Punjab News: ਵਿਕਾਸ ਦੇ ਨਾਂਅ 'ਤੇ ਕਾਰਗੁਜ਼ਾਰੀ ਜ਼ੀਰੋ ਪਰ ਸਰਕਾਰੀ ਖ਼ਜ਼ਾਨਾ ਲੁੱਟਣ ਦੇ 100 ਚੋਂ 100 ਨੰਬਰ, ਮਜੀਠੀਆ ਨੇ ਘੇਰੀ ਮਾਨ ਸਰਕਾਰ
ਮਜੀਠੀਆ ਨੇ ਕਿਹਾ ਕਿ ਪਹਿਲਾਂ ਜ਼ਮੀਨਾਂ ਦੀ ਰਜਿਸਟ੍ਰੇਸ਼ਨ ਲਈ ਅਸ਼ਟਾਮ ਫੀਸ ਵਧਾਈ ਗਈ ਤੇ ਹੁਣ ਮੋਟਰ ਗੱਡੀਆਂ ਦੀ ਰਜਿਸਟ੍ਰੇਸ਼ਨ ਲਈ ਟੈਕਸ ਵਿੱਚ ਬੇਹਤਾਸ਼ਾ ਵਾਧਾ ਕੀਤਾ ਗਿਆ ਜਿਸ ਤੋਂ ਬਾਅਦ ਪੰਜਾਬ ’ਚ ਦੋ ਪਹੀਆ ਤੇ ਚਾਰ ਪਹੀਆ ਵਾਹਨ ਲੈਣੇ ਮਹਿੰਗੇ ਹੋ ਗਏ ਹਨ।
Punjab News: ਪੰਜਾਬ ਵਿੱਚ ਸਿਆਸੀ ਪਾਰਟੀਆਂ ਇੱਕ ਦੂਜੇ ਦੀ ਮੁਖ਼ਾਲਫਤ ਕਰਨ ਦਾ ਕੋਈ ਵੀ ਮੌਕਾ ਨਹੀਂ ਛੱਡਦੀਆਂ ਜਿਸ ਤੋਂ ਬਾਅਦ ਸਰਕਾਰ ਵੱਲੋਂ ਬਿਕਰਮ ਸਿੰਘ ਮਜੀਠੀਆ ਵੱਲੋਂ ਸਰਕਾਰ ਨੂੰ ਘੇਰਿਆ ਗਿਆ ਹੈ। ਦਰਅਸਲ ਪੰਜਾਬ ਸਰਕਾਰ ਨੇ ਪੁਰਾਣੇ ਵਾਹਨਾਂ ’ਤੇ ‘ਗਰੀਨ ਟੈਕਸ’ ਲਾ ਦਿੱਤਾ ਹੈ। ਸਰਕਾਰ ਨੇ ਨਿੱਜੀ ਵਾਹਨਾਂ ’ਤੇ ਮੋਟਰ ਵਹੀਕਲ ਟੈਕਸ ’ਚ 0.5 ਫ਼ੀਸਦੀ ਤੋਂ 2 ਫ਼ੀਸਦੀ ਤੱਕ ਦਾ ਵਾਧਾ ਕੀਤਾ ਹੈ।
ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਮਜੀਠੀਆ ਨੇ ਕਿਹਾ ਕਿ, ਪੰਜਾਬ ਦੇ ਇੱਕ-ਇੱਕ ਪੈਸੇ ਦਾ ਹਿਸਾਬ ਰੱਖਣ ਦੇ ਦਾਅਵੇ ਕਰਨ ਵਾਲੇ ਭਗਵੰਤ ਮਾਨ ਬਜਟ ਵਿੱਚ ਕੋਈ ਤਜਵੀਜ਼ ਨਹੀਂ ਲਿਆਉਂਦੇ। ਜਦੋਂ ਕਿ ਬਜਟ ਮਗਰੋਂ ਲੋਕਾਂ ਸਿਰ ਨਵੇਂ ਟੈਕਸ ਲਾਏ ਜਾ ਰਹੇ ਹਨ। ਮਜੀਠੀਆ ਨੇ ਕਿਹਾ ਕਿ ਪਹਿਲਾਂ ਜ਼ਮੀਨਾਂ ਦੀ ਰਜਿਸਟ੍ਰੇਸ਼ਨ ਲਈ ਅਸ਼ਟਾਮ ਫੀਸ ਵਧਾਈ ਗਈ ਤੇ ਹੁਣ ਮੋਟਰ ਗੱਡੀਆਂ ਦੀ ਰਜਿਸਟ੍ਰੇਸ਼ਨ ਲਈ ਟੈਕਸ ਵਿੱਚ ਬੇਹਤਾਸ਼ਾ ਵਾਧਾ ਕੀਤਾ ਗਿਆ ਜਿਸ ਤੋਂ ਬਾਅਦ ਪੰਜਾਬ ’ਚ ਦੋ ਪਹੀਆ ਤੇ ਚਾਰ ਪਹੀਆ ਵਾਹਨ ਲੈਣੇ ਮਹਿੰਗੇ ਹੋ ਗਏ ਹਨ।
