ਵਿਧਾਨ ਸਭਾ ਸੈਸ਼ਨ 'ਚੋਂ ਅਕਾਲੀ ਦਲ ਨੂੰ ਬਾਹਰ ਰੱਖਣ 'ਤੇ ਮਜੀਠੀਆ ਦਾ ਕੈਪਟਨ 'ਤੇ ਤਨਜ਼
ਮਜੀਠੀਆ ਨੇ ਕੈਪਟਨ 'ਤੇ ਵੀ ਤਨਜ਼ ਕੱਸਿਆ ਕਿ ਕੈਪਟਨ ਕਿਸੇ ਦੇ ਸੰਪਰਕ 'ਚ ਨਹੀਂ ਆ ਰਹੇ। ਉਹ ਇਕੱਲੇ ਹੀ ਸੈਸ਼ਨ 'ਚ ਹਾਜ਼ਰ ਹੋ ਲੈਂਦੇ। ਮਜੀਠੀਆ ਨੇ ਕਿਹਾ ਸਦਨ ਲੋਕਤੰਤਰ ਦਾ ਉਹ ਮੰਦਰ ਹੈ ਜਿਥੇ ਸਰਕਾਰ ਤੇ ਵਿਰੋਧੀ ਧਿਰ ਇਕੱਠੇ ਹੋ ਸਕਦੇ ਹਨ।
ਅਸ਼ਰਫ ਢੁੱਡੀ
ਚੰਡੀਗੜ੍ਹ: ਕੋਰੋਨਾ ਸੰਕਟ ਦੌਰਾਨ ਪੰਜਾਬ ਵਿਧਾਨ ਸਭਾ ਦਾ ਇੱਕ ਦਿਨਾਂ ਸੈਸ਼ਨ ਵਿਵਾਦਪੂਰਵਕ ਰਿਹਾ। ਇਸ ਇੱਕ ਦਿਨਾਂ ਇਜਲਾਸ ਵਿੱਚ ਅਕਾਲੀ ਦਲ ਨੂੰ ਸ਼ਾਮਲ ਨਹੀਂ ਕੀਤਾ ਗਿਆ। ਵਿਧਾਨ ਸਭਾ ਸਪੀਕਰ ਵੱਲੋਂ ਅਕਾਲੀ ਦਲ ਦੇ ਵਿਧਾਇਕਾਂ ਨੂੰ ਸੈਸ਼ਨ 'ਚ ਹਾਜ਼ਰ ਨਾ ਹੋਣ ਦੇ ਦਿੱਤੇ ਬਿਆਨ ਤੇ ਅਕਾਲੀ ਦਲ ਦੇ ਜਨਰਲ ਸਕਤਰ ਤੇ ਵਿਧਾਇਕ ਬਿਕਰਮ ਮਜੀਠੀਆ ਨੇ ਕਿਹਾ ਕਿ ਸਪੀਕਰ ਦੇ ਬਿਆਨ ਬਾਰੇ ਸਾਨੂੰ ਕੋਈ ਲਿਖਤੀ ਜਾਣਕਾਰੀ ਨਹੀਂ ਦਿੱਤੀ ਗਈ।
ਮਜੀਠੀਆ ਨੇ ਸਪੀਕਰ ਰਾਣਾ ਕੇਪੀ 'ਤੇ ਹੀ ਸਵਾਲ ਚੁੱਕੇ ਹਨ ਕਿ ਸਪੀਕਰ ਸਾਹਿਬ ਵੀ ਸੈਸ਼ਨ ਵਿੱਚ ਹਾਜ਼ਰ ਨਾ ਹੁੰਦੇ, ਕਿਉਂਕਿ ਉਹ ਵੀ ਕਈ ਕੋਰੋਨਾ ਪੌਜ਼ੇਟਿਵ ਵਿਧਾਇਕਾਂ ਦੇ ਸੰਪਰਕ ਵਿੱਚ ਆਏ ਸਨ। ਮਜੀਠੀਆ ਨੇ ਕੈਪਟਨ 'ਤੇ ਵੀ ਤਨਜ਼ ਕੱਸਿਆ ਕਿ ਕੈਪਟਨ ਕਿਸੇ ਦੇ ਸੰਪਰਕ 'ਚ ਨਹੀਂ ਆ ਰਹੇ। ਉਹ ਇਕੱਲੇ ਹੀ ਸੈਸ਼ਨ 'ਚ ਹਾਜ਼ਰ ਹੋ ਲੈਂਦੇ। ਮਜੀਠੀਆ ਨੇ ਕਿਹਾ ਸਦਨ ਲੋਕਤੰਤਰ ਦਾ ਉਹ ਮੰਦਰ ਹੈ ਜਿਥੇ ਸਰਕਾਰ ਤੇ ਵਿਰੋਧੀ ਧਿਰ ਇਕੱਠੇ ਹੋ ਸਕਦੇ ਹਨ।
ਉਨ੍ਹਾਂ ਕਿਹਾ 50 ਫੀਸਦ ਤੋਂ ਵੱਧ ਵਿਧਾਇਕਾਂ ਤੇ ਪਾਬੰਦੀ ਲਾ ਦਿੱਤੀ ਗਈ। ਪੰਜਾਬ ਦੇ ਲੋਕਾਂ ਦੇ ਸਵਾਲ ਵਿਧਾਨ ਸਭਾ 'ਚ ਗੂੰਜਣੇ ਚਾਹੀਦੇ ਸਨ ਤੇ ਸਰਕਾਰ ਉਸਦਾ ਜਵਾਬ ਦਿੰਦੀ। ਉਨ੍ਹਾਂ ਕਿਹਾ ਜਿੱਥੇ ਵਿਧਾਇਕਾਂ ਦੇ ਆਉਣ 'ਤੇ ਪਾਬੰਦੀ ਲੱਗ ਜਾਵੇ, ਉੱਥੇ ਲੋਕਤੰਤਰ ਕੀ ਰਹਿ ਗਿਆ।
ਮਜੀਠੀਆ ਨੇ ਕਿਹਾ ਪੰਜਾਬ ਵਿੱਚ ਰੇਤ ਮਾਫੀਆ ਤੇ ਸ਼ਰਾਬ ਮਾਫੀਆ ਚੱਲ ਰਿਹਾ ਹੈ। ਉਸ 'ਤੇ ਲੋਕ ਜਵਾਬ ਮੰਗ ਰਹੇ ਹਨ। ਇਸ ਦੀ ਚਰਚਾ ਸਦਨ ਵਿਚ ਹੋਣੀ ਸੀ ਪਰ ਵਿਧਾਇਕਾਂ ਨੂੰ ਨਾ ਬੁਲਾ ਕੇ ਗਲਤ ਕੀਤਾ ਗਿਆ ਹੈ। ਮਜੀਠੀਆ ਨੇ ਇਸ ਬਾਬਤ ਗਵਰਨਰ ਨੂੰ ਚਿੱਠੀ ਲਿਖਣ ਦੀ ਗੱਲ ਵੀ ਕਹੀ। ਮਜੀਠੀਆ ਨੇ ਆਉਣ ਵਾਲੇ ਦਿਨਾਂ ਵਿਚ 15 ਦਿਨ ਦੇ ਸੈਸ਼ਨ ਬੁਲਾਉਣ ਦੀ ਮੰਗ ਕੀਤੀ ਹੈ।
JEE ਤੇ NEET ਦੀ ਪ੍ਰੀਖਿਆ ਦੇਣ ਵਾਲਿਆਂ ਦੀ ਸੋਨੂੰ ਸੂਦ ਨੇ ਚੁੱਕੀ ਜ਼ਿੰਮੇਵਾਰੀ
ਯੂਨੀਵਰਸਿਟੀਆਂ 'ਚ ਫਾਈਨਲ ਦੀ ਪ੍ਰੀਖਿਆ ਹੋਵੇਗੀ, ਸੁਪਰੀਮ ਕੋਰਟ ਨੇ ਦਿੱਤੀ ਹਰੀ ਝੰਡੀਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