ਮਕਸੂਦਾਂ: ਜਲੰਧਰ 'ਚ ਸਥਿਤ ਥਾਣਾ ਮਕਸੂਦਾਂ ਦੇ ਬਾਹਰ ਮਾਲ ਮੁਕਦਮੇ 'ਚ ਜਬਤ ਕੀਤੇ ਵਾਹਨਾਂ ਨੂੰ ਅੱਗ ਲੱਗਣ ਕਾਰਨ 50 ਦੇ ਕਰੀਬ ਵਾਹਨ ਸੜ ਕੇ ਸੁਆਹ ਹੋ ਗਏ। ਇਹ ਅੱਗ ਕਿਸੇ ਪਟਾਕੇ ਦੀ ਚੰਗਿਆੜੀ ਨਾਲ ਸੜ ਕੇ ਸੁਆਹ ਹੋ ਗਏ। ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਨੇ ਅੱਗ 'ਤੇ ਕਾਬੂ ਪਾਇਆ।
ਅੱਗ ਲੱਗਣ ਮੌਕੇ ਅਧਿਕਾਰੀ ਵੀ ਮੌਕੇ 'ਤੇ ਪੁੱਜੇ। ਉਨ੍ਹਾਂ ਕਿਹਾ ਕਿ ਅੱਗ ਪਟਾਕਿਆਂ ਕਾਰਨ ਲੱਗੀ ਹੈ ਪਰ ਫਿਰ ਵੀ ਮਾਮਲੇ ਦੀ ਜਾਂਚ ਕਾਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਗੱਡੀਆਂ ਦਾ ਰਿਕਾਰਡ ਵੀ ਇਕੱਠਾ ਕੀਤਾ ਜਾ ਰਿਹਾ ਹੈ ਤਾਂ ਕਿ ਸਭ ਦੀ ਪਛਾਣ ਹੋ ਸਕੇ।
ਦੱਸਣਯੋਗ ਹੈ ਕਿ ਬੀਤੀ ਰਾਤ ਜਲੰਧਰ ਦੇ ਜਿਓਤੀ ਚੌਕ ਕੋਲ ਸੁਦਾਮਾ ਮਾਰਕਿਟ ਵਿਚ ਵੀ ਭਿਆਨਕ ਅੱਗ ਲੱਗੀ ਸੀ, ਜਿਸ ਕਾਰਨ ਇਸ ਕਪੜਾ ਮਾਰਕਿਟ ਵਿਚ ਦੋ ਦਰਜਨ ਦੇ ਕਰੀਬ ਦੁਕਾਨਾਂ ਸੜ ਕੇ ਸੁਆਹ ਹੋ ਗਈਆਂ ਤੇ ਭਾਰੀ ਨੁਕਸਾਨ ਹੋ ਗਿਆ। ਇਕ ਦਮ ਹੀ ਅੱਗ ਕਾਰਨ ਸਾਰੀਆਂ ਦੁਕਾਨਾਂ ਸੜ ਕੇ ਰਾਖ ਹੋ ਗਈਆਂ।