ਪੜਚੋਲ ਕਰੋ

ਵੱਡੀ ਖ਼ਬਰ: MMS ਸਕੈਂਡਲ ਮਾਮਲੇ 'ਚ ਦੂਜੀ ਗ੍ਰਿਫ਼ਤਾਰੀ, ਸ਼ਿਮਲਾ ਤੋਂ ਨੌਜਵਾਨ ਕਾਬੂ

ਪੰਜਾਬ ਦੇ ਮੁਹਾਲੀ ਸਥਿਤ ਚੰਡੀਗੜ੍ਹ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਦੀ ਕਥਿਤ ਇਤਰਾਜ਼ਯੋਗ ਵੀਡੀਓ ਵਾਇਰਲ ਹੋਣ ਦਾ ਮਾਮਲਾ ਵਧਦਾ ਜਾ ਰਿਹਾ ਹੈ। ਵਿਦਿਆਰਥਣਾਂ ਦੇ MMS ਸਕੈਂਡਲ ਦੀ ਘਟਨਾ ਨੂੰ ਲੈ ਕੇ ਮੁਹਾਲੀ 'ਚ ਚੰਡੀਗੜ੍ਹ ਯੂਨੀਵਰਸਿਟੀ ਦੇ ਬਾਹਰ ਪ੍ਰਦਰਸ਼ਨ ਕੀਤਾ।

ਚੰਡੀਗੜ੍ਹ: ਪੰਜਾਬ ਦੇ ਮੁਹਾਲੀ ਸਥਿਤ ਚੰਡੀਗੜ੍ਹ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਦੀ ਕਥਿਤ ਇਤਰਾਜ਼ਯੋਗ ਵੀਡੀਓ ਵਾਇਰਲ ਹੋਣ ਦਾ ਮਾਮਲਾ ਵਧਦਾ ਜਾ ਰਿਹਾ ਹੈ। ਵਿਦਿਆਰਥਣਾਂ ਦੇ MMS ਸਕੈਂਡਲ ਦੀ ਘਟਨਾ ਨੂੰ ਲੈ ਕੇ ਮੁਹਾਲੀ 'ਚ ਚੰਡੀਗੜ੍ਹ ਯੂਨੀਵਰਸਿਟੀ ਦੇ ਬਾਹਰ ਪ੍ਰਦਰਸ਼ਨ ਕੀਤਾ। ਵਿਦਿਆਰਥਣਾਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਦੇਸ਼ ਭਰ ’ਚ ਹਲਚਲ ਮਚੀ ਹੋਈ ਹੈ। ਇਸ ਮਾਮਲੇ ’ਚ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਪੁਲਿਸ ਨੇ ਇਸ ਮਾਮਲੇ ’ਚ ਕਾਰਵਾਈ ਕਰਦਿਆਂ ਸ਼ਿਮਲਾ ਤੋਂ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ।

ਹੁਣ ਦੇਖਣਾ ਹੋਵੇਗਾ ਕਿ ਇਸ ਦੀਆਂ ਤਾਰਾਂ ਕਿੱਥੋਂ ਤੱਕ ਜੁੜੀਆਂ ਹਨ। ਦੱਸ ਦੇਈਏ ਕਿ ਇਹ ਇਸ ਕੇਸ 'ਚ ਹੁਣ ਤੱਕ ਦੀ ਦੂਜੀ ਗ੍ਰਿਫ਼ਤਾਰੀ ਹੈ। ਵਿਦਿਆਰਥੀਆਂ ਤੇ ਵਿਦਿਆਰਥਣਾਂ ਵੱਲੋਂ ਕਾਰਵਾਈ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਅਤੇ ਯੂਨੀਵਰਸਿਟੀ ਅਗਲੇ 2 ਦਿਨਾਂ ਤੱਕ ਬੰਦ ਰਹੇਗੀ।

ਇਹ ਫੈਸਲਾ ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਲਿਆ ਗਿਆ ਹੈ। ਇਹ ਵੀ ਆਖਿਆ ਹੈ ਕਿ ਇਸ ਦੌਰਾਨ ਅਕਾਦਮਿਕ ਅਤੇ ਗੈਰ-ਅਕਾਦਮਿਕ ਵਿਭਾਗਾਂ ਦੇ ਸਾਰੇ ਫੈਕਲਟੀ/ਸਟਾਫ ਮੈਂਬਰ ਆਪਣੇ-ਆਪਣੇ ਵਿਭਾਗਾਂ ਵਿਚ ਆਮ ਵਾਂਗ ਰਿਪੋਰਟ ਕਰਨਗੇ। ਹੋਰ ਜ਼ਰੂਰੀ ਸੇਵਾਵਾਂ ਨੂੰ ਵੀ ਆਮ ਵਾਂਗ ਬਰਕਰਾਰ ਰੱਖਿਆ ਜਾਵੇਗਾ।  

