Ukraine-Russia War: ਯੁਕਰੇਨ 'ਚ ਤਲਵੰਡੀ ਸਾਬੋ ਦੇ ਵੀ ਫਸੇ 3 ਵਿਦਿਆਰਥੀ, ਮਾਪਿਆਂ ਨੇ ਸੁਣਾਇਆ ਹਾਲ
Ukraine-Russia War: ਯੂਕ੍ਰੇਨ ਵਿੱਚ ਬਣੇ ਤਣਾਅਪੂਰਨ ਮਾਹੌਲ ਦੇ ਚੱਲਦੇ ਜਿੱਥੇ ਵੱਖ-ਵੱਖ ਦੇਸ਼ ਚਿੰਤਤ ਹਨ, ਉੱਥੇ ਹੀ ਆਪਣੇ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
Ukraine-Russia War: ਯੂਕ੍ਰੇਨ ਵਿੱਚ ਬਣੇ ਤਣਾਅਪੂਰਨ ਮਾਹੌਲ ਦੇ ਚੱਲਦੇ ਜਿੱਥੇ ਵੱਖ-ਵੱਖ ਦੇਸ਼ ਚਿੰਤਤ ਹਨ, ਉੱਥੇ ਹੀ ਆਪਣੇ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਭਾਰਤ ਸਰਕਾਰ ਵੱਲੋਂ ਵੀ ਯੁਕਰੇਨ 'ਚ ਭਾਰਤੀਆਂ ਦੀ ਮਦਦ ਲਈ ਹੈਲਪਲਾਈਨ ਜਾਰੀ ਕੀਤੀ ਗਈ ਹੈ ਪਰ ਬੱਚਿਆਂ ਦੇ ਮਾਪੇ ਵੀ ਘਬਰਾਏ ਹੋਏ ਹਨ।
ਜ਼ਿਲ੍ਹਾ ਬਠਿੰਡਾ ਦੇ ਤਲਵੰਡੀ ਸਾਬੋ ਦੇ ਦੋ ਪਰਿਵਾਰਾਂ ਦੇ ਬੱਚੇ ਵੀ ਮੁਸੀਬਤ ਵਿੱਚ ਫਸੇ ਹੋਏ ਹਨ। ਮਾਪਿਆਂ ਵੱਲੋਂ ਲਗਾਤਾਰ ਸਰਕਾਰਾਂ ਨੂੰ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ ਤੇ ਬੱਚਿਆਂ ਦੀ ਜਲਦ ਵਾਪਸੀ ਲਈ ਅਪੀਲ ਕੀਤੀ ਜਾ ਰਹੀ ਹੈ।
ਮਾਪਿਆਂ ਨੇ ਸੁਣਾਇਆ ਹਾਲ-
ਤਲਵੰਡੀ ਸਾਬੋ 'ਚ ਰਹਿ ਰਹੇ ਗੁਜਿੰਦਰ ਸਿੰਘ ਮਾਨ ਦੇ ਦੋ ਬੱਚੇ ਲੜਕਾ ਹਰਸ਼ਦੀਪ ਸਿੰਘ ਤੇ ਲੜਕੀ ਪਲਕਪ੍ਰਿਤ ਪਿਛਲੇ ਤਿੰਨ ਸਾਲਾਂ ਤੋਂ ਯੂਕਰੇਨ ਵਿੱਚ ਡਾਕਟਰੀ ਪੜ੍ਹਾਈ ਕਰ ਰਹੇ ਹਨ। ਅੱਜ ਦੇ ਹਾਲਾਤ ਤੇ ਮਾਪਿਆਂ ਨੇ ਦੱਸਿਆ ਕਿ ਸਾਡੇ ਬੱਚੇ ਸਿਰਫ ਆਪਣੇ ਹੋਸਟਲ ਵਿੱਚ ਬੈਠੇ ਹਨ। ਉਨ੍ਹਾਂ ਦੀ ਯੂਨੀਵਰਸਿਟੀ ਬੰਦ ਹੋ ਚੁੱਕੀ ਹੈ। ਉਨ੍ਹਾਂ ਦੇ ਬੱਚਿਆ ਕੋਲ ਖਾਣ ਨੂੰ ਵੀ ਜ਼ਿਆਦਾ ਕੁਝ ਨਹੀਂ। ਸਿਰਫ ਇੱਕ ਪਲੇਟ ਚਾਵਲ ਦੀ ਚਾਰ ਬੱਚੇ ਖਾਂਦੇ ਹਨ।
ਉਨ੍ਹਾਂ ਦੱਸਿਆ ਕਿ ਫਲਾਈਟ ਦੀਆਂ ਟਿਕਟਾਂ ਬੁੱਕ ਕਰਵੀਉਂਦੇ ਹਾਂ ਤਾਂ ਉਹ ਫਲਾਈਟ ਬੰਦ ਹੋ ਜਾਂਦੀ ਹੈ। ਆਪਣੀ ਸਰਕਾਰ ਨੇ ਕੁਝ ਨਹੀਂ ਕੀਤਾ, ਸਿਰਫ ਬਿਆਨਾਂ 'ਚ ਹੀ ਦਾਅਵੇ ਕੀਤੇ ਜਾ ਰਹੇ ਹਨ। ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹਰ ਸਮੇਂ ਬੱਚਿਆਂ ਦਾ ਫਿਕਰ ਸਤਾ ਰਿਹਾ ਹੈ।
ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਹੈ ਬੱਚਿਆਂ ਨੂੰ ਸਹੀ ਸਲਾਮਤ ਵਾਪਸ ਘਰ ਲਿਆਂਦਾ ਜਾਵੇ। ਦੂਜੇ ਪਰਿਵਾਰ ਲਾਭ ਸਿੰਘ ਦੀ ਬੇਟੀ ਰਿਪਨਜੀਤ ਕੌਰ ਦੇ ਪਿਤਾ ਨੇ ਵੀ ਕਿਹਾ ਕਿ ਹਾਲਤ ਬਹੁਤ ਖਰਾਬ ਹੋ ਚੁੱਕੇ ਹਨ। ਇਸ ਲਈ ਬੱਚਿਆਂ ਦੀ ਜਲਦ ਤੋਂ ਜਲਦ ਮਦਦ ਕੀਤੀ ਜਾਵੇ।