ਪੜਚੋਲ ਕਰੋ

ਬਿਕਰਮ ਮਜੀਠੀਆ ਨੂੰ ਝਟਕਾ, ਮੋਹਾਲੀ ਕੋਰਟ ਨੇ ਰੱਦ ਕੀਤੀ ਜ਼ਮਾਨਤ ਅਰਜ਼ੀ

ਮੋਹਾਲੀ: ਡਰੱਗਜ਼ ਮਾਮਲੇ 'ਚ ਫਸੇ ਅਕਾਲੀ ਆਗੂ ਬਿਕਰਮ ਮਜੀਠੀਆ ਦੀ ਜ਼ਮਾਨਤ 'ਤੇ ਮੋਹਾਲੀ ਅਦਾਲਤ ਨੇ ਅਰਜ਼ੀ ਰੱਦ ਕਰ ਦਿੱਤੀ ਹੈ।

ਮਨਪ੍ਰੀਤ ਕੌਰ ਦੀ ਰਿਪੋਰਟ 

ਮੋਹਾਲੀ: ਡਰੱਗਜ਼ ਮਾਮਲੇ 'ਚ ਫਸੇ ਅਕਾਲੀ ਆਗੂ ਬਿਕਰਮ ਮਜੀਠੀਆ ਦੀ ਜ਼ਮਾਨਤ ਅਰਜ਼ੀ ਮੋਹਾਲੀ ਅਦਾਲਤ ਨੇ ਰੱਦ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਅੱਜ ਸਵੇਰੇ 11 ਵਜੇ ਉਨ੍ਹਾਂ ਦੀ ਅਰਜ਼ੀ ਉਤੇ ਸਰਕਾਰੀ ਅਤੇ ਬਚਾਓ ਪੱਖ ਦੇ ਵਕੀਲਾਂ ਵਿਚਕਾਰ ਹੋਈ ਬਹਿਸ ਤੋਂ ਬਾਅਦ ਅਦਾਲਤ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਬਿਕਰਮ ਸਿੰਘ ਮਜੀਠੀਆ ਦੇ ਵਕੀਲਾਂ ਨੇ ਕਿਹਾ ਕਿ ਉਹ ਹੁਣ ਹਾਈਕੋਰਟ ਦਾ ਰੁਖ ਕਰਨਗੇ । 

ਫਿਲਹਾਲ ਬਿਕਰਮ ਮਜੀਠੀਆ ਪਟਿਆਲਾ ਦੀ ਜੇਲ੍ਹ 'ਚ ਬੰਦ ਹਨ। ਮੋਹਾਲੀ ਕੋਰਟ ਨੇ ਬਿਕਰਮ ਮਜੀਠੀਆ ਨੂੰ 8 ਮਾਰਚ ਤੱਕ ਜੂਡੀਸੀਅਲ ਰਿਮਾਂਡ 'ਤੇ ਭੇਜਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਨਸ਼ਾ ਤਸਕਰੀ ਦੇ ਕੇਸ ਵਿੱਚ ਸੀਨੀਅਰ ਅਕਾਲੀ ਲੀਡਰ ਬਿਕਰਮ ਮਜੀਠੀਆ ਨੇ ਕੇਂਦਰੀ ਜੇਲ੍ਹ ਪਟਿਆਲਾ ’ਚ ਰਾਤ ਗੁਜਾਰੀ । ਬਿਕਰਮ ਮਜੀਠੀਆ ਦਾ ਨਾਂ ਨਸ਼ਾ ਤਸਕਰੀ ਕੇਸਾਂ ਵਿੱਚ ਲੰਬੇ ਸਮੇਂ ਤੋਂ ਗੂੰਝ ਰਿਹਾ ਹੈ ਪਰ ਉਹ ਕਈ ਵਰ੍ਹਿਆਂ ਮਗਰੋਂ ਪਹਿਲੀ ਵਾਰ ਜੇਲ੍ਹ ਗਏ ਹਨ। ਬਿਕਰਮ ਮਜੀਠੀਆ ਦਾ ਦਾਅਵਾ ਹੈ ਕਿ ਨਸ਼ਾ ਤਸਕਰੀ ਕੇਸ ਦੇ ਸਾਰੇ ਦੋਸ਼ੀ ਪਹਿਲਾਂ ਹੀ ਸਲਾਖਾਂ ਪਿੱਛੇ ਹਨ ਤੇ ਕਾਂਗਰਸ ਸਰਕਾਰ ਉਨ੍ਹਾਂ ਨੂੰ ਸਿਆਸੀ ਬਦਲਾਖੋਰੀ ਤਹਿਤ ਨਿਸ਼ਾਨਾ ਬਣਾ ਰਹੀ ਹੈ।