ਹਾਲਾਂਕਿ ਯੂਨੀਵਰਸਿਟੀ ਵੱਲੋਂ ਪਹਿਲਾਂ ਹੀ ਸਪੱਸ਼ਟ ਕੀਤਾ ਜਾ ਚੁੱਕਾ ਹੈ ਕਿ ਵਿਦਿਆਰਥਣਾਂ ਦੇ ਇਤਰਾਜ਼ਯੋਗ ਵੀਡੀਓ ਬਣਾਏ ਜਾਣ ਦੀਆਂ ਅਫਵਾਹਾਂ ਪੂਰੀ ਤਰ੍ਹਾਂ ਬੇਬੁਨਿਆਦ ਅਤੇ ਗਲਤ ਹਨ। ਕਿਉਂਕਿ ਹੁਣ ਤੱਕ ਕਿਸੇ ਵੀ ਵਿਦਿਆਰਥਣ ਦੀ ਵੀਡੀਓ ਸਾਹਮਣੇ ਨਹੀਂ ਆਈ ਹੈ। ਇਸ ਦੇ ਨਾਲ ਹੀ ਪੁਲਿਸ ਨੇ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰਕੇ ਇੱਕ ਵਿਦਿਆਰਥਣ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਸ ਘਟਨਾ ਨੂੰ ਵਧਦਾ ਦੇਖ ਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਪੀਆਰਓ ਚਾਂਸਲਰ ਡਾਕਟਰ ਆਰਐਸ ਬਾਵਾ ਦਾ ਬਿਆਨ ਵੀ ਸਾਹਮਣੇ ਆਇਆ ਹੈ। ਪੀਆਰਓ ਚਾਂਸਲਰ ਡਾ.ਆਰ.ਐਸ.ਬਾਵਾ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਇਹ ਖ਼ਬਰ ਫੈਲਾਈ ਜਾ ਰਹੀ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ (ਸੀਯੂ) ਦੇ 7 ਵਿਦਿਆਰਥੀਆਂ ਨੇ ਖੁਦਕੁਸ਼ੀ ਕਰ ਲਈ ਹੈ। ਮੈਂ ਸਪੱਸ਼ਟ ਕਰਦਾ ਹਾਂ ਕਿ ਸੀਯੂ ਵਿੱਚ ਅਜਿਹੀ ਕੋਈ ਘਟਨਾ ਨਹੀਂ ਵਾਪਰੀ ਹੈ, ਇਸ ਸਮੇਂ ਸੀਯੂ ਵਿੱਚ ਕੋਈ ਵੀ ਬੱਚਾ ਇਸ ਸੰਦਰਭ ਵਿੱਚ ਕਿਸੇ ਹਸਪਤਾਲ ਵਿੱਚ ਨਹੀਂ ਹੈ ਅਤੇ ਨਾ ਹੀ ਕੋਈ ਸਿਹਤ ਸਮੱਸਿਆ ਹੈ। ਮੁੱਢਲੀ ਜਾਂਚ 'ਚ ਪਤਾ ਲੱਗਾ ਹੈ ਕਿ ਦੋਸ਼ੀ ਲੜਕੀ ਨੇ ਆਪਣੀਆਂ ਕੁਝ ਵੀਡੀਓਜ਼ ਅਤੇ ਫੋਟੋਆਂ ਆਪਣੇ ਪ੍ਰੇਮੀ ਨੂੰ ਭੇਜੀਆਂ ਹਨ। ਇਸ ਤੋਂ ਇਲਾਵਾ ਉਸ ਦੇ ਮੋਬਾਈਲ ਤੋਂ ਕੁਝ ਵੀ ਨਹੀਂ ਮਿਲਿਆ, ਇਸ ਤੋਂ ਬਾਅਦ ਵੀ ਅਸੀਂ ਪੁਲਿਸ ਨੂੰ ਮਾਮਲਾ ਦੇ ਦਿੱਤਾ ਹੈ। ਅਸੀਂ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰਵਾਈ ਹੈ, ਬੱਚੇ ਅਤੇ ਮਾਪੇ ਕਿਸੇ ਵੀ ਅਫਵਾਹ 'ਤੇ ਵਿਸ਼ਵਾਸ ਨਾ ਕਰਨ।

