ਵੇਖੋ ਕੈਪਟਨ ਦੀ ਅਫਸਰਸ਼ਾਹੀ ਦਾ ਹਾਲ! ਗਰੀਬਾਂ ਨੂੰ ਨਹੀਂ ਵੰਡਿਆ, ਮਿੱਟੀ 'ਚ ਦੱਬਿਆ 20 ਕੁਇੰਟਲ ਆਟਾ
ਨਗਰ ਨਿਗਮ ਦੇ ਇੱਕ ਸੀਨੀਅਰ ਅਧਿਕਾਰੀ ਨੇ ਬੀਤੀ ਦੇਰ ਰਾਤ ਜੌਗਰ ਪਾਰਕ ’ਚ ਆਟਾ ਦਬਵਾਇਆ ਸੀ। ਇਸ ਮਾਮਲੇ ਬਾਰੇ ਪਤਾ ਲੱਗਦਿਆਂ ਪੱਤਰਕਾਰਾਂ ਨੂੰ ਨਾਲ ਲੈ ਕੇ ਆਪ ਦੇ ਲੀਡਰ ਪਾਰਕ ’ਚ ਪੁੱਜੇ ਤੇ ਅਧਿਕਾਰੀਆਂ ਦੀ ਹਾਜ਼ਰੀ ’ਚ ਜੇਸੀਬੀ ਨਾਲ ਦੱਬਿਆ ਹੋਇਆ ਆਟਾ ਬਾਹਰ ਕੱਢਿਆ ਗਿਆ।
ਬਠਿੰਡਾ: ਲੌਕਡਾਊਨ ਦੌਰਾਨ ਗਰੀਬਾਂ ’ਚ ਵੰਡਿਆ ਜਾਣ ਵਾਲਾ ਆਟਾ ਬਠਿੰਡਾ ਦੇ ਜੌਗਰ ਪਾਰਕ ’ਚ ਦੱਬਿਆ ਹੋਇਆ ਮਿਲਿਆ ਹੈ। ਆਟਾ ਦੱਬੇ ਹੋਣ ਬਾਰੇ ਰੌਲਾ ਪੈਣ ’ਤੇ ਮੌਕੇ ’ਤੇ ਪਹੁੰਚੇ ਨਿਗਮ ਦੇ ਕਮਿਸ਼ਨਰ ਤੇ ਹੋਰ ਅਧਿਕਾਰੀਆਂ ਦੀ ਹਾਜ਼ਰੀ ’ਚ ਜੇਸੀਬੀ ਰਾਹੀਂ ਇਹ ਆਟਾ ਜ਼ਮੀਨ ’ਚੋਂ ਬਾਹਰ ਕੱਢਿਆ ਗਿਆ। ਦੱਬਿਆ ਗਿਆ ਆਟਾ 20 ਕੁਇੰਟਲ ਦੇ ਕਰੀਬ ਸੀ।
ਦਰਅਸਲ ਨਗਰ ਨਿਗਮ ਦੇ ਇੱਕ ਸੀਨੀਅਰ ਅਧਿਕਾਰੀ ਨੇ ਬੀਤੀ ਦੇਰ ਰਾਤ ਜੌਗਰ ਪਾਰਕ ’ਚ ਆਟਾ ਦਬਵਾਇਆ ਸੀ। ਇਸ ਮਾਮਲੇ ਬਾਰੇ ਪਤਾ ਲੱਗਦਿਆਂ ਪੱਤਰਕਾਰਾਂ ਨੂੰ ਨਾਲ ਲੈ ਕੇ ਆਪ ਦੇ ਲੀਡਰ ਪਾਰਕ ’ਚ ਪੁੱਜੇ ਤੇ ਅਧਿਕਾਰੀਆਂ ਦੀ ਹਾਜ਼ਰੀ ’ਚ ਜੇਸੀਬੀ ਨਾਲ ਦੱਬਿਆ ਹੋਇਆ ਆਟਾ ਬਾਹਰ ਕੱਢਿਆ ਗਿਆ।
ਕੁਝ ਆਟਾ ਥੈਲੀਆਂ ਖੋਲ੍ਹ ਕੇ ਸੁੱਟਿਆ ਗਿਆ ਸੀ ਜਿਸ ਤੋਂ ਸ਼ੱਕ ਜਤਾਇਆ ਗਿਆ ਕਿ ਇਹ ਆਟਾ ਪੰਜਾਬ ਸਰਕਾਰ ਵੱਲੋਂ ਭੇਜਿਆ ਗਿਆ ਹੋਵੇਗਾ। ਜਦਕਿ ਨਿਗਮ ਅਧਿਕਾਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਆਟਾ ਉਨ੍ਹਾਂ ਵੱਲੋਂ ਕੱਲ੍ਹ ਸ਼ਾਮ ਨੂੰ ਦੱਬਿਆ ਗਿਆ ਸੀ। ਉਨ੍ਹਾਂ ਆਖਿਆ ਕਿ ਇਹ ਆਟਾ ਸਰਕਾਰ ਵੱਲੋਂ ਨਹੀਂ ਦਿੱਤਾ ਗਿਆ ਬਲਕਿ ਨਿਗਮ ਅਧਿਕਾਰੀਆਂ ਤੇ ਹੋਰ ਸਟਾਫ ਨੇ ਆਪਣੇ ਘਰਾਂ ’ਚੋਂ ਸੇਵਾ ਅਧੀਨ ਇਕੱਠਾ ਕੀਤਾ ਸੀ।
ਪੈਟਰੋਲ ਡੀਜ਼ਲ 'ਤੇ ਟੈਕਸ ਵਧਾਉਣ ਦੀ ਤਿਆਰੀ 'ਚ ਮੋਦੀ ਸਰਕਾਰ! ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨੂੰ ਦਿੱਤੀ ਇਹ ਨਸੀਹਤ
ਉਨ੍ਹਾਂ ਕਿਹਾ ਕਿ ਕਰਫਿਊ ਖੁੱਲ੍ਹਣ ’ਤੇ ਕੰਮ ਦਾ ਦਬਾਅ ਇਕਦਮ ਵਧ ਗਿਆ, ਜਿਸ ਕਾਰਨ ਆਟਾ ਵੰਡਿਆ ਨਹੀਂ ਜਾ ਸਕਿਆ ਤੇ ਸੁੰਢੀ ਪੈਣ ਕਰਕੇ ਬਦਬੂ ਆਉਣ ਲੱਗ ਪਈ ਸੀ। ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਕਿਹਾ ਜੋ ਚੀਜ਼ ਕਿਸੇ ਦੇ ਢਿੱਡ ’ਚ ਪੈਣੀ ਚਾਹੀਦੀ ਸੀ, ਉਸ ਨੂੰ ਇਸ ਤਰ੍ਹਾਂ ਦੱਬਣਾ ਨਿੰਦਣਯੋਗ ਹੈ। ਉਨ੍ਹਾਂ ਕਿਹਾ ਇਸ ਮਾਮਲੇ ਸਬੰਧੀ ਜੋ ਵੀ ਵਿਅਕਤੀ ਜ਼ਿੰਮੇਵਾਰ ਹੈ, ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਮੋਦੀ ਸਰਕਾਰ ਵੱਲੋਂ ਪੰਜਾਬ ਨੂੰ ਇਕ ਹੋਰ ਵੱਡਾ ਝਟਕਾ ਦੇਣ ਦੀ ਤਿਆਰੀਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