ਵਾਰਸ ਪੰਜਾਬ ਦੇ ਗਰੁੱਪ 'ਚੋਂ ਵਾਇਰਲ ਹੋਈ ਚੈਟ ਨੂੰ ਲੈਕੇ ਭਗਤ ਸਿੰਘ ਦੁਆਬੀ ਦਾ ਵੱਡਾ ਖੁਲਾਸਾ, ਕੱਢੇ ਨਵੇਂ ਸਬੂਤ
Varis Punjab Group New Viral Chat: ਵਾਰਸ ਪੰਜਾਬ ਦੇ ਗਰੁੱਪ ਵਿੱਚੋਂ ਵਾਇਰਲ ਹੋਈ ਵੱਡੇ ਨੇਤਾਵਾਂ ਨੂੰ ਮਾਰਨ ਦੀ ਚੈੱਟ ਦੇ ਮਾਮਲੇ ਵਿੱਚ ਸਿੱਖ ਕਾਰਕੁੰਨ ਭਗਤ ਸਿੰਘ ਦੁਆਬੀ ਨੇ ਨਵਾਂ ਖੁਲਾਸਾ ਕਰ ਦਿੱਤਾ ਹੈ।

Varis Punjab Group New Viral Chat: ਵਾਰਸ ਪੰਜਾਬ ਦੇ ਗਰੁੱਪ ਵਿੱਚੋਂ ਵਾਇਰਲ ਹੋਈ ਵੱਡੇ ਨੇਤਾਵਾਂ ਨੂੰ ਮਾਰਨ ਦੀ ਚੈੱਟ ਦੇ ਮਾਮਲੇ ਵਿੱਚ ਸਿੱਖ ਕਾਰਕੁੰਨ ਭਗਤ ਸਿੰਘ ਦੁਆਬੀ ਨੇ ਨਵਾਂ ਖੁਲਾਸਾ ਕਰ ਦਿੱਤਾ ਹੈ। ਦੱਸ ਦਈਏ ਕਿ ਉਸ ਵਾਇਰਲ ਚੈਟ ਸੰਬੰਧੀ ਸਿੱਖ ਕਾਰਕੁੰਨ ਭਗਤ ਸਿੰਘ ਦੁਆਬੀ ਨਵੇਂ ਸਬੂਤ ਕੱਢ ਲਿਆਏ ਹਨ। ਦੁਆਬੀ ਹੋਣਾਂ ਨੇ ਆਪਣੇ ਮੋਬਾਇਲ ਤੋਂ ਲਾਈਵ ਉਹ ਸਾਰੀ ਚੈਟ ਅਤੇ ਉਸ ਗਰੁੱਪ ਦੀ ਲਾਈਵ ਰਿਕਾਰਡਿੰਗ ਬਿਨਾਂ ਕਿਸੇ ਕੱਟ ਤੋਂ ਸਬੂਤਾ ਸਮੇਤ ਵਾਇਰਲ ਕਰ ਦਿਤੀ ਹੈ।
ਦੁਆਬੀ ਨੇ ਦਾਅਵਾ ਕੀਤਾ ਹੈ ਕਿ ਹੋਰ ਕਈ ਮੋਬਾਈਲ ਜੋ ਉਸ ਵਾਇਰਲ ਗਰੁੱਪ ਦੇ ਵਿੱਚ ਸ਼ਾਮਿਲ ਸਨ ਉਹ ਦੁਆਬੀ ਹੋਣਾ ਕੋਲ ਮੌਜੂਦ ਹਨ ਅਤੇ ਲੋੜ ਪੈਣ ਤੇ ਉਹ ਇਹ ਚੈਟ ਕੋਰਟ ਦੇ ਵਿੱਚ ਵੀ ਪੇਸ਼ ਕਰ ਦੇਣਗੇ। ਦੁਆਬੀ ਨੇ ਇੱਕ-ਇੱਕ ਮੈਸੇਜ ਸਕਰੋਲ ਕਰਕੇ ਗਰੁੱਪ ਦੇ ਵਿੱਚੋਂ ਦੀ ਲਾਈਵ ਦਿਖਾਇਆ ਹੈ ਜਿਸ ਦੀ ਵੀਡੀਓ ਬੜੀ ਹੀ ਤੇਜੀ ਨਾਲ ਵਾਇਰਲ ਹੋ ਰਹੀ ਹੈ।
ਦੱਸ ਦਈਏ ਕਿ ਪਿਛਲੇ ਦਿਨੀਂ ਵਾਰਿਸ ਪੰਜਾਬ ਦੇ ਗਰੁੱਪ ਵਿਚੋਂ ਇੱਕ ਚੈਟ ਵਾਇਰਲ ਹੋਈ ਸੀ ਜਿਸ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਸਣੇ ਵੱਡੇ ਨੇਤਾਵਾਂ ਨੂੰ ਮਾਰਨ ਦੀ ਗੱਲ ਕਹੀ ਜਾ ਰਹੀ ਸੀ, ਉੱਥੇ ਹੀ ਇਸ ਵਿੱਚ ਬਿਕਰਮ ਮਜੀਠੀਆ ਦਾ ਨਾਮ ਵੀ ਸ਼ਾਮਲ ਸੀ, ਹਾਲਾਂਕਿ ਜਿਸ ਨੂੰ ਲੈਕੇ ਬਿਕਰਮ ਮਜੀਠੀਆ ਨੇ ਪ੍ਰੈਸ ਕਾਨਫਰੰਸ ਕਰਕੇ ਵੱਡੇ ਖੁਲਾਸੇ ਵੀ ਕੀਤੇ ਸਨ। ਇਸ ਤੋਂ ਬਾਅਦ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਦਾਅਵਾ ਕੀਤਾ ਸੀ ਕਿ ਇਹ ਚੈਟ ਫਰਜ਼ੀ ਹੈ। ਉਨ੍ਹਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਾਰਨ ਦੀ ਸਾਜ਼ਿਸ਼ ਦੇ ਦਾਅਵਿਆਂ ਨੂੰ ਵੀ ਰੱਦ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਅੰਮ੍ਰਿਤਪਾਲ ਸਿੰਘ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਸਰਕਾਰ ਦੇ ਲੋਕ ਖੁਦ ਫਰਜ਼ੀ ਚੈਟ ਜਾਰੀ ਕਰਕੇ ਬਿਆਨ ਦੇ ਰਹੇ ਹਨ। ਇਹ ਦਾਅਵੇ ਉਨ੍ਹਾਂ ਨੇ ਹਿੰਦੀ ਅਖਬਾਰ ਨੂੰ ਦਿੱਤੇ ਇੰਟਰਵਿਊ ਵਿੱਚ ਕੀਤੇ ਸਨ।
ਦੱਸ ਦਈਏ ਕਿ ਪੰਜਾਬ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਅੰਮ੍ਰਿਤਪਾਲ ਸਿੰਘ ਦੇ ਸਮਰਥਕ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਾਰਨ ਦੀ ਤਿਆਰੀ ਕਰ ਰਹੇ ਸਨ। ਹਾਲਾਂਕਿ, ਉਨ੍ਹਾਂ ਦੇ ਅਪਰਾਧ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਵਟਸਐਪ ਗਰੁੱਪ ਚੈਟ ਲੀਕ ਹੋ ਗਈ ਸੀ। ਇਹ ਵਟਸਐਪ ਗਰੁੱਪ 'ਵਾਰਿਸ ਪੰਜਾਬ ਦੇ' ਤੇ 'ਅਕਾਲੀ ਦਲ ਮੋਗਾ ਜਥੇਬੰਦੀ' ਦੇ ਨਾਮ 'ਤੇ ਬਣਾਏ ਗਏ ਸਨ। ਚੈਟ ਦੇ ਅਨੁਸਾਰ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਤੇ ਸੀਨੀਅਰ ਅਕਾਲੀ ਨੇਤਾ ਤੇ ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਵੀ ਉਨ੍ਹਾਂ ਦੀ ਹਿੱਟ ਲਿਸਟ ਵਿੱਚ ਸਨ। ਇਸ ਆਧਰ ਉਪਰ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ 'ਤੇ ਲਗਾਏ ਗਏ NSA ਨੂੰ ਤੀਜੀ ਵਾਰ ਵਧਾਇਆ ਗਿਆ ਹੈ।






















