(Source: ECI/ABP News/ABP Majha)
Biggest Debate: 1 ਨਵੰਬਰ ਨੂੰ ਹੋਣ ਵਾਲੀ ਬਹਿਸ ਲਈ ਮਜੀਠੀਆ ਦਾ CM ਨੂੰ ਸਵਾਲ, ਮਾਨ ਸਾਬ੍ਹ ਤੁਸੀਂ ਪੈੱਗ ਲਾ ਕੇ ਆਉਗੇ ?
ਬਿਕਰਮ ਮਜੀਠੀਆ ਨੇ ਟਵੀਟ ਕਰਦਿਆਂ ਕਿਹਾ, ਮਾਨ ਸਾਬ ਤੁਸੀਂ ਪੈੱਗ ਲਾ ਕੇ ਆਉਗੇ ? ਜਾਂ ਬੋਤਲ ਨਾਲ ਹੀ ਲੈ ਕੇ ਆਉਗੇ ?ਕਿਉਂ ਕਿ juice , coke , pizza , black coffee ਨਾਲ ਤਾਂ ਤੁਹਾਡਾ ਸਰਨਾ ਨਹੀਂ।
Punjab News: 1 ਨਵੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਵਿਰੋਧੀ ਧਿਰਾਂ ਨੂੰ ਪੰਜਾਬ ਦੇ ਮੁੱਦਿਆਂ ਉੱਤੇ ਚਰਚਾ ਕਰਨ ਲਈ ਖੁੱਲ੍ਹਾ ਸੱਦਾ ਦਿੱਤਾ ਹੈ ਜਿਸ ਤੋਂ ਬਾਅਦ ਇਸ ਨੂੰ ਲੈ ਕੇ ਸਿਆਸਤ ਭਖ ਗਈ ਹੈ। ਵਿਰੋਧੀ ਧਿਰਾਂ ਆਪਣੀਆਂ ਸ਼ਰਤਾਂ ਰੱਖ ਰਹੀਆਂ ਹਨ।। ਇਸ ਮੌਕੋ ਬਿਕਰਮ ਮਜੀਠੀਆ ਨੇ ਵੀ ਆਪਣੇ ਅੰਦਾਜ਼ ਵਿੱਚ ਸਵਾਲ ਪੁੱਛਿਆ ਹੈ।
ਬਿਕਰਮ ਮਜੀਠੀਆ ਨੇ ਟਵੀਟ ਕਰਦਿਆਂ ਕਿਹਾ, ਮਾਨ ਸਾਬ ਤੁਸੀਂ ਪੈੱਗ ਲਾ ਕੇ ਆਉਗੇ ? ਜਾਂ ਬੋਤਲ ਨਾਲ ਹੀ ਲੈ ਕੇ ਆਉਗੇ ?ਕਿਉਂ ਕਿ juice , coke , pizza , black coffee ਨਾਲ ਤਾਂ ਤੁਹਾਡਾ ਸਰਨਾ ਨਹੀਂ। ਹਾਜ਼ਮੇ ਲਈ ਕੁਝ ਤਾਂ ਚਾਹੀਦਾ ਹੋਣਾ AAP ਜੀ ਨੂੰ ?
ਮਾਨ ਸਾਬ ਤੁਸੀਂ ਪੈੱਗ ਲਾ ਕੇ ਆਉਗੇ ?
— Bikram Singh Majithia (@bsmajithia) October 15, 2023
ਜਾਂ ਬੋਤਲ ਨਾਲ ਹੀ ਲੈ ਕੇ ਆਉਗੇ ?
ਕਿਉਂ ਕਿ juice , coke , pizza , black coffee ਨਾਲ ਤਾਂ ਤੁਹਾਡਾ ਸਰਨਾ ਨਹੀਂ।
ਹਾਜ਼ਮੇ ਲਈ ਕੁਝ ਤਾਂ ਚਾਹੀਦਾ ਹੋਣਾ AAP ਜੀ ਨੂੰ? @BhagwantMann pic.twitter.com/DsNrWj0jtS
ਦੱਸ ਦਈਏ ਕਿ ਬਿਕਰਮ ਸਿੰਘ ਮਜੀਠੀਆ ਨੇ ਟਵੀਟ ਵਿੱਚ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਮੁੱਖ ਮੰਤਰੀ ਕਹਿ ਰਹਿ ਹਨ ਕਿ ਉੱਥੇ ਲੀਡਰਾਂ ਲਈ ਖਾਣ ਪੀਣ ਦਾ ਪੂਰਾ ਇੰਤਜ਼ਾਮ ਕੀਤਾ ਜਾਵੇਗਾ ਉਹ ਉੱਥੇ ਭੁੱਖੇ ਨਹੀਂ ਰਹਿਣਗੇ।
ਜ਼ਿਕਰ ਕਰ ਦਈਏ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਲੀਡਰਾਂ ਦੀ ਸੂਬੇ ਨੂੰ ਬਰਬਾਦ ਕਰਨ ਵਾਲੇ ਲੋਕਾਂ ਨਾਲ ਗੰਢਤੁੱਪ ਸੀ ਜਿਸ ਕਰਕੇ ਉਹ ਇੱਕ ਨਵੰਬਰ ਦੀ ਬਹਿਸ ਵਿੱਚ ਆਉਣ ਤੋਂ ਪਾਸਾ ਵੱਟ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨੇਤਾਵਾਂ ਦੇ ਹੱਥ ਅਤੇ ਰੂਹਾਂ ਸੂਬੇ ਦੇ ਲਹੂ ਨਾਲ ਭਿੱਜੇ ਹੋਏ ਹਨ ਕਿਉਂਕਿ ਇਨ੍ਹਾਂ ਲੀਡਰਾਂ ਨੇ ਪੰਜਾਬ ਤੇ ਪੰਜਾਬੀਆਂ ਨਾਲ ਹਮੇਸ਼ਾ ਗੱਦਾਰੀ ਕੀਤੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਨੇਤਾਵਾਂ ਵੱਲੋਂ ਸੂਬੇ ਨਾਲ ਕਮਾਏ ਧ੍ਰੋਹ ਲਈ ਕਦੇ ਵੀ ਮੁਆਫ਼ ਨਹੀਂ ਕਰਨਗੇ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਬਹਿਸ ਪੰਜਾਬ ਨੂੰ ਕੀਹਨੇ ਅਤੇ ਕਿਵੇਂ ਲੁੱਟਣ ਉਤੇ ਕੇਂਦਰਿਤ ਹੋਵੇਗੀ ਜਿਸ ਵਿੱਚ ਕੁਨਬਾਪ੍ਰਸਤੀ (ਭਾਈ-ਭਤੀਜਾ, ਜੀਜਾ-ਸਾਲਾ), ਪੱਖਪਾਤ, ਟੋਲ ਪਲਾਜ਼ੇ, ਨੌਜਵਾਨਾਂ, ਖੇਤੀਬਾੜੀ, ਵਪਾਰ-ਦੁਕਾਨਦਾਰ, ਗੁਰਬਾਣੀ ਅਤੇ ਦਰਿਆਈ ਪਾਣੀਆਂ ਉਤੇ ਡਾਕਾ ਮਾਰਨ ਸਣੇ ਸੂਬੇ ਨਾਲ ਸਬੰਧਤ ਮਸਲਿਆਂ ਉਤੇ ਚਰਚਾ ਹੋਵੇਗੀ।