਾਲੀ ਵਾਲੀ ਰਾਤ ਨੂੰ ਤੈਅ ਕੀਤੇ ਸਮੇਂ ਤੋਂ ਬਾਅਦ ਵੀ ਪਟਾਕੇ ਚਲਾਉਣ ਵਾਲੇ ਅਣਪਛਾਤੇ 11 ਲੋਕਾਂ ਖਿਲਾਫ਼ ਚੰਡੀਗੜ੍ਹ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਹਾਲਾਂਕਿ, ਇਸ ਮਾਮਲੇ ਵਿੱਚ ਪੁਲਿਸ ਨੇ ਹਾਲੇ ਤਕ ਕਿਸੇ ਨੂੰ ਵੀ ਹਿਰਾਸਤ ਵਿੱਚ ਨਹੀਂ ਲਿਆ।

ਪੰਜਾਬ ਤੇ ਹਰਿਆਣਾ ਉੱਚ ਅਦਾਲਤ ਨੇ ਦੀਵਾਲੀ ਨੂੰ ਚਲਾਏ ਜਾਣ ਵਾਲੇ ਵੱਡੀ ਗਿਣਤੀ ਵਿੱਚ ਪਟਾਕਿਆਂ ਤੋਂ ਪੈਦਾ ਹੋਣ ਵਾਲੇ ਪ੍ਰਦੂਸ਼ਣ ਕਾਰਨ ਸਿਰਫ 3 ਘੰਟੇ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਸੀ। ਅਦਾਲਤ ਦੇ ਹੁਕਮਾਂ ਮੁਤਾਬਕ ਚੰਡੀਗੜ੍ਹ ਵਿੱਚ 6 ਤੋਂ 9 ਵਜੇ ਤਕ ਹੀ ਪਟਾਕੇ ਚਲਾਏ ਜਾਣ ਦੀ ਆਗਿਆ ਸੀ।

ਸ਼ਹਿਰ ਦੇ ਕਈ ਹਿੱਸਿਆਂ ਵਿੱਚ ਪਟਾਕਿਆਂ ਦੀ ਗੂੰਜ 9 ਵਜੇ ਤੋਂ ਬਾਅਦ ਵੀ ਸੁਣਾਈ ਦਿੱਤੀ ਸੀ। ਇਸੇ ਸਬੰਧੀ ਪੁਲਿਸ ਨੇ ਇਹ ਕੇਸ ਦਰਜ ਕੀਤੇ ਹਨ। ਹਾਲੇ ਤਕ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ।