Bhagwant Mann: ਬੱਸ ਯਰ ਮੈਂ ਨਹੀਂ ਬੋਲਦਾ....ਕਿਸ ਨੂੰ ਜਿਤਾਇਆ ਤੁਸੀਂ...ਇੱਥੇ ਇੱਕ ਨਲਕਾ ਨਹੀਂ ਲਵਾਇਆ ਪਾਕਿਸਤਾਨ ਜਾ ਕੇ ਪੱਟੀ ਜਾਂਦੇ
ਭਗਵੰਤ ਮਾਨ ਨੇ ਕਿਹਾ ਕਿ ਰਾਜਨੀਤੀ ਕੋਈ 9 ਤੋਂ 5 ਵਾਲੀ ਡਿਊਟੀ ਨਹੀਂ, 24 ਘੰਟੇ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹਿਣਾ ਹੁੰਦਾ ਹੈ... ਫ਼ਿਲਮਾਂ 'ਚ ਨਲਕੇ ਪੁੱਟਣ ਵਾਲੇ MP ਸਨੀ ਦਿਓਲ ਨੇ ਆਪਣੇ ਹਲਕੇ 'ਚ ਇੱਕ ਨਲਕਾ ਤੱਕ ਨਹੀਂ ਲਵਾਇਆ।
Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸਰਕਾਰੀ-ਕਾਰੋਬਾਰ ਮੀਟਿੰਗ ਲਈ ਪਠਾਨਕੋਟ ਪਹੁੰਚ ਗਏ ਹਨ। ਇਸ ਦੋ ਰੋਜ਼ਾ ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨ ਮੁਕੇਰੀਆਂ ਤੋਂ ਕੀਤੀ ਸੀ। ਅੱਜ ਦੋ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਦੂਜਾ ਪ੍ਰੋਗਰਾਮ ਦੀਨਾਨਗਰ ਵਿੱਚ ਹੋਣ ਜਾ ਰਿਹਾ ਹੈ।
ਮੁੱਖ ਮੰਤਰੀ ਨੇ ਵਪਾਰੀਆਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਮੁੱਖ ਮੰਤਰੀ ਨੇ ਪਠਾਨਕੋਟ ਦੇ ਸੰਸਦ ਮੈਂਬਰ ਸੰਨੀ ਦਿਓਲ ਨੂੰ ਵੀ ਸਲਾਹ ਦਿੱਤੀ। ਸੀ.ਐਮ ਨੇ ਕਿਹਾ ਕਿ ਸੰਨੀ ਦਿਓਲ ਸਾਹਿਬ, ਇਹ ਰਾਜਨੀਤੀ ਪੂਰੇ ਸਮੇਂ ਦੀ ਹੈ। ਉਨ੍ਗਾਂ ਨੇ ਲੋਕਾਂ ਨੂੰ ਕਿਹਾ ਕਿ ਉਨ੍ਹਾਂ ਨੇ ਗ਼ਲਤ ਐਮਪੀ ਚੁਣਿਆ ਹੈ।
ਰਾਜਨੀਤੀ ਕੋਈ 9 ਤੋਂ 5 ਵਾਲੀ ਡਿਊਟੀ ਨਹੀਂ, 24 ਘੰਟੇ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹਿਣਾ ਹੁੰਦਾ ਹੈ... ਫ਼ਿਲਮਾਂ 'ਚ ਨਲਕੇ ਪੁੱਟਣ ਵਾਲੇ MP ਸਨੀ ਦਿਓਲ ਨੇ ਆਪਣੇ ਹਲਕੇ 'ਚ ਇੱਕ ਨਲਕਾ ਤੱਕ ਨਹੀਂ ਲਵਾਇਆ... pic.twitter.com/hazXLHVxqf
— Bhagwant Mann (@BhagwantMann) February 25, 2024
ਭਗਵੰਤ ਮਾਨ ਨੇ ਕਿਹਾ ਕਿ ਰਾਜਨੀਤੀ ਕੋਈ 9 ਤੋਂ 5 ਵਾਲੀ ਡਿਊਟੀ ਨਹੀਂ, 24 ਘੰਟੇ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹਿਣਾ ਹੁੰਦਾ ਹੈ... ਫ਼ਿਲਮਾਂ 'ਚ ਨਲਕੇ ਪੁੱਟਣ ਵਾਲੇ MP ਸਨੀ ਦਿਓਲ ਨੇ ਆਪਣੇ ਹਲਕੇ 'ਚ ਇੱਕ ਨਲਕਾ ਤੱਕ ਨਹੀਂ ਲਵਾਇਆ।
ਮਾਨ ਨੇ ਕਿਹਾ ਕਿ ਲੋਕਾਂ ਨੂੰ ਕਿਹਾ ਕਿ ਮੈਂ ਨਹੀਂ ਬੋਲਦਾ ਯਰ, ਮੈਂ ਤਾਂ ਰੁੱਸਿਆ ਹੋਇਆ, ਦੇਖ ਤਾਂ ਲਿਆ ਕਰੋ ਵੀ ਕੋਈ ਆਵੇਗਾ ਜਾਂ ਨਹੀਂ, ਚਲੋ ਇੱਥੇ ਛੱਡੋ ਉਹ ਤਾਂ ਕਦੇ ਪਾਰਲੀਮੈਂਟ ਵੀ ਨਹੀਂ ਗਿਆ। ਤੁਸੀਂ ਕਿਵੇਂ ਆਪਵੇ ਮਸਲੇ ਹੱਲ ਕਰਵਾ ਲਵੋਗੇ। ਤੁਸੀਂ ਢਾਈ ਕਿੱਲੋ ਦਾ ਹੱਥ ਇੱਕ ਵਾਰ ਦਿਖਾਤਾ ਤੇ ਹੁਣ ਤੁਸੀਂ ਇੱਕ ਕਿੱਲੋ ਦੇ ਵੀ ਨਹੀਂ ਰਹੇ। ਮਾਨ ਨੇ ਕਿਹਾ ਕਿ ਫਿਲਮਾਂ ਤੋਂ ਬਾਅਦ ਮੱਥਾ ਟੇਕਣ ਦਰਬਾਰ ਸਾਹਿਬ ਆ ਜਾਂਦੇ ਪਰ ਆਪਣੇ ਹਲਕਾ ਵਿੱਚ ਗੇੜਾ ਨਹੀਂ ਮਾਰਿਆ।
ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਜ਼ਿਆਦਾਤਰ ਟੋਲ ਪਲਾਜ਼ੇ ਬੰਦ ਕਰ ਦਿੱਤੇ ਗਏ ਹਨ। ਇਸ ਤੋਂ ਪਹਿਲਾਂ ਪਠਾਨਕੋਟ ਤੋਂ ਚੰਡੀਗੜ੍ਹ ਤੱਕ ਦੇ ਸਫ਼ਰ ਵਿੱਚ ਜਿੰਨੇ ਦਾ ਤੇਲ ਲੱਗ ਜਾਂਦਾ ਸੀ ਉਨ੍ਹੇ ਦਾ ਹੀ ਟੋਲ ਲੱਗ ਜਾਂਦਾ ਸੀ। ਹੁਣ ਉਨ੍ਹਾਂ ਵਿੱਚੋਂ ਜ਼ਿਆਦਾਤਰ ਬੰਦ ਹੋ ਚੁੱਕੇ ਹਨ। ਨੈਸ਼ਨਲ ਹਾਈਵੇਅ ਦੇ ਟੋਲ ਪਲਾਜ਼ਾ 'ਤੇ ਵੀ ਉਨ੍ਹਾਂ ਦੀ ਨਜ਼ਰ ਹੈ। ਜਿਸ ਦਿਨ ਕਿਸੇ ਵੀ ਸਮਝੌਤੇ ਦੀ ਉਲੰਘਣਾ ਹੁੰਦੀ ਹੈ, ਉਸ ਨੂੰ ਤੁਰੰਤ ਬੰਦ ਕਰ ਦਿੱਤਾ ਜਾਵੇਗਾ।