Punjab News: ਭਗਵੰਤ ਮਾਨ, ਤੁਸੀਂ ਤਾਂ ਅਧਿਆਪਕ ਦੇ ਬੇਟੇ ਹੋ, ਤੁਸੀਂ ਹੀ ਇਨ੍ਹਾਂ ਅਧਿਆਪਕਾਂ ਦੀ ਗੱਲ ਸੁਣ ਲਓ-ਪ੍ਰਗਟ ਸਿੰਘ
Punjab News: ਵਿਧਾਇਕ ਪ੍ਰਗਟ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਤੁਸੀਂ ਅਧਿਆਪਕ ਦੇ ਬੇਟੇ ਹੋ, ਪੰਜਾਬ ਦੀ ਉਚੇਰੀ ਸਿੱਖਿਆ ਲਈ ਇਹਨਾਂ ਪ੍ਰੋਫੈਸਰ ਬੱਚਿਆਂ ਦੀ ਗੱਲ ਸੁਣੋ, ਇਹਨਾਂ ਦੀ ਭਰਤੀ ਨੂੰ ਪੂਰਾ ਕਰੋ।
Punjab News: ਬੀਤੇ ਤਕਰੀਬਨ 60 ਦਿਨਾਂ ਤੋਂ 1158 ਅਸਿਸਟੈਂਟ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਪਿੰਡ ਵਿੱਚ ਪੱਕਾ ਮੋਰਚਾ ਲਗਾ ਕੇ ਬੈਠੇ ਹੋਏ ਹਨ। ਇਸ ਦੌਰਾਨ ਇੱਕ ਅਧਿਆਪਕ ਬਲਵਿੰਦਰ ਕੌਰ ਵੱਲੋਂ ਖ਼ੁਦਕੁਸ਼ੀ ਵੀ ਕਰ ਲਈ ਗਈ ਹੈ ਜਿਸ ਨੂੰ ਲੈ ਕੇ ਵਿਰੋਧੀ ਪੰਜਾਬ ਸਰਕਾਰ ਖ਼ਾਸ ਕਰਕੇ ਸਿੱਖਿਆ ਮੰਤਰੀ ਹਰਜੋਤ ਬੈਂਸ ਉੱਤੇ ਹਮਲਾਵਰ ਹੋ ਗਏ ਹਨ।
ਇਸ ਨੂੰ ਲੈ ਕੇ ਜਲੰਧਰ ਕੈਂਟ ਤੋਂ ਵਿਧਾਇਕ ਪ੍ਰਗਟ ਸਿੰਘ ਨੇ ਟਵੀਟ ਕਰਦਿਆਂ ਕਿਹਾ, 1158 ਪ੍ਰੋਫ਼ੈਸਰਾਂ ਦੇ ਧਰਨੇ ਤੋਂ ਆ ਰਿਹਾ ਹਾਂ। ਓਹਨਾਂ ਬੱਚਿਆਂ ਦੀ ਮਾਨਸਿਕ ਸਥਿਤੀ ਦੇਖ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿਸ ਤਰ੍ਹਾਂ ਮੰਤਰੀ ਹਰਜੋਤ ਬੈਂਸ ਦੀ ਜ਼ਿੱਦ ਨੇ ਉਨ੍ਹਾਂ ਵਿੱਚ ਨਿਰਾਸ਼ਾ ਪੈਦਾ ਕੀਤੀ ਹੈ।
1158 ਪ੍ਰੋਫ਼ੈਸਰਾਂ ਦੇ ਧਰਨੇ ਤੋਂ ਆ ਰਿਹਾ ਹਾਂ। ਓਹਨਾਂ ਬੱਚਿਆਂ ਦੀ ਮਾਨਸਿਕ ਸਥਿਤੀ ਦੇਖ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿਸ ਤਰ੍ਹਾਂ ਮੰਤਰੀ @harjotbains ਦੀ ਜ਼ਿੱਦ ਨੇ ਓਹਨਾਂ ਵਿੱਚ ਨਿਰਾਸ਼ਾ ਪੈਦਾ ਕੀਤੀ ਹੈ।
— Pargat Singh (@PargatSOfficial) October 23, 2023
ਮੁੱਖ ਮੰਤਰੀ @BhagwantMann ਤੁਸੀਂ ਅਧਿਆਪਕ ਦੇ ਬੇਟੇ ਹੋ, ਪੰਜਾਬ ਦੀ ਉਚੇਰੀ ਸਿੱਖਿਆ ਲਈ ਇਹਨਾਂ ਪ੍ਰੋਫੈਸਰ ਬੱਚਿਆਂ ਦੀ ਗੱਲ… pic.twitter.com/KBxHPQzaJz
ਇਸ ਮੌਕੇ ਵਿਧਾਇਕ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਤੁਸੀਂ ਅਧਿਆਪਕ ਦੇ ਬੇਟੇ ਹੋ, ਪੰਜਾਬ ਦੀ ਉਚੇਰੀ ਸਿੱਖਿਆ ਲਈ ਇਹਨਾਂ ਪ੍ਰੋਫੈਸਰ ਬੱਚਿਆਂ ਦੀ ਗੱਲ ਸੁਣੋ, ਇਹਨਾਂ ਦੀ ਭਰਤੀ ਨੂੰ ਪੂਰਾ ਕਰੋ।
