Punjab News: ਅਲਰਟ 'ਤੇ ਪੰਜਾਬ ਪੁਲਿਸ, ਲੋਕਾਂ ਨੂੰ ਦਿੱਤੀ ਚੇਤਾਵਨੀ; ਇਹ ਗਲਤੀ ਬੈਂਕ ਅਕਾਊਂਟ ਕਰ ਦਏਗੀ ਖਾਲੀ...
Punjab News: ਪੰਜਾਬ ਵਿੱਚ ਚੋਰਾਂ ਵੱਲੋਂ ਧੋਖਾਧੜੀ ਕਰਨ ਦੇ ਨਵੇਂ-ਨਵੇਂ ਤਰੀਕੇ ਸਾਹਮਣੇ ਆ ਰਹੇ ਹਨ। ਜਿਸ ਕਾਰਨ ਇੱਕ ਗਲਤੀ ਤੁਹਾਡਾ ਬੈਂਕ ਅਕਾਊਂਟ ਖਾਲੀ ਕਰ ਸਕਦੀ ਹੈ। ਦੱਸ ਦੇਈਏ ਕਿ ਪੁਲਿਸ ਨੇ ਸੂਬੇ ਦੇ ਲੋਕਾਂ ਲਈ ਇੱਕ ਅਲਰਟ...

Punjab News: ਪੰਜਾਬ ਵਿੱਚ ਚੋਰਾਂ ਵੱਲੋਂ ਧੋਖਾਧੜੀ ਕਰਨ ਦੇ ਨਵੇਂ-ਨਵੇਂ ਤਰੀਕੇ ਸਾਹਮਣੇ ਆ ਰਹੇ ਹਨ। ਜਿਸ ਕਾਰਨ ਇੱਕ ਗਲਤੀ ਤੁਹਾਡਾ ਬੈਂਕ ਅਕਾਊਂਟ ਖਾਲੀ ਕਰ ਸਕਦੀ ਹੈ। ਦੱਸ ਦੇਈਏ ਕਿ ਪੁਲਿਸ ਨੇ ਸੂਬੇ ਦੇ ਲੋਕਾਂ ਲਈ ਇੱਕ ਅਲਰਟ ਜਾਰੀ ਕੀਤਾ ਹੈ। ਪੰਜਾਬ ਪੁਲਿਸ ਨੇ ਲੋਕਾਂ ਨੂੰ ਇੱਕ ਨਵੀਂ ਕਿਸਮ ਦੀ ਧੋਖਾਧੜੀ ਤੋਂ ਬਚਣ ਲਈ ਚੇਤਾਵਨੀ ਦਿੱਤੀ ਹੈ। ਬਠਿੰਡਾ ਪੁਲਿਸ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਅਤੇ ਲੋਕਾਂ ਨੂੰ ਦੱਸਿਆ ਹੈ ਕਿ ਠੱਗ ਤੁਹਾਡੇ ਬੈਂਕ ਬੈਲੇਂਸ ਚੋਰੀ ਕਰਨ ਲਈ ਇੱਕ ਨਵੇਂ ਤਰੀਕੇ ਦਾ ਇਸਤੇਮਾਲ ਕਰ ਰਹੇ ਹਨ।
ਜਿਸ ਵਿੱਚ ਇਹ ਠੱਗ ਪਹਿਲਾਂ ਤੁਹਾਡੇ ਫ਼ੋਨ ਨੂੰ 200-300 ਦਾ ਰੀਚਾਰਜ ਕਰਨਗੇ ਤਾਂ ਜੋ ਤੁਹਾਡੇ ਤੋਂ OTP ਲਿਆ ਜਾ ਸਕੇ ਅਤੇ ਤੁਹਾਨੂੰ ਫ਼ੋਨ ਕਰਕੇ ਕਹਿਣ ਕਿ ਗਲਤੀ ਨਾਲ ਤੁਹਾਡਾ ਨੰਬਰ "ਗਲਤ ਰੀਚਾਰਜ" ਹੋ ਗਿਆ ਹੈ ਅਤੇ ਲੈਣ-ਦੇਣ ਕਿਸੇ ਹੋਰ ਨੰਬਰ 'ਤੇ ਹੋ ਗਿਆ ਹੈ।

ਇਸ ਤੋਂ ਬਾਅਦ, ਚਲਾਕ ਠੱਗ ਕਹਿਣਗੇ ਕਿ ਤੁਹਾਡੇ ਫ਼ੋਨ 'ਤੇ ਇੱਕ OTP ਆਵੇਗਾ ਪਰ ਅਸਲ ਵਿੱਚ OTP ਤੁਹਾਡੇ ਬੈਂਕ ਖਾਤੇ ਨਾਲ ਲਿੰਕ ਹੋ ਜਾਵੇਗਾ। ਜੇਕਰ ਤੁਸੀਂ ਇਹ OTP ਸਾਂਝਾ ਕਰਦੇ ਹੋ, ਤਾਂ ਠੱਗ ਤੁਹਾਡੇ ਖਾਤੇ ਵਿੱਚੋਂ ਪੈਸੇ ਚੋਰੀ ਕਰ ਸਕਦੇ ਹਨ। ਪੁਲਿਸ ਨੇ ਲੋਕਾਂ ਨੂੰ ਸਪੱਸ਼ਟ ਤੌਰ 'ਤੇ ਹਦਾਇਤ ਕੀਤੀ ਹੈ ਕਿ ਉਹ ਆਪਣਾ OTP ਕਿਸੇ ਵੀ ਅਜਨਬੀ ਨੂੰ ਨਾ ਦੇਣ ਅਤੇ ਅਜਿਹੀਆਂ ਕਾਲਾਂ ਤੋਂ ਸਾਵਧਾਨ ਰਹਿਣ। ਇਸ ਦੇ ਨਾਲ ਹੀ ਪੁਲਿਸ ਨੇ ਕਿਹਾ ਕਿ ਜੇਕਰ ਅਜਿਹੀ ਕੋਈ ਕਾਲ ਆਉਂਦੀ ਹੈ, ਤਾਂ ਤੁਰੰਤ ਪੁਲਿਸ ਜਾਂ ਸਾਈਬਰ ਕ੍ਰਾਈਮ ਹੈਲਪਲਾਈਨ ਨੂੰ ਸੂਚਿਤ ਕਰੋ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