ਇਸ ਤੋਂ ਇਲਾਵਾ ਮੁਹਾਲੀ ਦੇ ਐਸਐਸਪੀ ਵਿਵੇਕ ਸ਼ੀਲ ਸੋਨੀ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਵਾਇਰਲ ਹੋਈ ਵੀਡੀਓ ਤੋਂ ਇਲਾਵਾ ਕੁਝ ਹੋਰ ਵੀਡਿਓ ਬਣਾਈਆਂ ਗਈਆਂ ਹਨ। ਹਾਲਾਂਕਿ ਇਹ ਗੱਲ ਪੂਰੀ ਤਰ੍ਹਾਂ ਨਾਲ ਗਲਤ ਹੈ ਪਰ ਸਾਡੀ ਜਾਂਚ 'ਚ ਅਜਿਹਾ ਕੋਈ ਹੋਰ ਵੀਡੀਓ ਸਾਹਮਣੇ ਨਹੀਂ ਆਇਆ ਹੈ। ਦੂਜੇ ਪਾਸੇ ਮੁਹਾਲੀ ਦੇ ਏਡੀਜੀਪੀ ਕਮਿਊਨਿਟੀ ਅਫੇਅਰਜ਼ ਡਿਵੀਜ਼ਨ ਗੁਰਪ੍ਰੀਤ ਦੇਵ ਨੇ ਦੱਸਿਆ ਕਿ ਸ਼ਿਮਲਾ ਦਾ ਰਹਿਣ ਵਾਲਾ ਲੜਕਾ ਲੜਕੀ ਨੂੰ ਜਾਣਦਾ ਹੈ। ਜਦੋਂ ਲੜਕੇ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਅਤੇ ਫੋਨ ਦੀ ਫੋਰੈਂਸਿਕ ਜਾਂਚ ਕੀਤੀ ਜਾਵੇਗੀ ਤਾਂ ਸਭ ਕੁਝ ਸਪੱਸ਼ਟ ਹੋ ਜਾਵੇਗਾ। ਫੋਰੈਂਸਿਕ ਤੋਂ ਡਿਲੀਟ ਕੀਤਾ ਗਿਆ ਵੀਡੀਓ ਵੀ ਸਾਹਮਣੇ ਆਉਣ ਦੀ ਸੰਭਾਵਨਾ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab Weather: ਮੀਹ ਨਾਲ ਖ਼ਰਾਬ ਹੋਏ ਇੱਕ-ਇੱਕ ਦਾਣੇ ਦੀ ਭਰਪਾਈ ਕਰੇਗੀ ਸਰਕਾਰ, ਵਰ੍ਹਦੇ ਮੀਂਹ ਨੇ CM ਮਾਨ ਨੇ ਕੀਤਾ ਐਲਾਨ
Punjab Weather: ਮੀਹ ਨਾਲ ਖ਼ਰਾਬ ਹੋਏ ਇੱਕ-ਇੱਕ ਦਾਣੇ ਦੀ ਭਰਪਾਈ ਕਰੇਗੀ ਸਰਕਾਰ, ਵਰ੍ਹਦੇ ਮੀਂਹ ਨੇ CM ਮਾਨ ਨੇ ਕੀਤਾ ਐਲਾਨ
Barnala News: ਸਕੂਲੀ ਬੱਸ ਦੀ ਟਰੱਕ ਨਾਲ ਭਿਆਨਕ ਟੱਕਰ, 14 ਬੱਚੇ ਜ਼ਖਮੀ 
Barnala News: ਸਕੂਲੀ ਬੱਸ ਦੀ ਟਰੱਕ ਨਾਲ ਭਿਆਨਕ ਟੱਕਰ, 14 ਬੱਚੇ ਜ਼ਖਮੀ 
Chandigarh News: ਮੁਹਾਲੀ 'ਚ ਜਹਾਜ਼ਾਂ ਦੀ ਸੁਰੱਖਿਆ ਲਈ ਮੀਟ ਦੀਆਂ ਦੁਕਾਨਾਂ 'ਤੇ ਪਾਬੰਦੀ, ਧਰਨੇ-ਰੈਲੀਆਂ 'ਤੇ ਵੀ ਰੋਕ
Chandigarh News: ਮੁਹਾਲੀ 'ਚ ਜਹਾਜ਼ਾਂ ਦੀ ਸੁਰੱਖਿਆ ਲਈ ਮੀਟ ਦੀਆਂ ਦੁਕਾਨਾਂ 'ਤੇ ਪਾਬੰਦੀ, ਧਰਨੇ-ਰੈਲੀਆਂ 'ਤੇ ਵੀ ਰੋਕ
Manipur Polling Booth Firing: ਮਨੀਪੁਰ 'ਚ ਪੋਲਿੰਗ ਬੂਥ 'ਤੇ ਚੱਲੀਆਂ ਗੋਲੀਆਂ, 3 ਲੋਕਾਂ ਦੀ ਮੌਤ
Manipur Polling Booth Firing: ਮਨੀਪੁਰ 'ਚ ਪੋਲਿੰਗ ਬੂਥ 'ਤੇ ਚੱਲੀਆਂ ਗੋਲੀਆਂ, 3 ਲੋਕਾਂ ਦੀ ਮੌਤ
Advertisement
for smartphones
and tablets