ਜ਼ਿਕਰ ਕਰ ਦਈਏ ਕਿ ਪ੍ਰਗਟ ਸਿੰਘ ਨੇ ਧਰਨੇ ਵਿੱਚ ਸ਼ਿਰਕਤ ਕਰਨ ਮੌਕੇ ਕਿਹਾ ਸੀ ਕਿ ਬਲਵਿੰਦਰ ਕੌਰ ਵੱਲੋਂ ਆਤਮਹੱਤਿਆ ਨਹੀਂ ਕੀਤੀ ਗਈ ਸਗੋਂ ਇਸਦੇ ਲਈ ਸਿੱਧੇ ਤੌਰ ਤੇ ਮੌਜੂਦਾ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ 1158 ਅਧਿਆਪਕ ਇੱਕ ਸਹੀ ਨੀਤੀ ਦੇ ਨਾਲ ਚੁਣੇ ਗਏ ਸਨ ਸਰਕਾਰ ਵੱਲੋਂ ਕੇਵਲ ਇਸ ਕਰਕੇ ਉਨ੍ਹਾਂ ਦੀ ਪੈਰਵਾਈ ਨਹੀਂ ਕੀਤੀ ਜਾ ਰਹੀ ਹੈ ਤਾਂ ਜੋ ਇਸ ਦਾ ਕ੍ਰੈਡਿਟ ਪਿਛਲੀ ਸਰਕਾਰ ਨੂੰ ਨਾ ਮਿਲ ਜਾਵੇ।
ਉਨ੍ਹਾਂ ਕਿਹਾ ਕਿ ਮੰਤਰੀ ਵੱਲੋਂ ਇੰਨੇ ਦਿਨ ਬੀਤੇ ਜਾਣ ਦੇ ਬਾਵਜੂਦ ਵੀ ਇਨ੍ਹਾਂ ਦੇ ਨਾਲ ਮੀਟਿੰਗ ਨਹੀਂ ਕੀਤੀ ਗਈ, ਸਗੋਂ ਇਹ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਕਿ ਇਹ ਆਪਣਾ ਧਰਨਾ ਚੁੱਕ ਲੈਣ। ਪ੍ਰਗਟ ਸਿੰਘ ਨੇ ਕਿਹਾ ਕਿ ਇਹ ਭਰਤੀ ਪੁਰਾਣੀ ਸਰਕਾਰ ਵੱਲੋਂ ਪੂਰੇ ਨਿਯਮਾਂ ਮੁਤਾਬਿਕ ਕੀਤੀ ਗਈ ਸੀ ਪ੍ਰੰਤੂ ਇਹ ਸਰਕਾਰ ਦੀ ਮਨਸ਼ਾ ਨਹੀਂ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਤੇ ਲਗਾਇਆ ਜਾਵੇ ਜਿਸ ਦੇ ਚਲਦਿਆਂ ਟਾਲ ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ
ਦੱਸ ਦਈਏ ਕਿ ਰੂਪਨਗਰ ਦੀ ਵਸਨੀਕ 35 ਸਾਲਾ ਮਹਿਲਾ ਨੇ ਸਰਹਿੰਦ ਨਹਿਰ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕਾ ਦੀ ਸ਼ਨਾਖਤ ਬਲਵਿੰਦਰ ਕੌਰ ਵਜੋਂ ਹੋਈ ਹੈ। ਉਹ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਗੰਭੀਰਪੁਰ ਪਿੰਡ ਵਿੱਚ ਸਥਿਤ ਰਿਹਾਇਸ਼ ਨੇੜੇ ਦੋ ਮਹੀਨੇ ਤੋਂ ਧਰਨਾ ਦੇ ਰਹੇ 1158 ਸਹਾਇਕ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨ ਫਰੰਟ ਜਥੇਬੰਦੀ ਦੇ 483 ਮੈਂਬਰਾਂ ਵਿੱਚ ਸ਼ਾਮਲ ਸੀ।
ਪੀੜਤ ਬਲਵਿੰਦਰ ਕੌਰ ਦਾ ਖ਼ੁਦਕੁਸ਼ੀ ਪੱਤਰ ਵੀ ਬਰਾਮਦ ਹੋਇਆ ਹੈ, ਜਿਸ ਵਿੱਚ ਉਸ ਨੇ ਦੋਸ਼ ਲਗਾਇਆ ਹੈ ਕਿ ਸਿੱਖਿਆ ਮੰਤਰੀ ਉਸ ਦੀ ਮੌਤ ਲਈ ਜ਼ਿੰਮੇਵਾਰ ਹੈ। ਉਹ 3 ਦਸੰਬਰ 2021 ਨੂੰ ਸਹਾਇਕ ਪ੍ਰੋਫੈਸਰ ਵਜੋਂ ਨਿਯੁਕਤ ਹੋਣ ਤੋਂ ਬਾਅਦ ਲਗਾਤਾਰ ਔਕੜਾਂ ਦਾ ਸਾਹਮਣਾ ਕਰ ਰਹੀ ਸੀ