Lok Sabha Election: ਦੇਸ਼ ਨੂੰ ਪੰਸਾਰੀ ਦੀ ਹੱਟੀ ਬਣਾ ਕੇ ਰੱਖ ਦਿੱਤਾ... ਸਾਰਾ ਕੁਝ ਵੇਚਕੇ ਮੀਡੀਆ, MLA ਤੇ MP ਖ਼ਰੀਦੇ-ਭਗਵੰਤ ਮਾਨ
ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਅੱਧੇ ਤੋਂ ਜ਼ਿਆਦਾ ਦੇਸ਼ ਆਪਣੇ ਦੋਸਤਾਂ-ਮਿੱਤਰਾਂ ਨੂੰ ਵੇਚ ਦਿੱਤਾ. ਖਰੀਦਿਆ ਸਿਰਫ਼ ਅੱਧਾ ਮੀਡੀਆ, MP ਅਤੇ MLA... ਇਹਨਾਂ ਨੂੰ ਹੋਰ ਕੋਈ ਕੰਮ ਨਹੀਂ ਆਉਂਦਾ... ਦੇਸ਼ ਨੂੰ ਪੰਸਾਰੀ ਦੀ ਹੱਟੀ ਬਣਾ ਕੇ ਰੱਖ ਦਿੱਤਾ...
Bhagwant Mann: ਲੋਕ ਸਭਾ ਚੋਣਾਂ ਨੂੰ ਆਮ ਆਦਮੀ ਪਾਰਟੀ ਪੂਰੀ ਤਰ੍ਹਾ ਨਾਲ ਤਿਆਰ ਨਜ਼ਰ ਆ ਰਹੀ ਹੈ। ਇਸ ਵਿਚਾਲੇ ਪੰਜਾਬ ਵਿੱਚ ਆਮ ਆਦਮੀ ਪਰਟੀ ਨੇ ਸਾਰੀਆਂ ਸੀਟਾਂ ਜਿੱਤਣ ਦਾ ਦਾਅਵਾ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਪਾਰਟੀ ਪੰਜਾਬ ਵਿੱਚ 13-0 ਨਾਲ ਜਿੱਤ ਦਰਜ ਕਰੇਗੀ। ਉਨ੍ਹਾਂ ਕਿਹਾ ਕਿ ਮਹਿਜ ਕੁਝ ਹੀ ਸਾਲਾਂ ਵਿੱਚ ਆਮ ਆਦਮੀ ਪਾਰਟੀ ਨੇ ਬਹੁਤ ਮਾਰਕੇ ਮਾਰੇ ਹਨ।
ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨਾਮ ਦੀ ਰਾਜਨੀਤੀ ਨਹੀਂ ਕਰਦੀ ਸਗੋਂ ਕੰਮ ਦੀ ਰਾਜਨੀਤੀ ਕਰਦੀ ਹੈ। ਮਾਨ ਨੇ ਪਾਣੀ, ਬਿਜਲੀ ਤੇ ਮੁਹੱਲਾ ਕਲੀਨਿਕਾਂ ਦਾ ਜ਼ਿਕਰ ਕਰਦਿਆਂ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ 13 ਸੀਟਾਂ ਉੱਤੇ ਜਿੱਤ ਦਰਜ ਕਰੇਗੀ। ਉਨ੍ਹਾਂ ਲੋਕਾਂ ਨੂੰ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਦਾ ਹੱਥ ਮਜਬੂਤ ਕਰਨ ਦੀ ਅਪੀਲ ਕੀਤੀ ਹੈ।
ਲੋਕ ਸਭਾ ਚੋਣਾਂ ਦੌਰਾਨ ਪੰਜਾਬ 'ਚ 13-0 ਹੋ ਰਿਹਾ ਹੈ... ਦਿੱਲੀ ਵਾਲਿਓ ਹੁਣ ਤੁਸੀਂ ਵੀ 7-0 ਕਰ ਦਿਓ... ਕੇਂਦਰ ਸਰਕਾਰ ਤੋਂ ਤੁਹਾਡੇ ਬਣਦੇ ਹੱਕ ਹਰ ਹਾਲ 'ਚ ਲੈ ਕੇ ਦਿਖਾਵਾਂਗੇ... ਫ਼ਿਰ ਰੋਕ ਕੇ ਦਿਖਾਉਣ ਪੈਸਾ... pic.twitter.com/Q5iQB4uyU3
