ਜੇ ਜੰਗ ਹੋਈ ਹੁੰਦੀ, ਤਾਂ ਦਿੱਸਦੀ...ਪਹਿਲੀ ਵਾਰ ਹੋ ਰਿਹਾ ਜੰਗ ਬਾਰੇ ਵਿਦੇਸ਼ਾਂ 'ਚ ਜਾ-ਜਾ ਦੱਸਣਾ ਪੈ ਰਿਹਾ: ਸੀਐਮ ਮਾਨ
ਮਾਨ ਨੇ ਇਸ ਮੌਕੇ CDS ਅਨਿਲ ਚੌਹਾਨ ਦੇ ਬਿਆਨ ਦਾ ਦੁਹਰਾਉਂਦਿਆ ਕਿਹਾ ਕਿ ਹੁਣ ਤਾਂ ਉਹ ਵੀ ਮੰਨ ਗਏ ਹਨ ਕਿ ਜਹਾਜ਼ ਡਿੱਗੇ ਹਨ। ਉਨ੍ਹਾਂ ਕਿਹਾ ਕਿ ਇਹ ਜ਼ਰੂਰੀ ਨਹੀਂ ਕਿ ਜਹਾਜ਼ ਕਿੰਨੇ ਡਿੱਗੇ ਹਨ ਇਹ ਜ਼ਰੂਰੀ ਹੈ ਕਿ ਇਹ ਕਿਉਂ ਡਿੱਗੇ ਹਨ, ਕੀ ਹੁਣ ਇਹ ਬਿਆਨ ਵੀ ਮੈਂ ਦਿੱਤਾ ਹੈ।
Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ One Nation, One Husband ਵਾਲੇ ਬਿਆਨ ਨੂੰ ਲੈ ਕੇ ਭਾਜਪਾ ਵੱਲੋਂ ਰੱਜ ਕੇ ਹੰਗਾਮਾ ਕੀਤਾ ਜਾ ਰਿਹਾ ਹੈ ਤੇ ਹੁਣ ਇਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਹੋਰ ਸਾਹਮਣੇ ਆਇਆ ਹੈ ਜੋ ਕਿ ਸੱਤਾਧਾਰੀ ਧਿਰ ਨੂੰ ਰਾਸ ਨਹੀਂ ਆਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਇਹ ਪਹਿਲੀ ਵਾਰ ਹੋ ਰਿਹਾ ਕਿ ਜੰਗ ਜਿੱਤਣ ਤੋਂ ਬਾਅਦ ਵਿਦੇਸ਼ਾਂ ਵਿੱਚ ਦੱਸਣ ਜਾਣਾ ਪਿਆ ਹੈ ਕਿ ਅਸੀਂ ਜੰਗ ਜਿੱਤ ਗਏ ਹਾਂ।
ਦਰਅਸਲ, ਕੈਬਨਿਟ ਮੀਟਿੰਗ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਮੀਡੀਆ ਦੇ ਮੁਖ਼ਤਾਬ ਹੋਏ। ਇਸ ਮੌਕੇ ਉਨ੍ਹਾਂ ਤੋਂ ਪੰਜਾਬ ਵਿੱਚੋਂ ਫੜ੍ਹੇ ਗਏ 'ਪਾਕਿਸਤਾਨੀ ਜਾਸੂਸ' ਜਸਬੀਰ ਸਿੰਘ ਬਾਬਤ ਪੁੱਛਿਆ ਗਿਆ ਤਾਂ ਮਾਨ ਨੇ ਕਿਹਾ ਕਿ ਇਹ ਜੋ ਸਾਰੇ ਲਿੰਕ ਲੱਭੇ ਜਾ ਰਹੇ ਹਨ ਇਹ ਸਾਰਾ ਕੇਂਦਰ ਸਰਕਾਰ ਦਾ ਮਹਿਕਮਾ ਹੈ। ਇਸ ਦੇ ਜੋਤੀ ਮਲਹੋਤਰਾ ਨਾਲ ਵੀ ਲਿੰਕ ਨਿਕਲੇ ਹਨ। ਇਹ ਪਹਿਲਾਂ ਪਾਕਿਸਕਾਨੀ ਵੀ ਜਾ ਕੇ ਆਇਆ ਹੈ, ਇਹ ਲਾਲਚ ਵਿੱਚ ਆ ਜਾਂਦੇ ਹਨ ਤੇ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋ ਜਾਂਦੇ ਹਨ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਮੌਕੇ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਵੱਲੋਂ ਲੰਘੇ ਦਿਨ ਆਪ੍ਰੇਸ਼ਨ ਸਿੰਦੂਰ ਉੱਤੇ ਦਿੱਤੇ ਬਿਆਨ ਨੂੰ ਲੈ ਕੇ ਉਨ੍ਹਾਂ ਨੂੰ ਘੇਰਿਆ ਜਾ ਰਿਹਾ ਹੈ ਤਾਂ CM ਮਾਨ ਨੇ ਕਿਹਾ ਕਿ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਕੋਈ ਜੰਗ ਜਿੱਤਣ ਬਾਅਦ ਨੁਮਾਇੰਦੇ ਵਿਦੇਸ਼ਾਂ ਵਿੱਚ ਇਹ ਦੱਸਣ ਲਈ ਭੇਜੇ ਗਏ ਹਨ ਕਿ ਅਸੀਂ ਜੰਗ ਜਿੱਤਣ ਗਏ ਹਾਂ। ਮਾਨ ਨੇ ਕਿਹਾ ਕਿ ਇਹ ਤਾਂ ਪਤਾ ਲੱਗ ਹੀ ਜਾਂਦਾ ਹੈ ਕੌਣ ਜਿੱਤ ਗਿਆ ਜਾਂ ਕੌਣ ਹਾਰਿਆ ਹੈ ਜਾਂ ਫਿਰ ਕਿਹੜੀਆਂ ਗੱਲਾਂ ਉੱਤੇ ਸਮਝੌਤਾ ਹੋਇਆ ਹੈ।
ਕੈਬਨਿਟ ਮੀਟਿੰਗ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦੇ ਹੋਏ CM ਭਗਵੰਤ ਸਿੰਘ ਮਾਨ ਚੰਡੀਗੜ੍ਹ ਤੋਂ Live... https://t.co/nMwKN2n46b
— AAP Punjab (@AAPPunjab) June 4, 2025
ਮਾਨ ਨੇ ਇਸ ਮੌਕੇ CDS ਅਨਿਲ ਚੌਹਾਨ ਦੇ ਬਿਆਨ ਦਾ ਦੁਹਰਾਉਂਦਿਆ ਕਿਹਾ ਕਿ ਹੁਣ ਤਾਂ ਉਹ ਵੀ ਮੰਨ ਗਏ ਹਨ ਕਿ ਜਹਾਜ਼ ਡਿੱਗੇ ਹਨ। ਉਨ੍ਹਾਂ ਕਿਹਾ ਕਿ ਇਹ ਜ਼ਰੂਰੀ ਨਹੀਂ ਕਿ ਜਹਾਜ਼ ਕਿੰਨੇ ਡਿੱਗੇ ਹਨ ਇਹ ਜ਼ਰੂਰੀ ਹੈ ਕਿ ਇਹ ਕਿਉਂ ਡਿੱਗੇ ਹਨ, ਕੀ ਹੁਣ ਇਹ ਬਿਆਨ ਵੀ ਮੈਂ ਦਿੱਤਾ ਹੈ।
ਮਾਨ ਨੇ ਇਸ ਮੌਕੇ ਵਿਦੇਸ਼ ਮੰਤਰੀ ਜੈ ਸ਼ੰਕਰ ਦੇ ਬਿਆਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਮੰਤਰੀ ਨੇ ਕਿਹਾ ਕਿ ਅਸੀਂ ਪਾਕਿਸਤਾਨ ਨੂੰ ਪਹਿਲਾ ਹੀ ਦੱਸ ਦਿੱਤਾ ਸੀ ਕਿ ਅਸੀਂ ਫੌਜੀ ਨਹੀਂ ਅੱਤਵਾਦੀ ਟਿਕਾਣਿਆਂ ਉੱਤੇ ਹਮਲਾ ਕਰਾਂਗੇ, ਇਹ ਜਾਣ ਕੇ ਕੀ ਪਾਕਿਸਤਾਨ ਨੇ ਉੱਥੋਂ ਅੱਤਵਾਦੀਆਂ ਨੂੰ ਬਾਹਰ ਹੋਰ ਥਾਵਾਂ ਉੱਤੇ ਨਹੀਂ ਭੇਜਿਆ ਹੋਵੇਗਾ, ਆਪਾ ਤਾਂ ਸਿਰਫ਼ ਇਮਾਰਤਾਂ ਹੀ ਢਾਹੀਆਂ ਹਨ।
ਭਗਵੰਤ ਮਾਨ ਦੇ ਇਨ੍ਹਾਂ ਬਿਆਨਾਂ ਤੋਂ ਬਾਅਦ ਮੁੜ ਸਿਆਸੀ ਮਾਹੌਲ ਗਰਮਾਉਣ ਦੇ ਪੂਰੇ-ਪੂਰੇ ਆਸਾਰ ਹਨ ਕਿਉਂਕਿ ਇਸ ਤੋਂ ਪਹਿਲਾਂ ਦਿੱਤੇ ਗਏ ਬਿਆਨਾਂ ਨੂੰ ਲੈ ਕੇ ਵੀ ਜ਼ਬਰਦਸਤ ਹੰਗਾਮਾ ਹੋਇਆ ਸੀ।






















