ਪੜਚੋਲ ਕਰੋ

Punjab News :  SIT ਅੱਗੇ ਪੇਸ਼ ਨਹੀਂ ਹੋਏ ਬਿਕਰਮ ਮਜੀਠੀਆ,  ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਚੁੱਕੇ ਸਵਾਲ  

Punjab News : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅੱਜ ਡਰੱਗਜ਼ ਮਾਮਲੇ ਵਿੱਚ SIT (Special Investigation Team) ਦੇ ਸਾਹਮਣੇ ਪੇਸ਼ ਨਹੀਂ ਹੋਣਗੇ। ਉਨ੍ਹਾਂ ਨੂੰ 5

Punjab News : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅੱਜ ਡਰੱਗਜ਼ ਮਾਮਲੇ ਵਿੱਚ SIT (Special Investigation Team) ਦੇ ਸਾਹਮਣੇ ਪੇਸ਼ ਨਹੀਂ ਹੋਣਗੇ। ਉਨ੍ਹਾਂ ਨੂੰ 5 ਅਕਤੂਬਰ ਨੂੰ ਪੁੱਛਗਿੱਛ ਲਈ ਪੇਸ਼ ਹੋਣ ਦੇ ਸੰਮਨ ਜਾਰੀ ਕੀਤੇ ਗਏ ਸਨ, ਪਰ ਉਨ੍ਹਾਂ ਦੀ ਥਾਂ ਵਕੀਲ SIT ਕੋਲ ਪਹੁੰਚੇ ਹਨ।

ਇਹ ਮਾਮਲਾ ਕਰੀਬ 6 ਹਜ਼ਾਰ ਕਰੋੜ ਰੁਪਏ ਦੇ ਕਥਿਤ ਡਰੱਗਜ਼ ਨੈੱਟਵਰਕ ਨਾਲ ਜੁੜਿਆ ਹੋਇਆ ਹੈ। ਇਸ ਮਾਮਲੇ ਵਿੱਚ ਬਰਖ਼ਾਸਤ DSP ਜਗਦੀਸ਼ ਸਿੰਘ ਭੋਲਾ ਨੂੰ ਵੀ ਪੁੱਛਗਿੱਛ ਲਈ ਬੁਲਾਇਆ ਗਿਆ ਹੈ। ਸੂਤਰਾਂ ਮੁਤਾਬਕ SIT ਦੋਵਾਂ ਨੂੰ ਆਹਮੋ-ਸਾਹਮਣੇ ਬਿਠਾ ਕੇ ਸਵਾਲ-ਜਵਾਬ ਕਰ ਸਕਦੀ ਹੈ।

SIT ਦੀ ਜਾਂਚ ਦੌਰਾਨ ਪੁਰਾਣੇ ਬਿਆਨਾਂ ਤੋਂ ਇਲਾਵਾ ਡਰੱਗਜ਼ ਨੈੱਟਵਰਕ ਨਾਲ ਜੁੜੇ ਕਥਿਤ ਵਿੱਤੀ ਲੈਣ-ਦੇਣ ਅਤੇ ਮਾਮਲੇ ਦੀਆਂ ਹੋਰ ਕੜੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਜਗਦੀਸ਼ ਸਿੰਘ ਭੋਲਾ ਦਾ ਨਾਮ ਵੀ ਪੁਰਾਣੇ ਡਰੱਗ ਰੈਕੇਟ ਮਾਮਲੇ ਦੀ ਜਾਂਚ ਨਾਲ ਜੁੜਿਆ ਰਿਹਾ ਹੈ।

ਕੀ ਹੈ ਪੂਰਾ ਮਾਮਲਾ?