— Bhagwant Mann (@BhagwantMann) March 8, 2024
ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਨੂੰ ਵਿਧਾਇਕਾਂ ਤੇ ਸੰਸਦ ਮੈਂਬਰਾਂ ਨੂੰ ਤੋੜਨ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਆਉਂਦਾ। ਪੰਜਾਬ ਵਿੱਚ 92 ਹਨ ਤੇ ਇਹੀ 60 ਜਾਂ 62 ਹੁੰਦੇ ਤਾਂ ਹੁਣ ਨੂੰ ਕਦੋਂ ਦੀ ਇਨ੍ਹਾਂ ਨੇ ਸਰਕਾਰ ਤੋੜ ਦੇਣੀ ਸੀ। ਮਾਨ ਨੇ ਹਿਮਾਚਲ ਪ੍ਰਦੇਸ਼ ਦਾ ਜ਼ਿਕਰ ਕਰਦਿਆਂ ਕਿਹਾ ਕਿ ਤੁਸੀਂ ਆਪ ਹੀ ਦੇਖ ਲਓ ਇਨ੍ਹਾਂ ਨੇ ਹਿਮਾਚਲ ਦਾ ਕੀ ਹਾਲ ਕਰ ਰੱਖਿਆ ਹੈ। ਇਹ ਡਬਲ ਇੰਜਣ ਸਰਕਾਰ ਦੀ ਗੱਲ ਕਰਦੇ ਹਨ ਪਰ ਪਿਛਲੇ ਦਿਨੀਂ ਕਠੂਆ ਤੋਂ ਟਰੇਨ ਦਾ ਇੰਜਣ ਬਿਨਾਂ ਡਰਾਇਵਰ ਦੇ ਹੀ ਆ ਗਿਆ ਪਰ ਅੱਜ ਦੇਸ਼ ਦਾ ਹਾਲ ਵੀ ਅਜਿਹਾ ਹੀ ਹੈ।
ਕੇਂਦਰ ਸਰਕਾਰ ਨੇ ਅੱਧੇ ਤੋਂ ਜ਼ਿਆਦਾ ਦੇਸ਼ ਆਪਣੇ ਦੋਸਤਾਂ-ਮਿੱਤਰਾਂ ਨੂੰ ਵੇਚ ਦਿੱਤਾ... ਖਰੀਦਿਆ ਸਿਰਫ਼ ਅੱਧਾ ਮੀਡੀਆ, MP ਅਤੇ MLA... ਇਹਨਾਂ ਨੂੰ ਹੋਰ ਕੋਈ ਕੰਮ ਨਹੀਂ ਆਉਂਦਾ... ਦੇਸ਼ ਨੂੰ ਪੰਸਾਰੀ ਦੀ ਹੱਟੀ ਬਣਾ ਕੇ ਰੱਖ ਦਿੱਤਾ... pic.twitter.com/OY2inxP1yN
— Bhagwant Mann (@BhagwantMann) March 8, 2024
ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਅੱਧੇ ਤੋਂ ਜ਼ਿਆਦਾ ਦੇਸ਼ ਆਪਣੇ ਦੋਸਤਾਂ-ਮਿੱਤਰਾਂ ਨੂੰ ਵੇਚ ਦਿੱਤਾ. ਖਰੀਦਿਆ ਸਿਰਫ਼ ਅੱਧਾ ਮੀਡੀਆ, MP ਅਤੇ MLA... ਇਹਨਾਂ ਨੂੰ ਹੋਰ ਕੋਈ ਕੰਮ ਨਹੀਂ ਆਉਂਦਾ... ਦੇਸ਼ ਨੂੰ ਪੰਸਾਰੀ ਦੀ ਹੱਟੀ ਬਣਾ ਕੇ ਰੱਖ ਦਿੱਤਾ...