ਵੀਡੀਓਜ਼

Barnala School Bus Accident : ਸਕੂਲੀ ਬੱਸ ਦੀ ਟਰੱਕ ਨਾਲ ਭਿਆਨਕ ਟੱਕਰ, 14 ਬੱਚੇ ਜ਼ਖਮੀMajitha Farmer vs Taranjit Sandhu | ਮਜੀਠਾ 'ਚ ਸੰਧੂ ਨੂੰ ਪਈਆਂ ਭਾਜੜਾਂ - ਕਿਸਾਨਾਂ ਦੀ ਫੌਜ਼ ਲੈ ਕੇ ਪਹੁੰਚੇ ਪੰਧੇਰPunjab Weather | ਪੰਜਾਬ 'ਚ ਬਦਲਿਆ ਮੌਸਮ ਦਾ ਮਿਜਾਜ਼, ਦਿਨ 'ਚ ਹੋਇਆ ਹਨ੍ਹੇਰਾ, ਧਿਆਨ ਨਾਲ ਨਿਕਲੋ ਘਰੋਂChandigarh Punjabi Rains | ਸ਼ਹਿਰੀਆਂ ਲਈ ਰਾਹਤ ਤੇ ਕਿਸਾਨਾਂ ਲਈ ਆਫ਼ਤ ਦੇ ਬੱਦਲ !

