Minister Video Viral: ਵੋਟਾਂ ਤੋਂ ਪਹਿਲਾਂ ਕਸੁੱਤਾ ਫਸਿਆ ਮਾਨ ਸਰਕਾਰ ਦਾ ਮੰਤਰੀ, ਅਸ਼ਲੀਲ ਵੀਡੀਓ ਆਈ ਸਾਹਮਣੇ, ਭਾਜਪਾ ਨੇ ਕਾਰਵਾਈ ਦੀ ਕੀਤੀ ਮੰਗ
Punjab News: ਪੰਜਾਬ ਸਰਕਾਰ ਨੇ ਮੰਤਰੀ ਬਲਕਾਰ ਸਿੰਘ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਸੁੱਤੇ ਫੱਸ ਗਏ ਹਨ, ਉਨ੍ਹਾਂ ਦੀ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ।
Punjab News: ਪੰਜਾਬ ਸਰਕਾਰ ਨੇ ਮੰਤਰੀ ਬਲਕਾਰ ਸਿੰਘ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਸੁੱਤੇ ਫੱਸ ਗਏ ਹਨ, ਉਨ੍ਹਾਂ ਦੀ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਦੱਸ ਦਈਏ ਕਿ ਪੰਜਾਬ ਸਰਕਾਰ ਦੇ ਮੰਤਰੀ ਬਲਕਾਰ ਸਿੰਘ ਕੋਲ 21 ਸਾਲਾ ਕੁੜੀ ਨੌਕਰੀ ਮੰਗਣ ਲਈ ਗਈ ਸੀ। ਇਸ ਦੌਰਾਨ ਮੰਤਰੀ ਨੇ ਉਸ ਕੁੜੀ ਨੂੰ ਬਾਅਦ ਵਿੱਚ ਵੀਡੀਓ ਕਾਲ ਕਰਨ ਲਈ ਕਿਹਾ।
ਦੋਸ਼ ਲੱਗੇ ਹਨ ਕਿ ਇਸ ਕਾਲ ਦੇ ਦੌਰਾਨ ਮੰਤਰੀ ਨੇ ਉਸ ਨੂੰ ਕੱਪੜੇ ਉਤਾਰਨ ਲਈ ਕਿਹਾ ਅਤੇ ਖੁਦ ਵੀ ਕੱਪੜੇ ਉਤਾਰ ਕੇ ਅਸ਼ਲੀਲ ਹਰਕਤਾਂ ਕਰਨ ਲੱਗ ਗਏ। ਉੱਥੇ ਹੀ ਵਿਰੋਧੀ ਪਾਰਟੀਆਂ ਨੇ ਮੰਤਰੀ ਦੇ ਇਸ ਹਰਕਤ 'ਤੇ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉੱਥੇ ਹੀ ਭਾਜਪਾ ਨੇ ਇਸ ਮੰਤਰੀ ਨੂੰ ਤੁਰੰਤ ਬਰਖਾਸਤ ਕਰਨ ਲਈ ਕਿਹਾ ਹੈ ਅਤੇ ਕੁੜੀ ਨੂੰ ਇਨਸਾਫ ਦਿਵਾਉਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਇਸ ਮਾਮਲੇ ਦਾ ਨੋਟਿਸ ਲੈਂਦਿਆਂ ਜਾਂਚ ਦੀ ਮੰਗ ਕੀਤੀ ਹੈ।
Making a big revelation on Punjab's AAP minister in the next 30 minutes. AAP minister was on video call with a 21-year-old girl and was masturbating. The girl met the minister for a job.