ਪੰਜਾਬ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ 20 ਦਸੰਬਰ 2021 ਨੂੰ ਬਿਕਰਮ ਮਜੀਠੀਆ ਖ਼ਿਲਾਫ਼ NDPS Act ਤਹਿਤ FIR ਦਰਜ ਕੀਤੀ ਸੀ। FIR ਵਿੱਚ ਧਾਰਾ 25, 27-A ਅਤੇ 29 ਲਗਾਈਆਂ ਗਈਆਂ ਸਨ। ਪੁਲਿਸ ਮੁਤਾਬਕ ਇਸ FIR ਦਾ ਆਧਾਰ 2018 ਦੀ STF ਰਿਪੋਰਟ ਸੀ। ਪੁਲਿਸ ਨੇ ਆਰੋਪ ਲਗਾਇਆ ਸੀ ਕਿ ਮਜੀਠੀਆ ਦੇ ਕੁਝ ਅਜਿਹੇ ਲੋਕਾਂ ਨਾਲ ਸਬੰਧ ਸਨ, ਜਿਨ੍ਹਾਂ ’ਤੇ ਡਰੱਗ ਤਸਕਰੀ ਨਾਲ ਜੁੜੇ ਹੋਣ ਦੇ ਆਰੋਪ ਲੱਗੇ ਸਨ।

2004 ਤੋਂ 2014 ਤੱਕ ਦੀਆਂ ਗਤੀਵਿਧੀਆਂ ਦੀ ਜਾਂਚ

FIR ਵਿੱਚ ਮਜੀਠੀਆ ਦੀਆਂ ਕਥਿਤ ਗਤੀਵਿਧੀਆਂ ਦੀ ਮਿਆਦ 2004 ਤੋਂ 2014 ਤੱਕ ਦੱਸੀ ਗਈ ਸੀ। ਮਾਮਲੇ ਵਿੱਚ ਜਗਦੀਸ਼ ਸਿੰਘ ਭੋਲਾ, ਜਗਜੀਤ ਸਿੰਘ ਚਹਿਲ, ਮਨਿੰਦਰ ਸਿੰਘ ਔਲਖ ਉਰਫ਼ ਬਿੱਟੂ ਔਲਖ ਸਮੇਤ ਹੋਰ ਲੋਕਾਂ ਦੇ ਬਿਆਨਾਂ ਦਾ ਵੀ ਜ਼ਿਕਰ ਕੀਤਾ ਗਿਆ ਸੀ। ਪੰਜਾਬ ਸਰਕਾਰ ਵੱਲੋਂ ਅਦਾਲਤ ਵਿੱਚ ਕਿਹਾ ਗਿਆ ਸੀ ਕਿ ਇਨ੍ਹਾਂ ਬਿਆਨਾਂ ਅਤੇ ਹੋਰ ਸਮੱਗਰੀ ਦੇ ਆਧਾਰ ’ਤੇ ਮਜੀਠੀਆ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ।

2022 ਵਿੱਚ ਮਿਲੀ ਸੀ ਜ਼ਮਾਨਤ

ਮਜੀਠੀਆ ਨੇ ਇਸ ਮਾਮਲੇ ਵਿੱਚ ਲੰਬੀ ਕਾਨੂੰਨੀ ਲੜਾਈ ਲੜੀ। ਉਹ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਚੋਣ ਮੈਦਾਨ ਵਿੱਚ ਉਤਰੇ ਸਨ। ਬਾਅਦ ਵਿੱਚ ਉਨ੍ਹਾਂ ਨੂੰ ਜੇਲ੍ਹ ਜਾਣਾ ਪਿਆ ਅਤੇ ਅਗਸਤ 2022 ਵਿੱਚ ਜ਼ਮਾਨਤ ਮਿਲ ਗਈ ਸੀ। ਮਜੀਠੀਆ ਪਹਿਲਾਂ ਤੋਂ ਹੀ ਇਸ ਮਾਮਲੇ ’ਤੇ ਸਵਾਲ ਚੁੱਕਦੇ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ NDPS ਮਾਮਲਾ ਹੈ, ਪਰ ਪੁਲਿਸ ਨੇ ਉਨ੍ਹਾਂ ਕੋਲੋਂ ਕੋਈ ਰਿਕਵਰੀ ਨਹੀਂ ਕੀਤੀ। ਹਾਲਾਂਕਿ ਪੁਲਿਸ ਵੱਲੋਂ ਨਸ਼ਾ ਤਸਕਰੀ ਦੇ ਮਾਮਲਿਆਂ ਵਿੱਚ ਫੜੇ ਗਏ ਕਈ ਲੋਕਾਂ ਦੇ ਬਿਆਨ ਦਰਜ ਕੀਤੇ ਜਾਣ ਦੀ ਗੱਲ ਕਹੀ ਗਈ ਹੈ।

ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਚੁੱਕੇ ਸਵਾਲ  

ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ SIT ਦੇ ਸੰਮਨ ਨੂੰ ਲੈ ਕੇ ਸਵਾਲ ਚੁੱਕੇ ਹਨ। ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ। ਕਲੇਰ ਨੇ ਕਿਹਾ ਕਿ 2025 'ਚ ਸੁਪਰੀਮ ਕੋਰਟ ਮੁਤਾਬਕ ਇਸ ਮਾਮਲੇ ਦੀ ਜਾਂਚ ਪੂਰੀ ਹੋ ਗਈ ਸੀ। ਕਲੇਰ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਨੂੰ ਪਹਿਲਾਂ ਵੀ ਗਵਾਹ ਵਜੋਂ ਸੰਮਨ ਜਾਰੀ ਕੀਤੇ ਸੀ ਪਰ ਉਸ ਸਮੇਂ ਵੀ ਇਨ੍ਹਾਂ ਨੂੰ ਝਾੜ ਪਈ ਸੀ ਅਤੇ ਹੁਣ ਫ਼ਿਰ ਬਿਕਰਮ ਸਿੰਘ ਮਜੀਠੀਆ ਨੂੰ ਗਵਾਹ ਵਜੋਂ ਸੰਮਨ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਹੁਕਮ  ਦਿੱਤਾ ਸੀ ਇਸ ਮਾਮਲੇ ਨੂੰ ਲੈ ਕੇ SIT ਅਤੇ  ਬਿਕਰਮ ਸਿੰਘ ਮਜੀਠੀਆ ਮੀਡਿਆ 'ਚ ਕੋਈ ਬਿਆਨ ਨਹੀਂ ਦੇਣਗੇ ਪਰ ਇਸਨੂੰ ਮੀਡਿਆ 'ਚ ਜਨਤਕ ਕਰ ਦਿੱਤਾ।           

 

Advertisement

ਟਾਪ ਹੈਡਲਾਈਨ

Sonipat Train Accident : ਰੇਲ ਗੱਡੀ ਦੀ ਲਪੇਟ 'ਚ ਆਉਣ ਨਾਲ ਪੰਜਾਬੀ ਨੌਜਵਾਨ ਤੇ ਲੜਕੀ ਦੀ ਮੌਤ ,ਮ੍ਰਿਤਕਾਂ ਦੀ ਪਛਾਣ ਆਈ ਸਾਹਮਣੇ
Sonipat Train Accident : ਰੇਲ ਗੱਡੀ ਦੀ ਲਪੇਟ 'ਚ ਆਉਣ ਨਾਲ ਪੰਜਾਬੀ ਨੌਜਵਾਨ ਤੇ ਲੜਕੀ ਦੀ ਮੌਤ ,ਮ੍ਰਿਤਕਾਂ ਦੀ ਪਛਾਣ ਆਈ ਸਾਹਮਣੇ
Punjab News : ਸਾਬਕਾ ਮੰਤਰੀ 'ਤੇ NRI ਤੋਂ 1 ਕਰੋੜ ਰੁਪਏ ਲੈਣ ਦੇ ਇਲਜ਼ਾਮ, ਸਰਪੰਚ ਬਣਾਉਣ ਦਾ ਦਿੱਤਾ ਸੀ ਭਰੋਸਾ 
Punjab News : ਸਾਬਕਾ ਮੰਤਰੀ 'ਤੇ NRI ਤੋਂ 1 ਕਰੋੜ ਰੁਪਏ ਲੈਣ ਦੇ ਇਲਜ਼ਾਮ, ਸਰਪੰਚ ਬਣਾਉਣ ਦਾ ਦਿੱਤਾ ਸੀ ਭਰੋਸਾ 
DTF ਦੇ ਵਫ਼ਦ ਵੱਲੋਂ ਭਾਰਤ 'ਚ ਇਰਾਨ ਦੇ ਰਾਜਦੂਤ ਨਾਲ ਮੁਲਾਕਾਤ , ਮਿਨਾਬ ਸਕੂਲ ਦੇ ਪੀੜਤ ਪਰਿਵਾਰਾਂ ਦੀ ਮਦਦ ਲਈ ਭੇਜੀ ਰਾਸ਼ੀ
DTF ਦੇ ਵਫ਼ਦ ਵੱਲੋਂ ਭਾਰਤ 'ਚ ਇਰਾਨ ਦੇ ਰਾਜਦੂਤ ਨਾਲ ਮੁਲਾਕਾਤ , ਮਿਨਾਬ ਸਕੂਲ ਦੇ ਪੀੜਤ ਪਰਿਵਾਰਾਂ ਦੀ ਮਦਦ ਲਈ ਭੇਜੀ ਰਾਸ਼ੀ
Punjab ਤੋਂ ਪਾਕਿਸਤਾਨ ਗਏ 3 ਸਿੱਖ ਸ਼ਰਧਾਲੂ ਲਾਪਤਾ, ਸ੍ਰੀ ਨਨਕਾਣਾ ਸਾਹਿਬ ਤੋਂ ਪੰਜਾ ਸਾਹਿਬ ਜਾਂਦੇ ਸਮੇਂ ਹੋਏ ਗਾਇਬ
Punjab ਤੋਂ ਪਾਕਿਸਤਾਨ ਗਏ 3 ਸਿੱਖ ਸ਼ਰਧਾਲੂ ਲਾਪਤਾ, ਸ੍ਰੀ ਨਨਕਾਣਾ ਸਾਹਿਬ ਤੋਂ ਪੰਜਾ ਸਾਹਿਬ ਜਾਂਦੇ ਸਮੇਂ ਹੋਏ ਗਾਇਬ
Advertisement

