(Source: ECI/ABP News/ABP Majha)
Buses Caught Fire: ਬਠਿੰਡਾ ਦੇ ਕਸਬਾ ਭਾਈਕੇ ਦੇ ਬਸ ਸਟੈਂਡ ਚ ਵਾਪਰਿਆ ਵੱਡਾ ਹਾਦਸਾ, ਤਿੰਨ ਬਸਾਂ ਨੂੰ ਲੱਗੀ ਅੱਗ, ਇੱਕ ਦੀ ਮੌਤ
Bathinda News: ਥਾਣਾ ਦਿਆਲਪੁਰਾ ਭਾਈਕਾ ਦੇ ਥਾਣਾ ਇੰਚਾਰਜ ਡਾ.ਦਰਪਨ ਆਹਲੂਵਾਲੀਆ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇੱਕ ਲਾਸ਼ ਵੀ ਬਰਾਮਦ ਹੋਈ ਹੈ, ਜਿਸ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਰਾਮਪੁਰਾ ਫੂਲ ਭੇਜ ਦਿੱਤਾ ਗਿਆ ਹੈ।
ਬਠਿੰਡਾ: ਪੰਜਾਬ ਦੇ ਜ਼ਿਲਾ ਬਠਿੰਡਾ (Bathinda) ਦੇ ਕਸਬਾ ਭਗਤਾ ਭਾਈਕਾ ਵਿਖੇ ਇੱਕ ਵੱਡਾ ਹਾਦਸਾ ਵਾਪਰਿਆ। ਦੱਸ ਦਈਏ ਕਿ ਹਾਸਲ ਜਾਣਕਾਰੀ ਮੁਤਾਬਕ ਇੱਥੇ ਬਸ ਸਟੈਂਡ ਵਿਚ 3 ਬਸਾਂ ਨੂੰ ਅੱਗ (buses caught fire) ਲੱਗ ਗਈ। ਇਸ ਹਾਦਸੇ 'ਚ ਇੱਕ ਵਿਅਕਤੀ ਦੀ ਅੱਗ ਵਿਚ ਝੁਲਸਣ ਕਰਕੇ ਮੌਤ ਹੋਣ ਦਾ ਦੁਖਦ ਸਮਾਚਾਰ ਹਾਸਲ ਹੋਇਆ ਹੈ।
ਇਸ ਦੇ ਨਾਲ ਹੀ ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਰਾਤ ਕਰੀਬ 10:30 ਵਜੇ ਵਾਪਰੀ। ਨਾਲ ਹੀ ਹਾਦਸੇ 'ਚ ਮਰਨ ਵਾਲੇ ਦੀ ਪਛਾਣ ਬਸ ਕੰਡਕਟਰ ਵਜੋਂ ਹੋਈ ਹੈ। ਇਸ ਤੋਂ ਇਲਾਵਾ ਅਜੇ ਕੋਈ ਜਾਣਕਾਰੀ ਨਹੀਂ ਮਿਲ ਸਕੀ।
ਥਾਣਾ ਦਿਆਲਪੁਰਾ ਭਾਈਕਾ ਦੇ ਥਾਣਾ ਇੰਚਾਰਜ ਡਾ.ਦਰਪਨ ਆਹਲੂਵਾਲੀਆ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇੱਕ ਲਾਸ਼ ਵੀ ਬਰਾਮਦ ਹੋਈ ਹੈ, ਜਿਸ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਰਾਮਪੁਰਾ ਫੂਲ ਭੇਜ ਦਿੱਤਾ ਗਿਆ ਹੈ। ਅੱਗ ਲੱਗਣ ਦੀ ਘਟਨਾ ਤੋਂ ਬਾਅਦ ਸਥਾਨਕ ਲੋਕਾਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ।
ਅੱਗ ਨਾਲ ਸੜ ਗਈਆਂ ਬੱਸਾਂ ਵਿੱਚ ਨਿਊ ਮਾਲਵਾ ਟਰਾਂਸਪੋਰਟ ਭੁੱਚੋ ਮੰਡੀ ਦੀਆਂ 2 ਬੱਸਾਂ ਵੀ ਸ਼ਾਮਲ ਹਨ। ਮਾਲਕ ਅਨੁਸਾਰ ਉਹ ਕੱਲ੍ਹ ਹੀ ਇਨ੍ਹਾਂ ਨੂੰ ਲੈ ਕੇ ਆਇਆ ਸੀ ਅਤੇ ਰਾਤ ਨੂੰ ਅੱਗ ਲੱਗ ਗਈ। ਇਸ ਤੋਂ ਇਲਾਵਾ ਜੀਬੀਐਸ ਅਤੇ ਜਲਾਲ ਬੱਸ ਸਰਵਿਸ ਦੀਆਂ ਦੋ ਬੱਸਾਂ ਵੀ ਸੜ ਗਈਆਂ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ।
ਇਹ ਵੀ ਪੜ੍ਹੋ: Delhi Coal Shortage: ਦਿੱਲੀ 'ਚ ਕੋਲੇ ਦੀ ਕਮੀ ਨੇ ਵਧੀ ਸਰਕਾਰ ਦੀ ਚਿੰਤਾ, ਸਤੇਂਦਰ ਜੈਨ ਨੇ ਕੇਂਦਰ ਤੋਂ ਮੰਗੀ ਮਦਦ