👉ਪੰਜਾਬ ਦੇ ਇਕ-ਇਕ ਪੈਸੇ ਦਾ ਹਿਸਾਬ ਰੱਖਣ ਦੇ ਦਾਅਵੇ ਕਰਨ ਵਾਲੇ ਭਗਵੰਤ ਮਾਨ ਜੀ ਬਜਟ ਵਿਚ ਕੋਈ ਤਜਵੀਜ਼ ਨਹੀਂ ਲਿਆਉਂਦੇ।
— Bikram Singh Majithia (@bsmajithia) August 23, 2024
👉ਬਜਟ ਮਗਰੋਂ ਲਾਉਂਦੇ ਹਨ ਲੋਕਾਂ ਸਿਰ ਨਵੇਂ ਟੈਕਸ।
👉ਪਹਿਲਾਂ ਜ਼ਮੀਨਾਂ ਦੀ ਰਜਿਸਟਰੇਸ਼ਨ ਲਈ ਅਸ਼ਟਾਮ ਫੀਸ ਵਧਾਈ।
👉ਹੁਣ ਮੋਟਰ ਗੱਡੀਆਂ ਦੀ ਰਜਿਸਟਰੇਸ਼ਨ ਲਈ ਟੈਕਸ ਵਿਚ ਬੇਹਤਾਸ਼ਾ ਵਾਧਾ।
👉ਪੰਜਾਬ ’ਚ ਦੋ ਪਹੀਆ ਤੇ ਚਾਰ… pic.twitter.com/rhv2pe7fJ8
ਮਜੀਠੀਆ ਨੇ ਤੰਜ ਕਸਦਿਆਂ ਕਿਹਾ ਕਿ, ਵਿਕਾਸ ਦੇ ਨਾਂਅ ’ਤੇ ਕਾਰਗੁਜ਼ਾਰੀ ਜ਼ੀਰੋ,ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਦੇ ਨਾਂਅ ’ਤੇ ਕਾਰਗੁਜ਼ਾਰੀ ਜ਼ੀਰੋ, ਸਮਾਜ ਭਲਾਈ ਦੇ ਨਾਂ ’ਤੇ ਕਾਰਗੁਜ਼ਾਰੀ ਜ਼ੀਰੋ, ਪੰਜਾਬ ਦਾ ਸਰਕਾਰੀ ਖ਼ਜ਼ਾਨਾ ਲੁੱਟਣ ਦੇ ਨਾਂਅ ’ਤੇ ਕਾਰਗੁਜ਼ਾਰੀ 100 ਵਿਚੋਂ 100 ਕਿਉਂਕਿ ਖ਼ਜ਼ਾਨੇ ਦੀ ਲੁੱਟ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਦੇ ਪਸਾਰ ’ਤੇ ਲੁਟਾਈ।
ਬਿਕਰਮ ਮਜੀਠੀਆ ਨੇ ਕਿਹਾ ਕਿ ਇਸ਼ਤਿਹਾਰਬਾਜ਼ੀ ਤੇ ਪ੍ਰਾਪੇਗੰਡਾ ਤੋਂ ਇਲਾਵਾ ਪ੍ਰਾਪਤੀਆਂ ਫਿਰ ਜ਼ੀਰੋ, ਕਿਉਂ ਪੰਜਾਬ ਦਾ ਭੱਠਾ ਬਿਠਾ ਰਹੇ ਹੋ,ਸਿੱਧਾ ਹੱਥ ਜੋੜ ਕੇ ਆਖ ਦਿਓ ਕਿ ਸਾਡੇ ਤੋਂ ਨਹੀਂ ਚਲਦੀ ਸਰਕਾਰ,ਪੰਜਾਬ ਦਾ ਖਹਿੜਾ ਛੱਡੋ, ਸੂਬੇ ਦੀ ਬਰਬਾਦੀ ਰੋਕੋ, ਸੱਤਾ ਤਿਆਗੋ, ਪੰਜਾਬ ਦੀ ਸੋਚੋ!
ਇਹ ਵੀ ਪੜ੍ਹੋ-PU Election: 5 ਸਤੰਬਰ ਨੂੰ ਹੋਣਗੀਆਂ PU ਦੀਆਂ ਚੋਣਾਂ, 29 ਅਗਸਤ ਨੂੰ ਭਰੇ ਜਾਣਗੇ ਕਾਗ਼ਜ਼