— Tajinder Bagga (Modi Ka Parivar) (@TajinderBagga) May 27, 2024
ਇਹ ਵੀ ਪੜ੍ਹੋ: Road Accident: ਆਪ ਉਮੀਦਵਾਰ ਦੀ ਪਤਨੀ ਕਾਰ ਹਾਦਸੇ ਦਾ ਸ਼ਿਕਾਰ, ਪ੍ਰਚਾਰ ਕਰਕੇ ਵਾਪਸ ਆਉਂਦੇ ਸਮੇਂ ਵਾਪਰਿਆ ਹਾਦਸਾ
Characterless AAP
— Shehzad Jai Hind (Modi Ka Parivar) (@Shehzad_Ind) May 27, 2024
AAP = Anti Aurat Party
After Lal Chand Kataruchak now Balkar Singh, AAP MLA whose video of masturbating with a 21-year girl is viral
Even Congress is attacking AAP but remains silent on Swati Maliwal
Will Kejriwal & Mann sack Balkar Singh? Will Kejriwal… pic.twitter.com/SgGM6E2oCd
ਮੰਤਰੀ ਦੀ ਇਸ ਸ਼ਰਮਨਾਕ ਹਰਕਤ 'ਤੇ ਭੜਕੇ ਤਜਿੰਦਰਪਾਲ ਬੱਗਾ
ਭਾਜਪਾ ਆਗੂ ਤਜਿੰਦਰ ਪਾਲ ਸਿੰਘ ਬੱਗਾ ਨੇ ਆਪਣੇ ਟਵਿੱਟਰ (ਐਕਸ) ਹੈਂਡਲ 'ਤੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਹੈ ਕਿ ਇਹ ਬਹੁਤ ਹੀ ਸ਼ਰਮਨਾਕ ਹੈ ਕਿ ਪੰਜਾਬ ਦੀ ਇੱਕ ਕੁੜੀ ਮੰਤਰੀ ਕੋਲ ਨੌਕਰੀ ਮੰਗਣ ਜਾਂਦੀ ਹੈ, ਪਰ ਉਸ ਨੂੰ ਨੌਕਰੀ ਦੇਣ ਦੀ ਬਜਾਏ ਭਗਵੰਤ ਮਾਨ ਸਰਕਾਰ ਦੇ ਇੱਕ ਮੰਤਰੀ ਵਲੋਂ ਉਸ ਨੂੰ ਵੀਡੀਓ ਕਾਲ ਕਰਨ ਲਈ ਕਿਹਾ ਜਾਂਦਾ ਹੈ। ਦੋਸ਼ ਹੈ ਕਿ ਇਸ ਵੀਡੀਓ ਕਾਲ ਦੌਰਾਨ ਮੰਤਰੀ ਨੇ ਲੜਕੀ ਨੂੰ ਆਪਣੇ ਕੱਪੜੇ ਉਤਾਰਨ ਲਈ ਕਿਹਾ ਅਤੇ ਉਸ ਨੇ ਖੁਦ ਵੀ ਆਪਣੇ ਕੱਪੜੇ ਉਤਾਰ ਦਿੱਤੇ ਅਤੇ ਇਤਰਾਜ਼ਯੋਗ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ।
ਤਜਿੰਦਰ ਪਾਲ ਸਿੰਘ ਬੱਗਾ ਨੇ ਦੋਸ਼ ਲਾਇਆ ਕਿ ਪਹਿਲਾਂ ਵੀ ਆਮ ਆਦਮੀ ਪਾਰਟੀ ਦੇ ਕਈ ਆਗੂ ਅਜਿਹੀਆਂ ਹਰਕਤਾਂ ਕਰਦੇ ਪਾਏ ਗਏ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਅਰਵਿੰਦ ਕੇਜਰੀਵਾਲ ਸਰਕਾਰ ਦਾ ਇੱਕ ਮੰਤਰੀ ਸੰਦੀਪ ਸਿਰਫ਼ ਰਾਸ਼ਨ ਕਾਰਡ ਬਣਾਉਣ ਲਈ ਗਈ ਮਹਿਲਾ ਨਾਲ ਯੌਨ ਸ਼ੋਸ਼ਣ ਕਰਦਾ ਪਾਇਆ ਗਿਆ ਸੀ। ਅਜਿਹੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੂੰ ਆਪਣੇ ਮੰਤਰੀ ਨੂੰ ਬਰਖਾਸਤ ਕਰਨਾ ਪਿਆ। ਹੁਣ ਭਗਵੰਤ ਮਾਨ ਨੂੰ ਵੀ ਆਪਣੇ ਮੰਤਰੀ ਨੂੰ ਬਰਖਾਸਤ ਕਰਕੇ ਇਸ ਮਾਮਲੇ ਦੀ ਜਾਂਚ ਕਰਵਾਉਣੀ ਚਾਹੀਦੀ ਹੈ।
ਇਹ ਵੀ ਪੜ੍ਹੋ: Minister Video: ਕੈਬਨਿਟ ਮੰਤਰੀ ਦੀ ਵੀਡੀਓ ਮਾਮਲੇ 'ਚ ਚੰਨੀ ਦੀ ਐਂਟਰੀ, ਭਗਵੰਤ ਮਾਨ ਸਰਕਾਰ ਨੂੰ ਘੇਰਿਆ, ਕੇਜਰੀਵਾਲ ਨੂੰ ਪੁੱਛੇ ਸਵਾਲ