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Pension News : ਕੇਂਦਰ ਸਰਕਾਰ ਦੇ ਪੈਨਸ਼ਨਰਾਂ ਲਈ ਵੱਡੀ ਖ਼ਬਰ, ਹੁਣ ਮਿਲੇਗਾ ਫਸਿਆ ਹੋਇਆ ਬਕਾਇਆ
 Pension News : ਕੇਂਦਰ ਸਰਕਾਰ ਦੇ ਪੈਨਸ਼ਨਰਾਂ ਲਈ ਵੱਡੀ ਖ਼ਬਰ, ਹੁਣ ਮਿਲੇਗਾ ਫਸਿਆ ਹੋਇਆ ਬਕਾਇਆ
Punjab ਤੋਂ ਪਾਕਿਸਤਾਨ ਗਏ 3 ਸਿੱਖ ਸ਼ਰਧਾਲੂ ਲਾਪਤਾ, ਸ੍ਰੀ ਨਨਕਾਣਾ ਸਾਹਿਬ ਤੋਂ ਪੰਜਾ ਸਾਹਿਬ ਜਾਂਦੇ ਸਮੇਂ ਹੋਏ ਗਾਇਬ
Punjab ਤੋਂ ਪਾਕਿਸਤਾਨ ਗਏ 3 ਸਿੱਖ ਸ਼ਰਧਾਲੂ ਲਾਪਤਾ, ਸ੍ਰੀ ਨਨਕਾਣਾ ਸਾਹਿਬ ਤੋਂ ਪੰਜਾ ਸਾਹਿਬ ਜਾਂਦੇ ਸਮੇਂ ਹੋਏ ਗਾਇਬ
Punjab News : ਨਵੀਂ ਵਿਆਹੀ ਲਾੜੀ ਨੇ ਵਿਆਹ ਦੇ 4 ਦਿਨ ਬਾਅਦ ਹੀ ਪਾਇਆ ਭੜਥੂ , ਲਾੜੇ ਦੇ ਉੱਡੇ ਹੋਸ਼ !  
Punjab News : ਨਵੀਂ ਵਿਆਹੀ ਲਾੜੀ ਨੇ ਵਿਆਹ ਦੇ 4 ਦਿਨ ਬਾਅਦ ਹੀ ਪਾਇਆ ਭੜਥੂ , ਲਾੜੇ ਦੇ ਉੱਡੇ ਹੋਸ਼ !  
 8th Pay Commission : 18 ਹਜ਼ਾਰ ਵਾਲਿਆਂ ਦੀ ਤਨਖਾਹ ਹੋ ਸਕਦੀ ਹੈ 72 ਹਜ਼ਾਰ ! 8ਵੇਂ ਪੇਅ ਕਮਿਸ਼ਨ 'ਚ ਵੱਡਾ ਬਦਲਾਅ?
 8th Pay Commission : 18 ਹਜ਼ਾਰ ਵਾਲਿਆਂ ਦੀ ਤਨਖਾਹ ਹੋ ਸਕਦੀ ਹੈ 72 ਹਜ਼ਾਰ ! 8ਵੇਂ ਪੇਅ ਕਮਿਸ਼ਨ 'ਚ ਵੱਡਾ ਬਦਲਾਅ?