ਮਜੀਠੀਆ ਨੂੰ ਪੁਲਿਸ ਦੇ ਸਖ਼ਤ ਸੁਰੱਖਿਆ ਪਹਿਰੇ ਹੇਠ ਵੀਰਵਾਰ ਰਾਤ ਨੌਂ ਵਜੇ ਤੋਂ ਬਾਅਦ ਪਟਿਆਲਾ ਲਿਆਂਦਾ ਗਿਆ ਤੇ ਮੁੱਢਲੀ ਦਸਤਾਵੇਜ਼ੀ ਕਾਰਵਾਈ ਤੋਂ ਮੁਕੰਮਲ ਕਰਨ ’ਤੇ ਮਜੀਠੀਆ ਨੂੰ ਰਾਤ ਸਵਾ ਨੌਂ ਵਜੇ ਜੇਲ੍ਹ ਅੰਦਰ ਭੇਜ ਦਿੱਤਾ ਗਿਆ। ਉਂਜ ਮਜੀਠੀਆ ਨੂੰ ਜੇਲ੍ਹ ਦੀ ਡਿਓਢੀ ’ਚ ਵੀ ਤਕਰੀਬਨ ਅੱਧਾ ਘੰਟਾ ਰੋਕ ਕੇ ਰੱਖਿਆ ਗਿਆ ਕਿਉਂਕਿ ਕਿਸੇ ਵੀ ਬੈਰਕ ’ਚ ਭੇਜਣ ਤੋਂ ਪਹਿਲਾਂ ਸਬੰਧਤ ਮੁਲਜ਼ਮ ਦਾ ਕੁਰਸੀਨਾਮਾ (ਸਮੁੱਚੀ ਜਾਣਕਾਰੀ) ਡਿਓਢੀ ’ਚ ਹੀ ਤਿਆਰ ਕੀਤਾ ਜਾਂਦਾ ਹੈ।

ਦੱਸ ਦਈਏ ਕਿ ਕਿ ਪੰਜਾਬ ਦੀ ਚੰਨੀ ਸਰਕਾਰ ਨੇ ਆਪਣੇ ਅੰਤਲੇ ਦਿਨਾਂ ਦੌਰਾਨ ਹੀ 21 ਦਸੰਬਰ 2021 ਨੂੰ ਮਜੀਠੀਆ ਖ਼ਿਲਾਫ਼ ਡੀਜੀਪੀ ਦੇ ਹੁਕਮਾਂ ਅਨੁਸਾਰ ਸਟੇਟ ਕ੍ਰਾਈਮ ਥਾਣਾ ਮੁਹਾਲੀ ਵਿੱਚ ਨਸ਼ਾ ਤਸਕਰੀ ਦੇ ਦੋਸ਼ਾਂ ਅਧੀਨ ਇਹ ਕੇਸ ਦਰਜ ਕੀਤਾ ਸੀ, ਜਿਸ ਦੌਰਾਨ ਐਸਟੀਐਫ਼ ਵੱਲੋਂ ਨਸ਼ਾ ਤਸਕਰੀ ਮਾਮਲੇ ’ਚ ਸਾਲ 2018 ਨੂੰ ਹਾਈ ਕੋਰਟ ’ਚ ਦਾਖਲ ਕੀਤੀ ਗਈ ਸਟੇਟਸ ਰਿਪੋਰਟ ਦਾ ਹਵਾਲਾ ਵੀ ਦਿੱਤਾ ਗਿਆ।

