ਪੜਚੋਲ ਕਰੋ
Advertisement
Punjab News: ਮਜੀਠੀਆ ਕੱਢ ਲਿਆਇਆ CM ਭਗਵੰਤ ਮਾਨ ਦੀ ਹਥਿਆਰ ਵਾਲੀ ਫ਼ੋਟੋ, ਕਿਹਾ, CM ਮਾਨ ਖਿਲਾਫ਼ ਵੀ ਦਰਜ ਹੋਵੇਗਾ ਕੇਸ?
Punjab News: ਪੰਜਾਬ 'ਚ ਗੰਨ ਕਲਚਰ ਖ਼ਿਲਾਫ਼ ਸਖ਼ਤੀ ਦੇ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੀ ਵੀ ਹਥਿਆਰਾਂ ਨਾਲ ਫੋਟੋ ਸਾਹਮਣੇ ਆਈ ਹੈ। ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਇਹ ਫੋਟੋ ਸ਼ੇਅਰ ਕਰਦਿਆਂ ਸਵਾਲ ਕੀਤਾ ਹੈ ਕਿ ਕੀ ਹੁਣ CM ਮਾਨ ਖਿਲਾਫ਼ ਵੀ ਕੇਸ ਦਰਜ ਹੋਵੇਗਾ?
ਸ਼ੰਕਰ ਦਾਸ ਦੀ ਰਿਪੋਰਟ
Punjab News: ਪੰਜਾਬ 'ਚ ਗੰਨ ਕਲਚਰ ਖ਼ਿਲਾਫ਼ ਸਖ਼ਤੀ ਦੇ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੀ ਵੀ ਹਥਿਆਰਾਂ ਨਾਲ ਫੋਟੋ ਸਾਹਮਣੇ ਆਈ ਹੈ। ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਇਹ ਫੋਟੋ ਸ਼ੇਅਰ ਕਰਦਿਆਂ ਸਵਾਲ ਕੀਤਾ ਹੈ ਕਿ ਕੀ ਹੁਣ CM ਮਾਨ ਖਿਲਾਫ਼ ਵੀ ਕੇਸ ਦਰਜ ਹੋਵੇਗਾ?
ਦਰਅਸਲ ਅੰਮ੍ਰਿਤਸਰ ਵਿੱਚ 10 ਸਾਲ ਦੇ ਬੱਚੇ ’ਤੇ ਹੋਈ ਐਫਆਈਆਰ ਨੂੰ ਲੈ ਕੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆੜੇ ਹੱਥੀਂ ਲਿਆ ਹੈ। ਉਨ੍ਹਾਂ ਨੇ ਟਵਿੱਟਰ 'ਤੇ ਸੀਐਮ ਭਗਵੰਤ ਮਾਨ ਦੀ ਹਥਿਆਰ ਫੜੇ ਹੋਏ ਦੀ ਤਸਵੀਰ ਟਵੀਟ ਕੀਤੀ ਹੈ। ਉਨ੍ਹਾਂ ਨੇ ਤਸਵੀਰ ਨਾਲ ਤੰਜ ਕੱਸਦੇ ਹੋਏ ਕੁਝ ਲਾਈਨਾਂ ਵੀ ਲਿਖੀਆਂ ਹਨ।
ਬਿਕਰਮ ਮਜੀਠੀਆ ਨੇ CM ਭਗਵੰਤ ਮਾਨ ਦੀ ਬਹੁਤ ਪੁਰਾਣੀ ਤਸਵੀਰ ਟਵੀਟ ਕੀਤੀ ਹੈ। ਤਸਵੀਰ ਵਿੱਚ ਭਗਵੰਤ ਮਾਨ ਦੁਨਾਲੀ ਫੜ ਕੇ ਫਾਇਰਿੰਗ ਕਰਦੇ ਨਜ਼ਰ ਆ ਰਹੇ ਹਨ। ਟਵੀਟ 'ਚ ਮਜੀਠੀਆ ਨੇ ਸੀਐਮ ਮਾਨ 'ਤੇ ਤੰਜ ਕੱਸਦੇ ਹੋਏ ਲਿਖਿਆ ਕਿ ਮਿੱਤਰਾਂ ਨੂੰ ਸੌਂਕ ਹਥਿਆਰਾਂ ਦਾ ਪਰ ਪਰਚੇ ਬੱਚਿਆਂ 'ਤੇ ਹੋ ਰਹੇ ਹਨ। ਉਨ੍ਹਾਂ ਨੇ ਇਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਟੈਗ ਕੀਤਾ ਹੈ।Mittran nu shonk hathiaran da?
— Bikram Singh Majithia (@bsmajithia) November 27, 2022
ਪਰ ਪਰਚੇ ਬੱਚਿਆਂ ਤੇ ਹੋ ਰਹੇ ਨੇ 🤔 @BhagwantMann pic.twitter.com/81vHcdWtlf
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹਲਕਾ ਮਜੀਠਾ ਦੇ ਥਾਣਾ ਕੱਥੂਨੰਗਲ ਵਿਖੇ ਇਕ 10 ਸਾਲਾ ਬੱਚੇ 'ਤੇ ਗੰਨ ਕਲਚਰ ਨੂੰ ਉਤਸ਼ਾਹਿਤ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ। ਹਾਲਾਂਕਿ ਤਸਵੀਰ ਪੁਰਾਣੀ ਸੀ ਅਤੇ ਬੱਚਾ ਉਦੋਂ 4 ਸਾਲ ਦਾ ਸੀ। ਇੰਨਾ ਹੀ ਨਹੀਂ ਇਹ ਤਸਵੀਰ ਬੱਚੇ ਨੇ ਆਪਣੇ ਕਿਸੇ ਸੋਸ਼ਲ ਅਕਾਊਂਟ 'ਤੇ ਨਹੀਂ, ਸਗੋਂ ਉਸ ਦੇ ਪਿਤਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀ ਸੀ, ਉਹ ਵੀ 6 ਸਾਲ ਪਹਿਲਾਂ।
ਦੱਸ ਦਈਏ ਕਿ ਪੰਜਾਬ ਸਰਕਾਰ ਨੇ ਸੂਬੇ ਵਿੱਚ ਗੰਨ ਕਲਚਰ ਨੂੰ ਨੱਥ ਪਾਉਣ ਲਈ 13 ਨਵੰਬਰ ਨੂੰ ਜਨਤਕ ਤੌਰ ’ਤੇ ਹਥਿਆਰਾਂ ਦਾ ਪ੍ਰਦਰਸ਼ਨ ਕਰਨ ਤੇ ਸੋਸ਼ਲ ਮੀਡੀਆ ’ਤੇ ਹਥਿਆਰਾਂ ਨੂੰ ਹੱਲਾਸ਼ੇਰੀ ਦੇਣ ਵਾਲੀਆਂ ਪੋਸਟਾਂ ਪਾਉਣ ਤੇ ਗੀਤਾਂ ’ਤੇ ਪਾਬੰਦੀ ਲਗਾ ਦਿੱਤੀ ਸੀ। ਇਸ ਦੇ ਨਾਲ ਹੀ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕੇਸ ਦਰਜ ਕਰ ਕੇ ਕਾਨੂੰਨੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਸਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਤਕਨਾਲੌਜੀ
ਵਿਸ਼ਵ
ਪੰਜਾਬ
Advertisement