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Weather: ਮੀਹ ਨਾਲ ਖ਼ਰਾਬ ਹੋਏ ਇੱਕ-ਇੱਕ ਦਾਣੇ ਦੀ ਭਰਪਾਈ ਕਰੇਗੀ ਸਰਕਾਰ, ਵਰ੍ਹਦੇ ਮੀਂਹ ਨੇ CM ਮਾਨ ਨੇ ਕੀਤਾ ਐਲਾਨ
Punjab Weather: ਮੀਹ ਨਾਲ ਖ਼ਰਾਬ ਹੋਏ ਇੱਕ-ਇੱਕ ਦਾਣੇ ਦੀ ਭਰਪਾਈ ਕਰੇਗੀ ਸਰਕਾਰ, ਵਰ੍ਹਦੇ ਮੀਂਹ ਨੇ CM ਮਾਨ ਨੇ ਕੀਤਾ ਐਲਾਨ
Barnala News: ਸਕੂਲੀ ਬੱਸ ਦੀ ਟਰੱਕ ਨਾਲ ਭਿਆਨਕ ਟੱਕਰ, 14 ਬੱਚੇ ਜ਼ਖਮੀ 
Barnala News: ਸਕੂਲੀ ਬੱਸ ਦੀ ਟਰੱਕ ਨਾਲ ਭਿਆਨਕ ਟੱਕਰ, 14 ਬੱਚੇ ਜ਼ਖਮੀ 
Chandigarh News: ਮੁਹਾਲੀ 'ਚ ਜਹਾਜ਼ਾਂ ਦੀ ਸੁਰੱਖਿਆ ਲਈ ਮੀਟ ਦੀਆਂ ਦੁਕਾਨਾਂ 'ਤੇ ਪਾਬੰਦੀ, ਧਰਨੇ-ਰੈਲੀਆਂ 'ਤੇ ਵੀ ਰੋਕ
Chandigarh News: ਮੁਹਾਲੀ 'ਚ ਜਹਾਜ਼ਾਂ ਦੀ ਸੁਰੱਖਿਆ ਲਈ ਮੀਟ ਦੀਆਂ ਦੁਕਾਨਾਂ 'ਤੇ ਪਾਬੰਦੀ, ਧਰਨੇ-ਰੈਲੀਆਂ 'ਤੇ ਵੀ ਰੋਕ
Manipur Polling Booth Firing: ਮਨੀਪੁਰ 'ਚ ਪੋਲਿੰਗ ਬੂਥ 'ਤੇ ਚੱਲੀਆਂ ਗੋਲੀਆਂ, 3 ਲੋਕਾਂ ਦੀ ਮੌਤ
Manipur Polling Booth Firing: ਮਨੀਪੁਰ 'ਚ ਪੋਲਿੰਗ ਬੂਥ 'ਤੇ ਚੱਲੀਆਂ ਗੋਲੀਆਂ, 3 ਲੋਕਾਂ ਦੀ ਮੌਤ
Punjab Weather Update: ਸ਼ਹਿਰੀਆਂ ਲਈ ਰਾਹਤ ਤੇ ਕਿਸਾਨਾਂ ਲਈ ਆਫ਼ਤ ਦੇ ਬੱਦਲ ! ਝੱਖੜ ਤੇ ਮੀਂਹ ਨੇ ਸੁੱਕਣੇ ਪਾਏ  ਕਿਸਾਨ
Punjab Weather Update: ਸ਼ਹਿਰੀਆਂ ਲਈ ਰਾਹਤ ਤੇ ਕਿਸਾਨਾਂ ਲਈ ਆਫ਼ਤ ਦੇ ਬੱਦਲ ! ਝੱਖੜ ਤੇ ਮੀਂਹ ਨੇ ਸੁੱਕਣੇ ਪਾਏ ਕਿਸਾਨ
T20 World Cup 2024: ਟੀ20 ਵਰਲਡ ਕੱਪ ਲਈ 15 ਮੈਂਬਰੀ ਟੀਮ ਇੰਡੀਆ ਦਾ ਹੋਇਆ ਐਲਾਨ, ਗਿੱਲ ਤੇ ਰਿੰਕੂ ਹੋਏ ਬਾਹਰ, ਯਸ਼ਸਵੀ- ਪਰਾਗ ਨੂੰ ਮੌਕਾ
ਟੀ20 ਵਰਲਡ ਕੱਪ ਲਈ 15 ਮੈਂਬਰੀ ਟੀਮ ਇੰਡੀਆ ਦਾ ਹੋਇਆ ਐਲਾਨ, ਗਿੱਲ ਤੇ ਰਿੰਕੂ ਹੋਏ ਬਾਹਰ, ਯਸ਼ਸਵੀ- ਪਰਾਗ ਨੂੰ ਮੌਕਾ
ਹਸਪਤਾਲ 'ਚ ਦਾਈ ਨੇ ਬਦਲਿਆ ਬੱਚਾ, ਗੋਦ ਲੈਂਦੀਆਂ ਹੀ ਸਮਝ ਗਈ ਮਾਂ, ਪਾਗਲਾਂ ਵਾਂਗ ਭੱਜੀ, ਫਿਰ...
ਹਸਪਤਾਲ 'ਚ ਦਾਈ ਨੇ ਬਦਲਿਆ ਬੱਚਾ, ਗੋਦ ਲੈਂਦੀਆਂ ਹੀ ਸਮਝ ਗਈ ਮਾਂ, ਪਾਗਲਾਂ ਵਾਂਗ ਭੱਜੀ, ਫਿਰ...
Lok Sabha Election: ਭਾਜਪਾ ਲੀਡਰਾਂ ਦਾ ਵਿਰੋਧ ਕਰਦੇ ਕਿਸਾਨਾਂ ਨੂੰ ਖੱਟਰ ਨੇ ਦੱਸਿਆ ਸਿਰਫਿਰੇ, ਕਿਹਾ-ਜਿੰਨ੍ਹਾਂ ਵਿਰੋਧ ਕਰੋਗੇ ਉਨ੍ਹਾਂ ਹੀ ਸਾਡਾ ਫ਼ਾਇਦਾ ਹੋਵੇਗਾ
Lok Sabha Election: ਭਾਜਪਾ ਲੀਡਰਾਂ ਦਾ ਵਿਰੋਧ ਕਰਦੇ ਕਿਸਾਨਾਂ ਨੂੰ ਖੱਟਰ ਨੇ ਦੱਸਿਆ ਸਿਰਫਿਰੇ, ਕਿਹਾ-ਜਿੰਨ੍ਹਾਂ ਵਿਰੋਧ ਕਰੋਗੇ ਉਨ੍ਹਾਂ ਹੀ ਸਾਡਾ ਫ਼ਾਇਦਾ ਹੋਵੇਗਾ
Embed widget