Punjab News: ਪੰਜਾਬ ਸਿਆਸਤ 'ਚ ਵੱਡਾ ਧਮਾਕਾ, ਸੀਨੀਅਰ ਆਗੂ ਨੇ ਸੈਂਕੜੇ ਸਾਥੀਆਂ ਸਣੇ ਛੱਡਿਆ 'ਆਪ' ਦਾ ਸਾਥ, ਕਾਂਗਰਸ ‘ਚ ਹੋਏ ਸ਼ਾਮਲ; ਸੰਸਦ ਮੈਂਬਰ ਨੇ ਕੀਤਾ ਸਵਾਗਤ...
ਪੰਜਾਬ ਸਿਆਸਤ 'ਚ ਵੱਡਾ ਧਮਾਕਾ, ਸੀਨੀਅਰ ਆਗੂ ਨੇ ਸੈਂਕੜੇ ਸਾਥੀਆਂ ਸਣੇ ਛੱਡਿਆ 'ਆਪ' ਦਾ ਸਾਥ, ਕਾਂਗਰਸ ‘ਚ ਹੋਏ ਸ਼ਾਮਲ; ਸੰਸਦ ਮੈਂਬਰ ਨੇ ਕੀਤਾ ਸਵਾਗਤ...
Amitabh Bachchan Threat: ਅਮਿਤਾਭ ਬੱਚਨ ਦੇ ਬੰਗਲੇ ਅਤੇ BMC ਦਫ਼ਤਰ ਦੀ ਵਧਾਈ ਗਈ ਸੁਰੱਖਿਆ, ਭਾਰੀ ਪੁਲਿਸ ਬਲ ਤਾਇਨਾਤ, ਬੰਬ ਨਾਲ ਉਡਾਉਣ ਦੀ ਮਿਲੀ ਧਮਕੀ...
ਅਮਿਤਾਭ ਬੱਚਨ ਦੇ ਬੰਗਲੇ ਅਤੇ BMC ਦਫ਼ਤਰ ਦੀ ਵਧਾਈ ਗਈ ਸੁਰੱਖਿਆ, ਭਾਰੀ ਪੁਲਿਸ ਬਲ ਤਾਇਨਾਤ, ਬੰਬ ਨਾਲ ਉਡਾਉਣ ਦੀ ਮਿਲੀ ਧਮਕੀ...
 Himachal Love Story : 75 ਸਾਲ ਦੀ ਉਮਰ 'ਚ ਮੁੜ ਵੱਜੀ ਸ਼ਹਿਨਾਈ, ਬਿਰਧ ਆਸ਼ਰਮ 'ਚ ਮਿਲਿਆ ਜੀਵਨ ਸਾਥੀ!
 Himachal Love Story : 75 ਸਾਲ ਦੀ ਉਮਰ 'ਚ ਮੁੜ ਵੱਜੀ ਸ਼ਹਿਨਾਈ, ਬਿਰਧ ਆਸ਼ਰਮ 'ਚ ਮਿਲਿਆ ਜੀਵਨ ਸਾਥੀ!
December Rule Changes : 1 ਦਸੰਬਰ ਤੋਂ ਬਦਲਣਗੇ ਪੈਸਿਆਂ ਨਾਲ ਜੁੜੇ ਕਈ ਨਿਯਮ, ਬੈਂਕ ਤੋਂ ਲੈ ਕੇ ਪੈਨਸ਼ਨ ਤੇ EMI 'ਤੇ ਪਵੇਗਾ ਅਸਰ
December Rule Changes : 1 ਦਸੰਬਰ ਤੋਂ ਬਦਲਣਗੇ ਪੈਸਿਆਂ ਨਾਲ ਜੁੜੇ ਕਈ ਨਿਯਮ, ਬੈਂਕ ਤੋਂ ਲੈ ਕੇ ਪੈਨਸ਼ਨ ਤੇ EMI 'ਤੇ ਪਵੇਗਾ ਅਸਰ
Embed widget