ਇਹ ਵੀ ਪੜ੍ਹੋ: ਦਿੱਲੀ 'ਚ ਹਟਾਈਆਂ ਕੋਰੋਨਾ ਪਾਬੰਦੀਆ, ਨਹੀਂ ਹੋਵੇਗਾ ਨਾਈਟ ਕਰਫਿਊ, ਪੂਰੀ ਸਮਰੱਥਾ ਨਾਲ ਖੁੱਲ੍ਹਣਗੇ ਸਕੂਲ

Ukraine-Russia War: ਯੁਕਰੇਨ 'ਚ ਤਲਵੰਡੀ ਸਾਬੋ ਦੇ ਵੀ ਫਸੇ 3 ਵਿਦਿਆਰਥੀ, ਮਾਪਿਆਂ ਨੇ ਸੁਣਾਇਆ ਹਾਲ

ਟਾਪ ਹੈਡਲਾਈਨ

Punjab 'ਚ 3 ਅਗਸਤ ਤੋਂ ਰੋਡਵੇਜ਼ ਕਰਮਚਾਰੀਆਂ ਦੀ ਹੜਤਾਲ, 1100 ਤੋਂ ਵੱਧ ਬੱਸ ਰੂਟ ਹੋਣਗੇ ਪ੍ਰਭਾਵਿਤ, ਕੱਲ੍ਹ ਮੁਲਾਜ਼ਮ ਕਰਨਗੇ ਗੇਟ ਰੈਲੀ
Punjab 'ਚ 3 ਅਗਸਤ ਤੋਂ ਰੋਡਵੇਜ਼ ਕਰਮਚਾਰੀਆਂ ਦੀ ਹੜਤਾਲ, 1100 ਤੋਂ ਵੱਧ ਬੱਸ ਰੂਟ ਹੋਣਗੇ ਪ੍ਰਭਾਵਿਤ, ਕੱਲ੍ਹ ਮੁਲਾਜ਼ਮ ਕਰਨਗੇ ਗੇਟ ਰੈਲੀ
Three Holidays in Punjab : ਪੰਜਾਬ 'ਚ ਲਗਾਤਾਰ 3 ਦਿਨ ਦੀਆਂ ਛੁੱਟੀਆਂ ! ਸਕੂਲ, ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ
Three Holidays in Punjab : ਪੰਜਾਬ 'ਚ ਲਗਾਤਾਰ 3 ਦਿਨ ਦੀਆਂ ਛੁੱਟੀਆਂ ! ਸਕੂਲ, ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ
Punjab ਦੇ ਸਿੱਖਿਆ ਮੰਤਰੀ ਨੇ ਅਸਤੀਫ਼ੇ ਦੀ ਮੰਗ 'ਤੇ ਦਿੱਤਾ ਜਵਾਬ , ਹਰਜੋਤ ਬੈਂਸ ਬੋਲੇ- ਫਾਰਮੇਸੀ 'ਚ ਪੇਪਰ ਲੀਕ ਨਹੀਂ, ਨਕਲ ਦਾ ਮਾਮਲਾ ਸੀ
Punjab ਦੇ ਸਿੱਖਿਆ ਮੰਤਰੀ ਨੇ ਅਸਤੀਫ਼ੇ ਦੀ ਮੰਗ 'ਤੇ ਦਿੱਤਾ ਜਵਾਬ , ਹਰਜੋਤ ਬੈਂਸ ਬੋਲੇ- ਫਾਰਮੇਸੀ 'ਚ ਪੇਪਰ ਲੀਕ ਨਹੀਂ, ਨਕਲ ਦਾ ਮਾਮਲਾ ਸੀ
Punjab Congress: ਪੰਜਾਬ ਕਾਂਗਰਸ 'ਚ ਅੰਦਰੂਨੀ ਕਲੇਸ਼ ਜਾਰੀ, ਮੀਟਿੰਗ ਤੋਂ ਬਾਅਦ ਵੀ ਚੰਨੀ-ਵੜਿੰਗ ਨੇ ਇੱਕ-ਦੂਜੇ ਤੋਂ ਮੂੰਹ ਮੋੜਿਆ; ਇੱਕੋ ਸਮਾਗਮ 'ਚ ਵੱਖਰੇ ਤੌਰ 'ਤੇ ਆਪਣੇ ਧੜੇ ਨਾਲ ਸ਼ਾਮਲ ਹੋਏ...
ਪੰਜਾਬ ਕਾਂਗਰਸ 'ਚ ਅੰਦਰੂਨੀ ਕਲੇਸ਼ ਜਾਰੀ, ਮੀਟਿੰਗ ਤੋਂ ਬਾਅਦ ਵੀ ਚੰਨੀ-ਵੜਿੰਗ ਨੇ ਇੱਕ-ਦੂਜੇ ਤੋਂ ਮੂੰਹ ਮੋੜਿਆ; ਇੱਕੋ ਸਮਾਗਮ 'ਚ ਵੱਖਰੇ ਤੌਰ 'ਤੇ ਆਪਣੇ ਧੜੇ ਨਾਲ ਸ਼ਾਮਲ ਹੋਏ...

