Punjab Politics: CM ਮਾਨ ਨੇ 'ਠੋਕਿਆ ਗੁਰੂ' ! ਸਿੱਧੂ ਤਾਂ ਵਿਆਹ ਆਲੇ ਸੂਟ ਵਰਗਾ, ਕਾਂਗਰਸ ਦੀ ਮਾੜੀ ਕਿਸਮਤ....
ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਚਾਰ ਲੀਡਰ ਸਵੇਰੇ ਉੱਠ ਕੇ ਹੀ ਉਸ ਨੂੰ ਗਾਲਾਂ ਦੇਣ ਲੱਗ ਜਾਂਦੇ ਹਨ ਜਿਨ੍ਹਾਂ ਵਿੱਚ ਸੁਖਬੀਰ ਸਿੰਘ ਬਾਦਲ, ਪ੍ਰਤਾਪ ਸਿੰਘ ਬਾਜਵਾ, ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਨਵਜੋਤ ਸਿੰਘ ਸਿੱਧੂ ਸ਼ਾਮਲ ਹਨ।
Punjab Govenment: ਪੰਜਾਬ ਸਰਕਾਰ ਵੱਲੋਂ 457 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡਣ ਦੇ ਸਮਾਗਮ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਖਾਸ ਤੌਰ ਉੱਤੇ ਚੰਡੀਗੜ੍ਹ ਦੇ ਸੈਕਟਰ 35 ਪਹੁੰਚੇ। ਇੱਥੇ ਭਗਵੰਤ ਮਾਨ ਨੇ ਜਿੱਥੇ ਨੌਜਵਾਨ ਨੂੰ ਨਿਯੁਕਤੀ ਪੱਤਰ ਵੰਡ ਕੇ ਵਧਾਈਆਂ ਦਿੱਤੀਆਂ ਉੱਥੇ ਹੀ ਵਿਰੋਧੀ ਧਿਰਾਂ ਉੱਤੇ ਵੀ ਜਮ ਕੇ ਸ਼ਬਦੀ ਵਾਰ ਕੀਤੇ।
ਮੈਨੂੰ ਸਵੇਰੇ ਉੱਠ ਕੇ ਹੀ ਗਾਲ੍ਹਾਂ ਕੱਢਣ ਲੱਗ ਜਾਂਦੇ ਨੇ
ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਚਾਰ ਲੀਡਰ ਸਵੇਰੇ ਉੱਠ ਕੇ ਹੀ ਉਸ ਨੂੰ ਗਾਲਾਂ ਦੇਣ ਲੱਗ ਜਾਂਦੇ ਹਨ ਜਿਨ੍ਹਾਂ ਵਿੱਚ ਸੁਖਬੀਰ ਸਿੰਘ ਬਾਦਲ, ਪ੍ਰਤਾਪ ਸਿੰਘ ਬਾਜਵਾ, ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਨਵਜੋਤ ਸਿੰਘ ਸਿੱਧੂ ਸ਼ਾਮਲ ਹਨ। ਮਾਨ ਨੇ ਇਸ ਦਾ ਕਾਰਨ ਵੀ ਦੱਸਿਆ ਕਿ ਇਨ੍ਹਾਂ ਨੇ ਕਦੇ ਵੀ ਸੋਚਿਆ ਨਹੀਂ ਸੀ ਕਿ ਆਮ ਘਰਾਂ ਦੇ ਮੁੰਡੇ ਇਨ੍ਹਾਂ ਕੁਰਸੀਆਂ ਉੱਤੇ ਆ ਕੇ ਬੈਠ ਜਾਣਗੇ।
ਸਿੱਧੂ ਤਾ ਵਿਆਹ ਆਲੇ ਸੂਟ ਵਰਗਾ ਪਰ....
ਉੱਥੇ ਹੀ ਕਾਂਗਰਸ ਦੇ ਲੀਡਰ ਨਵਜੋਤ ਸਿੰਘ ਸਿੱਧੂ ਉੱਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਿੱਧੂ ਵਿਆਹ ਵਿੱਚ ਦੇਣ ਵਾਲੇ ਸੂਟ ਵਾਂਗ ਹੈ ਪਰ ਕਾਂਗਰਸ ਦੀ ਕਿਸਮਤ ਖ਼ਰਾਬ ਹੈ ਉਨ੍ਹਾਂ ਨੇ ਇਹ ਸੂਟ ਖੋਲ੍ਹ ਲਿਆ ਹੈ ਹੁਣ ਉਹ ਸੂਟ ਨਾ ਦੁਬਾਰਾ ਲਿਫਾਫੇ ਵਿੱਚ ਪਾਇਆ ਜਾ ਰਿਹਾ ਹੈ ਤੇ ਨਾ ਹੀ ਸਵਾਇਆ ਜਾ ਰਿਹਾ ਹੈ।
ਵਿਰੋਧੀਆਂ ਦਾ ਕੰਮ ਹੀ ਵਿਰੋਧ ਕਰਨਾ ਹੁੰਦਾ ਹੈ... ਮੈਨੂੰ ਕਿਸੇ ਦੀ ਕੋਈ ਪਰਵਾਹ ਨਹੀਂ.. ਅਸੀਂ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਕੰਮ ਕਰ ਰਹੇ ਹਾਂ... ਤੁਹਾਡੇ ਵੱਲੋਂ ਕੀਤੇ ਵਿਸ਼ਵਾਸ 'ਤੇ ਪੂਰੀ ਤਰ੍ਹਾਂ ਖ਼ਰੇ ਉੱਤਰਾਂਗਾ... pic.twitter.com/DoSC70erlN
— Bhagwant Mann (@BhagwantMann) February 26, 2024
ਮੈਂ ਵੀ ਆਪਣੀ ਪਹਿਲੀ ਚੋਣ ਹਾਰਿਆ ਸੀ ਪਰ...
ਮਾਨ ਨੇ ਕਿਹਾ ਉਹ ਲਹਿਰਾਗਾਗਾ ਤੋਂ ਆਪਣੀ ਚੋਣ ਹਾਰ ਗਏ ਸੀ ਪਰ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਤੇ ਇੱਥੋਂ ਤੱਕ ਪਹੁੰਚਿਆ। ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਬਿਨਾਂ ਕਿਸੇ ਸ਼ਿਫਾਰਿਸ਼ ਤੋਂ ਨੌਕਰੀ ਮਿਲੀ ਹੈ ਅਜਿਹੇ ਵਿੱਚ ਤੁਹਾਨੂੰ ਵੀ ਸਲਾਹ ਹੈ ਕਿ ਇਮਾਨਦਾਰੀ ਨਾਲ ਆਪਣਾ ਕੰਮ ਕਰਿਓ।
ਤੁਹਾਨੂੰ ਨੌਕਰੀਆ ਦੇ ਕੇ ਮੈਨੂੰ ਬੇਹੱਦ ਖੁਸ਼ੀ ਹੋ ਰਹੀ ਹੈ... ਹੁਣ ਸਰਕਾਰ ਤੁਹਾਡੀ ਆਪਣੀ ਹੈ... ਅੱਗੇ ਵੀ ਇਸੇ ਤਰ੍ਹਾਂ ਪੰਜਾਬ ਦੇ ਨੌਜਵਾਨ ਮੁੰਡੇ-ਕੁੜੀਆਂ ਨੂੰ ਨੌਕਰੀਆਂ ਦਿੰਦੇ ਰਹਾਂਗੇ… pic.twitter.com/mzzfCaZkAW
— Bhagwant Mann (@BhagwantMann) February 26, 2024
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।