ਪਹਿਲੇ ਪੜਾਅ 'ਚ ਸਰਹੱਦੀ ਖੇਤਰ 'ਚ ਨਹੀਂ ਖੋਲਿਆ ਜਾ ਰਿਹੈ ਮੁਹੱਲਾ ਕਲੀਨਿਕ, ਸਰਹੱਦੀ ਲੋਕਾਂ ਨੂੰ ਹਾਲੇ ਹੋਰ ਕਰਨਾ ਪਵੇਗਾ ਮੁਹੱਲਾ ਕਲੀਨਿਕਾਂ ਦਾ ਇੰਤਜਾਰ
ਅੰਮ੍ਰਿਤਸਰ 'ਚ ਪਹਿਲੇ ਫੇਸ ਖੋਲੇ ਜਾਣ 8 ਮੁਹੱਲਾ ਕਲੀਨਿਕ, ਜਿਨਾਂ 'ਚੋਂ ਸੱਤ ਅੰਮ੍ਰਿਤਸਰ ਸ਼ਹਿਰ ਦੇ 'ਚ ਸਥਾਪਤ ਕੀਤੇ ਜਾਣਗੇ ਤੇ ਇਕ ਰਈਆ ਸ਼ਹਿਰ 'ਚ ਖੋਲਿਆ ਜਾਵੇਗਾ।
ਗਗਨਦੀਪ ਸ਼ਰਮਾ, ਅੰਮ੍ਰਿਤਸਰ
ਅੰਮ੍ਰਿਤਸਰ 'ਚ ਪਹਿਲੇ ਫੇਸ ਖੋਲੇ ਜਾਣ 8 ਮੁਹੱਲਾ ਕਲੀਨਿਕ, ਜਿਨਾਂ 'ਚੋਂ ਸੱਤ ਅੰਮ੍ਰਿਤਸਰ ਸ਼ਹਿਰ ਦੇ 'ਚ ਸਥਾਪਤ ਕੀਤੇ ਜਾਣਗੇ ਤੇ ਇਕ ਰਈਆ ਸ਼ਹਿਰ 'ਚ ਖੋਲਿਆ ਜਾਵੇਗਾ। ਇਸ ਲਈ ਡਾਕਟਰਾਂ ਦੀਆਂ ਇੰਟਰਵਿਊ ਕੀਤੀਆਂ ਜਾ ਰਹੀਆਂ ਹਨ ਤੇ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ 'ਤੇ ਡਾਕਟਰਾਂ ਦੀ ਤੈਨਾਤੀ ਕੀਤੀ ਜਾ ਰਹੀ ਹੈ।
ਫਿਲਹਾਲ ਸਰਹੱਦੀ ਖੇਤਰ 'ਚ ਕੋਈ ਮੁਹੱਲਾ ਕਲੀਨਿਕ ਨਹੀਂ ਖੋਲਿਆ ਜਾ ਰਿਹਾ ਹੈ ਤੇ ਸਰਕਾਰ ਵੱਲੋਂ ਅਗਲੇ ਪੜਾਅ 'ਚ ਮੁਹੱਲਾ ਕਲੀਨਕ ਖੋਲਿਆ ਜਾਵੇਗਾ। ਸਰਹੱਦੀ ਖੇਤਰਾਂ ਸਮੇਤ ਬਾਕੀ ਥਾਵਾਂ 'ਤੇ ਸਿਹਤ ਸਹੂਲਤਾਂ ਪਹਿਲਾਂ ਵਾਂਗ ਜਾਰੀ ਰਹਿਣਗੀਆਂ।
ਕੋਵਿਡ ਬਾਰੇ ਸਿਵਲ ਸਰਜਨ
ਅੰਮ੍ਰਿਤਸਰ 'ਚ ਕੋਵਿਡ ਦੇ ਮੌਜੂਦਾ ਸਮੇੰ 'ਚ ਸਿਰਫ 28 ਕੇਸ ਹਨ, ਜਿਨਾਂ 'ਚੋਂ ਇਕ ਅੇੈਕਟਿਵ ਕੇਸ ਹਸਪਤਾਲ 'ਚ ਜੇਰੇ ਇਲਾਜ ਹੈ। ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਹਾਲੇ ਤਕ 95 ਫੀਸਦੀ ਪਹਿਲੀ ਡੋਜ ਲੈ ਚੁੱਕੇ ਹਨ ਤੇ 80 ਫੀਸਦੀ ਲੋਕ ਦੂਜੀ ਡੋਜ ਲਗਾ ਚੁੱਕੇ ਹਨ ਤੇ ਲੋਕਾਂ ਨੂੰ ਅਪੀਲ ਕੀਤੀ ਹੈ ਜਿਨਾਂ ਲੋਕਾਂ ਨੇ ਦੂਜੀ ਡੋਜ ਨਹੀ ਲਈ, ਉਹ ਤੁਰੰਤ ਲੈਣ ਪਰ ਹਾਲੇ ਵੀ ਲੋਕ ਅਹਿਤਿਆਤ ਰੱਖਣ।