ਵੀਡੀਓਜ਼

ਪੇਪਰ ਲੀਕ 'ਤੇ ਕਾਂਗਰਸ ਦਾ ਹੱਲਾ ਬੋਲ! ਰਾਜਪੁਰਾ 'ਚ ਸੜਕਾਂ 'ਤੇ ਉਤਰੇ ਕਾਂਗਰਸੀ
ਪੰਜਾਬ 'ਚ 3 ਦਿਨ ਭਾਰੀ ਮੀਂਹ ਦਾ ਅਲਰਟ! ਮੌਸਮ ਵਿਭਾਗ ਦੀ ਵੱਡੀ ਚੇਤਾਵਨੀ
PM ਮੋਦੀ ਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਦਿੱਤਾ ਇਹ ਜਵਾਬ!
2 ਮਹੀਨੇ ਪਹਿਲਾਂ ਬਣੀ ਡਿਸਪੈਂਸਰੀ ਦੀ ਛੱਤ ਤੋੜਨੀ ਪਈ! ਵੱਡੀ ਲਾਪਰਵਾਹੀ ਬੇਨਕਾਬ
10 ਹਜ਼ਾਰ 'ਚ ਨਹੀਂ ਚੱਲਦਾ ਘਰ! ਕਰਮਚਾਰੀਆਂ ਨੇ CM ਮਾਨ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Sangrur :ਬੇਰੁਜ਼ਗਾਰ ਸਾਂਝਾ ਮੋਰਚਾ ਵੱਲੋਂ CM ਮਾਨ ਦੀ ਕੋਠੀ ਦਾ ਘਿਰਾਓ , ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਧੱਕਾਮੁੱਕੀ
Sangrur :ਬੇਰੁਜ਼ਗਾਰ ਸਾਂਝਾ ਮੋਰਚਾ ਵੱਲੋਂ CM ਮਾਨ ਦੀ ਕੋਠੀ ਦਾ ਘਿਰਾਓ , ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਧੱਕਾਮੁੱਕੀ
Suhagrat before the Marriage : ਇੱਥੇ ਪਹਿਲਾਂ ਸੁਹਾਗਰਾਤ, ਫਿਰ ਹੁੰਦਾ ਹੈ ਵਿਆਹ , ਕਈ ਸਾਲਾਂ ਤੋਂ ਚੱਲ ਰਹੀ ਹੈ ਇਹ ਪਰੰਪਰਾ
Suhagrat before the Marriage : ਇੱਥੇ ਪਹਿਲਾਂ ਸੁਹਾਗਰਾਤ, ਫਿਰ ਹੁੰਦਾ ਹੈ ਵਿਆਹ , ਕਈ ਸਾਲਾਂ ਤੋਂ ਚੱਲ ਰਹੀ ਹੈ ਇਹ ਪਰੰਪਰਾ
Facebook 'ਚ ਆਉਣ ਵਾਲਾ ਹੈ ਸਭ ਤੋਂ ਵੱਡਾ ਬਦਲਾਅ ! ਮਿਲੇਗਾ TikTok ਵਰਗਾ ਫੀਚਰ
Facebook 'ਚ ਆਉਣ ਵਾਲਾ ਹੈ ਸਭ ਤੋਂ ਵੱਡਾ ਬਦਲਾਅ ! ਮਿਲੇਗਾ TikTok ਵਰਗਾ ਫੀਚਰ
