Punjab politics: ਗੁਰਦਾਸਪੁਰ ਆਲਿਓ ਥੋਡੇ ਵਾਲੇ ਦੀ ਤਾਂ ਕਾਂਗਰਸ ਨੇ CM ਬਨਣ ਵਾਲੀ ਇੱਛਾ ਦੀ ਭਰੂਣ ਹੱਤਿਆ ਕਰ ਦਿੱਤੀ-ਮਾਨ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਤੁਹਾਡੇ ਇਲਾਕੇ ਦਾ ਇੱਕ ਲੀਡਰ ਉਹਨੂੰ ਇਹੀ ਨਹੀਂ ਪਤਾ ਕੀ ਮੈਂ ਕਰਨਾ ਕੀ ਹੈ। ਉਸਦੀ ਮੁੱਖ ਮੰਤਰੀ ਬਨਣ ਵਾਲੀ ਇੱਛਾ ਦੀ ਕਾਂਗਰਸ ਨੇ ਭਰੂਣ ਹੱਤਿਆ ਕਰ ਦਿੱਤਾ। ਉਹ ਹੁਣ ਬਣ ਤਾਂ ਸਕਦਾ ਨਹੀਂ ਇਸ ਲਈ ਦੂਜਿਆਂ ਨੂੰ ਗਾਲਾਂ ਕੱਢਕੇ ਸਾਰ ਲੈਂਦੇ ਹਨ।
Punjab Politics: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਵਿੱਚ ਤੂਫਾਨੀ ਚੋਣ ਪ੍ਰਚਾਰ ਕਰ ਰਹੇ ਹਨ। ਇਸ ਨੂੰ ਲੈ ਕੇ ਮਾਨ ਗੁਰਦਾਸਪੁਰ ਵਿੱਚ ਲੋਕ ਸਭਾ ਚੋਣਾਂ ਵਿੱਚ ਉਮੀਦਵਾਰ ਸ਼ੈਰੀ ਕਲਸੀ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਪਹੁੰਚੇ। ਇਸ ਮੌਕੇ ਮਾਨ ਦੇ ਹਲਕੇ ਦੇ ਕਾਂਗਰਸੀ ਲੀਡਰ ਪ੍ਰਤਾਪ ਸਿੰਘ ਬਾਜਵਾ ਉੱਤੇ ਤਿੱਖੇ ਸਿਆਸੀ ਤੀਰ ਵਿੰਨ੍ਹੇ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਤੁਹਾਡੇ ਇਲਾਕੇ ਦਾ ਇੱਕ ਲੀਡਰ ਉਹਨੂੰ ਇਹੀ ਨਹੀਂ ਪਤਾ ਕੀ ਮੈਂ ਕਰਨਾ ਕੀ ਹੈ। ਉਸਦੀ ਮੁੱਖ ਮੰਤਰੀ ਬਨਣ ਵਾਲੀ ਇੱਛਾ ਦੀ ਕਾਂਗਰਸ ਨੇ ਭਰੂਣ ਹੱਤਿਆ ਕਰ ਦਿੱਤਾ। ਉਹ ਹੁਣ ਬਣ ਤਾਂ ਸਕਦਾ ਨਹੀਂ ਇਸ ਲਈ ਦੂਜਿਆਂ ਨੂੰ ਗਾਲਾਂ ਕੱਢਕੇ ਸਾਰ ਲੈਂਦੇ ਹਨ।
ਪ੍ਰਤਾਪ ਬਾਜਵਾ ਨੇ ਕੈਪਟਨ ਸਰਕਾਰ ਵੇਲੇ PWD ਮੰਤਰੀ ਹੁੰਦਿਆਂ ਆਪਣੇ ਹੀ ਹਲਕੇ ਗੁਰਦਾਸਪੁਰ ਤੋਂ ਚੰਡੀਗੜ੍ਹ ਦੇ ਰਾਸਤੇ 'ਚ ਸਭ ਤੋਂ ਵੱਧ ਟੋਲ ਪਲਾਜ਼ੇ ਬਣਵਾਏ... ਲੋਕਾਂ ਨੂੰ ਆਪਣੇ ਹੀ ਘਰ ਆਉਣ ਲਈ ਹੀ ਟੈਕਸ ਦੇਣਾ ਪੈਂਦਾ ਸੀ... ਅਸੀਂ ਸਾਰੇ ਦੇ ਸਾਰੇ ਟੋਲ ਪਲਾਜ਼ੇ ਬੰਦ ਕਰਕੇ ਲੋਕਾਂ ਨੂੰ ਰਾਹਤ ਦਿੱਤੀ... pic.twitter.com/DenMO91sQV
— Bhagwant Mann (@BhagwantMann) April 25, 2024
ਮਾਨ ਨੇ ਕਿਹਾ ਕਿ ਜਦੋਂ ਟੋਲ ਪਲਾਜ਼ਿਆਂ ਦੀ ਲਿਸਟ ਕਢਵਾਈ ਕਿ ਕਿਹੜੇ ਸਮੇਂ ਲੰਘੇ ਤੋਂ ਬਾਅਦ ਵੀ ਚੱਲ ਰਹੇ ਹਨ ਤਾਂ ਪਤਾ ਲੱਗਿਆ ਕਿ ਕਈ ਤਾਂ ਤਿੰਨ ਸਾਲ ਲੰਘੇ ਤੋਂ ਵੀ ਚੱਲ ਰਹੇ ਹਨ। ਸਭ ਤੋਂ ਵੱਧ ਟੋਲ ਪਲਾਜ਼ੇ ਚੰਡੀਗੜ੍ਹ ਤੋਂ ਗੁਰਦਾਸਪੁਰ ਆਉਣ ਤੱਕ ਪੈਂਦੇ ਹਨ। ਇਹ ਉਦੋਂ ਦੇ PWD ਦੇ ਮੰਤਰੀ (ਪ੍ਰਤਾਵ ਬਾਜਵਾ) ਨੇ ਬਣਵਾਏ ਨੇ ਤੇ ਹੁਣ ਮੈਂ ਸਾਰੇ ਬੰਦ ਕਰਵਾ ਦਿੱਤੇ ਹਨ। ਮਾਨ ਨੇ ਤੰਜ ਕਸਦਿਆਂ ਕਿਹਾ ਕਿ ਇਹ ਦਰਿਆ ਪਾਰ ਤੋਂ ਸੋਨੇ ਦੀ ਬਿਸਕੁਟਾਂ ਦਾ ਕੰਮ ਕਰਨ ਵਾਲਿਆਂ ਤੋਂ ਕੀ ਉਮੀਦ ਹੈ ਕਿ ਇਹ ਪੰਜਾਬ ਦੇ ਹੋ ਜਾਣਗੇ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।