ਮੋਗਾ: ਪੰਚਾਇਤੀ ਚੋਣਾਂ ਤੋਂ ਸਿਰਫ਼ ਚਾਰ ਦਿਨ ਪਹਿਲਾਂ ਜ਼ਿਲ੍ਹੇ ਵਿੱਚੋਂ ਵੱਡੀ ਮਾਤਰਾ ਵਿੱਚ ਸ਼ਰਾਬ ਬਰਾਮਦ ਹੋਈ ਹੈ। ਮੋਗਾ ਦੇ ਪਿੰਡ ਬੱਧਨੀ ਕਲਾਂ 'ਚੋਂ ਪੁਲਿਸ ਨੇ ਸ਼ਰਾਬ ਨਾਲ ਲੱਦਿਆ ਪੂਰਾ ਇੱਕ ਟਰਾਲਾ ਫੜਿਆ ਹੈ। ਟਰਾਲਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ।
ਪਿੰਡ ਨੇੜੇ ਢਾਬੇ 'ਤੇ ਖੜ੍ਹੇ ਟਰਾਲੇ ਵਿੱਚੋਂ ਇਹ ਸ਼ਰਾਬ ਫੜੀ ਗਈ ਹੈ। ਸਾਰੀ ਸ਼ਰਾਬ ਹਰਿਆਣਾ ਤੋਂ ਲਿਆਂਦੀ ਗਈ ਸੀ। ਪੁਲਿਸ ਵੱਲੋਂ ਦਿੱਤੇ ਮੋਟਾ ਜਿਹੇ ਅੰਦਾਜ਼ੇ ਮੁਤਾਬਕ ਟਰਾਲੇ ਵਿੱਚ ਤਕਰੀਬਨ ਸ਼ਰਾਬ ਦੀਆਂ ਤਕਰੀਬਨ 1,500 ਪੇਟੀਆਂ ਲੱਦੀਆਂ ਹੋਈਆਂ ਸਨ। ਖ਼ਬਰ ਲਿਖੇ ਜਾਣ ਤਕ ਬੋਤਲਾਂ ਦੀ ਗਿਣਤੀ ਜਾਰੀ ਸੀ।
ਇਹ ਵੀ ਪੜ੍ਹੋ- ਪੰਚਾਇਤੀ ਚੋਣਾਂ: ਪਹਿਲਾਂ ਵੇਚ ਚੁੱਕੇ ਦੋ ਟਰੱਕ ਸ਼ਰਾਬ ਪਰ ਤੀਜੇ ਨੇ ਕੰਮ ਕੀਤਾ ਖ਼ਰਾਬ, ਸੈਂਕੜੇ ਦਰਜਣ ਪੇਟੀਆਂ ਸਮੇਤ ਕਾਬੂ
ਚੋਣਾਂ ਤੋਂ ਪਹਿਲਾਂ ਨਸ਼ਾ ਫੜੇ ਜਾਣ ਦੀ ਇਹ ਪਹਿਲੀ ਘਟਨਾ ਨਹੀਂ ਹੈ। ਪਿਛਲੇ ਦਿਨੀ ਪੰਜਾਬ ਵਿੱਚ ਵੱਖ-ਵੱਖ ਥਾਵਾਂ 'ਤੇ ਸ਼ਰਾਬ ਤੇ ਹੋਰ ਤਰ੍ਹਾਂ ਦੇ ਨਸ਼ੇ ਵੱਡੀ ਮਾਤਰਾ ਵਿੱਚ ਫੜੇ ਗਏ ਹਨ। ਹਰਿਆਣਾ ਤੋਂ ਲਿਆਂਦੀ ਸਸਤੀ ਸ਼ਰਾਬ ਵੋਟਰਾਂ ਨੂੰ ਭਰਮਾਉਣ ਲਈ ਬਹੁਤੇ ਉਮੀਦਵਾਰਾਂ ਦਾ ਕਾਰਗਰ ਹਥਿਆਰ ਹੈ।