Pralhad Joshi ਬਣੇ ਨਵੇਂ ਕੇਂਦਰੀ ਸਿੱਖਿਆ ਮੰਤਰੀ , ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਤੋਂ ਬਾਅਦ ਸੰਭਾਲਿਆ ਅਹੁਦਾ
Pralhad Joshi ਬਣੇ ਨਵੇਂ ਕੇਂਦਰੀ ਸਿੱਖਿਆ ਮੰਤਰੀ , ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਤੋਂ ਬਾਅਦ ਸੰਭਾਲਿਆ ਅਹੁਦਾ
 Second Hand Car : ਸੈਕੰਡ ਹੈਂਡ ਕਾਰ ਖਰੀਦਣ ਤੋਂ ਪਹਿਲਾਂ ਇਹ ਗੱਲਾਂ ਜ਼ਰੂਰ ਚੈਕ ਕਰੋ
 Second Hand Car : ਸੈਕੰਡ ਹੈਂਡ ਕਾਰ ਖਰੀਦਣ ਤੋਂ ਪਹਿਲਾਂ ਇਹ ਗੱਲਾਂ ਜ਼ਰੂਰ ਚੈਕ ਕਰੋ
Canada News: ਕੈਨੇਡਾ 'ਚ ਵੱਡੀ ਵਾਰਦਾਤ, ਪੰਜਾਬੀ ਕੁੜੀ ਦਾ ਗੋਲੀ ਮਾਰ ਕੇ ਕਤਲ, ਟੋਰਾਂਟੋ 'ਚ ਫੈਲੀ ਦਹਿਸ਼ਤ...
Canada News: ਕੈਨੇਡਾ 'ਚ ਵੱਡੀ ਵਾਰਦਾਤ, ਪੰਜਾਬੀ ਕੁੜੀ ਦਾ ਗੋਲੀ ਮਾਰ ਕੇ ਕਤਲ, ਟੋਰਾਂਟੋ 'ਚ ਫੈਲੀ ਦਹਿਸ਼ਤ...
Punjab News: ਪੰਜਾਬ ਤੋਂ ਵੱਡੀ ਖਬਰ, ਟਿਊਟਰ ਨੇ 20 ਸਾਲਾਂ ਵਿਦਿਆਰਥੀ ਨਾਲ ਬਣਾਏ ਸੰਬੰਧ, ਪਤੀ ਦੇ ਸਮਝਾਉਣ 'ਤੇ ਬੋਲੀ- 'ਤਲਾਕ ਦੇ ਦੇਵਾਂਗੀ'; ਫਿਰ ਪਰੇਸ਼ਾਨ ਪਤੀ ਨੇ ਲਗਾਇਆ...
ਪੰਜਾਬ ਤੋਂ ਵੱਡੀ ਖਬਰ, ਟਿਊਟਰ ਨੇ 20 ਸਾਲਾਂ ਵਿਦਿਆਰਥੀ ਨਾਲ ਬਣਾਏ ਸੰਬੰਧ, ਪਤੀ ਦੇ ਸਮਝਾਉਣ 'ਤੇ ਬੋਲੀ- 'ਤਲਾਕ ਦੇ ਦੇਵਾਂਗੀ'; ਫਿਰ ਪਰੇਸ਼ਾਨ ਪਤੀ ਨੇ ਲਗਾਇਆ...
Education Minister Resignation: ਸਿਆਸੀ ਜਗਤ 'ਚ ਮੱਚਿਆ ਘਮਸਾਣ, ਇੱਕ ਹੋਰ ਸਿੱਖਿਆ ਮੰਤਰੀ ਨੇ ਦਿੱਤਾ ਅਸਤੀਫ਼ਾ...! ਜਾਣੋ ਵਜ੍ਹਾ...
ਸਿਆਸੀ ਜਗਤ 'ਚ ਮੱਚਿਆ ਘਮਸਾਣ, ਇੱਕ ਹੋਰ ਸਿੱਖਿਆ ਮੰਤਰੀ ਨੇ ਦਿੱਤਾ ਅਸਤੀਫ਼ਾ...! ਜਾਣੋ ਵਜ੍ਹਾ...
Embed widget